Skip to main content

Posts

Showing posts from June, 2014

ਡਾ. ਗੁਰਮੀਤ ਸਿੰਘ ਬੁੱਟਰ ਨੂੰ ਕੌਮਾਂਤਰੀ ਸਨਮਾਨ

ਡਾ. ਗੁਰਮੀਤ ਸਿੰਘ ਬੁੱਟਰ ਨੂੰ ਕੌਮਾਂਤਰੀ ਸਨਮਾਨ  

ਵਿਸ਼ਵ ਖੂਨਦਾਨ ਦਿਵਸ ਮੌਕੇ ਖੂਨਦਾਨ ਕੀਤਾ

14 ਜੂਨ 2014/ 14 ਜੂਨ ਦਾ ਦਿਨ ਵਿਸ਼ਵ ਖੂਨਦਾਨ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ | ਇਸੇ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਟੇਟ ਬਲੱਡ ਟ੍ਰਾੰਸ ਫਿਉਜਨ ਕੌਂਸਲ ਦੇ ਪ੍ਰੋਗ੍ਰਾਮ ਅਨੁਸਾਰ ਅਤੇ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਲਾਕੇ ਦੀਆਂ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਨੂੰ ਸੰਦੇਸ਼ ਭੇਜੇ ਗਏ ਸਨ ਕਿ ਵੱਧ ਤੋਂ ਵੱਧ ਇਸ ਦਿਨ ਖੂਨਦਾਨ ਕੀਤਾ ਜਾਵੇ | ਸੋ ਸ੍ਰੀ  ਮੁਕਤਸਰ ਦੀ ਮੁਖ ਖੂਨਦਾਨ ਕਰਨ ਵਾਲੀ ਸੰਸਥਾ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਦੇ ਮੈਂਬਰਾਂ ਨੇ ਵੀ ਇਸ ਮੌਕੇ ਬਲੱਡ ਬੈੰਕ ਸਿਵਲ ਹਸਪਤਾਲ ਸ੍ਰੀ ਮੁਕਤਸਰ ਪਹੁੰਚ ਕੇ ਖੂਨਦਾਨ ਕੀਤਾ | ਇਸ ਮੌਕੇ ਜਿਲ੍ਹਾ ਬਲੱਡ ਟ੍ਰਾੰਸ ਫਿਉਜਨ ਅਫਸਰ ਸ੍ਰੀ ਮਦਨ ਗੋਪਾਲ ਸ਼ਰਮਾ ਜੀ ਨੇ ਖੂਨਦਾਨ ਕਰਨ  ਵਾਲੇ ਡੋਨਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਲਖਵੀਰ ਸਿੰਘ ਬੁੱਟਰ , ਤਰਨਜੀਤ ਸਿੰਘ ਬੁੱਟਰ , ਮਨਪ੍ਰੀਤ ਸਿੰਘ , ਸੁਖਰਾਜ ਸਿੰਘ , ਗੁਰਨਾਮ ਸਿੰਘ , ਕੁਲਦੀਪ ਸਿੰਘ , ਅੰਗਰੇਜ ਸਿੰਘ , ਕਰਮਜੀਤ ਸਿੰਘ , ਕੋਮਲ ਪ੍ਰੀਤ ਸਿੰਘ , ਜਗਜੀਤ ਸਿੰਘ , ਮਨਜੀਤ ਸਿੰਘ ਮਨਪ੍ਰੀਤ ਸਿੰਘ ਆਦਿ ਹਾਜਰ ਸਨ | 

ਨੌਜਵਾਨਾ ਨੇ ਸ਼ਬੀਲ ਲਾ ਕੇ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਦਿਵਾਈ

ਪੂਰਾ ਉੱਤਰ ਭਾਰਤ ਇਸ ਵੇਲੇ ਭਿਆਨਕ ਗਰਮੀ ਦੀ ਮਾਰ ਹੇਠ ਹੈ | ਅਤੇ ਪੰਜਾਬ ਵਿੱਚ ਵੀ ਗਰਮੀ ਨੇ ਕਈ ਸਾਲਾ ਦੇ ਰਿਕਾਰਡ ਤੋੜ ਦਿੱਤੇ ਹਨ | ਪਾਰਾ 50  ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਚੁੱਕਾ ਜਿਸ ਕਾਰਨ ਲੋਕਾਂ ਦਾ ਦਿਨ ਵੇਲੇ ਘਰੋਂ ਨਿਕਲਣਾ ਔਖਾ ਹੋਇਆ ਪਿਆ ਹੈ | ਸ਼ਹਿਰਾਂ ਦੇ ਲੋਕ ਤਾਂ ਭਾਵੇਂ ਦਿਨ ਵੇਲੇ ਗਰਮੀ ਵਿੱਚ ਨਿਕਲੇ ਬਿਨਾ ਕੁਝ ਦਿਨ ਸਾਰ ਵੀ ਸਕਦੇ  ਹਨ ਪਰ ਪਿੰਡਾ ਵਿੱਚ ਅੱਜ ਕੱਲ ਕੰਮ ਦਾ ਸੀਜਨ ਹੈ | ਅਤੇ ਪਾਣੀ ਹੀ ਇਸ ਵੇਲੇ ਲੋਕਾਂ ਦੀ ਸਭ ਤੋਂ ਮੁਖ ਜਰੂਰਤ ਹੈ |  ਇਸੇ ਕਰਕੇ ਹੀ ਪਿੰਡ  ਪਿੰਡ ਅੱਜ ਕੱਲ ਲੋਕ ਪਾਣੀ ਦੀਆਂ ਸ਼ਬੀਲਾਂ ਲਗਾ ਕੇ ਗਰਮੀ ਦੇ ਦਿਨ ਹੌਲੀ ਹੌਲੀ ਲੰਘਾ ਰਹੇ ਹਨ | ਅਤੇ ਇਸੇ ਲੜੀ ਤਹਿਤ ਹੀ ਅੱਜ ਪਿੰਡ ਆਸਾ ਬੁੱਟਰ ਵਿਖੇ ਨੌਜਵਾਨਾ ਵੱਲੋਂ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ . ਸਹਾਰਾ ਜਨ ਸੇਵਾ ਸੁਸਾਇਟੀ ਅਤੇ ਸੰਯੁਕਤ ਸਪੋਰਟਸ ਕਲੱਬ ਦੇ ਨੌਜਵਾਨਾ ਨੇ ਰਲ ਕੇ ਉਪਰਾਲਾ ਕੀਤਾ ਅਤੇ ਸਾਰੇ ਪਿੰਡ ਵਾਸੀਆਂ ਨੇ ਵਧ ਚੜ ਕੇ ਇਸ ਪਾਣੀ ਦੀ ਸ਼ਬੀਲ ਵਿੱਚ ਯੋਗਦਾਨ ਪਾਇਆ | ਇਹ ਸ਼ਬੀਲ ਦਾ ਆਯੋਜਨ ਹਮੇਸ਼ਾ ਦੀ ਤਰਾਂ ਨਹਿਰ ਦੇ ਪੁਲ ਤੇ ਕੀਤਾ ਗਿਆ ਅਤੇ ਸਵੇਰੇ ਦਸ  ਵਜੇ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੱਕ ਆਉਂਦੇ ਜਾਂਦੇ ਰਾਹਗੀਰਾਂ ਨੂੰ ਠੰਡਾ ਜਲ ਸ਼ਕਾ ਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਗਈ | ਰਾਹਗੀਰਾਂ ਅਤੇ ਪਿੰਡ ਵਾਸੀਆਂ ਨੇ ਨੌਜਵਾਨਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਨਾਲ ਹੀ ਧਾਰਮਿਕ ਗੀਤਾਂ ਅਤੇ ਕੀਰਤਨ ਦੀਆਂ ਟ