Skip to main content

ਆਸਾ ਬੁੱਟਰ ਵਾਸੀਆਂ ਨੇ ਫੜੀ ਹੜ ਪੀੜਤਾਂ ਦੀ ਬਾਂਹ

ਲਖਵੀਰ ਸਿੰਘ / 26  ਅਗਸਤ/ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਸ਼੍ਲੇ ਦਿਨੀਂ ਹੋਈ ਭਾਰੀ ਬਾਰਸ਼ ਨਾਲ ਮੁਕਤਸਰ ਤੇ ਆਸ ਪਾਸ ਜਿਲਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ ,, ਪਰ ਜੋ ਬਾਰਸ਼ ਤੋਂ ਬਾਅਦ ਭਾਵ ਅੱਜ ਦੀ ਹਾਲਤ ਹੈ ਮੁਕਤਸਰ ਦੇ ਕੁਝ ਪਿੰਡਾ ਦੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ ,, ਮੈਂ ਤੁਹਾਨੂੰ ਸਥਿਤੀ ਦਸਦਾਂ ਹਨ ਪਿੰਡ ਹਰਾਜ ਹਲਕਾ ਮੁਕਤਸਰ , ਸਾਡੇ ਪਿੰਡ ਤੋਂ ਲਗਭਗ 9-10 ਕਿਲੋਮੀਟਰ ਦੁਰ ਹੈ ਪਿੰਡ ਹਰਾਜ ,, ਪਿੰਡ ਦੇ 65 ਫੀਸਦੀ ਘਰ ਪਾਣੀ ਦੀ ਲਪੇਟ ਚ ਹਨ ,, ਕੁਝ ਲੋਕ ਤਾਂ ਆਪਨੇ ਘਰ ਖਾਲੀ ਕਰ ਕੇ ਆਪਣੀਆਂ ਨੇੜੇ ਤੇੜੇ ਰਿਸ਼ਤੇਦਾਰੀਆਂ ਚ ਚਲੇ ਗਾਏ ਹਨ ,, ਕੁਝ ਬਚੇ ਹੋਏ ਪਿੰਡ ਦੇ ਘਰਾਂ ਚ ਹੀ ਸਮਾਨ ਰੱਖੀ ਬੈਠੇ ਹਨ ,,ਪਰ ਗਰੀਬ ਲੋਕ ਕਿਸੇ ਪਾਸੇ ਜੋਗੇ ਨਹੀਂ ਹਨ ,,ਪਿੰਡ ਦਾ ਸੰਪਰਕ ਸਾਰੇ ਪਾਸਿਆਂ ਤੋਂ ਟੁੱਟਿਆ ਹੋਇਆ ਹੈ | ਜਦੋਂ ਸਾਡੇ ਕਲੱਬ ਮੈਂਬਰ ਲਛਮਣ ਸਿੰਘ ਨੇ ਪਿੰਡ ਹਰਾਜ ਚ ਅੱਜ ਤੋਂ ਚਾਰ ਦਿਨ ਪਹਿਲਾਂ ਫੋਨ ਕੀਤਾ ਤਾਂ ਪਤਾ ਚੱਲਿਆ ਕਿ ਬਹੁਤ ਸਾਰੇ ਲੋਕ ਚਾਰ ਚਾਰ ਦਿਨ ਤੋਂ ਚਾਹ ਤੋਂ ਵੀ ਭੁੱਖੇ ਬੈਠੇ ਨੇ ,ਇਹ ਸੁਨ ਕੇ ਸਾਰੇ ਪਿੰਡ ਚੋਂ ਰੋਟੀਆਂ   ਇਕਠੀਆਂ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਵੇਖਦੇ ਹੀ ਵੇਖਦੇ ਸਾਰਾ ਪਿੰਡ ਆਸਾ ਬੁੱਟਰ ਹਰਾਜ ਦੇ ਹੜ ਪੀੜਤ ਲੋਕਾਂ ਦੀ ਮਦਦ ਲਈ ਉਠ ਖੜਾ ਹੋਇਆ ਤੇ ,, ਹੁਣ ਅੱਜ ਚੌਥਾ ਦਿਨ ਹੋ ਗਿਆ ਰੋਜ ਹਰ ਘਰ ਦਸ ਦਸ ਜਾਂ ਪੰਦਰਾਂ ਪੰਦਰਾ ਰੋਟੀਆਂ ਪਕਾ ਕੇ ਰਖਦਾ ਹੈ ,, ਹਰੇਕ ਵਾਰਡ ਚ ਸੇਵਾਦਾਰ ਰੋਟੀਆਂ ਇਕੱਠੀਆਂ ਕਰਦੇ ਹਨ ,, ਦਾਲ ਗੁਰੂਦਵਾਰਾ ਸਾਹਿਬ ਤਿਆਰ ਕੀਤੀ ਜਾਂਦੀ ਹੈ ,, ਤੇ 8 ਵਜੇ ਤੱਕ ਇਹ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ,, ਫੇਰ ਟ੍ਰੈਕਟਰ ਟ੍ਰਾਲੀ ਚ ਸਾਰਾ ਲੰਗਰ ਲਿਜਾਇਆ ਜਾਂਦਾ ਹੈ ,, ਕਿਉਂਕਿ ਸਿਰਫ ਟ੍ਰੈਕਟਰ ਹੀ ਹਰਾਜ ਪਿੰਡ ਵਿੱਚ ਜਾ ਸਕਦਾ ਹੈ ,, ਕੋਈ ਹੋਰ ਚੀਜ ਵਾਸਤੇ ਰਸਤਾ ਨਹੀਂ ਹੈ , ਜਿਉਂ ਹੀ ਟ੍ਰੈਕਟਰ ਹਰਾਜ ਪਿੰਡ ਪਹੁੰਚਦਾ ਹੈ ਤਾਂ ਭੁੱਖੇ ਬੈਠੇ ਲੋਕ ਹਰਾਜ ਪਿੰਡ ਦੇ ਗੁਰੁਦਵਾਰੇ ਵਿੱਚ ਪਹੁੰਚਣਾਂ ਸ਼ੁਰੂ ਕਰ ਦਿੰਦੇ ਹਨ | ਹਰ ਰੋਜ ਇਸ ਪ੍ਰਕਿਰਿਆ ਵਿਚ ਸੇਵਾਦਾਰ ਵੀਰ ਦੋ ਵਜੇ ਵੇਹਲੇ ਹੁੰਦੇ ਹਨ ,, ਅਗਲੀ ਸਵੇਰ ਫੇਰ ਇਹੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ | ਅੱਗੇ ਮੈਂ ਕੁਝ ਤਸਵੀਰਾਂ ਪੋਸਟ ਕਰ ਰਿਹਾ ਹਾਂ ਜੋ ਸਾਰੀ ਸਥਿਤੀ ਬਿਆਨ ਕਰ ਰਹੀਆਂ ਹਨ |ਇਸ ਮੌਕੇ  ਤੇ ਜਗਰੂਪ ਸਿੰਘ ਖਾਲਸਾ  ,ਸੰਦੀਪ ਸਿੰਘ ਖਾਲਸਾ,  ਲਖਵੀਰ ਸਿੰਘ ਪ੍ਰਧਾਨ ਸਹਾਰਾ ਜਨ ਸੇਵਾ ਸੁਸਾਇਟੀ , ਲਸ਼ਮਣ ਸਿੰਘ ,, ਗੁਰਤੇਜ ਸਿੰਘ, ਪਾਲ ਸਿੰਘ ,ਗੁਰਨਾਮ ਸਿੰਘ , ਸੁਖਰਾਜ ਸਿੰਘ , ਮੱਘਰ ਸਿੰਘ , ਜਸਕਰਨ ਸਿੰਘ ਪੰਚ , ਹਰਜਿੰਦਰ ਸਿੰਘ ਪੰਚ  , ਲਖਵਿੰਦਰ ਸਿੰਘ ਲੱਖਾ  , ਸੁਖਜਿੰਦਰ ਸਿੰਘ , ਬੋਘਾ ਸਿੰਘ , ਮਹੰਤ ਛਿੰਦਾ ਸਿੰਘ, ਤਾਰ ਸਿੰਘ , ਮੀਤਾ ਸਿੰਘ , ਅਮਨਦੀਪ ਬਰਾੜ , ਜਗਤਾਰ ਸਿੰਘ ,ਮਲਕੀਤ ਸਿੰਘ  ਆਦਿ ਨੇ ਸੇਵਾ ਵਿੱਚ ਯੋਗਦਾਨ ਪਾਇਆ |














Popular posts from this blog

ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਗੁਰਪੁਰਬ

ਲਖਵੀਰ ਸਿੰਘ /06-11-2014/ ਹਰ ਵਾਰ ਦੀ ਤਰਾਂ ਇਸ ਵਾਰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪਿਸ਼੍ਲੇ ਦੋ ਦਿਨਾਂ ਤੋਂ  ਪ੍ਰਕਾਸ਼  ਹੋਏ ਸ਼੍ਰੀ ਅਖੰਡ ਪਾਠ ਦੇ  ਭੋਗ ਸਵੇਰੇ 10 ਵਜੇ ਗੁਰੁ ਦਵਾਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਪਾਏ ਗਏ | ਸਾਰੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਭੋਗ ਤੇ ਹਾਜਰੀ ਲਗਵਾਈ ਅਤੇ ਇਸ ਉਪਰੰਤ ਸਮੂਹ ਸੰਗਤ ਨੂੰ ਗੁਰੂ ਕਾ ਲੰਗਰ ਵਰਤਾਇਆ ਗਿਆ | ਦੁਪਿਹਰ 2 ਵਜੇ ਤੋਂ ਨਗਰ ਕੀਰਤਨ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸ਼ੋਭਾ ਯਾਤਰਾ ਵਾਸਤੇ ਸੋਹਨੀ ਪਾਲਕੀ ਸਜਾਈ  ਗਈ ਅਤੇ ਵੱਖ ਵੱਖ ਪਡਾਵਾਂ ਤੇ ਪਿੰਡ ਵਾਸੀਆਂ ਵੱਲੋਂ ਚਾਹ , ਕੇਲੇ , ਲੱਡੂ , ਬਰਿਡ ਪਕੋੜੇ , ਪੇਸਟ੍ਰੀਆਂ ਆਦਿ ਦੇ ਲੰਗਰ ਸੰਗਤ ਵਾਸਤੇ ਪੂਰੇ ਉਤਸ਼ਾਹ ਨਾਲ ਲਗਾਏ ਗਏ  | ਢਾਢੀ ਜਥੇ ਵੱਲੋਂ ਗੁਰੂ ਨਾਨਕ ਦੇਵ ਜੀ ਜੀਵਨ ਨਾਲ ਸਬੰਧਿਤ ਵਾਰਾਂ ਪੇਸ਼ ਕੀਤਿਆ ਗਈਆਂ | ਲੋਕਾਂ ਨੇ ਆਪੋ ਆਪਨੇ ਘਰਾਂ ਅੱਗੋਂ ਨਗਰ ਕੀਰਤਨ ਆਉਣ ਦੀ ਖੁਸ਼ੀ ਵਿੱਚ ਸਾਫ਼ ਸਫਾਈ ਕੀਤੀ | ਸ਼ਾਮ 6 : 30 ਵਜੇ ਨਗਰ ਕੀਰਤਨ  ਵੱਖ ਵੱਖ ਪਡਾਵਾਂ ਵਿੱਚ ਦੀ ਗੁਜਰਦਾ ਹੋਇਆ ਗੁਰੂ ਦਵਾਰਾ  ਸਾਹਿਬ ਵਾਪਸ ਪੁੱਜਾ | ਇਸ ਵਾਰ ਨਗਰ ਕੀਰਤਨ  ਵਿੱਚ ਔਰਤਾਂ ਦੀ ਗਿਣਤੀ ਬਹੁਤ ਜਿਆਦਾ ਰਹੀ | ਲੋਕਾਂ ਨੇ ਕਣਕ ਅਤੇ ਗੁਰੂ ਕੀਆਂ ਇਮਾਰਤਾਂ ਵਾਸਤੇ ਮਾਇਕ ਸੇਵਾ ਪ੍ਰਬੰਧਕ ਕਮੇਟੀ ਨੂੰ ਹਰ ਵਾਰ ਦੀ ਤਰਾਂ ਪੂਰੇ ...

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ : ਗੁਰਲਾਲ ਸਿੰਘ ਕਾਉਣੀ

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ ਕਿ ਡੀ.ਜੇ.ਤੇ ਚੱਕਵੇਂ ਗੀਤ ਵੱਜ ਰਹੇ ਆ।ਕਿੰਨਾਂ ਮਾਹੌਲ ਬਦਲ ਗਿਆ,ਸੁਣਿਆ ਸੀ ਕਿ ਪਹਿਲਾਂ ਪਿੰਡ ਚ ਮਰੇ ਦਾ ਮਹੀਨਿਆਂ ਤੱਕ ਸੋਗ ਚਲਦਾ ਸੀ,ਤੇ ਅੱਜ ਸਿਰਫ ਕੁੱਝ ਕੁ ਘੰਟੇ।ਲੋਕ ਇੰਨੇਂ ਅਗਾਂਹਵਧੂ ਹੋ ਗਏ ਯਕੀਨ ਨਹੀਂ ਹੁੰਦਾ।ਪਰ ਰਾਜਨੀਤਿਕਾਂ ਦੀ ਚਾਪਲੂਸੀ ਕਰਨ ਵੇਲੇ ਲੱਗਦਾ ਕਿ ਨਹੀਂ ਲੋਕ ਸਮੇਂ ਦੀ ਚਾਲ ਨਾਲ ਨਹੀਂ ਬਦਲੇ,ਮਾਨਸਿਕਤਾ ਹੀ ਛੋਟੀ ਹੋਈ ਪਈ ਏ।ਵਰਨਾ ਕਿਸੇ ਸ਼ਰੀਕ ਦੇ ਬਲਦੇ ਸਿਵੇ ਲਾਗੇ ਢੋਲ ਕੋਈ ਬੇ-ਗੈਰਤ ਹੀ ਵਜਾ ਸਕਦਾ।ਮੰਨਦੇ ਆਂ ਕਿ ਸਮੇਂ ਅੱਗੇ ਕਿਸੇ ਦੀ ਨਹੀਂ ਚਲਦੀ,ਪਰ ਇਨਸਾਨੀ ਕਦਰਾਂ-ਕੀਮਤਾਂ ਤੇ ਆਪਸੀ ਵਿਸ਼ਵਾਸ ਨੂੰ ਕਾਇਮ ਜਰੂਰ ਰੱਖਿਆ ਜਾ ਸਕਦਾ।ਇਹੀ ਛੋਟੀਆਂ-ਛੋਟੀਆਂ ਗੱਲਾਂ ਉਹਨਾਂ ਮਸਲਿਆਂ ਦਾ ਹੱਲ ਨੇ ਜਿੰਨ੍ਹਾਂ ਨੂੰ ਸੁਲਝਾਉਣ ਲਈ ਅਸੀਂ ਅਣਖਾਂ ਗਹਿਣੇ ਰੱਖ ਕੇ ਲੀਡਰਾਂ ਦੇ ਤਲੇ ਚੱਟਦੇ ਆਂ। ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਤੁਰ ਜਾਣਾ। ਮਿੱਟੀਏ,ਵਾ ਲੱਗਿਆਂ ਉੱਡ ਜਾਣਾ।ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ...

ਭਗਤ ਸਿੰਘ ਵੈਲੀ ਜਾਂ ਕਾਤਲ ਨਹੀਂ... ਸਗੋਂ ਚੇਤੰਨ ਨੌਜਵਾਨ ਸੀ

ਭਗਤ ਸਿੰਘ ਕੁੰਢੀਆਂ ਮੁੱਛਾਂ  ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ ਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ ਵਿਸ਼ਾਲ ਸੋਚ ਦਾ ਨਾਂ ਹੈ... ਉਸ ਵਿਸ਼ਾਲ ਫਲਸਫੇ ਦਾ ਨਾਂ ਹੈ ਜਿਸਦੇ ਆਮ ਜਨਜੀਵਨ 'ਤੇ ਲਾਗੂ ਹੋਣ ਨਾਲ ਹਰ ਘਰ ਵਿੱਚ ਖੁਸ਼ਹਾਲੀ ਆ ਸਕਦੀ.....ਸੀ। 'ਸੀ' ਸ਼ਬਦ ਨੂੰ ਇੰਨਾ ਪਿਛਾਂਹ ਕਰਕੇ ਲਿਖਣਾ ਵੀ ਸ਼ਾਇਦ ਧਿਆਨ ਮੰਗਦਾ ਹੋਵੇਗਾ। ਬਿਲਕੁਲ ਸਹੀ ਸੋਚਿਆ ਤੁਸੀਂ..ਕਿਉਂਕਿ ਭਗਤ ਸਿੰਘ ਦੀ ਸੋਚ ਹੀ ਅਜਿਹੀ ਸੀ ਕਿ ਉਸਦੇ ਵਿਚਾਰਾਂ ਨੂੰ ਹੁਣ ਤੱਕ ਜੇ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਗਿਆ ਹੁੰਦਾ ਤਾਂ ਇਸ ਤ੍ਰੇੜਾਂ ਖਾਧੇ, ਭੁੱਖਮਰੀ ਦੇ ਮਾਰੇ, ਤੰਗੀਆਂ ਤੁਰਸੀਆਂ ਦੇ ਝੰਬੇ ਸਮਾਜ ਵਿੱਚ ਸਮਾਜਿਕ ਨਾ-ਬਰਾਬਰੀ ਹਰਗਿਜ ਨਹੀਂ ਸੀ ਰਹਿਣੀ। ਭਗਤ ਸਿੰਘ ਨੂੰ ਫਾਂਸੀ ਟੰਗ ਕੇ ਬੇਸ਼ੱਕ ਸਰਮਾਏਦਾਰਾਂ ਦਾ ਲਾਣਾ ਕੱਛਾਂ ਵਜਾ ਰਿਹਾ ਹੋਵੇ ਪਰ ਉਹ ਅਣਜਾਣ ਕੀ ਜਾਨਣ ਕਿ ਬਚਪਨ ਵਿੱਚ 'ਦਮੂਖਾਂ'  ਬੀਜਣ ਵਾਲਾ ਭਗਤ ਸਿੰਘ ਆਪਣੀ ਸ਼ਹਾਦਤ ਤੱਕ ਇੰਨੇ ਕੁ 'ਦਿਮਾਗ' ਬੀਜ ਗਿਆ ਹੈ ਜੋ ਉਸ ਦੀ ਸੋਚ ਨੂੰ ਕਦਮ ਦਰ ਕਦਮ ਅੱਗੇ ਲਿਜਾਣ ਦੇ ਉਪਰਾਲੇ ਕਰਦੇ ਰਹਿਣਗੇ। ਭਗਤ ਸਿੰਘ ਨੂੰ ਸਿਰਫ ਸ਼ਹੀਦ ਸ਼ਬਦ ਦਾ ਰੁਤਬਾ ਦੇ ਕੇ ਹਰ ਸਾਲ ਉਸਦੇ ਬੁੱਤਾਂ 'ਤੇ ਗੇਂਦੇ ਦੇ ਫੁੱਲ ਚੜ੍ਹਾ ਕੇ ਅਖਬਾਰਾਂ ਰਾਹੀਂ ਆਪਣੀ ਬੱਲੇ ਬੱਲੇ ਕਰ...