Skip to main content

Posts

Showing posts from August, 2013

ਆਸਾ ਬੁੱਟਰ ਵਾਸੀਆਂ ਨੇ ਫੜੀ ਹੜ ਪੀੜਤਾਂ ਦੀ ਬਾਂਹ

ਲਖਵੀਰ ਸਿੰਘ / 26  ਅਗਸਤ/ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਸ਼੍ਲੇ ਦਿਨੀਂ ਹੋਈ ਭਾਰੀ ਬਾਰਸ਼ ਨਾਲ ਮੁਕਤਸਰ ਤੇ ਆਸ ਪਾਸ ਜਿਲਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ ,, ਪਰ ਜੋ ਬਾਰਸ਼ ਤੋਂ ਬਾਅਦ ਭਾਵ ਅੱਜ ਦੀ ਹਾਲਤ ਹੈ ਮੁਕਤਸਰ ਦੇ ਕੁਝ ਪਿੰਡਾ ਦੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ ,, ਮੈਂ ਤੁਹਾਨੂੰ ਸਥਿਤੀ ਦਸਦਾਂ ਹਨ ਪਿੰਡ ਹਰਾਜ ਹਲਕਾ ਮੁਕਤਸਰ , ਸਾਡੇ ਪਿੰਡ ਤੋਂ ਲਗਭਗ 9-10 ਕਿਲੋਮੀਟਰ ਦੁਰ ਹੈ ਪਿੰਡ ਹਰਾਜ ,, ਪਿੰਡ ਦੇ 65 ਫੀਸਦੀ ਘਰ ਪਾਣੀ ਦੀ ਲਪੇਟ ਚ ਹਨ ,, ਕੁਝ ਲੋਕ ਤਾਂ ਆਪਨੇ ਘਰ ਖਾਲੀ ਕਰ ਕੇ ਆਪਣੀਆਂ ਨੇੜੇ ਤੇੜੇ ਰਿਸ਼ਤੇਦਾਰੀਆਂ ਚ ਚਲੇ ਗਾਏ ਹਨ ,, ਕੁਝ ਬਚੇ ਹੋਏ ਪਿੰਡ ਦੇ ਘਰਾਂ ਚ ਹੀ ਸਮਾਨ ਰੱਖੀ ਬੈਠੇ ਹਨ ,,ਪਰ ਗਰੀਬ ਲੋਕ ਕਿਸੇ ਪਾਸੇ ਜੋਗੇ ਨਹੀਂ ਹਨ ,,ਪਿੰਡ ਦਾ ਸੰਪਰਕ ਸਾਰੇ ਪਾਸਿਆਂ ਤੋਂ ਟੁੱਟਿਆ ਹੋਇਆ ਹੈ | ਜਦੋਂ ਸਾਡੇ ਕਲੱਬ ਮੈਂਬਰ ਲਛਮਣ ਸਿੰਘ ਨੇ ਪਿੰਡ ਹਰਾਜ ਚ ਅੱਜ ਤੋਂ ਚਾਰ ਦਿਨ ਪਹਿਲਾਂ ਫੋਨ ਕੀਤਾ ਤਾਂ ਪਤਾ ਚੱਲਿਆ ਕਿ ਬਹੁਤ ਸਾਰੇ ਲੋਕ ਚਾਰ ਚਾਰ ਦਿਨ ਤੋਂ ਚਾਹ ਤੋਂ ਵੀ ਭੁੱਖੇ ਬੈਠੇ ਨੇ ,ਇਹ ਸੁਨ ਕੇ ਸਾਰੇ ਪਿੰਡ ਚੋਂ ਰੋਟੀਆਂ   ਇਕਠੀਆਂ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਵੇਖਦੇ ਹੀ ਵੇਖਦੇ ਸਾਰਾ ਪਿੰਡ ਆਸਾ ਬੁੱਟਰ ਹਰਾਜ ਦੇ ਹੜ ਪੀੜਤ ਲੋਕਾਂ ਦੀ ਮਦਦ ਲਈ ਉਠ ਖੜਾ ਹੋਇਆ ਤੇ ,, ਹੁਣ ਅੱਜ ਚੌਥਾ ਦਿਨ ਹੋ ਗਿਆ ਰੋਜ ਹਰ ਘਰ ਦਸ ਦਸ ਜਾਂ ਪੰਦਰਾਂ ਪੰਦਰਾ ਰੋਟੀਆਂ ਪਕਾ ਕੇ ਰਖਦਾ ਹੈ ,, ਹਰੇਕ ਵਾਰਡ ਚ ਸੇਵਾਦਾਰ ਰੋਟ

ਆਸਾ ਬੁੱਟਰ ਵਿੱਚ ਵੀ ਪਾਣੀ ਦਾ ਪੱਧਰ ਵਧਿਆ , ਪਰ ਹਾਲਾਤ ਕਾਬੂ ਵਿੱਚ

ਲਖਵੀਰ ਸਿੰਘ /19 ਅਗਸਤ / ਪਿਛਲੇ ਇੱਕ ਹਫਤੇ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ  ਪਿੰਡ ਆਸਾ ਬੁੱਟਰ ਵਿੱਚ ਵੀ ਨੀਵੇਂ ਇਲਾਕਿਆ ਵਿੱਚ ਪਾਣੀ ਨੇ ਲੋਕਾਂ ਨੂੰ ਪਰੇਸ਼ਾਨ ਕਰਨਾਂ ਸ਼ੁਰੂ ਕਰ ਦਿੱਤਾ ਹੈ | ਜਿਕਰਯੋਗ ਹੈ ਕਿ ਇਸ ਬਾਰਸ਼ ਨਾਲ ਆਸਾ ਬੁੱਟਰ ਦੇ ਆਸ ਪਾਸ ਦੇ ਪਿੰਡਾਂ ਵਿੱਚ ਜਿਆਦਾ ਪਾਣੀ ਆ ਜਾਣ ਕਾਰਨ ਹਾਲਾਤ ਹੜਾਂ ਵਰਗੇ ਹੋਏ ਪਏ ਹਨ | ਪਰ ਆਸਾ ਬੁੱਟਰ ਵਿੱਚ ਨਹਿਰ ਦੇ ਨਾਲ ਵਸਿਆ ਹੋਣ ਕਰਕੇ ਹੋਰਾਂ ਪਿੰਡਾ ਦਾ ਪਾਣੀ ਨਹੀਂ ਪਹੁੰਚਦਾ ਜਿਸ ਕਰਨ ਹੁਣ ਤੱਕ ਆਸਾ ਬੁੱਟਰ ਵਿੱਚ ਪਾਣੀ ਨੂੰ ਲੈ ਕੇ ਜਿਆਦਾ ਚਿੰਤਾ ਵਾਲੀ ਗੱਲ ਨਹੀਂ ਸੀ | ਪਰ ਅੱਜ ਰਾਤ ਹੋਈ ਭਾਰੀ ਬਾਰਸ਼ ਕਾਰਨ ਵੱਡੇ ਛੱਪੜ ਦੇ ਆਸ ਪਾਸ ਲਗਦੇ ਘਰਾਂ ਵਿੱਚ ਪਾਣੀ ਜਾ ਵੜਿਆ | ਅਤੇ ਉੱਪਰੋਂ ਹੋਰ ਹੋ ਬਾਰਸ਼ ਕਾਰਨ ਸਥਿਤੀ ਵਿਗੜਦੀ ਵੇਖ ਪਿੰਡ ਦੇ ਲੋਕਾਂ ਨੇ ਫਿਰਨੀ ਦੀ ਸੜਕ ਭੁੱਲਰ ਰੋਡ ਤੋਂ ਖਿੜਕੀਆਂ ਵਾਲਾ ਰੋਡ ਦੇ ਵਿਚਕਾਰ ਵਾਲੀ ਫਿਰਨੀ ਦੀ ਸੜਕ ਅਮਰ ਸਿੰਘ ਨੰਬਰਦਾਰ ਦੇ ਘਰ ਕੋਲੋਂ ਤੋੜ ਦਿੱਤੀ ਜਿਸ ਨਾਲ ਵੱਡੇ ਛੱਪੜ ਦਾ ਓਵਰਫਲੋ ਹੋਇਆ ਪਾਣੀ ਨਾਲ ਲਗਦੇ ਖੇਤਾਂ ਦੇ ਜਰੀਏ ਕੱਡਣ ਦਾ ਉਪਰਾਲਾ ਕੀਤਾ ਹੈ | ਸੜਕ ਤੋੜਨ ਨਾਲ ਛੱਪੜ ਦਾ ਪਾਣੀ ਧੀਮੀ ਗਤੀ ਨਾਲ ਘਟਨਾ ਸ਼ੁਰੂ ਹੋ ਗਿਆ ਹੈ , ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੋ ਦੂਸਰਾ ਛੋਟਾ ਛੱਪੜ ਵਾਟਰ ਵਰਕਸ ਦੇ ਨਾਲ ਹੈ ਉਸ ਦੇ  ਵੀ ਆਸ ਪਾਸ ਦੇ ਘਰਾਂ ਵਿੱਚ ਪਾਣੀ ਪਹਿਲਾਂ ਹੀ ਜਮਾਂ ਹੋਣ ਲੱਗ ਪਿਆ ਸੀ ਪਰ ਦੋ ਦਿਨ ਪਹਿਲਾਂ ਹੀ ਜਸਮੇਲ ਸਿੰਘ ( ਅਕ

ਭਿਆਨਕ ਹਾਦਸੇ ਚ ਜਖਮੀ ਨੂੰ ਸਹਾਰਾ ਟੀਮ ਨੇ ਹਸਪਤਾਲ ਪਹੁੰਚਾਇਆ

ਆਸਾ ਬੁੱਟਰ /20  ਅਕਤੂਬਰ/ ਅੱਜ ਆਸਾ ਬੁੱਟਰ ਤੋਂ ਹਰੀਕੇ ਕਲਾਂ ਸੜਕ ਤੇ ਓਸ ਵੇਲੇ ਇੱਕ ਭਿਆਨਕ ਹਾਦਸਾ  ਹੋਇਆ ਜਦੋਂ ਬਿਜਲੀ ਦੇ ਖੰਬੇਆਂ ਨੂੰ ਸੜਕ ਵਿਚੋ ਪਾਸੇ ਹਟਾਉਣ ਦਾ ਕੰਮ ਚੱਲ ਰਿਹਾ ਸੀ | ਇਹ ਖੰਬੇ ਨਵੀਂ ਚੌੜੀ ਬਣੀ ਸੜਕ ਦੇ ਵਿਚਕਾਰ ਆ ਰਹੇ ਸਨ ਜਿੰਨਾ ਨੂੰ 4  ਫੁੱਟ ਦੁਰ ਕੀਤਾ ਜਾ ਰਿਹਾ ਸੀ | ਲੇਬਰ ਦਾ ਇੱਕ ਲੜਕਾ ਹੈਪੀ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਉਦੇਕਰਣ ਜਦੋਂ 11000KV ਖੰਬੇ ਉੱਪਰ ਤਾਰਾਂ ਕਸ ਰਿਹਾ ਸੀ ਉਸ ਵੇਲੇ ਅਚਾਨਕ ਬਿਜਲੀ ਆ ਜਾਣ ਤੇ ਓਹ ਬਿਜਲੀ ਦੇ ਕਰੰਟ ਨਾਲ ਬੁਰੀ ਤਰਾਂ ਜਖਮੀ ਹੋ ਗਿਆ | ਨੇੜੇ ਦੇ ਲੋਕਾਂ ਨੇ ਉਸਨੂੰ ਮਿੱਟੀ ਵਿਚ ਦਬਾਇਆ ਤੇ ਆਟੇ, ਘਿਓ ਦੀ ਮਾਲਸ਼ ਕੀਤੀ ਜਿਸ ਨਾਲ ਉਸਨੂੰ ਕਾਫੀ ਰਾਹਤ ਮਿਲੀ | ਇੰਨੇ ਨੂੰ ਇਸ ਘਟਨਾ ਦੀ ਜਾਣਕਾਰੀ ਸਹਾਰਾ ਦੀ ਟੀਮ ਨੂੰ ਦਿੱਤੀ ਗਈ ਅਤੇ ਸਹਾਰਾ ਵਲੋਂ ਲਖਵੀਰ ਸਿੰਘ ਤੇ ਤਰਨਜੀਤ ਸਿੰਘ ਵਲੋਂ ਤੁਰੰਤ ਹਰਕਤ ਵਿਚ ਆਉਂਦਿਆ ਮੌਕੇ ਤੇ ਪਹੁੰਚ ਕੇ ਤਰਨਜੀਤ ਸਿੰਘ ਦੀ ਗੱਡੀ ਵਿਚ ਹੀ ਮੁਕਤਸਰ ਲਿਜਾਇਆ ਗਿਆ | ਅਤੇ ਜਖਮੀ ਨੂੰ ਮਾਲਵਾ ਹਸਪਤਾਲ ( ਡ੍ਰ . ਮੁਕੇਸ਼ ਬਾਂਸਲ ) ਵਿਖੇ ਐਮਰਜੇਨ੍ਸੀ ਦਾਖਲ ਕਰਵਾਇਆ ਗਿਆ | ਉਪਰੋਕਤ ਘਟਨਾ ਤੋਂ ਇਕ ਗੱਲ ਸਾਹਮਣੇ ਆਈ ਹੈ ਕਿ ਜੋ ਅਸਥਾਈ ਬਿਜਲੀ ਕਾਮੇ ਹਨ ਉਹਨਾ ਨੂੰ ਦੁਰਘਟਨਾਵਾ ਵਿਚ ਕੋਈ ਇੰਸੋਰੇੰਸ ਆਦਿ ਦੀ ਵੀ ਕੋਈ ਸਹੁਲਤ ਨਹੀਂ ਹੈ | ਬਿਜਲੀ ਬੋਰਡ ਜਾਂ ਪ੍ਰਾਇਵੇਟ ਕੰਪਨੀਆਂ ਨੂੰ ਇਹ ਚਾਹੀਦਾ ਹੈ ਅਜਿਹੇ ਕਾਮਿਆ ਦਾ ਜੀਵਨ ਤੇ ਸਿਹਤ ਬੀਮਾ ਕਰਵਾਇਆ ਜਾਵੇ |  

ਬਿਜਲੀ ਬੋਰਡ ਨੇ ਗਰੀਬ ਕਿਸਾਨ ਨੂੰ ਭੇਜਿਆ 72,810 ਰੁਪੈ ਦਾ ਬਿਲ

ਪਿੰਡ ਵਾਲਿਆਂ ਨੇ ਜਾਂਚ ਦੀ ਕੀਤੀ ਮੰਗ  ਲਖਵੀਰ ਸਿੰਘ /12 ਅਗਸਤ /ਆਸਾ ਬੁੱਟਰ ਦੇ ਵਾਸੀ ਕ੍ਰਿਸ਼ਨ ਸਿੰਘ ਪੁੱਤਰ ਰੂਪ ਸਿੰਘ ਦੇ  ਉਸ ਵੇਲੇ ਪੈਰਾਂ ਹੇਠੋਂ ਜਮੀਨ ਨਿਕਲ ਗਈ ਜਦੋਂ ਮੀਟਰ ਦੀ ਰੀਡਿੰਗ ਵੇਖ ਕੇ ਬਿਲ ਦੇਣ ਆਏ ਅਧਿਕਾਰੀ ਨੇ ਕ੍ਰਿਸ਼ਨ ਸਿੰਘ ਨੂੰ 72,810 ਰੁਪੈ ਦਾ ਬਿਲ ਕਢ ਫੜਾਇਆ | ਜਿਸ ਦਾ ਨੀਯਤ ਮਿਤੀ ਤੇ ਭੁਗਤਾਨ ਨਾਂ ਕਰਨ ਦੀ ਸੂਰਤ ਵਿਚ ਕੁੱਲ ਰਕਮ 80 ਹਜਾਰ ਰੁਪੈ ਦੇ ਕਰੀਬ ਬਣਦੀ  ਹੈ | ਇਥੇ ਇਹ ਵੀ ਜਿਕਰਯੋਗ ਹੈ ਕਿ  ਉਕਤ ਖਪਤਕਾਰ ਇਕ ਬਹੁਤ ਹੀ ਗਰੀਬ ਕਿਸਾਨ ਹੈ ਅਤੇ ਸਿਰਫ ਦੋ ਏਕੜ ਜਮੀਨ ਨਾਲ ਆਪਣੇ ਪਰਿਵਾਰ ਦਾ ਗੁਜਾਰਾ ਬੜੀ  ਮੁਸ਼ਕਿਲ ਨਾਲ ਕਰ ਪਾਉਂਦਾ ਹੈ |                                         ਕ੍ਰਿਸ਼ਨ ਸਿੰਘ ਦੇ ਪਿਤਾ ਰੂਪ ਸਿੰਘ ਨੇ ਪੁਰਾਣੇ ਬਿਲ ਦਿਖਾਉਂਦੇ ਹੋਏ ਪੱਤਰ ਕਾਰਾਂ  ਨੂੰ ਦੱਸਿਆ ਕਿ  ਉਹ ਸਾਰੇ ਬਿਲ ਸਹੀ ਸਮੇਂ ਤੇ ਭਰਦੇ ਰਹੇ ਹਨ ਤੇ ਉਹ ਤਾਂ ਪਹਿਲਾਂ ਹੀ ਜੋ  15-16 ਸੌ ਦਾ ਬਿਲ ਆਉਂਦਾ ਸੀ ਉਸਨੂੰ ਵੀ ਮੁਸ਼ਕਿਲ ਨਾਲ ਭਰ ਪਾਉਂਦੇ ਸਨ | ਉਹਨਾਂ ਦਾ ਲੋਡ  ਵੀ ਇੱਕ ਕਿਲੋਵਾਟ ਤੋਂ ਘੱਟ ਹੈ | ਪਰ ਬਿਲ ਦੇਖਣ ਤੋਂ ਬਾਅਦ ਇਸ ਤਰਾਂ ਲੱਗ ਰਿਹਾ ਸੀ ਜਿਵੇਂ ਬਿਜਲੀ ਬੋਰਡ ਨੇ ਹੀ ਗਲਤੀ ਨਾਲ ਬਿਲ ਪਾ ਦਿੱਤਾ ਹੋਵੇ | ਉਕਤ ਬਿਲ ਜਿਸ ਦਾ ਖਾਤਾ ਨੰਬਰ  Y61AS350453N ਹੈ ਇਸ ਵਿੱਚ ਪੁਰਨੀ ਰੀਡਿੰਗ  00000024 ਹੈ ਅਤੇ ਨਵੀਂ ਰੀਡਿੰਗ  00010119 ਹੈ | ਜਿਸ ਦਾ  ਮਤਲਬ ਖਪਤਕਾਰ ਨੇ 2 ਮਹੀਨੇ ਵਿੱਚ 10,1

24 ਘੰਟੇ ਬਿਜਲੀ ਸਪਲਾਈ 'ਚ ਲੱਗੀਆਂ ਦੋ ਸਵਿਚਾਂ ਬਣੀਆਂ ਪਿੰਡ ਆਸਾ ਬੁੱਟਰ ਲਈ ਸਿਰਦਰਦੀ

ਆਸਾ ਬੁੱਟਰ ਵਾਸੀਆਂ ਤੇ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਆਸਾ ਬੁੱਟਰ ਨੂੰ ਆਉਣ ਵਾਲੀ 24  ਘੰਟੇ ਬਿਜਲੀ ਸਪਲਾਈ ਦੀ ਲਾਈਨ ਵਿੱਚ ਆਸਾ ਬੁੱਟਰ ਤੋਂ ਭੁੱਲਰ ਰੋਡ ਤੇ ਲਗਭਗ  1.5 ਕਿ .ਮੀਟਰ ਦੇ ਵਕਫੇ ਤੇ ਦੋ ਸਵਿੱਚਾ ਲਗਾਈਆਂ ਗਾਈਆਂ ਹਨ ਜਦ ਕਿ ਸਿਰਫ ਇੱਕ ਸਵਿਚ ਜੋ ਕਿ ਪਿੰਡ ਦੇ ਕੋਲ ਹੈ ਉਸੇ ਦੀ ਹੀ ਜਰੂਰਤ ਸੀ | ਦੂਸਰੀ ਸਵਿਚ ਜੋ ਪਿੰਡ ਤੋਂ 1 .5  ਕਿਲੋਮੀਟਰ ਦੂਰੀ ਤੇ ਹੈ ਉਸ ਤੋਂ ਆਸਾ ਬੁੱਟਰ ਦੇ ਵਾਸੀ ਬਹੁਤ ਪਰੇਸ਼ਾਨੀ ਚ ਹਨ | ਹਰ ਰੋਜ ਰਾਤ ਵੇਲੇ ਕੁਝ ਸ਼ਰਾਰਤੀ ਅਨਸਰ ਜਾਂ ਕੁਝ ਲੋਕ ਜਾਂ ਬੁਝ ਕੇ ਉਸ ਸਵਿਚ ਨੂੰ ਕੱਟ ਦਿੰਦੇ ਹਨ | ਜਿਸ ਨਾਲ ਆਸਾ ਬੁੱਟਰ ਪਿੰਡ ਦੀ ਬਿਜਲੀ ਸਾਰੀ ਰਾਤ ਬੰਦ ਰਹਿੰਦੀ ਹੈ | ਕਈ ਵਾਰ ਪਿੰਡ ਵਾਲੇ ਕੱਟੀ ਪਈ ਸਵਿਚ ਨੂੰ ਦੁਬਾਰਾ ਲਗਾ ਕੇ ਆਏ ਹਨ | ਪਰ ਵੱਡੀ ਲਾਈਨ ਦੀ ਸਵਿਚ ਲਗਾਉਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ | ਇਸੇ ਕਾਰਨ ਪਰੇਸ਼ਾਨ ਹੋਏ ਪਿੰਡ ਵਾਸੀਆਂ ਤੇ ਭਾਰਤੀ ਕਿਸਾਨ ਯੂਨੀਅਨ ਅਤੇ ਸਹਾਰਾ ਜਨ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਭੁੱਲਰ ਰੋਡ ਤੇ ਲੱਗੀ ਫਾਲਤੂ ਸਵਿਚ ਨੂੰ ਜਲਦੀ ਹਟਾਇਆ ਜਾਵੇ ਤਾਂ ਜੋ ਆਸਾ ਬੁੱਟਰ ਵਾਸੀਆਂ ਨੂੰ ਨਿਰਵਿਗਨ 24  ਘੰਟੇ ਬਿਜਲੀ ਸਪਲਾਈ ਦਾ ਲਾਭ ਮਿਲ ਸਕੇ | ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਦੇ ਬ੍ਲਾਕ ਪਰਧਾਨ ਜੋਗਿੰਦਰ ਸਿੰਘ , ਇਕਾਈ ਪਰਧਾਨ ਗੁਰਲਾਲ ਸਿੰਘ ਬਰਾੜ , ਇਕਾਈ ਮੀਤ ਪਰਧਾਨ ਜੀਤ ਸਿੰਘ

ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਨੇ ਪੌਦੇ ਲਾਉਣ ਦੀ ਸ਼ੁਰੁਆਤ ਕੀਤੀ

ਅੱਜ ਪਿੰਡ ਆਸਾ ਬੁੱਟਰ ਵਿਖੇ ਸਹਾਰਾ ਜਨ ਸੇਵਾ ਸੁਸਾਇਟੀ ਨੇ ਹਰ ਸਾਲ ਦੀ ਤਰਾਂ ਪਿੰਡ ਵਿਚ ਬੂਟੇ ਲਗਾਉਣ ਦਾ ਕੰਮ ਆਰੰਭ ਕੀਤਾ |ਜਿਸ ਦਾ ਰਸਮੀਂ ਉਦਘਾਟਨ ਜਗਜੀਤ ਸਿੰਘ ਮਾਨ ਡਾਇਰੇਕਟਰ ਨੇਹਰੁ ਯੁਵਾ ਕੇਂਦਰ ਮੁਕਤਸਰ ਨੇ ਇੱਕ ਬੂਟਾ ਲਗਾ ਕੇ ਕੀਤਾ | ਇਸ ਮੌਕੇ ਜਗਜੀਤ ਸਿੰਘ ਜੀ ਨੇ ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਕੀਤੇ ਜਾਂਦੇ ਕੰਮਾਂ ਦੀ ਸ਼ਲਾਗਾ ਕੀਤੀ | ਅਤੇ ਅੱਗੇ ਤੋਂ ਇਸੇ ਤਰਾਂ ਕੰਮ ਕਰਦੇ ਰਹਿਣ ਦੀ ਉਮੀਦ ਜਤਾਈ | ਸਹਾਰਾ ਜਨ ਸੇਵਾ ਸੁਸਾਇਟੀ ਦੇ ਪ੍ਰਧਾਨ ਲਖਵੀਰ ਸਿੰਘ ਨੇ ਪਤਰਕਾਰਾਂ ਨਾਲ ਗੱਲ ਕਰਦੇਸਮੇਂ ਦੱਸਿਆ ਕਿ ਸਹਾਰਾ ਵੱਲੋਂ ਹਰ ਸਾਲ ਮਾਨਸੂਨ ਦੇ ਮੌਸਮ ਵਿੱਚ ਪੌਦੇ ਲਗਾਏ ਜਾਂਦੇ ਹਨ ਜਿਸ ਵਿਚ ਵਨ ਵਿਭਾਗ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ , ਇਸੇ ਲੜੀ ਤਹਿਤ ਇਸ ਵਾਰ ਦੇ ਮਾਨਸੂਨ ਸੀਜਨ ਦਾ  ਬੂਟੇ ਲਗਾਉਣ ਦਾ ਕੰਮ ਅੱਜ ਸ਼ੁਰੂ ਕੀਤਾ ਗਿਆਹੈ | ਅਤੇ ਦੋ ਹਫਤਿਆਂ ਅੰਦਰ ਪਿੰਡ ਵਿੱਚ ਬੂਟੇ ਲਗਾਉਣ ਲਈ ਵੱਖ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਬੂਟੇ ਲਗਾਏ ਜਾਣਗੇ | ਉਹਨਾਂ ਇਹ ਵੀ ਦੱਸਿਆ ਕਿ   ਸਹਾਰਾ ਵੱਲੋਂ ਅਕਸਰ ਖੂਨਦਾਨ ਕਰਨ  ਦਾ ਕੰਮ ਚਲਦਾ ਰਹਿੰਦਾ ਹੈ , ਪਰ ਸਰਕਾਰ ਵੱਲੋਂ ਜੋ ਖੂਨ ਦੀ ਜਾਂਚ ਫੀਸ ਵਿਚ ਵਾਧਾ ਕਰਕੇ ਇਸਨੂੰ 300  ਤੋਂ 1000ਰੁਪੇ ਕੀਤਾ ਹੈ ਉਸ ਦਾ ਓਹ ਕੜਾ ਵਿਰੋਧ ਕਰਦੇ ਹਨ | ਇਸ ਵਾਧੇ ਨੂੰ ਤੁਰੰਤ ਵਾਪਸ ਲੈਣਾਂ ਚਾਹਿਦਾ ਹੈ | ਇਸ ਮੌਕੇ ਤੇ ਵਨ ਵਿਭਾਗ ਦੇ ਅਮ੍ਰਿਤਪਾਲ ਸਿੰਘ ਰੇੰਜ ਅਫਸਰ ਮੁਕਤਸਰ , ਚਮਕੌਰ ਸਿੰਘ ਬ੍ਲਾਕ