Skip to main content

Sahara New Project

ਪਿਆਰੇ ਦੋਸਤੋ ਤੇ ਪਿੰਡ ਵਾਸੀਓ ... 
DONATE FOR NEW PROJECT | ਜਿਵੇਂ ਕੇ ਆਪ ਨੂੰ ਪਤਾ ਹੈ ਕਿ ਐਂਬੂ ਲੈੰਸ (108) ਸਹਾਰਾ ਦੇ ਦਫਤਰ ਆਸਾ ਬੁੱਟਰ ਹੀ ਖੜਦੀ ਸੀ , ਅਸੀਂ ਹੀ ਉਹਨਾ ਦੇ ਰਹਿਣ ਦਾ ਪ੍ਰਬੰਧ ਕਰਕੇ ਐਂਬੂ ਲੈੰਸ ਦਾ ਸਟੇਸ਼ਨ ਆਸਾ ਬੁੱਟਰ ਕਰਵਾਇਆ ਸੀ ,, ਅਸੀਂ ਸੋਚਿਆ ਕੇ ਲੋਕਾਂ ਨੂੰ ਸਹੁਲਤ ਮਿਲੇਗੀ ,,, ਇਸ ਵਿਚ ਕੋਈ ਸ਼ੱਕ ਨਹੀਂ ਕੇ ਇਸ ਸੇਵਾ ਦਾ ਲਾਭ ਪੂਰੇ ਇਲਾਕੇ ਵਿਚ ਮਿਲ riha ਸੀ ,,ਪਰ ਸਾਡੀ ਲੋੜ ਇਸ ਨਾਲ ਕਦੇ ਵੀ ਪੂਰੀ ਨਹੀਂ ਹੋਈ ,, ਐਂਬੂ ਲੈੰਸ ਸਿਰਫ ਐਮਰਜੈਨਸੀ ਹਾਲਤ ਵਿਚ ਦੁਰਘਟਨਾ ਗ੍ਰਸਤ ਲੋਕਾਂ ਨੂੰ ਚੁੱਕਣ ਦੇ ਕੰਮ ਵਾਸਤੇ ਹੈ ,, ਉਹ ਸਿਰਫ ਪੀੜਤ ਨੂੰ ਆਪਣੇ ਨਜਦੀਕੀ ਸਰਕਾਰੀ ਹਸਪਤਾਲ ਹੀ ਮਰੀਜ ਨੂੰ ਪਹੁੰਚਾ ਸਕਦੇ ਨੇ ,, ਉਸਤੋਂ ਅੱਗੇ ਨਹੀਂ ,, ਜਾਂ ਤੁਸੀਂ ਸਿਧੇ ਮਰੀਜ ਨੂੰ ਕਿਸੇ ਹੋਰ ਥੋੜੀ ਦੁਰ ਦੇ ਹਸਪਤਾਲ ਇਸ ਵਿਚ ਨਹੀਂ ਲਿਜਾ ਸਕਦੇ ,,, ਤੇ ਜੇ ਕੋਈ ਪਿੰਡ ਵਿਚ ਪੁਰਾਣਾ ਬੀਮਾਰ ਹੈ ,,ਉਸਨੂੰ ਬਠਿੰਡੇ , ਲੁਧਿਆਣੇ ਲੈ ਕੇ ਜਾਣਾ ਹੈ ਤਾਂ ਇਹ ਸੇਵਾ ਨਹੀਂ ਮਿਲੇਗੀ ,, ਜਦ ਕਿ ਬਹੁਤ ਸਾਰੇ ਕੇਸ ਇਸ ਤਰਾ ਦੇ ਹਨ ,,ਗਰੀਬ ਲੋਕਾਂ ਨੂੰ ਕਿਸੇ ਕਿਰਾਏ ਵਾਲੇ ਸਾਧਨ ਲੈਣੇ ਪੈਂਦੇ ਹਨ ,,, ਜਾਂ ਅਸੀਂ ਕਦੇ ਕਦੇ ਆਪਣੇ ਨਿਜੀ ਵਾਹਨਾ ਤੇ ਲੈ ਕੇ ਜਾਂਦੇ ਹਾਂ ,,, ਪਰ ਕਈ ਮਰੀਜ ਏਸ ਤਰਾ ਦੇ ਹੁੰਦੇ ਹਨ ਜਿੰਨਾ ਵਾਸਤੇ ਉਹਨਾ ਨੂ ਗੱਡੀ ਵਿਚ ਚੜਾਉਣ ਤੇ ਉਤਾਰਨ ਵੇਲੇ ਐਂਬੂ ਲੈੰਸ ਵਰਗੀ ਗੱਡੀ ਜਾਂ ਕੁਝ ਸਾਧਨਾ ਦੀ ਲੋੜ ਹੁੰਦੀ ਹੈ ,,, ਐਂਬੂ ਲੈੰਸ ਸੇਵਾ ਵੀ ਇਸ ਵੇਲੇ (108 ) ਬੰਦ ਹੋ ਚੁੱਕੀ ਹੈ ਜੋ ਕੇ ਵੈਸੇ ਵੀ ਪੂਰੀ ਤਰਾਂ ਸਮਸਿਆ ਦਾ ਹਲ ਨਹੀ ਸੀ ,,,
ਸੋ ਇਸ ਕਰਕੇ ਸਹਾਰਾ ਜਨ ਸੇਵਾ ਵੱਲੋਂ ਇਕ ਅਜਿਹੇ ਸਾਧਨ ਨੂੰ ਖਰੀਦਣ ਵਾਸਤੇ ਮਤਾ ਪਾਇਆ ਗਿਆ ਹੈ ,,, ਜੋ ਰਾਤ ਬਰਾਤੇ ਹਰ ਉਸ ਬੰਦੇ ਨੂੰ ਜਿਸ ਕੋਲ ਕੋਈ ਸਾਧਨ ਨਹੀ ਹੈ ਹਸਪਤਾਲ ਜਨ ਵਾਸਤੇ ਉਸ ਨੂੰ ਸਹੁਲਤ ਦੇਵੇਗਾ ,, ਕਿਸੇ ਵੀ ਗਰੀਬ ਦੇ ਇਲਾਜ ਜਾਂ ਟੈਸਟ ਜਾਂ ਦੁਰ ਦੁਰਾਡੇ ਦੇ ਚੰਗੇ ਡਾਕਟਰ ਤੱਕ ਪਹੁੰਚਾਉਣ ਦਾ ਕੰਮ ਕਰੇਗਾ ,, ਅਤੇ ਜਿਸ ਵਿਚ ਐਂਬੂ ਲੈੰਸ ਵਾਂਗ ਸਹੂਲਤਾਂ ਵੀ ਹੋਣਗੀਆਂ ,,, ਅਤੇ ਲਾਵਰਿਸ ਸ਼ਵ ਆਦਿ ਚੁਕਣ ਜਿਹੇ ਕੰਮ ਲਏ ਜਾ ਸਕਣਗੇ | ਇਸ ਵਾਸਤੇ ਕਰੀਬ 2,50 ,000 ਰੁਪੈ ਦੀ ਹੋਰ ਜਰੂਰਤ ਹੈ ,,, ਅਸੀਂ ਫੇਰ ਤੁਹਾਡੇ ਦਰਾਂ ਤੇ ਹਾਂ ,,, ਜਿੰਨਾ ਹੋ ਸਕੇ ਯੋਗਦਾਨ ਜਰੂਰ ਦੇਣਾ ਜੀ ,, 

ਲਖਵੀਰ ਸਿੰਘ 
ਮੁਖ ਸੇਵਾਦਾਰ 
( NGO ) ਸਹਾਰਾ ਜਨ ਸੇਵਾ ਸੁਸਾਇਟੀ REGD . ਆਸਾ ਬੁੱਟਰ

+91-9464030208 

ਹੁਣ ਤੱਕ ਜਿਹੜੇ ਸੱਜਣਾ ਨੇ ਇਸ ਕੰਮ ਵਾਸਤੇ ਸਹਾਇਤਾ ਭੇਜੀ ਹੈ ਉਹ ਇਸ ਪ੍ਰਕਾਰ ਹੈ 
List Of Donor

1. LAKHVEER SINGH BUTTAR - ASSA BUTTAR (MUKTSAR )             =   2,500
2. Dr . GURTEJ SINGH BUTTAR - ASSA BUTTAR ( MUKTSAR )           =   2,500
3. Dr . LAKHWINDER SINGH GORA - ASSA BUTTAR (MKT)                =   5,100
4. SATBEER SINGH BRAR - KOTKAPURA  ( FROM USA )                     = 50,353
5. VIPANDEEP SINGH MANN - NEW YORK ( LUDHIANA )                    = 50,300
6. AMARJEET SINGH GILL -                                                                         =   5,000
7. DALJEET BRAR - ASSA BUTTAR (MUKTSAR )                                    =   5,000
8. YOUTH SPORTS AND WELLFARE CLUB KAUNI                                 =  10,000
9. BIDHI SINGH UK (BATHINDA )                                                               =    5,000
10 . AMRITPAL SINGH R.O ( FORREST DIP. MUKTSAR )                     =    5,000
11.  STAFF G.S.S.SCHOOL ASSA BUTTAR                                                  =    5,000
12. TARANDEEP SINGH CHEEMA (Brampton, Ontario)                               =   5,000




ਫੰਡ ਭੇਜਣ ਵਾਸਤੇ ਸਹਾਰਾ ਜਨ ਸੇਵਾ ਸੁਸਾਇਟੀ ਦੇ ਸਟੇਟ ਬੈਂਕ ਆਫ਼ ਇੰਡੀਆ ਦੇ ਖਾਤਾ ਨੰਬਰ   31750406653   ਬ੍ਰਾੰਚ ਆਸਾ ਬੁੱਟਰ ਦੀ ਵਰਤੋਂ ਕਰੋ ਜੀ |  ਜਾਂ ਕਾਲ ਕਰੋ 9464030208 ( ਪ੍ਰਧਾਨ  ਲਖਵੀਰ ਸਿੰਘ )




ਜਾਂ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ 

ਦੇ ਨਾਮ ਚੈਕ ਬਣਾ ਕੇ ਇਸ ਪਤੇ ਤੇ ਭੇਜੋ 

ਹੈਡ ਆਫਿਸ  ਸਹਾਰਾ ਜਨ ਸੇਵਾ ਸੁਸਾਇਟੀ 

ਸਾਹਮਣੇ ਦਾਨਾ ਮੰਡੀ , ਫੋਕਲ ਪੁਆਇੰਟ

ਪਿੰਡ ਤੇ ਡਾਕ ਖਾਨਾਂ ਆਸਾ ਬੁੱਟਰ 
ਤਹਿ ; ਗਿੱਦੜਬਾਹਾ ,
ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ 
152025 

ਪੰਜਾਬ 

Popular posts from this blog

ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਗੁਰਪੁਰਬ

ਲਖਵੀਰ ਸਿੰਘ /06-11-2014/ ਹਰ ਵਾਰ ਦੀ ਤਰਾਂ ਇਸ ਵਾਰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪਿਸ਼੍ਲੇ ਦੋ ਦਿਨਾਂ ਤੋਂ  ਪ੍ਰਕਾਸ਼  ਹੋਏ ਸ਼੍ਰੀ ਅਖੰਡ ਪਾਠ ਦੇ  ਭੋਗ ਸਵੇਰੇ 10 ਵਜੇ ਗੁਰੁ ਦਵਾਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਪਾਏ ਗਏ | ਸਾਰੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਭੋਗ ਤੇ ਹਾਜਰੀ ਲਗਵਾਈ ਅਤੇ ਇਸ ਉਪਰੰਤ ਸਮੂਹ ਸੰਗਤ ਨੂੰ ਗੁਰੂ ਕਾ ਲੰਗਰ ਵਰਤਾਇਆ ਗਿਆ | ਦੁਪਿਹਰ 2 ਵਜੇ ਤੋਂ ਨਗਰ ਕੀਰਤਨ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸ਼ੋਭਾ ਯਾਤਰਾ ਵਾਸਤੇ ਸੋਹਨੀ ਪਾਲਕੀ ਸਜਾਈ  ਗਈ ਅਤੇ ਵੱਖ ਵੱਖ ਪਡਾਵਾਂ ਤੇ ਪਿੰਡ ਵਾਸੀਆਂ ਵੱਲੋਂ ਚਾਹ , ਕੇਲੇ , ਲੱਡੂ , ਬਰਿਡ ਪਕੋੜੇ , ਪੇਸਟ੍ਰੀਆਂ ਆਦਿ ਦੇ ਲੰਗਰ ਸੰਗਤ ਵਾਸਤੇ ਪੂਰੇ ਉਤਸ਼ਾਹ ਨਾਲ ਲਗਾਏ ਗਏ  | ਢਾਢੀ ਜਥੇ ਵੱਲੋਂ ਗੁਰੂ ਨਾਨਕ ਦੇਵ ਜੀ ਜੀਵਨ ਨਾਲ ਸਬੰਧਿਤ ਵਾਰਾਂ ਪੇਸ਼ ਕੀਤਿਆ ਗਈਆਂ | ਲੋਕਾਂ ਨੇ ਆਪੋ ਆਪਨੇ ਘਰਾਂ ਅੱਗੋਂ ਨਗਰ ਕੀਰਤਨ ਆਉਣ ਦੀ ਖੁਸ਼ੀ ਵਿੱਚ ਸਾਫ਼ ਸਫਾਈ ਕੀਤੀ | ਸ਼ਾਮ 6 : 30 ਵਜੇ ਨਗਰ ਕੀਰਤਨ  ਵੱਖ ਵੱਖ ਪਡਾਵਾਂ ਵਿੱਚ ਦੀ ਗੁਜਰਦਾ ਹੋਇਆ ਗੁਰੂ ਦਵਾਰਾ  ਸਾਹਿਬ ਵਾਪਸ ਪੁੱਜਾ | ਇਸ ਵਾਰ ਨਗਰ ਕੀਰਤਨ  ਵਿੱਚ ਔਰਤਾਂ ਦੀ ਗਿਣਤੀ ਬਹੁਤ ਜਿਆਦਾ ਰਹੀ | ਲੋਕਾਂ ਨੇ ਕਣਕ ਅਤੇ ਗੁਰੂ ਕੀਆਂ ਇਮਾਰਤਾਂ ਵਾਸਤੇ ਮਾਇਕ ਸੇਵਾ ਪ੍ਰਬੰਧਕ ਕਮੇਟੀ ਨੂੰ ਹਰ ਵਾਰ ਦੀ ਤਰਾਂ ਪੂਰੇ ...

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ : ਗੁਰਲਾਲ ਸਿੰਘ ਕਾਉਣੀ

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ ਕਿ ਡੀ.ਜੇ.ਤੇ ਚੱਕਵੇਂ ਗੀਤ ਵੱਜ ਰਹੇ ਆ।ਕਿੰਨਾਂ ਮਾਹੌਲ ਬਦਲ ਗਿਆ,ਸੁਣਿਆ ਸੀ ਕਿ ਪਹਿਲਾਂ ਪਿੰਡ ਚ ਮਰੇ ਦਾ ਮਹੀਨਿਆਂ ਤੱਕ ਸੋਗ ਚਲਦਾ ਸੀ,ਤੇ ਅੱਜ ਸਿਰਫ ਕੁੱਝ ਕੁ ਘੰਟੇ।ਲੋਕ ਇੰਨੇਂ ਅਗਾਂਹਵਧੂ ਹੋ ਗਏ ਯਕੀਨ ਨਹੀਂ ਹੁੰਦਾ।ਪਰ ਰਾਜਨੀਤਿਕਾਂ ਦੀ ਚਾਪਲੂਸੀ ਕਰਨ ਵੇਲੇ ਲੱਗਦਾ ਕਿ ਨਹੀਂ ਲੋਕ ਸਮੇਂ ਦੀ ਚਾਲ ਨਾਲ ਨਹੀਂ ਬਦਲੇ,ਮਾਨਸਿਕਤਾ ਹੀ ਛੋਟੀ ਹੋਈ ਪਈ ਏ।ਵਰਨਾ ਕਿਸੇ ਸ਼ਰੀਕ ਦੇ ਬਲਦੇ ਸਿਵੇ ਲਾਗੇ ਢੋਲ ਕੋਈ ਬੇ-ਗੈਰਤ ਹੀ ਵਜਾ ਸਕਦਾ।ਮੰਨਦੇ ਆਂ ਕਿ ਸਮੇਂ ਅੱਗੇ ਕਿਸੇ ਦੀ ਨਹੀਂ ਚਲਦੀ,ਪਰ ਇਨਸਾਨੀ ਕਦਰਾਂ-ਕੀਮਤਾਂ ਤੇ ਆਪਸੀ ਵਿਸ਼ਵਾਸ ਨੂੰ ਕਾਇਮ ਜਰੂਰ ਰੱਖਿਆ ਜਾ ਸਕਦਾ।ਇਹੀ ਛੋਟੀਆਂ-ਛੋਟੀਆਂ ਗੱਲਾਂ ਉਹਨਾਂ ਮਸਲਿਆਂ ਦਾ ਹੱਲ ਨੇ ਜਿੰਨ੍ਹਾਂ ਨੂੰ ਸੁਲਝਾਉਣ ਲਈ ਅਸੀਂ ਅਣਖਾਂ ਗਹਿਣੇ ਰੱਖ ਕੇ ਲੀਡਰਾਂ ਦੇ ਤਲੇ ਚੱਟਦੇ ਆਂ। ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਤੁਰ ਜਾਣਾ। ਮਿੱਟੀਏ,ਵਾ ਲੱਗਿਆਂ ਉੱਡ ਜਾਣਾ।ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ...

ਭਗਤ ਸਿੰਘ ਵੈਲੀ ਜਾਂ ਕਾਤਲ ਨਹੀਂ... ਸਗੋਂ ਚੇਤੰਨ ਨੌਜਵਾਨ ਸੀ

ਭਗਤ ਸਿੰਘ ਕੁੰਢੀਆਂ ਮੁੱਛਾਂ  ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ ਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ ਵਿਸ਼ਾਲ ਸੋਚ ਦਾ ਨਾਂ ਹੈ... ਉਸ ਵਿਸ਼ਾਲ ਫਲਸਫੇ ਦਾ ਨਾਂ ਹੈ ਜਿਸਦੇ ਆਮ ਜਨਜੀਵਨ 'ਤੇ ਲਾਗੂ ਹੋਣ ਨਾਲ ਹਰ ਘਰ ਵਿੱਚ ਖੁਸ਼ਹਾਲੀ ਆ ਸਕਦੀ.....ਸੀ। 'ਸੀ' ਸ਼ਬਦ ਨੂੰ ਇੰਨਾ ਪਿਛਾਂਹ ਕਰਕੇ ਲਿਖਣਾ ਵੀ ਸ਼ਾਇਦ ਧਿਆਨ ਮੰਗਦਾ ਹੋਵੇਗਾ। ਬਿਲਕੁਲ ਸਹੀ ਸੋਚਿਆ ਤੁਸੀਂ..ਕਿਉਂਕਿ ਭਗਤ ਸਿੰਘ ਦੀ ਸੋਚ ਹੀ ਅਜਿਹੀ ਸੀ ਕਿ ਉਸਦੇ ਵਿਚਾਰਾਂ ਨੂੰ ਹੁਣ ਤੱਕ ਜੇ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਗਿਆ ਹੁੰਦਾ ਤਾਂ ਇਸ ਤ੍ਰੇੜਾਂ ਖਾਧੇ, ਭੁੱਖਮਰੀ ਦੇ ਮਾਰੇ, ਤੰਗੀਆਂ ਤੁਰਸੀਆਂ ਦੇ ਝੰਬੇ ਸਮਾਜ ਵਿੱਚ ਸਮਾਜਿਕ ਨਾ-ਬਰਾਬਰੀ ਹਰਗਿਜ ਨਹੀਂ ਸੀ ਰਹਿਣੀ। ਭਗਤ ਸਿੰਘ ਨੂੰ ਫਾਂਸੀ ਟੰਗ ਕੇ ਬੇਸ਼ੱਕ ਸਰਮਾਏਦਾਰਾਂ ਦਾ ਲਾਣਾ ਕੱਛਾਂ ਵਜਾ ਰਿਹਾ ਹੋਵੇ ਪਰ ਉਹ ਅਣਜਾਣ ਕੀ ਜਾਨਣ ਕਿ ਬਚਪਨ ਵਿੱਚ 'ਦਮੂਖਾਂ'  ਬੀਜਣ ਵਾਲਾ ਭਗਤ ਸਿੰਘ ਆਪਣੀ ਸ਼ਹਾਦਤ ਤੱਕ ਇੰਨੇ ਕੁ 'ਦਿਮਾਗ' ਬੀਜ ਗਿਆ ਹੈ ਜੋ ਉਸ ਦੀ ਸੋਚ ਨੂੰ ਕਦਮ ਦਰ ਕਦਮ ਅੱਗੇ ਲਿਜਾਣ ਦੇ ਉਪਰਾਲੇ ਕਰਦੇ ਰਹਿਣਗੇ। ਭਗਤ ਸਿੰਘ ਨੂੰ ਸਿਰਫ ਸ਼ਹੀਦ ਸ਼ਬਦ ਦਾ ਰੁਤਬਾ ਦੇ ਕੇ ਹਰ ਸਾਲ ਉਸਦੇ ਬੁੱਤਾਂ 'ਤੇ ਗੇਂਦੇ ਦੇ ਫੁੱਲ ਚੜ੍ਹਾ ਕੇ ਅਖਬਾਰਾਂ ਰਾਹੀਂ ਆਪਣੀ ਬੱਲੇ ਬੱਲੇ ਕਰ...