10 ਮਈ /ਆਸਾ ਬੁੱਟਰ ਵਾਸੀ ਧੀਰਾ ਸਿੰਘ ਪੁੱਤਰ ਮੇਜਰ ਸਿੰਘ ਜੋ ਕੇ ਪਿਸ਼੍ਲੇ ਕਈ ਮਹੀਨਿਆ ਤੋਂ ਆਪਣੇ ਸਹੁਰੇ ਪਿੰਡ ਰਹਿ ਰਿਹਾ ਸੀ | ਢਾਈ ਮਹੀਨੇ ਪਹਿਲਾਂ ਉਥੇ ਹੀ ਮਜਦੂਰੀ ਕਰਦੇ ਸਮੇਂ ਕੰਧ ਤੋਂ ਡਿੱਗ ਪੈਣ ਕਰਕੇ ਕਾਫੀ ਸੱਟਾਂ ਲੱਗ ਗਾਈਆਂ | ਕਾਫੀ ਖਰਚਾ ਆਉਂਦਾ ਵੇਖ ਸਹੁਰਾ ਪਰਿਵਾਰ ਵੀ ਬੇਬਸ ਹੋ ਗਿਆ | ਉਸਦਾ ਇਲਾਜ ਵੀ ਸਹੀ ਤਰਾਂ ਨਹੀ ਹੋ ਰਿਹਾ ਸੀ ਤੇ ਦਿਨ ਬ ਦਿਨ ਉਸਦੀ ਹਾਲਤ ਹੋਰ ਖਰਾਬ ਹੁੰਦੀ ਗਈ | ਆਖਰ 29ਅਪ੍ਰੈਲ ਨੂੰ ਉਸਨੂੰ ਉਸਦੇ ਸਹੁਰੇ ਪਰਿਵਾਰ ਵਾਲੇ ਆਸਾ ਬੁੱਟਰ ਛੱਡ ਗਏ | ਜਦੋਂ ਧੀਰਾ ਸਿੰਘ ਡੀ ਹਾਲਤ ਦਾ ਪਤਾ ਸਹਾਰਾ ਟੀਮ ਨੂੰ ਲੱਗਾ ਤਾਂ ਉਹਨਾ ਨੇ ਉਸਦੀ ਡਾਕਟਰ ਤੋਂ ਜਾਂਚ ਕਾਰਵਾਈ ਗਈ | ਡਾਕਟਰ ਨੇ ਕਾਫੀ ਨਾਜੁਕ ਹਾਲਤ ਬਾਰੇ ਦੱਸਿਆ |ਧੀਰਾ ਸਿੰਘ ਦੀ ਪਿਠ ਤੇ ਕਾਫੀ ਵੱਡਾ ਜਖਮ ਬਣ ਚੁੱਕਾ ਹੈ | ਤੇ ਬਾਹਵਾਂ ਉੱਪਰ ਵੀ ਕਾਫੀ ਡੂੰਗੇ ਜਖਮ ਹਨ | ਬਿਨਾ ਦੇਰੀ ਉਸਦੀ ਮਲਮ ਪੱਟੀ ਰੋਜਾਨਾ ਸ਼ੁਰੂ ਕੀਤੀ ਗਈ | ਉਸਨੂੰ ਡਾਇਟ ਵੀ ਦਿੱਤੀ ਗਈ | ਹੌਲੀ ਹੌਲੀ ਉਸਦੇ ਜਖਮ ਭਰਨੇ ਸ਼ੁਰੂ ਹੋ ਗਏ ਹਾਂ ਤੇ ਲੱਤਾ ਬਾਹਵਾ ਵੀ ਹੌਲੀ ਹੌਲੀ ਕੰਮ ਕਰਨਾ ਸ਼ੁਰੂ ਕਰ ਰਹੀਆਂ ਨੇ |ਧੀਰਾ ਸਿੰਘ ਤਿੰਨ ਬਚਿਆਂ ਦਾ ਪਿਓ ਹੈ ਤੇ ਉਸਦੀ ਉਮਰ 34-35 ਸਾਲ ਹੈ | ਘਰ ਦੀ ਹਾਲਤ ਵੀ ਬਹੁਤ ਪਤਲੀ ਹੋ ਚੁੱਕੀ ਹੈ | ਉਸਦਾ ਪਰਿਵਾਰ ਬਹੁਤ ਗਰੀਬੀ ਤੇ ਬੇਵਸੀ ਵਿੱਚ ਆਪਣੀ ਜਿੰਦਗੀ ਕੱਟ ਰਿਹਾ ਹੈ | ਅਸੀਂ ਪਾਠਕਾਂ ਨੂੰ ਵੀ ਅਪੀਲ ਕਰਦੇ ਹਾਂ ਕੇ ਉਹ ਜੇਕਰ ਧੀਰਾ ਸਿੰਘ ਦੀ ਮਦਦ ਕਰਨੀ ਚਾਹੁਣ ਤਾਂ ਸਹਾਰਾ ਟੀਮ ਨਾਲ ਸੰਪਰਕ ਕਰ ਸਕਦੇ ਹਨ |
ਮਦਦ ਕਰਨ ਲਈ ਸੰਪਰਕ ਕਰੋ 9464030208,9855244522