ਲਖਵੀਰ ਸਿੰਘ ਬੁੱਟਰ / 15 ਜੁਲਾਈ / ਸਰਕਾਰ ਵੱਲੋਂ ਪੰਜਾਬ ਦੇ ਹਰ ਹਿੱਸੇ ਵਿੱਚ ਸਾਫ਼ ਪਾਣੀ ਵਾਸਤੇ ਲਗਾਏ ਗਏ ਆਰ ਓ ਦੀਆਂ ਇਮਾਰਤਾਂ ਤੇ ਰਾਜ ਨਹੀਂ ਸੇਵਾ ਵਾਲੇ ਬੋਰਡ ਲਗਾ ਕੇ ਸਾਫ਼ ਪਾਣੀ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ | ਪਰ ਪਿੰਡ ਆਸਾ ਬੁੱਟਰ ਦਾ ਵਾਟਰ ਆਰ ਓ ਪਲਾਂਟ ਬੇ ਹੱਦ ਬੀਮਾਰ ਤੇ ਖਸਤਾ ਹਾਲ ਹੋ ਚੁੱਕਾ ਹੈ | ਇਸ ਆਰ ਓ ਪਲਾਂਟ ਤੋਂ ਨਾਂਦੀ ਪ੍ਰੋਜੇਕਟ ਵਾਲੇ ਕਰੀਬ ਵੀਹ ਹਜਾਰ ਤੋਂ ਉੱਪਰ ਆਮਦਨ ਇਕਠੀ ਕਰਦੇ ਹਨ | ਪਰ ਜੇ ਆਰ ਓ ਪਲਾਂਟ ਦੇ ਅੰਦਰ ਦਾ ਹਾਲ ਵੇਖੀਏ ਤਾਂ ਸਾਰੀ ਮਸ਼ੀਨਰੀ ਖਸਤਾ ਹਾਲ ਹੈ , ਜਗਾ ਜਗਾ ਤੋਂ ਪਾਣੀ ਲੀਕ ਹੋ ਰਿਹਾ ਹੈ ਤੇ ਕਮਰੇ ਅੰਦਰ ਫਰਸ਼ ਤੇ ਪਾਣੀ ਹੀ ਪਾਣੀ ਨਜਰ ਆਉਂਦਾ ਹੈ | ਹਰ ਆਰ ਓ ਪਲਾਂਟ ਦਾ ਪਾਣੀ ਇੱਕ ਹਫਤੇ ਬਾਅਦ ਪਰਖਿਆ ਜਾਂਦਾ ਹੈ | ਪਰ ਇਥੇ ਹੈਰਾਨੀ ਵਾਲੀ ਗੱਲ ਹੈ ਕੇ ਇੱਕ ਸਾਲ ਹੋ ਜਾਣ ਦੇ ਬਾਅਦ ਵੀ ਪਾਣੀ ਨੂੰ ਟੈਸਟ ਨਹੀਂ ਕੀਤਾ ਗਿਆ | ਆਰ ਦੇ ਬਾਹਰ ਚਿਪਕਾਈ ਗਈ ਟੈਸਟ ਰਿਪੋਰਟ ਦੱਸਦੀ ਹੈ ਕਿ 26/07/2013 ਤੋਂ ਬਾਅਦ ਕਦੇ ਪਾਣੀ ਨੂੰ ਪਰਖਿਆ ਹੀ ਨਹੀਂ ਗਿਆ ਕਿ ਪਾਣੀ ਦੀ ਸ਼ੁਧਤਾ ਦਾ ਪੈਮਾਨਾ ਸਹੀ ਹੈ ਜਾ ਨਹੀਂ | ਕਈ ਵਾਰ ਪਾਣੀ ਦੇ ਨਰੀਖਣ ਬਾਰੇ ਆਖਿਆ ਵੀ ਜਾ ਚੁੱਕਾ ਹੈ | ਇਸ ਰਿਪੋਰਟ ਵਿਚ ਇਹ ਵੀ ਦਿਖਾਈ ਦਿੰਦਾ ਹੈ ਕਿ ਇਸ ਰਿਪੋਰਟ ਦੀ ਮਿਆਦ ਇੱਕ ਹਫਤੇ ਦੀ ਹੈ | ਪਾਣੀ ਦੀਆਂ ਪਾਇਪਾਂ ਦੇ ਲੀਕ ਹੋਣ ਕਾਰਨ ਲੋਕਾਂ ਨੂੰ ਪਾਣੀ ਭਰਨ ਵਿਚ ਬਹੁਤ ਸਮੱਸਿਆ ਆ ਰਹੀ ਹੈ | ਕਿਉਂਕਿ ਪਾਣੀ ਦਾ ਉਤਪਾਦਨ ਬਹੁਤ ਘੱਟ ਮਾਤਰਾ ਵਿੱਚ ਹੋ ਰਿਹਾ | ਲੋਕਾਂ ਨੂੰ ਅੱਤ ਦੀ ਗਰਮੀ ਵਿੱਚ ਲੰਬਾ ਸਮਾਂ ਪਾਣੀ ਭਰਨ ਵਾਸਤੇ ਇੰਤਜਾਰ ਕਰਨਾ ਪੈਂਦਾ ਹੈ | ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਸੰਬਧਿਤ ਵਿਭਾਗ ਜਲਦੀ ਹੀ ਆਰ ਓ ਪਲਾਂਟ ਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰੇ ਅਤੇ ਪਾਣੀ ਦਾ ਨਰੀਖਣ ਵੀ ਨਿਯਮਤ ਰੂਪ ਵਿੱਚ ਕੀਤਾ ਜਾਵੇ |