Skip to main content

ਕੀ ਹੈ ਆਸਾ ਬੁੱਟਰ ਪੰਚਾਇਤ ਚੋਣਾਂ ਦੀ ਤਾਜਾ ਰਿਪੋਰਟ


ਲਖਵੀਰ ਸਿੰਘ ਬੁੱਟਰ / ਪਿੰਡ ਆਸਾ ਬੁੱਟਰ ਵਿੱਚ ਪੰਚਾਇਤ ਚੋਣਾਂ ਦੀਆਂ ਸਰਗਰ ਮੀਆਂ ਸਿਖਰਾਂ ਤੇ ਹਨ । ਸਰਪੰਚੀ ਦੇ ਅਹੁਦੇ ਵਾਸਤੇ ਲੜ ਰਹੇ ਉਮੀਦਵਾਰਾਂ ਦਾ ਜੋਰ ਤਾਂ ਲੱਗ ਹੀ ਰਿਹਾ ਪਰ ਉਸਦੇ ਨਾਲ ਨਾਲ ਕੁਝ ਵਾਰਡਾਂ ਵਿੱਚ ਪੰਚ ਦੇ ਪਦ ਲਈ ਹੋ ਰਿਹਾ ਮੁਕਾਬਲਾ ਬਹੁਤ ਰੋਚਕ ਤੇ ਸਿਰ ਧੜ ਦੀ ਬਾਜੀ ਦਾ ਹੈ । ਆਓ ਅਜਿਹੇ ਵਾਰਡਾਂ ਤੇ ਨਜਰ ਮਾਰਦੇ ਹਾਂ । ਸਭ ਤੋਂ ਗੱਲ ਕਰਦੇ ਹਾਂ ਵਾਰ੍ਡ ਨੰਬਰ 5 ਦੀ ਇਸ ਵਾਰ੍ਡ ਵਿੱਚ ਤਿੰਨ ਪਿਛਲੀ ਪੰਚਾਇਤ ਦੇ ਮੈਂਬਰ ਹਨ । ਗੁਰਮੇਲ ਸਿੰਘ ਰਾਜਾ , ਜਸਕਰਨ ਸਿੰਘ ਜੱਸੀ ਤੇ ਨਿਰੰਜਨ ਸਿੰਘ ,,ਪਰ ਨਿਰੰਜਨ ਸਿੰਘ ਉਰਫ ਭੂਰਾ ਸਿੰਘ ਇਸ ਵਾਰ ਚੋਣ ਮੈਦਾਨ ਚ ਨਹੀਂ ਹਨ । ਪਰ ਗੁਰਮੇਲ ਸਿੰਘ ਰਾਜਾ ਤੇ ਜਸਕਰਨ ਸਿੰਘ ਜੱਸੀ ਦੋਵੇਂ ਚੋਣ ਲੜ ਰਹੇ ਹਨ । ਜਸਕਰਨ ਸਿੰਘ ਇਸ ਵਾਰ ਕਿਸੇ ਨਵੇਂ ਚੇਹਰੇ ਤੇ ਸਹਿਮਤੀ ਬਣਾਉਣ ਦੇ ਹੱਕ ਵਿੱਚ ਸਨ ਪਰ ਗੁਰਮੇਲ ਸਿੰਘ ਆਪ ਚੋਣ ਲੜਨ ਦੇ ਹੱਕ ਚ ਸੀ । ਇੱਕ ਵੇਲਾ ਅਜਿਹਾ ਵੀ ਸੀ ਕਿ ਲੋਕ ਗੁਰਮੇਲ ਸਿੰਘ ਰਾਜਾ ਨੂੰ ਸਰਪੰਚੀ ਦਾ ਦਾਵੇਦਾਰ  ਮੰਨ ਰਹੇ ਸਨ । ਪਰ ਹੁਣ ਦੀ ਸਥਿਤੀ ਤੋਂ ਲਗਦਾ ਹੈ ਕਿ ਪੰਚ ਬਣਨ ਵਾਸਤੇ ਵੀ ਬਹੁਤ ਮਿਹਨਤ ਕਰਨੀ ਪਉ । ਜੇਕਰ ਜਸਕਰਨ ਸਿੰਘ ਚੋਣ ਹਾਰਦਾ ਹੈ ਤਾਂ ਉਸ ਵਾਸਤੇ ਜਿਆਦਾ ਨਮੋਸ਼ੀ ਦੀ ਗੱਲ ਨਹੀਂ ਹੋਵੇਗੀ ਕਿਉਂਕਿ ਉਹ ਸਿਰਫ ਪੰਚ ਪਦ ਦਾ ਉਮੀਦਵਾਰ ਹੈ ਪਰ ਜੇਕਰ ਰਾਜਾ ਸਿੰਘ ਹਾਰਦੇ ਹਨ ਤਾਂ ਉਸ ਵਾਸਤੇ ਨਮੋਸ਼ੀ ਦਾ ਕਰਨ ਇਸ ਕਰਕੇ ਹੋਵੇਗਾ ਕਿਉਂਕਿ ਗੁਰਮੇਲ ਸਿੰਘ ਰਾਜਾ ਨੂੰ ਕੁਝ  ਸਮਾਂ ਪਹਿਲਾਂ ਮਜਬੂਤ ਸਰਪੰਚ ਪਦ ਦਾ ਦਾਵੇਦਾਰ ਵੇਖਿਆ ਜਾ ਰਿਹਾ ਸੀ , ਤੇ ਜੇ ਉਹ ਹੁਣ ਮੈਂਬਰ ਵੀ ਨਾਂ ਬਣੇ ਤਾਂ ਬਹੁਤ ਨਿਰਾਸ਼ਾ ਵਾਲੀ ਗੱਲ ਹੋਵੇਗੀ ।  ਦੋਵੇਂ ਅਕਾਲੀ ਦਲ ਨਾਲ ਸੰਬਧਤ ਹਨ । ਇੱਕ ਗੱਲ ਤਾਂ ਸਾਫ਼ ਹੈ ਕਿ ਦੋਹਾਂ ਮੈਬਰਾਂ ਚੋਂ ਜੋ ਕੇ ਅਕਾਲੀ ਦਲ ਦੇ ਆਗੂ ਵੀ ਹਨ ਉਹਨਾਂ ਵਿਚੋ ਸਿਰਫ ਇੱਕ ਹੀ ਰਹੇਗਾ ਤੇ ਦੋ ਮਜੂਦਾ ਵਿਚੋਂ ਘਰ ਬੈਠਣਗੇ । 
__________________________________________

ਵਾਰਡ  ਨੰ : 6  ਹੁਣ ਗੱਲ ਕਰਦੇ ਹਾਂ ਵਾਰਡ 6 ਦੀ  ਇਸ ਵਾਰਡ ਵਿੱਚ ਭੁੱਟੀ ਵਾਲਾ ਰੋਡ , ਫਿਰਨੀ ਗੁਰੂਦਵਾਰਾ ਸਾਹਿਬ , ਸੁਖਦੇਵ ਨੰਬਰਦਾਰ , ਨਸੀਬ ਸਿੰਘ ਵਾਲੀ ਗਲੀ ਖਿੜਕੀਆਂ ਵਾਲਾ ਰਾਹ , ਮੇਹਰ ਪ੍ਰੇਮੀ ਵਾਲੀ ਗਲੀ ਆਉਂਦੇ ਹਨ । ਇਸ ਵਾਰਡ ਵਿਚ ਤਿੰਨ ਉਮੀਦਵਾਰ ਮੈਂਬਰ ਦੇ ਪਦ ਲਈ ਚੋਣਾਂ ਲੜ ਰਹੇ ਹਨ , ਦੋ ਉਮੀਦਵਾਰ ਤਾਂ ਪਹਿਲੀ ਵਾਰ ਚੋਣ ਮੈਦਾਨ ਚ ਹਨ , ਇੱਕ ਤਾਂ ਹਰਜਿੰਦਰ ਸਿੰਘ ਖਾਲਸਾ ( ਨੰਬਰਦਾਰ ) ,ਜਗਦੇਵ ਸਿੰਘ ਪੁੱਤਰ ਨਿਹਾਲਾ ਸਿੰਘ , ਅਤੇ   ਜੀਤਾ ਸਿੰਘ ਪੁੱਤਰ ਅਲਬੇਲ ਸਿੰਘ  ।
ਜੀਤਾ ਸਿੰਘ ਤੇ ਹਰਜਿੰਦਰ ਸਿੰਘ ਦੇ ਵਿਚਕਾਰ ਮੁਕਾਬਲਾ ਹੈ ਤੇ ਦੋਵੇਂ ਅਕਾਲੀ ਦਲ ਨਾਲ ਸੰਬਧਤ ਹਨ । 
_____________________________________
ਵਾਰਡ  ਨੰ : 4 :
ਵਾਰਡ ਨੰ 4 ਵਿੱਚ ਬਿਨਾਂ ਮੁਕਾਬਲੇ ਹੀ ਬਹੁਤ ਹੀ ਸੂਝਵਾਨ ਸ਼ਖਸ਼ੀਅਤ ਗੁਰਜੰਟ ਸਿੰਘ ਉਦੇਕਰਣ ਨੂੰ ਸਰਭ੍ਸੰਮਤੀ ਨਾਲ ਚੁਣ ਲਿਆ ਗਿਆ ਹੈ । ਇਥੇ ਜਿਕਰਯੋਗ ਹੈ ਕਿ  ਇਸ ਵਾਰਡ ਵਿਚ ਦੋ ਮਜੂਦਾ ਮੈਂਬਰ ਸਨ ਸ. ਸੁਖਦੇਵ ਸਿੰਘ ਪ੍ਰਧਾਨ ਤੇ ਸੁਖਦੇਵ ਸਿੰਘ ਫੌਜੀ ਪਰ ਦੋਵਾਂ ਨੇ ਇੱਕ ਨਵੇਂ ਉਮੀਦਵਾਰ ਗੁਰਜੰਟ ਸਿੰਘ ਨੂੰ ਮੌਕਾ ਦੇ ਕੇ ਨਵੀਂ ਮਿਸਾਲ ਕਾਇਮ ਕੀਤੀ ।
____________________________
ਵਾਰਡ  ਨੰ : 7 : ਵਾਰਡ ਨੰ 7 ਵਿੱਚ ਬਿਨਾਂ ਕਿਸੇ ਮੁਕਾਬਲੇ ਰਣਜੀਤ ਸਿੰਘ ਜੀਤਾ ਪੁੱਤਰ ਤੇਜਾ ਸਿੰਘ ਕੋਠਿਆਂ ਵਾਲੇ ਉਸ ਨੂੰ ਮੈਂਬਰ ਚੁਣ ਲਿਆ ਗਿਆ ਹੈ । ਇਹ ਵਾਰਡ ਪ੍ਰਾਇਮਰੀ ਸਕੂਲ ਦੇ ਸਾਹਮਣੇ ,ਪੁਲ ਦੇ ਸਾਹਮਣੇ  ਫਿਰਨੀ ਕੋਠੀ ਤੇ ਫੋਕਲ ਪੁਈੰਟ , ਗੁੜੀ ਸੰਘਰ ਤੇ ਸੂਰੇਵਾਲਾ ਰਾਹ ਤੱਕ ਹੈ । ਇਸ ਵਾਰਡ ਵਿਚ ਦੋ ਬੰਦਿਆਂ ਤੇ ਸਹਿਮਤੀ ਦੀ ਗੱਲ ਚੱਲੀ ਸੀ ਨੰਬਰ ਇੱਕ ਤੇ ਸਵਰਨਜੀਤ  ਬਰਾੜ ਉਰਫ ਜੀਤਾ ਸਿੰਘ ਦੋਦੇਵਾਲੇ ਤੇ ਦੂਸਰੇ ਸਨ ਰਣਜੀਤ ਸਿੰਘ ਪਰ ਸਵਰਨਜੀਤ ਬਰਾੜ ਨੇ ਖੁਦ ਹੀ ਰਣਜੀਤ ਸਿੰਘ ਨਾਲ ਸਹਿਮਤੀ ਜਤਾ ਕੇ ਏਕਤਾ ਦਾ ਸਬੂਤ ਦਿੱਤਾ ਤੇ ਬਿਨਾਂ ਚੋਣ ਦੇ ਆਪਣੇ ਵਾਰ੍ਡ ਦਾ ਮੈਂਬਰ ਤੈਅ ਕਰ ਦਿੱਤਾ ।

ਬਾਕੀ ਵਾਰਡਾਂ ਦੀ ਜਾਣਕਾਰੀ ਤੇ ਤਾਜਾ ਰਿਪੋਰਟ ਲਈ ਰੋਜਾਨਾ ਫੇਰੀ ਪਾਉਂਦੇ ਰਹੀਆਂ : ਲਖਵੀਰ ਸਿੰਘ ਬੁੱਟਰ 

Popular posts from this blog

ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਗੁਰਪੁਰਬ

ਲਖਵੀਰ ਸਿੰਘ /06-11-2014/ ਹਰ ਵਾਰ ਦੀ ਤਰਾਂ ਇਸ ਵਾਰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪਿਸ਼੍ਲੇ ਦੋ ਦਿਨਾਂ ਤੋਂ  ਪ੍ਰਕਾਸ਼  ਹੋਏ ਸ਼੍ਰੀ ਅਖੰਡ ਪਾਠ ਦੇ  ਭੋਗ ਸਵੇਰੇ 10 ਵਜੇ ਗੁਰੁ ਦਵਾਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਪਾਏ ਗਏ | ਸਾਰੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਭੋਗ ਤੇ ਹਾਜਰੀ ਲਗਵਾਈ ਅਤੇ ਇਸ ਉਪਰੰਤ ਸਮੂਹ ਸੰਗਤ ਨੂੰ ਗੁਰੂ ਕਾ ਲੰਗਰ ਵਰਤਾਇਆ ਗਿਆ | ਦੁਪਿਹਰ 2 ਵਜੇ ਤੋਂ ਨਗਰ ਕੀਰਤਨ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸ਼ੋਭਾ ਯਾਤਰਾ ਵਾਸਤੇ ਸੋਹਨੀ ਪਾਲਕੀ ਸਜਾਈ  ਗਈ ਅਤੇ ਵੱਖ ਵੱਖ ਪਡਾਵਾਂ ਤੇ ਪਿੰਡ ਵਾਸੀਆਂ ਵੱਲੋਂ ਚਾਹ , ਕੇਲੇ , ਲੱਡੂ , ਬਰਿਡ ਪਕੋੜੇ , ਪੇਸਟ੍ਰੀਆਂ ਆਦਿ ਦੇ ਲੰਗਰ ਸੰਗਤ ਵਾਸਤੇ ਪੂਰੇ ਉਤਸ਼ਾਹ ਨਾਲ ਲਗਾਏ ਗਏ  | ਢਾਢੀ ਜਥੇ ਵੱਲੋਂ ਗੁਰੂ ਨਾਨਕ ਦੇਵ ਜੀ ਜੀਵਨ ਨਾਲ ਸਬੰਧਿਤ ਵਾਰਾਂ ਪੇਸ਼ ਕੀਤਿਆ ਗਈਆਂ | ਲੋਕਾਂ ਨੇ ਆਪੋ ਆਪਨੇ ਘਰਾਂ ਅੱਗੋਂ ਨਗਰ ਕੀਰਤਨ ਆਉਣ ਦੀ ਖੁਸ਼ੀ ਵਿੱਚ ਸਾਫ਼ ਸਫਾਈ ਕੀਤੀ | ਸ਼ਾਮ 6 : 30 ਵਜੇ ਨਗਰ ਕੀਰਤਨ  ਵੱਖ ਵੱਖ ਪਡਾਵਾਂ ਵਿੱਚ ਦੀ ਗੁਜਰਦਾ ਹੋਇਆ ਗੁਰੂ ਦਵਾਰਾ  ਸਾਹਿਬ ਵਾਪਸ ਪੁੱਜਾ | ਇਸ ਵਾਰ ਨਗਰ ਕੀਰਤਨ  ਵਿੱਚ ਔਰਤਾਂ ਦੀ ਗਿਣਤੀ ਬਹੁਤ ਜਿਆਦਾ ਰਹੀ | ਲੋਕਾਂ ਨੇ ਕਣਕ ਅਤੇ ਗੁਰੂ ਕੀਆਂ ਇਮਾਰਤਾਂ ਵਾਸਤੇ ਮਾਇਕ ਸੇਵਾ ਪ੍ਰਬੰਧਕ ਕਮੇਟੀ ਨੂੰ ਹਰ ਵਾਰ ਦੀ ਤਰਾਂ ਪੂਰੇ ...

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ : ਗੁਰਲਾਲ ਸਿੰਘ ਕਾਉਣੀ

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ ਕਿ ਡੀ.ਜੇ.ਤੇ ਚੱਕਵੇਂ ਗੀਤ ਵੱਜ ਰਹੇ ਆ।ਕਿੰਨਾਂ ਮਾਹੌਲ ਬਦਲ ਗਿਆ,ਸੁਣਿਆ ਸੀ ਕਿ ਪਹਿਲਾਂ ਪਿੰਡ ਚ ਮਰੇ ਦਾ ਮਹੀਨਿਆਂ ਤੱਕ ਸੋਗ ਚਲਦਾ ਸੀ,ਤੇ ਅੱਜ ਸਿਰਫ ਕੁੱਝ ਕੁ ਘੰਟੇ।ਲੋਕ ਇੰਨੇਂ ਅਗਾਂਹਵਧੂ ਹੋ ਗਏ ਯਕੀਨ ਨਹੀਂ ਹੁੰਦਾ।ਪਰ ਰਾਜਨੀਤਿਕਾਂ ਦੀ ਚਾਪਲੂਸੀ ਕਰਨ ਵੇਲੇ ਲੱਗਦਾ ਕਿ ਨਹੀਂ ਲੋਕ ਸਮੇਂ ਦੀ ਚਾਲ ਨਾਲ ਨਹੀਂ ਬਦਲੇ,ਮਾਨਸਿਕਤਾ ਹੀ ਛੋਟੀ ਹੋਈ ਪਈ ਏ।ਵਰਨਾ ਕਿਸੇ ਸ਼ਰੀਕ ਦੇ ਬਲਦੇ ਸਿਵੇ ਲਾਗੇ ਢੋਲ ਕੋਈ ਬੇ-ਗੈਰਤ ਹੀ ਵਜਾ ਸਕਦਾ।ਮੰਨਦੇ ਆਂ ਕਿ ਸਮੇਂ ਅੱਗੇ ਕਿਸੇ ਦੀ ਨਹੀਂ ਚਲਦੀ,ਪਰ ਇਨਸਾਨੀ ਕਦਰਾਂ-ਕੀਮਤਾਂ ਤੇ ਆਪਸੀ ਵਿਸ਼ਵਾਸ ਨੂੰ ਕਾਇਮ ਜਰੂਰ ਰੱਖਿਆ ਜਾ ਸਕਦਾ।ਇਹੀ ਛੋਟੀਆਂ-ਛੋਟੀਆਂ ਗੱਲਾਂ ਉਹਨਾਂ ਮਸਲਿਆਂ ਦਾ ਹੱਲ ਨੇ ਜਿੰਨ੍ਹਾਂ ਨੂੰ ਸੁਲਝਾਉਣ ਲਈ ਅਸੀਂ ਅਣਖਾਂ ਗਹਿਣੇ ਰੱਖ ਕੇ ਲੀਡਰਾਂ ਦੇ ਤਲੇ ਚੱਟਦੇ ਆਂ। ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਤੁਰ ਜਾਣਾ। ਮਿੱਟੀਏ,ਵਾ ਲੱਗਿਆਂ ਉੱਡ ਜਾਣਾ।ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ...

ਭਗਤ ਸਿੰਘ ਵੈਲੀ ਜਾਂ ਕਾਤਲ ਨਹੀਂ... ਸਗੋਂ ਚੇਤੰਨ ਨੌਜਵਾਨ ਸੀ

ਭਗਤ ਸਿੰਘ ਕੁੰਢੀਆਂ ਮੁੱਛਾਂ  ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ ਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ ਵਿਸ਼ਾਲ ਸੋਚ ਦਾ ਨਾਂ ਹੈ... ਉਸ ਵਿਸ਼ਾਲ ਫਲਸਫੇ ਦਾ ਨਾਂ ਹੈ ਜਿਸਦੇ ਆਮ ਜਨਜੀਵਨ 'ਤੇ ਲਾਗੂ ਹੋਣ ਨਾਲ ਹਰ ਘਰ ਵਿੱਚ ਖੁਸ਼ਹਾਲੀ ਆ ਸਕਦੀ.....ਸੀ। 'ਸੀ' ਸ਼ਬਦ ਨੂੰ ਇੰਨਾ ਪਿਛਾਂਹ ਕਰਕੇ ਲਿਖਣਾ ਵੀ ਸ਼ਾਇਦ ਧਿਆਨ ਮੰਗਦਾ ਹੋਵੇਗਾ। ਬਿਲਕੁਲ ਸਹੀ ਸੋਚਿਆ ਤੁਸੀਂ..ਕਿਉਂਕਿ ਭਗਤ ਸਿੰਘ ਦੀ ਸੋਚ ਹੀ ਅਜਿਹੀ ਸੀ ਕਿ ਉਸਦੇ ਵਿਚਾਰਾਂ ਨੂੰ ਹੁਣ ਤੱਕ ਜੇ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਗਿਆ ਹੁੰਦਾ ਤਾਂ ਇਸ ਤ੍ਰੇੜਾਂ ਖਾਧੇ, ਭੁੱਖਮਰੀ ਦੇ ਮਾਰੇ, ਤੰਗੀਆਂ ਤੁਰਸੀਆਂ ਦੇ ਝੰਬੇ ਸਮਾਜ ਵਿੱਚ ਸਮਾਜਿਕ ਨਾ-ਬਰਾਬਰੀ ਹਰਗਿਜ ਨਹੀਂ ਸੀ ਰਹਿਣੀ। ਭਗਤ ਸਿੰਘ ਨੂੰ ਫਾਂਸੀ ਟੰਗ ਕੇ ਬੇਸ਼ੱਕ ਸਰਮਾਏਦਾਰਾਂ ਦਾ ਲਾਣਾ ਕੱਛਾਂ ਵਜਾ ਰਿਹਾ ਹੋਵੇ ਪਰ ਉਹ ਅਣਜਾਣ ਕੀ ਜਾਨਣ ਕਿ ਬਚਪਨ ਵਿੱਚ 'ਦਮੂਖਾਂ'  ਬੀਜਣ ਵਾਲਾ ਭਗਤ ਸਿੰਘ ਆਪਣੀ ਸ਼ਹਾਦਤ ਤੱਕ ਇੰਨੇ ਕੁ 'ਦਿਮਾਗ' ਬੀਜ ਗਿਆ ਹੈ ਜੋ ਉਸ ਦੀ ਸੋਚ ਨੂੰ ਕਦਮ ਦਰ ਕਦਮ ਅੱਗੇ ਲਿਜਾਣ ਦੇ ਉਪਰਾਲੇ ਕਰਦੇ ਰਹਿਣਗੇ। ਭਗਤ ਸਿੰਘ ਨੂੰ ਸਿਰਫ ਸ਼ਹੀਦ ਸ਼ਬਦ ਦਾ ਰੁਤਬਾ ਦੇ ਕੇ ਹਰ ਸਾਲ ਉਸਦੇ ਬੁੱਤਾਂ 'ਤੇ ਗੇਂਦੇ ਦੇ ਫੁੱਲ ਚੜ੍ਹਾ ਕੇ ਅਖਬਾਰਾਂ ਰਾਹੀਂ ਆਪਣੀ ਬੱਲੇ ਬੱਲੇ ਕਰ...