ਪਿੰਡ ਵਾਲਿਆਂ ਨੇ ਜਾਂਚ ਦੀ ਕੀਤੀ ਮੰਗ
ਲਖਵੀਰ ਸਿੰਘ /12 ਅਗਸਤ /ਆਸਾ ਬੁੱਟਰ ਦੇ ਵਾਸੀ ਕ੍ਰਿਸ਼ਨ ਸਿੰਘ ਪੁੱਤਰ ਰੂਪ ਸਿੰਘ ਦੇ ਉਸ ਵੇਲੇ ਪੈਰਾਂ ਹੇਠੋਂ ਜਮੀਨ ਨਿਕਲ ਗਈ ਜਦੋਂ ਮੀਟਰ ਦੀ ਰੀਡਿੰਗ ਵੇਖ ਕੇ ਬਿਲ ਦੇਣ ਆਏ ਅਧਿਕਾਰੀ ਨੇ ਕ੍ਰਿਸ਼ਨ ਸਿੰਘ ਨੂੰ 72,810 ਰੁਪੈ ਦਾ ਬਿਲ ਕਢ ਫੜਾਇਆ | ਜਿਸ ਦਾ ਨੀਯਤ ਮਿਤੀ ਤੇ ਭੁਗਤਾਨ ਨਾਂ ਕਰਨ ਦੀ ਸੂਰਤ ਵਿਚ ਕੁੱਲ ਰਕਮ 80 ਹਜਾਰ ਰੁਪੈ ਦੇ ਕਰੀਬ ਬਣਦੀ ਹੈ | ਇਥੇ ਇਹ ਵੀ ਜਿਕਰਯੋਗ ਹੈ ਕਿ ਉਕਤ ਖਪਤਕਾਰ ਇਕ ਬਹੁਤ ਹੀ ਗਰੀਬ ਕਿਸਾਨ ਹੈ ਅਤੇ ਸਿਰਫ ਦੋ ਏਕੜ ਜਮੀਨ ਨਾਲ ਆਪਣੇ ਪਰਿਵਾਰ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਕਰ ਪਾਉਂਦਾ ਹੈ |
ਕ੍ਰਿਸ਼ਨ ਸਿੰਘ ਦੇ ਪਿਤਾ ਰੂਪ ਸਿੰਘ ਨੇ ਪੁਰਾਣੇ ਬਿਲ ਦਿਖਾਉਂਦੇ ਹੋਏ ਪੱਤਰ ਕਾਰਾਂ ਨੂੰ ਦੱਸਿਆ ਕਿ
ਉਹ ਸਾਰੇ ਬਿਲ ਸਹੀ ਸਮੇਂ ਤੇ ਭਰਦੇ ਰਹੇ ਹਨ ਤੇ ਉਹ ਤਾਂ ਪਹਿਲਾਂ ਹੀ ਜੋ 15-16 ਸੌ ਦਾ ਬਿਲ ਆਉਂਦਾ ਸੀ ਉਸਨੂੰ ਵੀ ਮੁਸ਼ਕਿਲ ਨਾਲ ਭਰ ਪਾਉਂਦੇ ਸਨ | ਉਹਨਾਂ ਦਾ ਲੋਡ ਵੀ ਇੱਕ ਕਿਲੋਵਾਟ ਤੋਂ ਘੱਟ ਹੈ | ਪਰ ਬਿਲ ਦੇਖਣ ਤੋਂ ਬਾਅਦ ਇਸ ਤਰਾਂ ਲੱਗ ਰਿਹਾ ਸੀ ਜਿਵੇਂ ਬਿਜਲੀ ਬੋਰਡ ਨੇ ਹੀ ਗਲਤੀ ਨਾਲ ਬਿਲ ਪਾ ਦਿੱਤਾ ਹੋਵੇ | ਉਕਤ ਬਿਲ ਜਿਸ ਦਾ ਖਾਤਾ ਨੰਬਰ Y61AS350453N ਹੈ ਇਸ ਵਿੱਚ ਪੁਰਨੀ ਰੀਡਿੰਗ 00000024 ਹੈ ਅਤੇ ਨਵੀਂ ਰੀਡਿੰਗ 00010119 ਹੈ | ਜਿਸ ਦਾ ਮਤਲਬ ਖਪਤਕਾਰ ਨੇ 2 ਮਹੀਨੇ ਵਿੱਚ 10,100 ਦੇ ਕਰੀਬ ਬਿਜਲੀ ਯੂਨਿਟ ਖਪਤ ਕੀਤੇ | ਜਦ ਕਿ ਪਿਸ਼੍ਲੇ 8 ਸਾਲ ਚ ਖਪਤਕਾਰ ਨੇ ਸਿਰਫ 24 ਯੂਨਿਟ ਖਪਤ ਕੀਤੇ | ਇਸ ਮੌਕੇ ਪਿੰਡ ਦੀਆਂ ਜਥੇਬੰਦੀਆਂ ਸਹਾਰਾ ਜਨ ਸੇਵਾ ਸੁਸਾਇਟੀ ਅਤੇ ਇਕਾਈ ਭਾਰਤੀ ਕਿਸਾਨ ਯੂਨੀਅਨ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਗਰੀਬ ਕਿਸਾਨ ਨੂੰ ਆਏ ਇਸ ਗਲਤ ਬਿਜਲੀ ਬਿਲ ਦੀ ਜਾਂਚ ਕੀਤੀ ਜਾਵੇ ਅਤੇ ਖਪਤਕਾਰ ਨਾਲ ਇਨਸਾਫ਼ ਕੀਤਾ ਜਾਵੇ | ਇਸ ਮੌਕੇ ਉਹਨਾਂ ਨਾਲ ਗੁਰਲਾਲ ਸਿੰਘ ਬਰਾੜ , ਜੀਤ ਸਿੰਘ ਬੁੱਟਰ ਅਤੇ ਤੇਜਾ ਸਿੰਘ ਹਾਜਰ ਸਨ |