
3 ਮਈ 2012/ਇੰਦੀਵਰ /ਲਖਵੀਰ ਸਿੰਘ /ਆਸਾ ਬੁੱਟਰ ਦੇ ਖੇਡ ਸਟੇਡੀਅਮ ਦੀ ਰੌਨਕ ਇੱਕ ਵਾਰ ਫਿਰ ਦੁਬਾਰਾ ਪਰਤੇਗੀ | ਕਿਉਂਕਿ ਸਪੋਰਟਸ ਵਿੰਗ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ | ਜਿਸ ਵਿਚ ਸੁਖਵਿੰਦਰ ਸਿੰਘ ਨੰਬਰਦਰ ( ਪੰਜਾਬ ਪੁਲਿਸ ) ਇਸ ਵਿੰਗ ਦੇ ਕੋਚ ਹੋਣਗੇ | ਪਿਸ਼੍ਲੇ ਸਾਲ ਵੀ ਸੁਖਵਿੰਦਰ ਸਿੰਘ ਪੂਰੀ ਸਫਲਤਾ ਨਾਲ ਇਹ ਵਿੰਗ ਚਲਾ ਚੁੱਕੇ ਹਨ |60 ਤੋਂ ਜਿਆਦਾ ਬੱਚੇ ਇਸ ਵਿੰਗ ਵਿਚੋਂ ਲਾਭ ਉਠਾ ਸਕਣਗੇ | ਸਪੋਰਟਸ ਵਿੰਗ ਵਿਚ ਖਿਡਾਰੀਆਂ ਨੂੰ ਵਧੀਆ ਖੇਡਾਂ ਦੀ ਟ੍ਰੇਨਿੰਗ ਦੇ ਨਾਲ ਵਧੀਆ ਡਾਇਟ ਵੀ ਦਿੱਤੀ ਜਾਵੇਗੀ | ਗਰੀਬ ਖਿਡਾਰੀਆਂ ਨੂੰ ਇਸਦਾ ਕਾਫੀ ਫਾਇਦਾ ਹੋਵੇਗਾ | ਅੱਜ ਖੇਡ ਸਟੇਡੀਅਮ ਵਿਚ ਇਸ ਵਿੰਗ ਦਾ ਪਹਿਲਾ ਅਭਿਆਸ ਕੀਤਾ ਗਿਆ | ਜਿਸ ਵਿਚ ਪੂਰੇ ਉਤਸ਼ਾਹ ਨਾਲ ਖਿਡਾਰੀਆਂ ਨੇ ਭਾਗ ਲਿਆ | ਇਥੇ ਹੀ ਜਿਕਰਯੋਗ ਹੈ ਕਿ ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਵੀ ਸਪੋਰਟਸ ਵਿੰਗ ਦਾ ਗਠਨ ਕੀਤਾ ਜਾਵੇਗਾ ਜੋ ਕਿ ਇਸ ਵਿੰਗ ਨਾਲ ਮਿਲਕੇ ਪਿੰਡ ਵਿਚ ਹਰ ਸਾਲ ਕੱਬਡੀ ਦੇ ਨਾਲ ਨਾਲ ਈਵਿੰਟ ਖੇਡਾਂ ਦਾ ਟੂਰਨਾਮੈਂਟ ਕਰਵਾਏਗਾ | ਜਿਸ ਵਿਚ ਰੇਸਾਂ , ਥ੍ਰੋ ਖੇਡਾਂ , ਤੇ ਜੰਪ ਆਦਿ ਸ਼ਾਮਲ ਹੋਣਗੇ |

