Skip to main content

Posts

Showing posts from February, 2018

ਆਵਾਰਾ ਪਸ਼ੂ ਬਣੇ ਲੋਕਾਂ ਦੀ ਜਾਨ ਦਾ ਖੌਅ

ਆਵਾਰਾ ਪਸ਼ੂਆਂ ਦੀ ਸਮੱਸਿਆ ਆਮ ਲੋਕਾਂ ਲਈ ਇਕ ਗੰਭੀਰ ਸਮੱਸਿਆ ਬਣ ਚੁੱਕੀ ਹੈ ਕਿਉਂਕਿ ਇਹ ਹੁਣ ਲੋਕਾਂ ਲਈ ਜਾਨ ਦਾ ਖੌਅ ਬਣ ਚੁੱਕੇ ਹਨ। ਇਹ ਪਸ਼ੂ ਜਿੱਥੇ ਖੇਤਾਂ 'ਚ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰਦੇ ਹਨ, ਉੱਥੇ ਹੀ ਪਿੰਡਾਂ ਦੀਆਂ ਗਲੀਆਂ ਵਿਚ ਆ ਕੇ ਲੋਕਾਂ ਦਾ ਵੀ ਨੁਕਸਾਨ ਕਰਦੇ ਹਨ। ਇਨ੍ਹਾਂ ਆਵਾਰਾ ਪਸ਼ੂਆਂ ਦੇ ਵੱਡੇ-ਵੱਡੇ ਝੁੰਡ ਪਿੰਡਾਂ 'ਚ ਘੁੰਮਦੇ ਰਹਿੰਦੇ ਹਨ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚਿਆਂ ਲਈ ਤਾਂ ਇਹ ਪਸ਼ੂ ਹੋਰ ਵੀ ਖਤਰਨਾਕ ਹਨ। ਸਵੇਰ ਸਮੇਂ ਸਕੂਲ ਜਾਣ ਵਾਲੇ ਛੋਟੇ ਬੱਚਿਆਂ ਲਈ ਗਲੀਆਂ 'ਚੋਂ ਲੰਘਣਾ ਔਖਾ ਹੋ ਜਾਂਦਾ ਹੈ। ਇਹੋ ਹਾਲ ਸ਼ਹਿਰਾਂ ਦਾ ਵੀ ਹੈ। ਸ਼ਹਿਰਾਂ 'ਚ ਆਵਾਰਾ ਪਸ਼ੂਆਂ ਦੇ ਵੱਡੇ ਝੁੰਡ ਆਮ ਦਿਖਾਈ ਦੇ ਰਹੇ ਹਨ ਅਤੇ ਇਨ੍ਹਾਂ ਕਾਰਨ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ। ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਦਿਵਾਏ। ਸਾਨ੍ਹ 'ਚ ਵੱਜਾ ਮੋਟਰਸਾਈਕਲ, 2 ਜ਼ਖ਼ਮੀ ਬੀਤੀ ਸ਼ਾਮ ਪਿੰਡ ਲੱਖੇਵਾਲੀ ਵਿਖੇ ਮੋਟਰਸਾਈਕਲ ਸਵਾਰ 2 ਵਿਅਕਤੀ ਇਕ ਸਾਨ੍ਹ ਨਾਲ ਜਾ ਟਕਰਾਏ, ਜਿਸ ਕਾਰਨ ਪਿੰਡ ਮਹਾਬੱਧਰ ਦਾ ਨਾਨਕ ਸਿੰਘ ਅਤੇ ਮੰਗਾ ਸਿੰਘ ਜ਼ਖ਼ਮੀ ਹੋ ਗਏ। ਨਾਨਕ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਪਿੰਡ ਭਾਗਸਰ ਨੇੜੇ ਇਕ ਕਾਰ ਵਿਚ ਗਾਂ ਵੱਜ ਗਈ। ਇਸ ਕਰ ਕੇ ਗਾਂ ਜ਼ਖ਼ਮੀ ਹੋ ਗਈ ਅਤੇ ਕਾ