Skip to main content

Posts

Showing posts from June, 2013

ਕੀ ਹੈ ਆਸਾ ਬੁੱਟਰ ਪੰਚਾਇਤ ਚੋਣਾਂ ਦੀ ਤਾਜਾ ਰਿਪੋਰਟ

ਲਖਵੀਰ ਸਿੰਘ ਬੁੱਟਰ / ਪਿੰਡ ਆਸਾ ਬੁੱਟਰ ਵਿੱਚ ਪੰਚਾਇਤ ਚੋਣਾਂ ਦੀਆਂ ਸਰਗਰ ਮੀਆਂ ਸਿਖਰਾਂ ਤੇ ਹਨ । ਸਰਪੰਚੀ ਦੇ ਅਹੁਦੇ ਵਾਸਤੇ ਲੜ ਰਹੇ ਉਮੀਦਵਾਰਾਂ ਦਾ ਜੋਰ ਤਾਂ ਲੱਗ ਹੀ ਰਿਹਾ ਪਰ ਉਸਦੇ ਨਾਲ ਨਾਲ ਕੁਝ ਵਾਰਡਾਂ ਵਿੱਚ ਪੰਚ ਦੇ ਪਦ ਲਈ ਹੋ ਰਿਹਾ ਮੁਕਾਬਲਾ ਬਹੁਤ ਰੋਚਕ ਤੇ ਸਿਰ ਧੜ ਦੀ ਬਾਜੀ ਦਾ ਹੈ । ਆਓ ਅਜਿਹੇ ਵਾਰਡਾਂ ਤੇ ਨਜਰ ਮਾਰਦੇ ਹਾਂ । ਸਭ ਤੋਂ ਗੱਲ ਕਰਦੇ ਹਾਂ ਵਾਰ੍ਡ ਨੰਬਰ 5 ਦੀ ਇਸ ਵਾਰ੍ਡ ਵਿੱਚ ਤਿੰਨ ਪਿਛਲੀ ਪੰਚਾਇਤ ਦੇ ਮੈਂਬਰ ਹਨ । ਗੁਰਮੇਲ ਸਿੰਘ ਰਾਜਾ , ਜਸਕਰਨ ਸਿੰਘ ਜੱਸੀ ਤੇ ਨਿਰੰਜਨ ਸਿੰਘ ,,ਪਰ ਨਿਰੰਜਨ ਸਿੰਘ ਉਰਫ ਭੂਰਾ ਸਿੰਘ ਇਸ ਵਾਰ ਚੋਣ ਮੈਦਾਨ ਚ ਨਹੀਂ ਹਨ । ਪਰ ਗੁਰਮੇਲ ਸਿੰਘ ਰਾਜਾ ਤੇ ਜਸਕਰਨ ਸਿੰਘ ਜੱਸੀ ਦੋਵੇਂ ਚੋਣ ਲੜ ਰਹੇ ਹਨ । ਜਸਕਰਨ ਸਿੰਘ ਇਸ ਵਾਰ ਕਿਸੇ ਨਵੇਂ ਚੇਹਰੇ ਤੇ ਸਹਿਮਤੀ ਬਣਾਉਣ ਦੇ ਹੱਕ ਵਿੱਚ ਸਨ ਪਰ ਗੁਰਮੇਲ ਸਿੰਘ ਆਪ ਚੋਣ ਲੜਨ ਦੇ ਹੱਕ ਚ ਸੀ । ਇੱਕ ਵੇਲਾ ਅਜਿਹਾ ਵੀ ਸੀ ਕਿ ਲੋਕ ਗੁਰਮੇਲ ਸਿੰਘ ਰਾਜਾ ਨੂੰ ਸਰਪੰਚੀ ਦਾ ਦਾਵੇਦਾਰ  ਮੰਨ ਰਹੇ ਸਨ । ਪਰ ਹੁਣ ਦੀ ਸਥਿਤੀ ਤੋਂ ਲਗਦਾ ਹੈ ਕਿ ਪੰਚ ਬਣਨ ਵਾਸਤੇ ਵੀ ਬਹੁਤ ਮਿਹਨਤ ਕਰਨੀ ਪਉ । ਜੇਕਰ ਜਸਕਰਨ ਸਿੰਘ ਚੋਣ ਹਾਰਦਾ ਹੈ ਤਾਂ ਉਸ ਵਾਸਤੇ ਜਿਆਦਾ ਨਮੋਸ਼ੀ ਦੀ ਗੱਲ ਨਹੀਂ ਹੋਵੇਗੀ ਕਿਉਂਕਿ ਉਹ ਸਿਰਫ ਪੰਚ ਪਦ ਦਾ ਉਮੀਦਵਾਰ ਹੈ ਪਰ ਜੇਕਰ ਰਾਜਾ ਸਿੰਘ ਹਾਰਦੇ ਹਨ ਤਾਂ ਉਸ ਵਾਸਤੇ ਨਮੋਸ਼ੀ ਦਾ ਕਰਨ ਇਸ ਕਰਕੇ ਹੋਵੇਗਾ ਕਿਉਂਕਿ ਗੁਰਮੇਲ ਸਿੰਘ ਰਾਜਾ ਨੂੰ ਕੁਝ  ਸ

ਕੌਣ ਹੋਵੇਗਾ ਆਸਾ ਬੁੱਟਰ ਦਾ ਅਗਲਾ ਸਰਪੰਚ ?

ਲਖਵੀਰ  ਸਿੰਘ ਬੁੱਟਰ / ਪੰਚਾਇਤੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਪਿੰਡਾ ਦਾ ਮਾਹੋਲ ਇਕਦਮ ਗਰਮਾ ਗਿਆ  ਹੈ  । ਇਸੇਂ ਤਰਾਂ ਦਾ ਮਾਹੋਲ ਪਿੰਡ ਆਸਾ ਬੁੱਟਰ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ । ਆਸਾ ਬੁੱਟਰ ਵਿੱਚ ਇਸ ਵਾਰ ਸਰਪੰਚੀ ਦ ਪਦ ਵਾਸਤੇ ਦੋ ਉਮੀਦਵਾਰ ਮੈਦਾਨ ਚ ਉਤਰੇ ਹਨ ਤੇ ਦੋਵੇਂ ਹੀ ਸਰਪੰਚੀ ਦੇ ਪਦ ਵਾਸਤੇ  ਪਹਿਲੀ ਵਾਰ ਚੋਣ ਲੜ ਰਹੇ ਹਨ । ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਸਾ ਬੁੱਟਰ ਦੇ ਸਾਬਕਾ ਸਰਪੰਚ ਅਤੇ ਸਾਬਕਾ  ਬ੍ਲਾਕ ਸੰਮਤੀ ਮੈਂਬਰ ਸ.  ਬਚਿੱਤਰ ਸਿੰਘ ਦੇ ਸਪੁੱਤਰ ਸ. ਇਕਬਾਲ ਸਿੰਘ ਬੁੱਟਰ ਚੋਣ ਮੈਦਾਨ ਚ ਉਤਰੇ ਹਨ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਇਕਾਈ ਪਰਧਾਨ ਸ. ਜਸਮੇਲ ਸਿੰਘ ਬੁੱਟਰ ਉਰਫ (ਅਕਾਲੀ )  ਚੋਣ ਮੈਦਾਨ ਚ ਹਨ । ਇਥੇ ਜਿਕਰਯੋਗ ਹੈ ਕੇ ਸ. ਇਕਬਲ ਸਿੰਘ ਬੁੱਟਰ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਰਹੇ ਨੇ ਭਾਵ ਜਿਆਦਾ ਸਰਗਰਮ ਆਗੂ ਦੇ ਤੌਰ ਤੇ ਪਿੰਡ ਵਿੱਚ ਨਹੀਂ ਵਿਚਰੇ ਹਨ । ਪਰ ਉਹ ਸਮਾਜ ਸੇਵਾ ਦੇ ਇੱਕ ਬਹੁਤ ਵਧੀਆ ਕੰਮ ਖੂਨਦਾਨ ਨੂੰ ਲੈ ਕੇ ਤਾਰੀਫ਼ ਦੇ ਪਾਤਰ ਹਨ ਹੁਣ ਤੱਕ ਵੀਹ ਤੋਂ ਜਿਆਦਾ ਵਾਰ ਖੂਨਦਾਨ ਕਰ ਚੁੱਕੇ ਹਨ । ਦੂਸਰੇ ਪਾਸੇ ਸ. ਜਸਮੇਲ ਸਿੰਘ ਬੁੱਟਰ ਰਾਜਨੀਤੀ ਵਿਚ ਬਹੁਤ ਜਿਆਦਾ ਸਰਗਰਮ ਆਗੂ ਹਨ ਤੇ ਹਰ ਚੋਣਾਂ ਵਿਚ ਉਹਨਾਂ ਦਾ ਪ੍ਰਭਾਵ ਰਹਿੰਦਾ ਹੈ ਅਤੇ ਉਹ ਵੀ  ਸਾਫ਼ ਸੁਥਰੇ ਅਕਸ ਵਾਲੇ ਇਮਾਨਦਾਰ ਇਨਸਾਨ ਹਨ । ਹੁਣ ਵੇਖਣਾ ਹੋਵੇਗਾ ਕਿ ਕੌਣ ਬਾਜੀ ਮਾਰਦਾ ਹੈ , ਪਿੰਡ ਵਾਲਿਆਂ ਦੀ ਮੰਨੀ