14 ਜੂਨ 2014/ 14 ਜੂਨ ਦਾ ਦਿਨ ਵਿਸ਼ਵ ਖੂਨਦਾਨ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ | ਇਸੇ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਟੇਟ ਬਲੱਡ ਟ੍ਰਾੰਸ ਫਿਉਜਨ ਕੌਂਸਲ ਦੇ ਪ੍ਰੋਗ੍ਰਾਮ ਅਨੁਸਾਰ ਅਤੇ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਲਾਕੇ ਦੀਆਂ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਨੂੰ ਸੰਦੇਸ਼ ਭੇਜੇ ਗਏ ਸਨ ਕਿ ਵੱਧ ਤੋਂ ਵੱਧ ਇਸ ਦਿਨ ਖੂਨਦਾਨ ਕੀਤਾ ਜਾਵੇ | ਸੋ ਸ੍ਰੀ ਮੁਕਤਸਰ ਦੀ ਮੁਖ ਖੂਨਦਾਨ ਕਰਨ ਵਾਲੀ ਸੰਸਥਾ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਦੇ ਮੈਂਬਰਾਂ ਨੇ ਵੀ ਇਸ ਮੌਕੇ ਬਲੱਡ ਬੈੰਕ ਸਿਵਲ ਹਸਪਤਾਲ ਸ੍ਰੀ ਮੁਕਤਸਰ ਪਹੁੰਚ ਕੇ ਖੂਨਦਾਨ ਕੀਤਾ | ਇਸ ਮੌਕੇ ਜਿਲ੍ਹਾ ਬਲੱਡ ਟ੍ਰਾੰਸ ਫਿਉਜਨ ਅਫਸਰ ਸ੍ਰੀ ਮਦਨ ਗੋਪਾਲ ਸ਼ਰਮਾ ਜੀ ਨੇ ਖੂਨਦਾਨ ਕਰਨ ਵਾਲੇ ਡੋਨਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਲਖਵੀਰ ਸਿੰਘ ਬੁੱਟਰ , ਤਰਨਜੀਤ ਸਿੰਘ ਬੁੱਟਰ , ਮਨਪ੍ਰੀਤ ਸਿੰਘ , ਸੁਖਰਾਜ ਸਿੰਘ , ਗੁਰਨਾਮ ਸਿੰਘ , ਕੁਲਦੀਪ ਸਿੰਘ , ਅੰਗਰੇਜ ਸਿੰਘ , ਕਰਮਜੀਤ ਸਿੰਘ , ਕੋਮਲ ਪ੍ਰੀਤ ਸਿੰਘ , ਜਗਜੀਤ ਸਿੰਘ , ਮਨਜੀਤ ਸਿੰਘ ਮਨਪ੍ਰੀਤ ਸਿੰਘ ਆਦਿ ਹਾਜਰ ਸਨ |
ਲਖਵੀਰ ਸਿੰਘ /06-11-2014/ ਹਰ ਵਾਰ ਦੀ ਤਰਾਂ ਇਸ ਵਾਰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪਿਸ਼੍ਲੇ ਦੋ ਦਿਨਾਂ ਤੋਂ ਪ੍ਰਕਾਸ਼ ਹੋਏ ਸ਼੍ਰੀ ਅਖੰਡ ਪਾਠ ਦੇ ਭੋਗ ਸਵੇਰੇ 10 ਵਜੇ ਗੁਰੁ ਦਵਾਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਪਾਏ ਗਏ | ਸਾਰੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਭੋਗ ਤੇ ਹਾਜਰੀ ਲਗਵਾਈ ਅਤੇ ਇਸ ਉਪਰੰਤ ਸਮੂਹ ਸੰਗਤ ਨੂੰ ਗੁਰੂ ਕਾ ਲੰਗਰ ਵਰਤਾਇਆ ਗਿਆ | ਦੁਪਿਹਰ 2 ਵਜੇ ਤੋਂ ਨਗਰ ਕੀਰਤਨ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸ਼ੋਭਾ ਯਾਤਰਾ ਵਾਸਤੇ ਸੋਹਨੀ ਪਾਲਕੀ ਸਜਾਈ ਗਈ ਅਤੇ ਵੱਖ ਵੱਖ ਪਡਾਵਾਂ ਤੇ ਪਿੰਡ ਵਾਸੀਆਂ ਵੱਲੋਂ ਚਾਹ , ਕੇਲੇ , ਲੱਡੂ , ਬਰਿਡ ਪਕੋੜੇ , ਪੇਸਟ੍ਰੀਆਂ ਆਦਿ ਦੇ ਲੰਗਰ ਸੰਗਤ ਵਾਸਤੇ ਪੂਰੇ ਉਤਸ਼ਾਹ ਨਾਲ ਲਗਾਏ ਗਏ | ਢਾਢੀ ਜਥੇ ਵੱਲੋਂ ਗੁਰੂ ਨਾਨਕ ਦੇਵ ਜੀ ਜੀਵਨ ਨਾਲ ਸਬੰਧਿਤ ਵਾਰਾਂ ਪੇਸ਼ ਕੀਤਿਆ ਗਈਆਂ | ਲੋਕਾਂ ਨੇ ਆਪੋ ਆਪਨੇ ਘਰਾਂ ਅੱਗੋਂ ਨਗਰ ਕੀਰਤਨ ਆਉਣ ਦੀ ਖੁਸ਼ੀ ਵਿੱਚ ਸਾਫ਼ ਸਫਾਈ ਕੀਤੀ | ਸ਼ਾਮ 6 : 30 ਵਜੇ ਨਗਰ ਕੀਰਤਨ ਵੱਖ ਵੱਖ ਪਡਾਵਾਂ ਵਿੱਚ ਦੀ ਗੁਜਰਦਾ ਹੋਇਆ ਗੁਰੂ ਦਵਾਰਾ ਸਾਹਿਬ ਵਾਪਸ ਪੁੱਜਾ | ਇਸ ਵਾਰ ਨਗਰ ਕੀਰਤਨ ਵਿੱਚ ਔਰਤਾਂ ਦੀ ਗਿਣਤੀ ਬਹੁਤ ਜਿਆਦਾ ਰਹੀ | ਲੋਕਾਂ ਨੇ ਕਣਕ ਅਤੇ ਗੁਰੂ ਕੀਆਂ ਇਮਾਰਤਾਂ ਵਾਸਤੇ ਮਾਇਕ ਸੇਵਾ ਪ੍ਰਬੰਧਕ ਕਮੇਟੀ ਨੂੰ ਹਰ ਵਾਰ ਦੀ ਤਰਾਂ ਪੂਰੇ ...
