27 ਸਤੰਬਰ / ਲਖਵੀਰ ਸਿੰਘ / ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਤ ਦੂਸਰਾ ਅੱਖਾਂ ਦਾ ਮੁਫਤ ਕੈੰਪ ਲਗਾਇਆ ਗਿਆ | ਕੈੰਪ ਦੇ ਉਦਘਾਟਨ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਪਾਰਕ ਆਸਾ ਬੁੱਟਰ ਵਿਖੇ ਸੁਸਾਇਟੀ ਮੈਂਬਰਾਂ ਤੇ ਸਕੂਲ ਸਟਾਫ਼ ਅਤੇ ਪਤਵੰਤੇ ਸੱਜਣਾ ਵੱਲੋਂ ਸ਼ਹੀਦ ਭਗਤ ਨੂੰ ਸ਼ਰਧਾਂਜਲੀ ਦਿੱਤੀ ਗਈ | ਇਸ ਦੇ ਬਾਅਦ ਸਵੇਰੇ 10 ਵਜੇ ਕੈੰਪ ਦਾ ਉਦਘਾਟਨ ਸ . ਜਸਮੇਲ ਸਿੰਘ ਬੁੱਟਰ ਨੇ ਕੀਤਾ | ਸੁਸਾਇਟੀ ਦੇ ਪ੍ਰਧਾਨ ਲਖਵੀਰ ਸਿੰਘ ਨੇ ਦੱਸਿਆ ਕਿ ਇਸ ਕੈੰਪ ਵਿੱਚ ਡਾ ਜਸਵੀਰ ਸਿੰਘ , ਰਾਜਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਪਟਿਆਲਾ ਅੱਖਾਂ ਦਾ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੇ 160 ਮਰੀਜਾਂ ਦੀਆਂ ਅੱਖਾਂ ਦਾ ਮੁਫਤ ਨਿਰੀਖਣ ਕੀਤਾ ਅਤੇ ਸੁਸਾਇਟੀ ਵੱਲੋਂ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ | ਇਸ ਤੋਂ ਇਲਾਵਾ 65 ਮਰੀਜਾਂ ਦੀ ਪਹਿਚਾਨ ਅਪ੍ਰੇਸ਼ਨਾਂ ਵਾਸਤੇ ਕੀਤੀ ਗਈ | ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਹਸਪਤਾਲ ਦੀ ਟੀਮ ਅਤੇ ਆਏ ਹੋਏ ਮਹਿਮਾਨਾ ਨੂੰ ਯਾਦਗਾਰੀ ਚਿੰਨ ਪ੍ਰਦਾਨ ਕੀਤੇ ਗਏ | ਇਸ ਮੌਕੇ ਪ੍ਰਿੰਸੀਪਲ ਨਰੋਤਮ ਦਸ ਸ਼ਰਮਾ , ਯਸ਼ਵੰਤ ਕੁਮਾਰ ,ਦਲਜੀਤ ਸਿੰਘ ਡੀ.ਪੀ , ਮਹਿੰਦਰ ਸਿੰਘ ਬੁੱਟਰ ,ਜਸਕਰਨ ਸਿੰਘ ਪੰਚ , ਜਗਰੂਪ ਸਿੰਘ ਖਾਲਸਾ , ਸੁਸਾਇਟੀ ਦੇ ਚੇਅਰਮੈਨ ਤਰਨਜੀਤ ਸਿੰਘ , ਜਸਕਰਨ ਸਿੰਘ ਸੰਸਥਾਪਕ , ਗੁਰਤੇਜ ਸਿੰਘ , ਜਸਵਿੰਦਰ ਸਿੰਘ ਬੁੱਟਰ , ਗੁਰਪਿਆਰ ਸਿੰਘ ਬਰਾੜ , ਕੁਲਦੀਪ ਸਿੰਘ , ਗੁਰਪ੍ਰੀਤ ਸਿੰਘ , ਗੁਰਧਿਆਨ ਸਿੰਘ , ਆਦਿ ਹਜਰ ਸਨ |
ਲਖਵੀਰ ਸਿੰਘ /06-11-2014/ ਹਰ ਵਾਰ ਦੀ ਤਰਾਂ ਇਸ ਵਾਰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪਿਸ਼੍ਲੇ ਦੋ ਦਿਨਾਂ ਤੋਂ ਪ੍ਰਕਾਸ਼ ਹੋਏ ਸ਼੍ਰੀ ਅਖੰਡ ਪਾਠ ਦੇ ਭੋਗ ਸਵੇਰੇ 10 ਵਜੇ ਗੁਰੁ ਦਵਾਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਪਾਏ ਗਏ | ਸਾਰੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਭੋਗ ਤੇ ਹਾਜਰੀ ਲਗਵਾਈ ਅਤੇ ਇਸ ਉਪਰੰਤ ਸਮੂਹ ਸੰਗਤ ਨੂੰ ਗੁਰੂ ਕਾ ਲੰਗਰ ਵਰਤਾਇਆ ਗਿਆ | ਦੁਪਿਹਰ 2 ਵਜੇ ਤੋਂ ਨਗਰ ਕੀਰਤਨ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸ਼ੋਭਾ ਯਾਤਰਾ ਵਾਸਤੇ ਸੋਹਨੀ ਪਾਲਕੀ ਸਜਾਈ ਗਈ ਅਤੇ ਵੱਖ ਵੱਖ ਪਡਾਵਾਂ ਤੇ ਪਿੰਡ ਵਾਸੀਆਂ ਵੱਲੋਂ ਚਾਹ , ਕੇਲੇ , ਲੱਡੂ , ਬਰਿਡ ਪਕੋੜੇ , ਪੇਸਟ੍ਰੀਆਂ ਆਦਿ ਦੇ ਲੰਗਰ ਸੰਗਤ ਵਾਸਤੇ ਪੂਰੇ ਉਤਸ਼ਾਹ ਨਾਲ ਲਗਾਏ ਗਏ | ਢਾਢੀ ਜਥੇ ਵੱਲੋਂ ਗੁਰੂ ਨਾਨਕ ਦੇਵ ਜੀ ਜੀਵਨ ਨਾਲ ਸਬੰਧਿਤ ਵਾਰਾਂ ਪੇਸ਼ ਕੀਤਿਆ ਗਈਆਂ | ਲੋਕਾਂ ਨੇ ਆਪੋ ਆਪਨੇ ਘਰਾਂ ਅੱਗੋਂ ਨਗਰ ਕੀਰਤਨ ਆਉਣ ਦੀ ਖੁਸ਼ੀ ਵਿੱਚ ਸਾਫ਼ ਸਫਾਈ ਕੀਤੀ | ਸ਼ਾਮ 6 : 30 ਵਜੇ ਨਗਰ ਕੀਰਤਨ ਵੱਖ ਵੱਖ ਪਡਾਵਾਂ ਵਿੱਚ ਦੀ ਗੁਜਰਦਾ ਹੋਇਆ ਗੁਰੂ ਦਵਾਰਾ ਸਾਹਿਬ ਵਾਪਸ ਪੁੱਜਾ | ਇਸ ਵਾਰ ਨਗਰ ਕੀਰਤਨ ਵਿੱਚ ਔਰਤਾਂ ਦੀ ਗਿਣਤੀ ਬਹੁਤ ਜਿਆਦਾ ਰਹੀ | ਲੋਕਾਂ ਨੇ ਕਣਕ ਅਤੇ ਗੁਰੂ ਕੀਆਂ ਇਮਾਰਤਾਂ ਵਾਸਤੇ ਮਾਇਕ ਸੇਵਾ ਪ੍ਰਬੰਧਕ ਕਮੇਟੀ ਨੂੰ ਹਰ ਵਾਰ ਦੀ ਤਰਾਂ ਪੂਰੇ ...







