Skip to main content

Posts

Showing posts with the label jan rahat

ਭਿਆਨਕ ਹਾਦਸੇ ਚ ਜਖਮੀ ਨੂੰ ਸਹਾਰਾ ਟੀਮ ਨੇ ਹਸਪਤਾਲ ਪਹੁੰਚਾਇਆ

ਆਸਾ ਬੁੱਟਰ /20  ਅਕਤੂਬਰ/ ਅੱਜ ਆਸਾ ਬੁੱਟਰ ਤੋਂ ਹਰੀਕੇ ਕਲਾਂ ਸੜਕ ਤੇ ਓਸ ਵੇਲੇ ਇੱਕ ਭਿਆਨਕ ਹਾਦਸਾ  ਹੋਇਆ ਜਦੋਂ ਬਿਜਲੀ ਦੇ ਖੰਬੇਆਂ ਨੂੰ ਸੜਕ ਵਿਚੋ ਪਾਸੇ ਹਟਾਉਣ ਦਾ ਕੰਮ ਚੱਲ ਰਿਹਾ ਸੀ | ਇਹ ਖੰਬੇ ਨਵੀਂ ਚੌੜੀ ਬਣੀ ਸੜਕ ਦੇ ਵਿਚਕਾਰ ਆ ਰਹੇ ਸਨ ਜਿੰਨਾ ਨੂੰ 4  ਫੁੱਟ ਦੁਰ ਕੀਤਾ ਜਾ ਰਿਹਾ ਸੀ | ਲੇਬਰ ਦਾ ਇੱਕ ਲੜਕਾ ਹੈਪੀ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਉਦੇਕਰਣ ਜਦੋਂ 11000KV ਖੰਬੇ ਉੱਪਰ ਤਾਰਾਂ ਕਸ ਰਿਹਾ ਸੀ ਉਸ ਵੇਲੇ ਅਚਾਨਕ ਬਿਜਲੀ ਆ ਜਾਣ ਤੇ ਓਹ ਬਿਜਲੀ ਦੇ ਕਰੰਟ ਨਾਲ ਬੁਰੀ ਤਰਾਂ ਜਖਮੀ ਹੋ ਗਿਆ | ਨੇੜੇ ਦੇ ਲੋਕਾਂ ਨੇ ਉਸਨੂੰ ਮਿੱਟੀ ਵਿਚ ਦਬਾਇਆ ਤੇ ਆਟੇ, ਘਿਓ ਦੀ ਮਾਲਸ਼ ਕੀਤੀ ਜਿਸ ਨਾਲ ਉਸਨੂੰ ਕਾਫੀ ਰਾਹਤ ਮਿਲੀ | ਇੰਨੇ ਨੂੰ ਇਸ ਘਟਨਾ ਦੀ ਜਾਣਕਾਰੀ ਸਹਾਰਾ ਦੀ ਟੀਮ ਨੂੰ ਦਿੱਤੀ ਗਈ ਅਤੇ ਸਹਾਰਾ ਵਲੋਂ ਲਖਵੀਰ ਸਿੰਘ ਤੇ ਤਰਨਜੀਤ ਸਿੰਘ ਵਲੋਂ ਤੁਰੰਤ ਹਰਕਤ ਵਿਚ ਆਉਂਦਿਆ ਮੌਕੇ ਤੇ ਪਹੁੰਚ ਕੇ ਤਰਨਜੀਤ ਸਿੰਘ ਦੀ ਗੱਡੀ ਵਿਚ ਹੀ ਮੁਕਤਸਰ ਲਿਜਾਇਆ ਗਿਆ | ਅਤੇ ਜਖਮੀ ਨੂੰ ਮਾਲਵਾ ਹਸਪਤਾਲ ( ਡ੍ਰ . ਮੁਕੇਸ਼ ਬਾਂਸਲ ) ਵਿਖੇ ਐਮਰਜੇਨ੍ਸੀ ਦਾਖਲ ਕਰਵਾਇਆ ਗਿਆ | ਉਪਰੋਕਤ ਘਟਨਾ ਤੋਂ ਇਕ ਗੱਲ ਸਾਹਮਣੇ ਆਈ ਹੈ ਕਿ ਜੋ ਅਸਥਾਈ ਬਿਜਲੀ ਕਾਮੇ ਹਨ ਉਹਨਾ ਨੂੰ ਦੁਰਘਟਨਾਵਾ ਵਿਚ ਕੋਈ ਇੰਸੋਰੇੰਸ ਆਦਿ ਦੀ ਵੀ ਕੋਈ ਸਹੁਲਤ ਨਹੀਂ ਹੈ | ਬਿਜਲੀ ਬੋਰਡ ਜਾਂ ਪ੍ਰਾਇਵੇਟ ਕੰਪਨੀਆਂ ਨੂੰ ਇਹ ਚਾਹੀਦਾ ਹੈ ਅਜਿਹੇ ਕਾਮਿਆ ਦਾ ਜੀਵਨ ਤੇ ਸਿਹਤ ਬੀਮਾ ਕਰਵਾਇਆ ਜਾਵੇ |  

ਧੀਰਾ ਸਿੰਘ ਹਾਲਤ ਨਾਜੁਕ , ਸਹਾਰਾ ਨੇ ਕਰਵਾਇਆ ਇਲਾਜ ਸ਼ੁਰੂ

10 ਮਈ /ਆਸਾ ਬੁੱਟਰ ਵਾਸੀ ਧੀਰਾ ਸਿੰਘ ਪੁੱਤਰ ਮੇਜਰ ਸਿੰਘ ਜੋ ਕੇ ਪਿਸ਼੍ਲੇ ਕਈ ਮਹੀਨਿਆ ਤੋਂ ਆਪਣੇ ਸਹੁਰੇ ਪਿੰਡ ਰਹਿ ਰਿਹਾ ਸੀ | ਢਾਈ ਮਹੀਨੇ ਪਹਿਲਾਂ ਉਥੇ ਹੀ ਮਜਦੂਰੀ ਕਰਦੇ ਸਮੇਂ  ਕੰਧ  ਤੋਂ ਡਿੱਗ ਪੈਣ ਕਰਕੇ ਕਾਫੀ ਸੱਟਾਂ ਲੱਗ ਗਾਈਆਂ | ਕਾਫੀ ਖਰਚਾ ਆਉਂਦਾ ਵੇਖ ਸਹੁਰਾ ਪਰਿਵਾਰ ਵੀ ਬੇਬਸ ਹੋ ਗਿਆ | ਉਸਦਾ ਇਲਾਜ ਵੀ ਸਹੀ ਤਰਾਂ ਨਹੀ ਹੋ ਰਿਹਾ ਸੀ ਤੇ ਦਿਨ ਬ ਦਿਨ ਉਸਦੀ ਹਾਲਤ ਹੋਰ ਖਰਾਬ ਹੁੰਦੀ ਗਈ | ਆਖਰ 29ਅਪ੍ਰੈਲ ਨੂੰ ਉਸਨੂੰ ਉਸਦੇ ਸਹੁਰੇ ਪਰਿਵਾਰ ਵਾਲੇ ਆਸਾ ਬੁੱਟਰ ਛੱਡ ਗਏ | ਜਦੋਂ ਧੀਰਾ ਸਿੰਘ ਡੀ ਹਾਲਤ ਦਾ ਪਤਾ ਸਹਾਰਾ ਟੀਮ ਨੂੰ ਲੱਗਾ ਤਾਂ ਉਹਨਾ ਨੇ ਉਸਦੀ ਡਾਕਟਰ ਤੋਂ ਜਾਂਚ ਕਾਰਵਾਈ ਗਈ | ਡਾਕਟਰ ਨੇ ਕਾਫੀ ਨਾਜੁਕ ਹਾਲਤ ਬਾਰੇ ਦੱਸਿਆ |ਧੀਰਾ ਸਿੰਘ ਦੀ ਪਿਠ ਤੇ ਕਾਫੀ ਵੱਡਾ ਜਖਮ ਬਣ ਚੁੱਕਾ ਹੈ | ਤੇ ਬਾਹਵਾਂ ਉੱਪਰ ਵੀ ਕਾਫੀ ਡੂੰਗੇ ਜਖਮ ਹਨ | ਬਿਨਾ ਦੇਰੀ ਉਸਦੀ ਮਲਮ ਪੱਟੀ ਰੋਜਾਨਾ ਸ਼ੁਰੂ ਕੀਤੀ ਗਈ | ਉਸਨੂੰ ਡਾਇਟ ਵੀ ਦਿੱਤੀ ਗਈ | ਹੌਲੀ ਹੌਲੀ ਉਸਦੇ ਜਖਮ ਭਰਨੇ ਸ਼ੁਰੂ ਹੋ ਗਏ ਹਾਂ ਤੇ ਲੱਤਾ ਬਾਹਵਾ ਵੀ ਹੌਲੀ ਹੌਲੀ ਕੰਮ ਕਰਨਾ ਸ਼ੁਰੂ ਕਰ ਰਹੀਆਂ ਨੇ |ਧੀਰਾ ਸਿੰਘ ਤਿੰਨ ਬਚਿਆਂ ਦਾ ਪਿਓ ਹੈ ਤੇ ਉਸਦੀ ਉਮਰ 34-35 ਸਾਲ ਹੈ |  ਘਰ ਦੀ ਹਾਲਤ ਵੀ ਬਹੁਤ ਪਤਲੀ ਹੋ ਚੁੱਕੀ ਹੈ | ਉਸਦਾ ਪਰਿਵਾਰ ਬਹੁਤ ਗਰੀਬੀ ਤੇ ਬੇਵਸੀ ਵਿੱਚ ਆਪਣੀ ਜਿੰਦਗੀ ਕੱਟ ਰਿਹਾ ਹੈ | ਅਸੀਂ ਪਾਠਕਾਂ ਨੂੰ ਵੀ ਅਪੀਲ ਕਰਦੇ ਹਾਂ ਕੇ ਉਹ ਜੇਕਰ ਧੀਰਾ ਸਿੰਘ ਦੀ  ਮਦਦ ਕਰਨੀ

ਸਹਾਰਾ ਟੀਮ ਵੱਲੋਂ ਅਵਾਰਾ ਪਸ਼ੁਆ ਦੇ ਬਿਮਾਰੀਆਂ ਦੀ ਰੋਕਥਾਮ ਵਾਸਤੇ ਟੀਕੇ ਲਗਾਏ ਗਏ

ਲਖਵੀਰ ਸਿੰਘ ਬੁੱਟਰ / ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਪਿੰਡ ਆਸਾ ਬੁੱਟਰ ਵਿਚ ਅਵਾਰਾ ਪਸ਼ੂਆਂ ਨੂੰ ਵੱਖ ਵੱਖ ਬਿਮਾਰੀਆਂ ਦੀ ਰੋਕਥਾਮ ਵਾਸਤੇ ਟੀਕੇ ਲਗਾਏ ਗਏ | ਇਹਨਾ ਅਵਾਰਾ ਪਸ਼ੂਆਂ ਤੋਂ ਲੋਕਾਂ ਦੇ ਪਾਲਤੂ ਪਸ਼ੂਆਂ ਨੂੰ ਬਿਮਾਰੀਆਂ ਲਗ ਜਾਂਦੀਆਂ ਹਨ | ਜਿਸ ਕਰਕੇ ਸਹਾਰਾ ਵੱਲੋਂ ਇਹਨਾ ਪਸ਼ੂਆਂ ਦੇ ਟੀਕੇ ਲਗਵਾਏ ਗਏ | ਇਥੇ ਇਹ ਵੀ ਜਿਕਰ ਯੋਗ ਹੈ ਕਿ ਪਿਸ਼੍ਲੇ ਸਾਲ ਵੀ ਆਸਾ ਬੁੱਟਰ ਵਿਚ ਬਹੁਤ ਸਾਰੇ ਅਵਾਰਾ ਪਸ਼ੁ ਹਲਕਾ ਦੀ ਬਿਮਾਰੀ ਦਾ ਸ਼ਿਕਾਰ ਹੋਏ ਸਨ | ਜਿਸ ਨਾਲ ਲੋਕਾਂ ਦੇ ਪਾਲਤੂ ਪਸ਼ੂ ਵੀ ਇਸ ਦੀ ਲਪੇਟ ਚ ਆ ਗਏ ਸਨ | ਪਿੰਡ ਵਾਸੀਆਂ ਵੱਲੋਂ ਇਸ ਕੰਮ ਦੀ ਬਹੁਤ ਸ਼ਲਾਗਾ ਕੀਤੀ ਗਈ | ਆਉਣ ਵਾਲੇ ਦਿਨਾ ਵਿਚ ਅਵਾਰਾ ਕੁਤਿਆਂ ਦੇ ਵੀ ਟੀਕੇ ਲਗਾਏ ਜਾਣਗੇ | ਇਸ ਮੌਕੇ ਲਖਵੀਰ ਸਿੰਘ , ਤਰਨਜੀਤ ਸਿੰਘ , ਡਾ.ਗੁਰਤੇਜ ਸਿੰਘ , ਕੁਲਦੀਪ ਸਿੰਘ , ਗੁਰਮੀਤ ਸਿੰਘ ਆਦਿ ਹਾਜਰ ਸਨ |

ਬੁਰੀ ਹਾਲਤ ਵਿਚ ਜਖਮੀ ਪਰਵਾਸੀ ਮਜਦੂਰ ਨੂੰ ਸਹਾਰਾ ਟੀਮ ਨੇ ਪਹੁੰਚਾਇਆ ਉਸਦੇ ਪਰਿਵਾਰ ਕੋਲ

ਬੀਤੀ ਰਾਤ ਪਿੰਡ ਆਸਾ ਬੁੱਟਰ ਵਿਖੇ ਇਕ ਪਰਵਾਸੀ ਮਜਦੂਰ ਪਿੰਡ ਦੇ ਲੋਕਾਂ ਨੂੰ ਕਾਫੀ ਬੁਰੀ ਹਾਲਤ ਵਿਚ ਨਜਰ ਆਇਆ |  ਕਰੀਬ ਰਾਤ 9  ਵਜੇ ਦਾ ਸਮਾਂ ਸੀ  | ਇਹ ਮਜਦੂਰ ਆਦਮੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਇਸ ਨੇ ਪਿੰਡ ਭੁੱਟੀਵਾਲਾ ਦੇ ਇਕ ਭੱਠੇ ਤੇ ਜਾਣਾ ਸੀ | ਇਸ ਮਜਦੂਰ ਆਦਮੀ ਦੇ ਸਿਰਫ ਪੈੰਟ ਤੇ ਸ਼ਰਟ ਪਾਈ ਹੋਈ ਸੀ ਤੇ ਸਿਰ ਤੇ ਟੋਪੀ ਲਈ ਸੀ | ਕੜਾਕੇ ਦੀ ਕੋਰੇ ਦੀ ਸਰਦੀ ਨਾਲ ਇਸਦਾ ਹਾਲ ਕਾਫੀ ਬੁਰਾ ਸੀ , ਕੁਤਿਆਂ ਦੇ ਹਮਲੇ ਨਾਲ ਉਸਦੇ ਕਾਫੀ ਸੱਟਾਂ ਲੱਗ ਚੁਕੀਆਂ ਸਨ | ਜਿਵੇਂ ਹੀ ਇਹ ਆਦਮੀ ਪਿੰਡ ਦੇ ਕੁਝ ਬੰਦਿਆ ਦੀ ਨਿਗਾਹ ਲੱਗਿਆ ਤਾਂ ਉਹਨਾ  ਬੰਦਿਆ ਨੇ ਉਸਨੂੰ ਅੱਗ ਬਾਲ ਕੇ ਸੇਕ ਦਿਵਾਇਆ ਤੇ ਨਾਮ ਪਤਾ ਜਾਨਣ ਦੀ ਕੋਸ਼ਿਸ਼ ਕੀਤੀ | ਪਰ ਜਿਆਦਾ ਜਾਣਕਾਰੀ ਉਹ ਨਾਂ ਦੇ ਸਕਿਆ ਤੇ ਵੇਖਦੇ ਵੇਖਦੇ ਕਾਫੀ ਲੋਕ ਉਸ ਕੋਲ ਇਕੱਠੇ ਹੋ ਗਏ | ਇੰਨੇ ਨੂੰ ਪਿੰਡ ਦੇ ਬੰਦਿਆ ਵੱਲੋ ਸਹਾਰਾ ਟੀਮ ਨਾਲ ਸੰਪਰਕ ਕੀਤਾ ਗਿਆ | ਸਹਾਰਾ ਦੀ ਟੀਮ ਤੁਰੰਤ ਹਰਕਤ ਵਿੱਚ ਆਈ ਤੇ ਮੌਕੇ ਵਾਲੀ ਜਗਾ ਤੇ ਪਹੁੰਚ ਕੇ ਸਾਰੀ ਜਾਣਕਾਰੀ ਹਾਸਲ ਕਰਨ ਤੇ ਪਤਾ ਲੱਗਾ ਕੇ ਉਕਤ ਮਜਦੂਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਪਿੰਡ  ਭੁੱਟੀਵਾਲਾ ਦੇ ਇੱਕ ਭੱਠੇ ਉਪਰ ਕੰਮ ਵਾਸਤੇ ਆਇਆ ਸੀ ਅਤੇ ਉਹ ਪਹਿਲੀ ਵਾਰ ਪੰਜਾਬ ਆਇਆ ਸੀ | ਤੇ ਰਸਤਾ ਭਟਕਣ ਕਰਨ ਅਤੇ ਸਰਦੀ ਤੇ ਕੁੱਤਿਆਂ ਦੀ ਵਜਾ ਕਾਰਨ ਘਬਰਾਇਆ ਹੋਇਆ ਸੀ | ਸਹਾਰਾ ਟੀਮ ਵੱਲੋ ਤਰਨਜੀਤ  ਸਿੰਘ ( ਚੇਅਰਮੈਨ ),ਲਖਵੀਰ ਸਿੰਘ (ਪ੍ਰਧਾਨ)

ਭਿਆਨਕ ਹਾਦਸੇ ਚ ਜਖਮੀ ਨੂੰ ਸਹਾਰਾ ਟੀਮ ਨੇ ਹਸਪਤਾਲ ਪਹੁੰਚਾਇਆ

ਆਸਾ ਬੁੱਟਰ /20  ਅਕਤੂਬਰ / ਅੱਜ ਦੋਪਿਹਰ 12  ਵਜੇ ਆਸਾ ਬੁੱਟਰ ਤੋਂ ਹਰੀਕੇ ਕਲਾਂ ਸੜਕ ਤੇ ਬਿਜਲੀ ਕਰੰਟ ਲੱਗਣ ਨਾਲ ਹੋਏ  ਇੱਕ ਭਿਆਨਕ ਹਾਦਸੇ ਚ ਇਕ ਅਸਥਾਈ ਬਿਜਲੀ ਕਾਮਾ ਹੈਪੀ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਉਦੇਕਰਨ ਬੁਰੀ ਤਰਾਂ ਜਖਮੀ ਹੋ ਗਿਆ | ਹਾਦਸਾ ਓਸ ਵੇਲੇ ਹੋਇਆ ਜਦੋਂ ਹੈਪੀ ਸਿੰਘ (ਕਾਮਾ ) 11000KV ਵਾਲੇ ਖੰਬੇ ਉੱਪਰ ਤਾਰਾਂ ਲਗਾ ਰਿਹਾ ਸੀ ਅਚਾਨਕ ਉਸੇ ਲਾਇਨ ਚ ਬਿਜਲੀ ਆ ਜਾਨ ਕਰਕੇ ਓਹ ਤੇਜੀ ਨਾਲ ਸੜਕ ਤੇ ਡਿੱਗਾ ਤੇ ਬੇਹੋਸ਼ ਹੋ ਗਿਆ | ਨੇੜੇ ਫਿਰਦੇ ਲੋਕਾ ਤੇ ਉਸਦੇ ਸਾਥੀਆ ਨੇ ਉਸਨੂੰ ਮਿੱਟੀ ਚ ਦਬਾਇਆ ਤੇ ਆਟੇ , ਘਿਓ ਦੀ ਮਾਲਸ਼ ਕੀਤੀ | ਇੰਨੇ ਨੂੰ ਇਸ ਘਟਨਾ ਦੀ ਜਾਨਕਾਰੀ ਸਹਾਰਾ ਟੀਮ ਨੂੰ ਦਿੱਤੀ ਗਈ , ਜਿਸ ਤੇ  ਤੁਰੰਤ ਹਰਕਤ ਵਿਚ ਆਉਂਦਿਆ ਸਹਾਰਾ ਵਲੋਂ ਲਖਵੀਰ ਸਿੰਘ ਤੇ ਤਰਨਜੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਖਮੀ ਨੂੰ ਬਿਨਾ ਕਿਸੇ ਦੇਰੀ ਦੇ ਹਸਪਤਾਲ ਲਿਜਾਣ  ਲਈ ਗੱਡੀ ਵਿਚ ਪਾ ਕੇ ਮੁਕਤਸਰ ਪਹੁੰਚਾਇਆ ਗਿਆ | ਜਖਮੀ ਨੂੰ ਮਾਲਵਾ ਹਸਪਤਾਲ ਵਿਚ ਐਮਰਜੇਂਸੀ ਵਾਰ੍ਡ ਚ ਦਾਖਲ ਕਰਵਾਇਆ ਗਿਆ | ਤਾਜਾ ਖਬਰ ਮਿਲਣ ਤੱਕ ਹੈਪੀ ਸਿੰਘ ਦੀ ਹਾਲਤ ਬਹੁਤ ਠੀਕ ਸੀ | ਓਹ ਪੂਰੀ ਤਰਾਂ ਹੋਸ਼ ਵਿਚ ਆ ਗਿਆ ਹੈ |  

ਅਵਾਰਾ ਪਸ਼ੂਆਂ ਦੇ ਹਲਕਣ ਨਾਲ ਪਿੰਡ ਵਾਸੀਆਂ ਵਿਚ ਦਹਿਸ਼ਤ

ਹਲਕੇ ਹੋਏ ਪਸ਼ੂ ਨੂੰ ਨਮਕ ਪਾ ਕੇ ਦ੍ਫਨਾਉਂਦੇ  ਹੋਏ ਸਹਾਰਾ ਟੀਮ ਦੇ ਮੇੰਬਰ  20 ਜੁਲਾਈ /ਆਸਾ ਬੁੱਟਰ /ਲਖਵੀਰ ਸਿੰਘ /:ਪਿੰਡ ਦੇ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨ  ਬ ਦਿਨ ਵਧਦੀ ਜਾ ਰਹੀ ਹੈ | ਅਤੇ ਇਹਨਾ ਅਵਾਰਾ ਪਸ਼ੂਆਂ ਵਿਚ ਹਲਕਾਅ ਦੀ ਬਿਮਾਰੀ ਦੇ ਦੋ ਮਾਮਲੇ ਪਿਸ਼੍ਲੇ ਪੰਦਰਾਂ ਦਿਨਾ ਵਿਚ ਹੀ ਵੇਖਣ ਨੂੰ ਮਿਲੇ ਹਨ | ਇਹਨਾ ਪਸ਼ੂਆਂ ਦੁਆਰਾ ਕਈ ਲੋਕਾਂ ਦੇ ਘਰ ਦੇ ਪਸ਼ੂਆਂ ਨੂੰ ਕੱਟਿਆ ਵੀ ਗਿਆ |ਜਿਸ ਕਾਰਨ ਪਿੰਡ ਦੇ ਲੋਕ ਇਹਨਾ ਪਸ਼ੂਆਂ ਕਾਰਨ ਦਹਿਸ਼ਤ ਵਿਚ ਹਨ | ਇਹਨਾ ਦੋਨਾ ਪਸ਼ੂਆਂ ਨੂੰ ਸਹਾਰਾ ਦੀ ਟੀਮ ਨੇ ਹੀ ਵਖ ਵਖ ਜਗਾ ਦਫਨਾਇਆ ਹੈ ਤਾਂ ਕਿ ਇਹ ਬਿਮਾਰੀ ਹੋਰ ਨਾ ਫੈਲੇ | ਅਵਾਰਾ ਪਸ਼ੂ ਆਮ ਤੌਰ ਤੇ ਇਕੱਠੇ ਰਹਿੰਦੇ ਹਨ ਜਿਸ ਕਾਰਨ ਸਾਰੇ ਪਸ਼ੂਆਂ ਦੇ ਵਿਚ ਹੀ ਹਲਕਾਅ  ਦੀ ਬਿਮਾਰੀ ਫੈਲਣ ਦਾ  ਬਹੁਤ ਜਿਆਦਾ ਡਰ ਪਿੰਡ ਵਾਸੀਆਂ ਵਿਚ ਫੈਲੇਆ ਹੋਇਆ ਹੈ | ਸਹਾਰਾ ਦੀ ਟੀਮ ਵਲੋਂ ਸਥਾਨਕ ਪਸ਼ੂ ਹਸਪਤਾਲ ਵਿਚ ਇਹਨਾ ਪਸ਼ੂਆਂ ਨੂੰ ਹਲਕਾ ਤੋਂ ਬਚਾਉਣ ਲਈ ਟੀਕੇ ਲਗਵਾਉਣ ਬਾਰੇ ਸੰਪਰਕ ਕੀਤਾ ਗਿਆ ਸੀ ਪਰ ਉਹਨਾ ਨੇ ਟੀਕੇ ਨਾ ਉਪਲਬਧ ਹੋਣ ਕਾਰਨ ਆਪਣੀ ਅਸਮਰਥਾ ਪ੍ਰਗਟਾਈ | ਜੇਕਰ ਇਹਨਾ ਪਸ਼ੂਆਂ ਨੂੰ ਬਿਨਾ ਟੀਕੇ ਲਗਵਾਏ ਕਿਸੇ ਹੋਰ ਇਲਾਕੇ ਵਿਚ ਸ਼ੱਡ ਵੀ ਦਿੱਤਾ ਜਾਏ ਤਾਂ ਵੀ ਉਸ ਏਰੀਏ ਵਿਚ ਹਲਕਾ ਦੀ ਬਿਮਾਰੀ ਫੈਲਣ ਦਾ ਡਰ ਬਣਿਆ ਰਹੇਗਾ ਇਸ ਕਰਕੇ ਸਹਾਰਾ ਦੀ ਟੀਮ ਵੱਲੋਂ ਇਹਨਾ ਪਸ਼ੂਆਂ ਦੇ ਲੱਗਣ ਵਾਲੇ ਟੀਕੇ ਖੁਦ ਮੰਗਵਾਉਣ ਦਾ ਫੈਸਲਾ ਕੀਤਾ ਗਿਆ |