Skip to main content

Posts

Showing posts from April, 2018

ਪੌਦਿਆਂ ਨੂੰ ਪੁੱਤਾਂ ਵਾਂਗ ਪਾਲੇਗੀ ਸਹਾਰਾ ਜਾਨ ਸੇਵਾ ਸੋਸਾਇਟੀ

ਅੱਗ ਦੀਆਂ ਲਪਟਾਂ 'ਚ ਸੜ ਰਹੀ ਧਰਤੀ ਤੋਂ ਬੇਰਹਿਮੀ ਨਾਲ ਕੱਟੇ ਜਾ ਰਹੇ ਦਰੱਖਤਾਂ ਕਾਰਨ ਪੁਲੀਤ ਹੋ ਰਹੇ ਵਾਤਾਵਰਨ ਅਤੇ ਪਾਣੀ ਦੇ ਡਿਗਦੇ ਮਿਆਰ ਨੂੰ ਲੈ ਕੇ ਚਿੰਤਤ ਹੋਈ 'ਸਹਾਰਾ ਜਾਨ ਸੇਵਾ ਸੋਸਾਇਟੀ' ਆਪਣੇ ਪਿੰਡ ਵਿਚ 'ਬੂਟੇ ਲਗਾਓ-ਮਨੁੱਖਤਾ ਬਚਾਓ' ਦੀ ਜਾਗਰੂਕਤਾ ਮੁਹਿੰਮ ਲੈ ਕੇ ਲਗਾਤਾਰ ਅੱਗੇ ਵਧ ਰਿਹਾ ਹੈ ਤੇ ਇਥੇ ਫ਼ੈਲ ਰਹੀ ਹਰਿਆਵਲ ਇਸ ਗੱਲ ਦੀ ਜਾਮਨ ਹੈ | ਵਿਸ਼ਵਾਸ, ਜੋਸ਼ ਅਤੇ ਦਿੜ੍ਹਤਾ ਨਾਲ ਲਗਾਏ ਸੈਂਕੜੇ ਬੂਟਿਆਂ ਦੀ ਸਾਂਭ-ਸੰਭਾਲ ਤੇ ਪਾਲਣ-ਪੋਸ਼ਣ ਕਰਦੇ ਕਲੱਬ ਦੇ ਇਹ ਨੌਜਵਾਨ ਕਤਈ ਬਰਦਾਸ਼ਤ ਨਹੀਂ ਕਰਦੇ ਕਿ ਕੋਈ ਦਰੱਖਤਾਂ ਦਾ ਪੱਤਾ ਤੱਕ ਵੀ ਤੋੜੇ | ਗੁਰਤੇਜ ਸਿੰਘ ਦੀ ਪ੍ਰਧਾਨਗੀ ਹੇਠ ਗੁਰਪ੍ਰੀਤ ਸਿੰਘ,ਦਲਜੀਤ ਸਿੰਘ,ਜਸ਼ਨਦੀਪ,ਸੰਦੀਪ,ਮਨਜਿੰਦਰ ਸਿੰਘ,ਸਤਨਾਮ ਸਿੰਘ,ਧਰਮਿੰਦਰ ਸਿੰਘ,ਸੁਖਚੈਨ ਸਿੰਘ,ਲਖਵੀਰ ਸਿੰਘ,ਜਸਕਰਨ ਸਿੰਘ,ਮਨਜੀਤ ਸਿੰਘ,ਲਖਵਿੰਦਰ ਸਿੰਘ,ਗੁਰਧਿਆਨ ਸਿੰਘ,ਕੁਲਦੀਪ ਸਿੰਘ,ਅਮਰਜੀਤ ਸਰਮਾ,ਗੁਰਪਿਆਰ ਸਿੰਘ ਸਮੇਤ ਵਾਤਾਵਰਨ ਪ੍ਰੇਮੀਆਂ ਦੀ ਇਹ ਟੀਮ 2015 ਤੋਂ ਹੁਣ ਤੱਕ ਅਨੇਕਾਂ ਬੂਟੇ ਸਕੂਲਾਂ ਅਤੇ ਹੋਰ ਜਨਤਕ ਥਾਵਾਂ 'ਤੇ ਆਪਣੇ ਹੱਥੀਂ ਲਗਾ ਕੇ ਉਨ੍ਹਾਂ ਨੂੰ ਆਪਣੇ ਪੁੱਤਾਂ ਵਾਂਗ ਪਾਲ ਰਹੀ ਹੈ | ਇਹਨਾਂ ਦਿਨਾਂ ਵਿਚ ਕਲੱਬ ਦੇ ਮੈਂਬਰ ਵੱਲੋ ਪਿੰਡ ਆਲੇ ਦੁਆਲੇ ਤਕਰੀਬਨ 200 ਵੱਧ ਖੱਡੇ ਬਣਾਏ ਗਏ ਨੇ ਜਿਨ੍ਹਾਂ ਵਿਚ ਕੁਝ ਦਿਨਾਂ ਚ ਬੂਟੇ ਲਗਾਏ ਜਾਣਗੇ | ਸਹਾਰਾ ਜਾਨ ਸੇਵਾ ਸੋਸਾਇਟੀ ਦੇ ਅਹੁਦੇਦਾਰਾਂ ਦੀ