ਆਸਾ ਬੁੱਟਰ /20 ਅਕਤੂਬਰ/ ਅੱਜ ਆਸਾ ਬੁੱਟਰ ਤੋਂ ਹਰੀਕੇ ਕਲਾਂ ਸੜਕ ਤੇ ਓਸ ਵੇਲੇ ਇੱਕ ਭਿਆਨਕ ਹਾਦਸਾ ਹੋਇਆ ਜਦੋਂ ਬਿਜਲੀ ਦੇ ਖੰਬੇਆਂ ਨੂੰ ਸੜਕ ਵਿਚੋ ਪਾਸੇ ਹਟਾਉਣ ਦਾ ਕੰਮ ਚੱਲ ਰਿਹਾ ਸੀ | ਇਹ ਖੰਬੇ ਨਵੀਂ ਚੌੜੀ ਬਣੀ ਸੜਕ ਦੇ ਵਿਚਕਾਰ ਆ ਰਹੇ ਸਨ ਜਿੰਨਾ ਨੂੰ 4 ਫੁੱਟ ਦੁਰ ਕੀਤਾ ਜਾ ਰਿਹਾ ਸੀ | ਲੇਬਰ ਦਾ ਇੱਕ ਲੜਕਾ ਹੈਪੀ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਉਦੇਕਰਣ ਜਦੋਂ 11000KV ਖੰਬੇ ਉੱਪਰ ਤਾਰਾਂ ਕਸ ਰਿਹਾ ਸੀ ਉਸ ਵੇਲੇ ਅਚਾਨਕ ਬਿਜਲੀ ਆ ਜਾਣ ਤੇ ਓਹ ਬਿਜਲੀ ਦੇ ਕਰੰਟ ਨਾਲ ਬੁਰੀ ਤਰਾਂ ਜਖਮੀ ਹੋ ਗਿਆ | ਨੇੜੇ ਦੇ ਲੋਕਾਂ ਨੇ ਉਸਨੂੰ ਮਿੱਟੀ ਵਿਚ ਦਬਾਇਆ ਤੇ ਆਟੇ, ਘਿਓ ਦੀ ਮਾਲਸ਼ ਕੀਤੀ ਜਿਸ ਨਾਲ ਉਸਨੂੰ ਕਾਫੀ ਰਾਹਤ ਮਿਲੀ | ਇੰਨੇ ਨੂੰ ਇਸ ਘਟਨਾ ਦੀ ਜਾਣਕਾਰੀ ਸਹਾਰਾ ਦੀ ਟੀਮ ਨੂੰ ਦਿੱਤੀ ਗਈ ਅਤੇ ਸਹਾਰਾ ਵਲੋਂ ਲਖਵੀਰ ਸਿੰਘ ਤੇ ਤਰਨਜੀਤ ਸਿੰਘ ਵਲੋਂ ਤੁਰੰਤ ਹਰਕਤ ਵਿਚ ਆਉਂਦਿਆ ਮੌਕੇ ਤੇ ਪਹੁੰਚ ਕੇ ਤਰਨਜੀਤ ਸਿੰਘ ਦੀ ਗੱਡੀ ਵਿਚ ਹੀ ਮੁਕਤਸਰ ਲਿਜਾਇਆ ਗਿਆ | ਅਤੇ ਜਖਮੀ ਨੂੰ ਮਾਲਵਾ ਹਸਪਤਾਲ ( ਡ੍ਰ . ਮੁਕੇਸ਼ ਬਾਂਸਲ ) ਵਿਖੇ ਐਮਰਜੇਨ੍ਸੀ ਦਾਖਲ ਕਰਵਾਇਆ ਗਿਆ | ਉਪਰੋਕਤ ਘਟਨਾ ਤੋਂ ਇਕ ਗੱਲ ਸਾਹਮਣੇ ਆਈ ਹੈ ਕਿ ਜੋ ਅਸਥਾਈ ਬਿਜਲੀ ਕਾਮੇ ਹਨ ਉਹਨਾ ਨੂੰ ਦੁਰਘਟਨਾਵਾ ਵਿਚ ਕੋਈ ਇੰਸੋਰੇੰਸ ਆਦਿ ਦੀ ਵੀ ਕੋਈ ਸਹੁਲਤ ਨਹੀਂ ਹੈ | ਬਿਜਲੀ ਬੋਰਡ ਜਾਂ ਪ੍ਰਾਇਵੇਟ ਕੰਪਨੀਆਂ ਨੂੰ ਇਹ ਚਾਹੀਦਾ ਹੈ ਅਜਿਹੇ ਕਾਮਿਆ ਦਾ ਜੀਵਨ ਤੇ ਸਿਹਤ ਬੀਮਾ ਕਰਵਾਇਆ ਜਾਵੇ |
ਪਿੰਡ ਦੇ ਲੋਕ ਸਵੇਰ ਤੋਂ ਹੀ ਬਾਬਾ ਗੁਰਮੀਤ ਸਿੰਘ ਨੂੰ ਮਿਲਣ ਵਾਸਤੇ ਆਉਂਦੇ ਰਹੇ 20-03-2003 ਤੋਂ ਗਰੰਥੀ ਸੇਵਾਦਾਰ ਦੀ ਸੇਵਾ ਨਿਭਾ ਰਹੇ ਸਨ | ਲਗਭਗ 11 ਸਾਲ ਸਭ ਤੋਂ ਵੱਧ ਸਮਾਂ ਸੇਵਾ ਨਿਭਾਈ ਲਖਵੀਰ ਸਿੰਘ / 1 ਜੁਲਾਈ / ਅੱਜ ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸੇਵਾਦਾਰ ਬਾਬਾ ਗੁਰਮੀਤ ਸਿੰਘ ਵਿਚਾਲੇ ਵਿਵਾਦ ਬਾਬਾ ਗੁਰਮੀਤ ਸਿੰਘ ਦੀ ਵਿਦਾਈ ਨਾਲ ਸਿਰੇ ਲੱਗਾ | ਇਹ ਵਿਵਾਦ ਪ੍ਰਬੰਧਕ ਕਮੇਟੀ ਦੇ ਕੁਝ ਫੈਸਲਿਆ ਨੂੰ ਲੈ ਕੇ ਉਠਿਆ ਸੀ | ਜਿਸ ਤੇ ਗਰੰਥੀ ਸੇਵਾਦਾਰ ਨੇ ਕਿੰਤੂ ਕੀਤਾ ਸੀ , ਇੱਕ ਮਹੀਨਾ ਪਹਿਲਾਂ ਬਾਬਾ ਗੁਰਮੀਤ ਸਿੰਘ ਨੇ ਕਮੇਟੀ ਨੂੰ ਅਪੀਲ ਕੀਤੀ ਸੀ ਕਿ ਕਮੇਟੀ ਆਪਣਾ ਇੱਕ ਮਤਾ ਲਾਗੂ ਨਾਂ ਕਰੇ ਜਿਸ ਨਾਲ ਉਹਨਾ ਦਾ ਗੁਜਾਰਾ ਪ੍ਰਭਾਵਤ ਹੁੰਦਾ ਹੈ , ਇਸ ਮੁੱਦੇ ਤੇ ਇਸ ਮਹੀਨੇ ਦੀ ਸੰਗਰਾਂਦ ਨੂੰ ਪਿੰਡ ਦੇ ਵੱਖ ਵੱਖ ਧੜਿਆਂ ਵਿੱਚ ਤਕਰਾਰ ਬਾਜੀ ਵੀ ਹੋਈ ਸੀ , ਅਗਲੇ ਦਿਨ ਪੰਚਾਇਤ ਤੇ ਪਿੰਡ ਵਾਸੀਆਂ ਅਤੇ ਕਮੇਟੀ ਦੀ ਭਰਵੀ ਸਭਾ ਗੁਰੂਦਵਾਰਾ ਸਾਹਿਬ ਵਿੱਚ ਕੀਤੀ ਗਈ ਸੀ , ਪਿੰਡ ਦੇ ਜਿਆਦਾ ਤਰ ਲੋਕ ਉਸ ਦਿਨ ਬਾਬਾ ਗੁਰਮੀਤ ਸਿੰਘ ਦੇ ਹੱਕ ਵਿੱਚ ਬੋਲੇ ਸਨ ਜਿਸ ਨਾਲ ਇੱਕ ਵੱਡਾ ਵਿਵਾਦ ਸਾਹਮਣੇ ਆ ਗਿਆ ਸੀ | ਪ੍ਰਬੰਧਕ ਕਮੇਟੀ ਮੈਂਬਰਾਂ ਨੇ ਲੋਕਾਂ ਦਾ ਵਤੀਰਾ ਵੇਖਦੇ ਹੋਏ ਸਮੂਹਿਕ ਰੂਪ ਵਿੱਚ ਅਸਤੀਫਾ ਸਰਪੰਚ ਸ੍ਰ. ਇਕਬਾਲ ਸਿੰਘ ਨੂੰ ਸੌੰਪ ਦਿੱਤਾ ਸੀ ...