Skip to main content

Posts

Showing posts with the label ਸਾਹਿਲ ਸੁਰਿੰਦਰ

ਕੁਦਰਤੀ ਆਫਤਾਂ

(ਕੁਦਰਤੀ ਆਫਤਾਂ) ( ਦਾਸਤਾਂ-ਏ-ਜਾਪਾਨ) 1)ਕਿਨਾਂ ਸ਼ਹਾਦਤਾਂ ਦੇ ਬਣੇ ਬਸੇਰੇ| ਡੱਕੇ ਚਾ ਦੇ ਲਾ - ਲਾ ਘੇਰੇ | ਉੱਡਿਆ ਚਾਨਣ ਹੋਏ ਹਨੇਰੇ| ਬਚਿਆ ਕੋਈ ਰੁੜ੍ਹ ਗਏ ਬਥੇਰੇ| ਇਹ ਪਲ ਕਿਸੇ ਵੀ ਸੋਚਿਆ ਨਾ| >ਇਹ ਸਮੁੰਦਰ ਕਿਸੇ ਕਿਓੰ ਰੋਕਿਆ ਨਾ|| ੨)ਕਿਵੇਂ ਰੁੜੇ ਕਿਵੇਂ ਵੱਜੀਆਂ ਸੱਟਾਂ| ਬਚਾ ਦੇ ਤੱਕਦੇ ਹੋਣੇ ਹੱਥਾਂ| ਹੋਣੇ ਪਾਣੀ ਵਿੱਚ ਗੁੱਥਮ ਗੁਥੇ| ਹੋਇਆ ਦਰਦ ਤੇ ਰਹਿਗੇ ਸੁੱਤੇ| ਕਿਓੰ ਤੁਪਕਾ ਜਮੀਨ ਨੇ ਸੋਖਿਆ ਨਾ| >ਇਹ ਸਮੁੰਦਰ........................ .|| 3)ਹੋਊ ਵੱਜੀਆਂ ਚੀਕਾਂ ਦਿਲ ਫੱਟਦਾ ਹੋਣਾ| ਦਿਲ ਬਚ ਜਾਣ ਨੂੰ ਨੱਠਦਾ ਹੋਣਾ| ਸਭ ਮਨ ਜਿਓਣ ਨੂੰ ਕਰਦਾ ਹੋਣਾ| ਹਏ ਅੱਖਾਂ ਵਿੱਚ ਪਾਣੀ ਭਰਦਾ ਹੋਣਾ| ਕਿਸੇ ਅੱਥਰੂ ਕਿਸੇ ਦਾ ਪੋਚਿਆ ਨਾ| >ਇਹ ਸਮੁੰਦਰ........................ .|| 4)ਰੀਝਾਂ ਲਾਈਆਂ ਜੋ ਘਰਾਂ ਤੇ| ਚੜਿਆ ਪਾਣੀ ਆਣ ਦਰਾਂ ਤੇ| ਜਹਾਜ ਵੀ ਤਰਗੇ ਏਨੇ ਭਾਰੇ| ਹੋਣੇ ਕੋਸ਼ਿਸ਼ ਕਰ-ਕਰ ਹਾਰੇ| ਕਿਓੰ ਸਮਾਂ ਵਿਗਿਆਨੀਆਂ ਬੋਚਿਆ ਨਾ| >ਇਹ ਸਮੁੰਦਰ........................ .....|| 5)ਖ਼ਬਰ ਦੇਖੀ ਕਾਰ ਛੱਤ ਤੇ ਟੰਗੀ| ਹੋਣੀ ਗਲੀ-ਗਲੀ ਚ ਲਾਸ਼ ਵੀ ਲੰਘੀ| ਉਦੋਂ ਪੰਛੀ ਸੀ ਸੋਂ ਗਏ ਕਿੱਥੇ| ਵੱਡਾ ਕਹਿਰ ਮੱਚਣਾ ਸੀ ਜਿੱਥੇ| ਕੁਝ ਆਓਂਦੇ ਰਾਹੀਆਂ ਨੂੰ ਟੋਕਿਆ ਨਾ| >ਇਹ ਸਮੁੰਦਰ........................ ....|| 6)ਕਹਿਣ ਵਿਗਿਆਨੀ ਕੁਦਰਤ ਫੜਨਾ| ਹਰ ਮਸੀਬਤ ਨਾਲ ਹੈ ਲੜਨਾ| ਕੁਦਰਤ ਵੱਡੀ ਤੇ ਵੱਡੇ