ਅੱਜ ਪਿੰਡ ਆਸਾ ਬੁੱਟਰ ਵਿਖੇ ਸਹਾਰਾ ਜਨ ਸੇਵਾ ਸੁਸਾਇਟੀ ਨੇ ਹਰ ਸਾਲ ਦੀ ਤਰਾਂ ਪਿੰਡ ਵਿਚ ਬੂਟੇ ਲਗਾਉਣ ਦਾ ਕੰਮ ਆਰੰਭ ਕੀਤਾ |ਜਿਸ ਦਾ ਰਸਮੀਂ ਉਦਘਾਟਨ ਜਗਜੀਤ ਸਿੰਘ ਮਾਨ ਡਾਇਰੇਕਟਰ ਨੇਹਰੁ ਯੁਵਾ ਕੇਂਦਰ ਮੁਕਤਸਰ ਨੇ ਇੱਕ ਬੂਟਾ ਲਗਾ ਕੇ ਕੀਤਾ | ਇਸ ਮੌਕੇ ਜਗਜੀਤ ਸਿੰਘ ਜੀ ਨੇ ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਕੀਤੇ ਜਾਂਦੇ ਕੰਮਾਂ ਦੀ ਸ਼ਲਾਗਾ ਕੀਤੀ | ਅਤੇ ਅੱਗੇ ਤੋਂ ਇਸੇ ਤਰਾਂ ਕੰਮ ਕਰਦੇ ਰਹਿਣ ਦੀ ਉਮੀਦ ਜਤਾਈ | ਸਹਾਰਾ ਜਨ ਸੇਵਾ ਸੁਸਾਇਟੀ ਦੇ ਪ੍ਰਧਾਨ ਲਖਵੀਰ ਸਿੰਘ ਨੇ ਪਤਰਕਾਰਾਂ ਨਾਲ ਗੱਲ ਕਰਦੇਸਮੇਂ ਦੱਸਿਆ ਕਿ ਸਹਾਰਾ ਵੱਲੋਂ ਹਰ ਸਾਲ ਮਾਨਸੂਨ ਦੇ ਮੌਸਮ ਵਿੱਚ ਪੌਦੇ ਲਗਾਏ ਜਾਂਦੇ ਹਨ ਜਿਸ ਵਿਚ ਵਨ ਵਿਭਾਗ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ , ਇਸੇ ਲੜੀ ਤਹਿਤ ਇਸ ਵਾਰ ਦੇ ਮਾਨਸੂਨ ਸੀਜਨ ਦਾ ਬੂਟੇ ਲਗਾਉਣ ਦਾ ਕੰਮ ਅੱਜ ਸ਼ੁਰੂ ਕੀਤਾ ਗਿਆਹੈ | ਅਤੇ ਦੋ ਹਫਤਿਆਂ ਅੰਦਰ ਪਿੰਡ ਵਿੱਚ ਬੂਟੇ ਲਗਾਉਣ ਲਈ ਵੱਖ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਬੂਟੇ ਲਗਾਏ ਜਾਣਗੇ | ਉਹਨਾਂ ਇਹ ਵੀ ਦੱਸਿਆ ਕਿ ਸਹਾਰਾ ਵੱਲੋਂ ਅਕਸਰ ਖੂਨਦਾਨ ਕਰਨ ਦਾ ਕੰਮ ਚਲਦਾ ਰਹਿੰਦਾ ਹੈ , ਪਰ ਸਰਕਾਰ ਵੱਲੋਂ ਜੋ ਖੂਨ ਦੀ ਜਾਂਚ ਫੀਸ ਵਿਚ ਵਾਧਾ ਕਰਕੇ ਇਸਨੂੰ 300 ਤੋਂ 1000ਰੁਪੇ ਕੀਤਾ ਹੈ ਉਸ ਦਾ ਓਹ ਕੜਾ ਵਿਰੋਧ ਕਰਦੇ ਹਨ | ਇਸ ਵਾਧੇ ਨੂੰ ਤੁਰੰਤ ਵਾਪਸ ਲੈਣਾਂ ਚਾਹਿਦਾ ਹੈ | ਇਸ ਮੌਕੇ ਤੇ ਵਨ ਵਿਭਾਗ ਦੇ ਅਮ੍ਰਿਤਪਾਲ ਸਿੰਘ ਰੇੰਜ ਅਫਸਰ ਮੁਕਤਸਰ , ਚਮਕੌਰ ਸਿੰਘ ਬ੍ਲਾਕ ਅਫਸਰ ਗਿੱਦੜਬਾਹਾ, ਹਰਦੀਪ ਸਿੰਘ ਬ੍ਲਾਕ ਅਫਸਰ ਮੁਕਤਸਰ , ਆਸਾ ਬੁੱਟਰ ਦੇ ਸਰਪੰਚ ਸ . ਇਕਬਾਲ ਸਿੰਘ , ਤਰਨਜੀਤ ਸਿੰਘ ਬੁੱਟਰ ,ਗੁਰਤੇਜ ਸਿੰਘ , ਪ੍ਰਿੰਸਿਪਲ ਯਸ਼ਵੰਤ ਕੁਮਾਰ , ਦਲਜੀਤ ਬਰਾੜ ,ਜਗਤਾਰ ਸਿੰਘ , ਮਨਜੀਤ ਸਿੰਘ ,ਬਲਜੀਤ ਸਿੰਘ , ਲਖਵਿੰਦਰ ਸਿੰਘ , ਜਸਵਿੰਦਰ ਸਿੰਘ , ਸੋਨੂੰ , ਜਸਕਰਨ ਸਿੰਘ ਆਦਿ ਹਾਜਰ ਸਨ |
ON NEWSPAPERS::