Skip to main content

ਹੋ ਰਹਾ ਭਾਰਤ ਨਿਰਮਾਣ : ਰਾਮਦੇਵ ਬਨਾਮ ਰਾਜਨੀਤੀ

ਲਖਵੀਰ ਸਿੰਘ ਆਸਾ ਬੁੱਟਰ 

4 ਜੂਨ ਦੀ ਰਾਤ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਕੇਂਦਰ ਦੀ ਸਰਕਾਰ ਨੇ ਜੋ ਲੀਲਾ ਵਿਖਾਈ ਓਹ ਵੇਖ ਕੇ ਬਹੁਤ ਦੁਖ ਹੋਇਆ | ਜਦੋਂ ਇਸ ਬਾਰੇ ਟੀ ਵੀ ਉਪਰ ਇਕ ਚੈਨਲ ਤੇ ਖਬਰ ਆ ਰਹੀ ਸੀ ਉਸ ਵਿਚ ਕੇਂਦਰ ਸਰਕਾਰ ਦੀ ਭਾਰਤ ਦੇ ਵਿਕਾਸ ਨੂੰ ਲੈ ਕੇ  ਬਣਾਈ ਹੋਈ ਪੇਡ ਐਡ ਚੱਲ ਰਹੀ ਸੀ ਕਿ " ਹੋ ਰਹਾ ਭਾਰਤ ਨਿਰਮਾਣ " ਜੋ ਸਰਕਾਰ ਨੂੰ ਦੰਦ ਚਿੜਾਉਣ ਤੋਂ ਵਧ ਹੋਰ ਕੋਈ ਵੀ ਪ੍ਰਭਾਵ ਨਹੀਂ ਸ਼ੱਡ ਰਹੀ ਸੀ | ਇਕ ਸ਼ਾਂਤੀ ਪੂਰਵਕ  ਤਰੀਕੇ  ਨਾਲ ਹੋ ਰਹੇ  ਪ੍ਰਦਰ੍ਸ਼ਨ  ਨੂੰ  ਇਸ  ਤਰਾਂ ਖਦੇੜਿਆ ਗਿਆ ਜਿਸ ਤਰਾਂ ਕਿਸੇ ਆਤੰਕਵਾਦੀ ਅਪ੍ਰੇਸ਼ਨ ਨੂੰ ਅੰਜਾਮ ਦਿੱਤਾ  ਜਾ  ਰਿਹਾ ਹੋਵੇ | ਔਰਤਾਂ ਤੇ ਬਚਿਆਂ ਉਪਰ ਲਾਠੀ ਚਾਰਜ ਕੀਤਾ ਗਿਆ , ਅਥਰੂ ਗੈਸ ਦੇ ਗੋਲੇ ਸੁੱਟੇ ਗਏ | ਅਤੇ ਸਭ ਤੋਂ ਸ਼ਰਮਨਾਕ ਗੱਲ ਇਸ ਅਪ੍ਰੇਸ਼ਨ ਦੀ ਇਹ ਰਹੀ ਕਿ ਜਵਾਨ ਲੜਕੀਆਂ ਨੂੰ ਟਾਰਗੇਟ ਕੀਤਾ ਗਿਆ   | ਜਿਸ ਦਾ ਖੁਲਾਸਾ 6 ਜੂਨ ਨੂੰ ਰਾਸ਼ਟਰੀ ਮਹਿਲਾ ਆਯੋਗ ਦੀ ਰਿਪੋਰਟ ਚ ਕੀਤਾ ਗਿਆ | ਪੁਲਿਸ ਦੀ ਕਾਰਵਾਈ ਦੌਰਾਨ ਕੁਝ ਹੋਰ ਲੋਕ ਵੀ ਇਸ ਕਾਰਵਾਈ ਵਿਚ ਸ਼ਾਮਲ ਸਨ | ਉਹ ਕੌਣ ਸਨ ਕਿਸ ਦੇ ਇਸ਼ਾਰੇ ਤੇ ਆਏ ਇਸ ਗਲ ਦਾ ਪਤਾ ਇਸ ਸਾਰੇ ਘਟਨਾ ਕ੍ਰਮ ਦੀ ਜਾਂਚ ਤੋਂ ਬਾਅਦ ਹੀ ਲਗੇਗਾ | ਉਸ ਤੇ ਪ੍ਰਧਾਨਮੰਤਰੀ ਦਾ ਬਿਆਨ ਕੇ ਹੋਰ ਕੋਈ ਚਾਰਾ ਨਹੀਂ ਸੀ ਤੇ ਸਾਡੇ ਕੋਲ ਕੋਈ
ਜਾਦੂ ਦੀ ਸ਼੍ੜੀ ਨਹੀਂ ਸੀ | 

ਸੁਣਕੇ ਹੈਰਾਨੀ ਹੁੰਦੀ ਹੈ | ਕਿ ਕੋਈ ਇਸ ਅਹੁਦੇ ਦਾ ਬੰਦਾ ਇਸ ਤਰਾਂ ਦਾ ਬਿਆਨ ਕਿਵੇ ਦੇ ਸਕਦਾ ਹੈ | ਮੈਂ ਇਹ ਨਹੀਂ ਕਹਿੰਦਾ ਕੇ ਪ੍ਰਧਾਨ ਮੰਤਰੀ ਜੀ ਭ੍ਰਿਸ਼ਟ ਹੋਣਗੇ ਪਰ ਅਸਲ ਗੱਲ ਇਹ ਹੈ ਕਿ ਅੱਜ ਸਾਡੇ ਪ੍ਰਧਾਨ ਮੰਤਰੀ ਸ੍ਰ  ਮਨਮੋਹਨ  ਸਿੰਘ  ਭਾਰਤ ਦੇ ਇਤਿਹਾਸ ਦੀ ਸਭ ਤੋਂ ਵਧ ਘਪਲਿਆਂ  ਵਾਲੀ  ਸਰਕਾਰ  ਦੀ ਅਗਵਾਈ ਕਰ ਰਹੇ ਹਨ | ਉਹਨਾ ਨੂੰ ਵੇਖ ਇੰਜ ਲਗਦਾ ਹੈ ਕਿ ਕਿ ਉਹਨਾ ਨੂੰ ਪ੍ਰਧਾਨ ਮੰਤਰੀ ਸ਼ਾਇਦ ਬਣਾਇਆ ਹੀ  ਇਸ ਕਰਕੇ ਗਿਆ ਸੀ ਇਕ ਉਹਨਾ ਦੇ ਭੋਲੇ  ਚਿਹਰੇ ਨੂੰ ਸਾਹਮਣੇ ਰਖਿਆ ਜਾਵੇ ਤੇ ਰੱਜ ਰੱਜ ਕੇ ਘੋਟਾਲੇ ਕੀਤੇ ਜਾਣ | ਬਾਬਾ ਰਾਮਦੇਵ ਦੀ ਹਮਾਇਤ ਮੈਂ ਕਰਾਂ ਜਾਂ ਨਾ ਕਰਾਂ ਪਰ ਉਹਨਾ ਦਾ ਮੁੱਦਾ ਬੜਾ ਸਹੀ ਤੇ ਸਪਸ਼ਟ ਸੀ ਕਿ ਭ੍ਰਿਸ਼ਟਾਚਾਰ ਮਿਟਾਓ ਕਲਾ ਧਨ ਦੇਸ਼ ਵਿਚ ਵਾਪਸ ਲਿਆਓ , ਜਿਸ ਨੂੰ ਬਹੁਤ ਸਾਰੇ ਦੇਸ਼ ਆਪਣੇ ਆਪਣੇ ਦੇਸ਼ ਵਾਪਿਸ ਲਿਆ ਚੁੱਕੇ ਹਨ , ਅਮਰੀਕਾ ਵੀ ਉਹਨਾ ਦੇਸ਼ਾਂ ਵਿਚੋਂ ਇਕ ਹੈ ,  
                                       ਹੁਣ ਸਵਾਲ ਕਿ ਕੀ ਸਚ ਮੁਚ ਭਾਰਤ ਦਾ ਕਾਲਾ ਧਨ ਸਵਿਸ ਬੈੰਕ ਵਿਚ ਹੈ | ਇਸ ਦਾ ਜਵਾਬ ਭਾਰਤ ਦੇ ਵਿਤ ਮੰਤਰੀ ਪ੍ਰਣਬ ਮੁਖਰਜੀ ਖੁਦ ਦੇ ਚੁੱਕੇ ਹਨ | ਉਹਨਾ ਅਨੁਸਾਰ ਵਾਕਿਆ ਹੀ ਸਵਿਸ ਬੈੰਕ ਚ ਭਾਰਤ ਦਾ ਕਾਲਾ ਧਨ ਜਮਾ ਹੈ  ਪਰ ਹੌਲੀ ਹੌਲੀ ਉਸਨੁ ਭਾਰਤ ਦੇ ਵਿਕਾਸ ਵਿਚ ਹੀ ਖਰਚ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਕੀ ਬੁਰਾਈ ਹੈ | ਵਿਤ ਮੰਤਰੀ ਦਾ ਇਹ ਬਿਆਨ ਮੌਜੂਦਾ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਖੜੇ ਕਰਦਾ ਹੈ ਕੀ ਸਰਕਾਰ ਖੁਦ ਹੀ ਨਹੀ ਚਾਹੁੰਦੀ ਕੇ ਕਾਲਾ ਧਨ ਵਾਪਸ ਆਵੇ | ਸਰਕਾਰ ਖੁਦ ਦੇਸ਼ ਦੇ ਗਦਾਰ ਤੇ ਚੋਰ ਲੋਕਾਂ ਦੀ ਮਦਦ ਕਰ ਰਹੀ ਹੈ | ਤੇ ਜੋ ਲੋਕ ਇਸ ਦਾ ਵਿਰੋਧ ਕਰਦੇ ਹਨ ਉਹਨਾ ਨੂੰ ਕਿਸ ਤਰਾਂ ਬੇਰਹਿਮੀ ਨਾਲ ਖਦੇੜ ਦਿੱਤਾ ਜਾਂਦਾ ਹੈ | ਇਹ ਲੋਕਤੰਤਰ ਤਾਂ ਨਹੀ ਹੋ ਸਕਦਾ | ਮੈਂ ਕਿਸੇ ਪਾਰਟੀ ਨੂੰ ਨਿਸ਼ਾਨਾ ਨਹੀ ਬਣਾ ਰਿਹਾ | ਪਰ ਸਮੇ ਦੀ ਸਰਕਾਰ ਨੇ ਜੋ ਕੀਤਾ ਓਹ ਗਲਤ ਸੀ | 
                                   ਹੁਣ ਬੀ ਜੇ ਪੀ ਵੀ ਬਾਬਾ ਰਾਮਦੇਵ ਦੇ ਮਸਲੇ ਨੂੰ ਲੈ ਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀ ਹੈ | ਇਸ ਮੁਦੇ ਪਿਸ਼ੇ ਆਰ ਐਸ ਐਸ ਦਾ ਹਥ ਹੋਣ ਦੇ ਵੀ ਸ਼ੰਕੇ ਜਤਾਏ ਜਾ ਰਹੇ ਹਨ | ਵਖ ਵਖ ਸਿਆਸੀ ਪਾਰਟੀਆਂ ਦੇ   ਪ੍ਰਤੀਕਰਮ ਵੇਖਣ ਨੂੰ ਮਿਲ ਰਹੇ ਹਨ | ਜਿਸ ਵਿਚ ਉਤਰ ਪ੍ਰਦੇਸ਼ ਦੀ ਮੁਖ ਮੰਤਰੀ ਕੁਮਾਰੀ ਮਾਇਆ ਵਤੀ ਦਾ ਬਿਆਨ ਵੀ   ਆਇਆ ਕਿ ਕੇਂਦਰ ਸਰਕਾਰ ਨੇ ਜੋ ਕੀਤਾ ਸਹੀ ਨਹੀ ਕੀਤਾ | ਧੂੜ ਵਿਚ ਟੱਟੂ ਸ਼ੱਡਨ ਦੀ ਕੋਸ਼ਿਸ਼ ਕੀਤੀ ਗਈ  |ਪਰ ਜਦੋਂ ਨਵੀਂ   ਦਿੱਲੀ ਵਿਚ ਬਾਬਾ ਰਾਮਦੇਵ ਦੇ ਵੜਨ ਤੇ ਰੋਕ ਲਗਾ ਦਿੱਤੀ    ਗਈ ਅਤੇ ਬਾਬਾ ਨੇ ਦਿੱਲੀ ਦੇ ਨਾਲ ਲਗਦੇ ਨੋਇਡਾ ਵਿਚ     ਧਰਨਾ ਲਗਾਉਣ ਬਾਰੇ ਫੈਸਲਾ ਲੈਣਾ ਚਾਇਆ ਕਿਓਂਕਿ ਬਾਬਾ ਰਾਮਦੇਵ ਨੂੰ ਲੱਗਾ ਕਿ ਮਾਇਆ ਵਤੀ ਜੀ ਉਹਨਾ ਦਾ ਸਾਥ ਦੇ ਸਕਦੇ ਹਨ ਤਾਂ ਪਤਾ ਨਹੀ ਕੇਂਦਰ ਸਰਕਾਰ ਨੂੰ ਨਿੰਦਣ ਵਾਲੀ ਮਾਇਆ ਵਤੀ ਦੇ ਮਨ ਨੂੰ ਅਚਾਨਕ ਕਿ ਹੋ ਗਿਆ ਕਿ ਉਹਨਾ ਨੇ ਉਤਰ ਪ੍ਰਦੇਸ਼ ਵਿਚ ਉਸੇ ਦਿਨ ਤੋਂ ਧਾਰਾ 144 ਲਾਗੂ ਕਰ ਦਿੱਤੀ | ਤਾਣੀ ਅਸਲ ਵਿਚ ਬਹੁਤ ਜਿਆਦਾ ਉਲਝੀ ਹੈ ਇਸ ਨੂੰ ਸੁਲ੍ਝਾਉਣਾ ਇੰਨਾ ਆਸਾਨ ਕੰਮ ਨਹੀ ਜਿੰਨਾ ਬਾਬਾ ਰਾਮਦੇਵ ਸਮਝ ਰਹੇ ਹਨ | 
                           ਸੋਚਣ ਵਾਲੀ ਗੱਲ ਇਹ ਹੈ ਕਿ ਆਖਰ ਜੋ ਕੰਮ ਸਾਡੇ ਸਿਆਸੀ ਲੀਡਰਾਂ ਨੂੰ ਕਰਨਾ ਚਾਹਿਦਾ ਹੈ ਉਸ ਲਈ ਸੰਤ ਲੋਕਾਂ ਜਾਂ ਸਨਿਆਸੀ ਲੋਕਾਂ ਨੂੰ ਅੱਗੇ ਆਉਣਾ ਪੈ ਰਿਹਾ ਹੈ | ਥੋੜਾ ਜਿਹਾ ਪਾਰਟੀ ਬਾਜੀ ਤੋਂ ਉੱਪਰ ਉਠ ਕੇ ਇਸ ਮਸਲੇ ਤੇ ਝਾਤ ਪਾਉਣ  ਦੀ ਲੋੜ ਹੈ | ਮੁੱਦਾ ਸਾਫ਼ ਹੈ ਕਿ ਕਿਓਂ ਇੱਕ ਅਰਬ ਤੋਂ ਜਿਆਦਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਕੁਝ ਚੰਦ ਕਸਾਈ ਕਿਓਂ ਖਾ ਰਹੇ ਹਨ | ਕਿਓਂ ਅਜਾਦੀ ਦੇ 64 ਸਾਲ ਬਾਅਦ ਵੀ ਹਰ ਪਖੋਂ ਸਵੈ ਨਿਰਭਰ ਦੇਸ਼ ਹੁੰਦਿਆ ਹੋਇਆ ਵੀ ਭਾਰਤ ਸਾਰੀ ਦੁਨੀਆਂ ਨਾਲੋਂ ਅਜੇ ਵੀ ਪਿਸ਼ੇ ਚਲ ਰਿਹਾ ਹੈ | ਅੱਜ ਵੀ ਭਾਰਤ ਵਿਚ ਗਰੀਬੀ , ਅਨਪੜਤਾ , ਬੇਰੁਜਗਾਰੀ , ਭੁਖਮਰੀ ,  ਕੁਪੋਸ਼ਣ , ਮਾੜੀ ਸਿਹਤ ਸੁਵਿਧਾ ਜਿਹੇ ਮਸਲੇ ਜਿਓਂ ਦੇ ਤਿਓਂ ਖੜੇ ਹਨ | ਪਰ ਵਿਕਾਸ ਦੀ ਜੋ ਰਫਤਾਰ ਹੈ ਉਹ ਇਨੀ ਕੁ ਹੈ ਜਿੰਨਾ ਕੁ ਕਿਸੇ ਆਮ ਸਰਕਾਰ ਲਈ ਕਰਨਾ ਮੁਢਲਾ ਫਰਜ ਹੁੰਦਾ ਹੈ | ਫਿਰ ਇਸ ਚੀਜ ਦੀ ਕਿ ਲੋੜ ਹੈ ਕਿ ਹੋ ਰਹਾ ਭਾਰਤ ਨਿਰਮਾਣ | ਅਸਲ ਵਿਚ ਅਸੀਂ ਹੋਰ ਜਿਆਦਾ ਭਟਕਦੇ  ਹੋਏ ਜਿਆਦਾ ਨਜਰ ਆ ਰਹੇ ਹਾਂ | ਅਜੇ ਇਸ ਭਾਰਤ ਨਿਰਮਾਣ ਦੇ ਹੋਰ ਵੀ ਜਿਆਦਾ ਖਤਰਨਾਕ ਰੰਗ ਆਉਣ ਵਾਲੇ ਸਮੇਂ ਚ ਦਿਖਾਈ ਦੇਣਗੇ ਜੇ ਅੱਜ ਦੇ ਇਹ ਮੁੱਦੇ ਇਥੇ ਹੀ ਖੜੇ ਰਹੇ | 

ਲਖਵੀਰ ਸਿੰਘ ਆਸਾ ਬੁੱਟਰ 
9464030208 

Popular posts from this blog

ਸੇਜਲ ਅੱਖਾਂ ਨਾਲ ਗ੍ਰੰਥੀ ਬਾਬਾ ਗੁਰਮੀਤ ਸਿੰਘ ਦੀ ਪਿੰਡ ਵਿੱਚੋਂ ਵਿਦਾਈ

ਪਿੰਡ ਦੇ ਲੋਕ ਸਵੇਰ ਤੋਂ ਹੀ ਬਾਬਾ ਗੁਰਮੀਤ ਸਿੰਘ ਨੂੰ ਮਿਲਣ ਵਾਸਤੇ ਆਉਂਦੇ ਰਹੇ  20-03-2003 ਤੋਂ ਗਰੰਥੀ ਸੇਵਾਦਾਰ ਦੀ ਸੇਵਾ ਨਿਭਾ ਰਹੇ ਸਨ | ਲਗਭਗ 11  ਸਾਲ ਸਭ  ਤੋਂ  ਵੱਧ ਸਮਾਂ ਸੇਵਾ ਨਿਭਾਈ  ਲਖਵੀਰ ਸਿੰਘ / 1 ਜੁਲਾਈ / ਅੱਜ ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸੇਵਾਦਾਰ ਬਾਬਾ ਗੁਰਮੀਤ ਸਿੰਘ ਵਿਚਾਲੇ ਵਿਵਾਦ ਬਾਬਾ ਗੁਰਮੀਤ ਸਿੰਘ ਦੀ ਵਿਦਾਈ ਨਾਲ ਸਿਰੇ ਲੱਗਾ | ਇਹ ਵਿਵਾਦ ਪ੍ਰਬੰਧਕ ਕਮੇਟੀ ਦੇ ਕੁਝ ਫੈਸਲਿਆ ਨੂੰ ਲੈ ਕੇ ਉਠਿਆ ਸੀ | ਜਿਸ ਤੇ ਗਰੰਥੀ ਸੇਵਾਦਾਰ ਨੇ ਕਿੰਤੂ ਕੀਤਾ ਸੀ , ਇੱਕ ਮਹੀਨਾ ਪਹਿਲਾਂ ਬਾਬਾ ਗੁਰਮੀਤ ਸਿੰਘ ਨੇ ਕਮੇਟੀ ਨੂੰ  ਅਪੀਲ ਕੀਤੀ ਸੀ ਕਿ ਕਮੇਟੀ ਆਪਣਾ ਇੱਕ ਮਤਾ ਲਾਗੂ ਨਾਂ ਕਰੇ ਜਿਸ ਨਾਲ ਉਹਨਾ ਦਾ ਗੁਜਾਰਾ ਪ੍ਰਭਾਵਤ ਹੁੰਦਾ ਹੈ , ਇਸ ਮੁੱਦੇ ਤੇ ਇਸ ਮਹੀਨੇ ਦੀ ਸੰਗਰਾਂਦ ਨੂੰ ਪਿੰਡ ਦੇ ਵੱਖ ਵੱਖ ਧੜਿਆਂ ਵਿੱਚ ਤਕਰਾਰ ਬਾਜੀ ਵੀ ਹੋਈ ਸੀ , ਅਗਲੇ ਦਿਨ ਪੰਚਾਇਤ ਤੇ ਪਿੰਡ ਵਾਸੀਆਂ ਅਤੇ ਕਮੇਟੀ ਦੀ ਭਰਵੀ ਸਭਾ ਗੁਰੂਦਵਾਰਾ ਸਾਹਿਬ ਵਿੱਚ ਕੀਤੀ ਗਈ ਸੀ , ਪਿੰਡ ਦੇ ਜਿਆਦਾ ਤਰ ਲੋਕ ਉਸ ਦਿਨ ਬਾਬਾ ਗੁਰਮੀਤ ਸਿੰਘ ਦੇ ਹੱਕ ਵਿੱਚ ਬੋਲੇ ਸਨ ਜਿਸ ਨਾਲ ਇੱਕ ਵੱਡਾ ਵਿਵਾਦ ਸਾਹਮਣੇ ਆ ਗਿਆ ਸੀ | ਪ੍ਰਬੰਧਕ ਕਮੇਟੀ ਮੈਂਬਰਾਂ ਨੇ ਲੋਕਾਂ ਦਾ ਵਤੀਰਾ ਵੇਖਦੇ ਹੋਏ ਸਮੂਹਿਕ ਰੂਪ ਵਿੱਚ ਅਸਤੀਫਾ ਸਰਪੰਚ ਸ੍ਰ. ਇਕਬਾਲ ਸਿੰਘ ਨੂੰ ਸੌੰਪ ਦਿੱਤਾ ਸੀ ...

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ : ਗੁਰਲਾਲ ਸਿੰਘ ਕਾਉਣੀ

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ ਕਿ ਡੀ.ਜੇ.ਤੇ ਚੱਕਵੇਂ ਗੀਤ ਵੱਜ ਰਹੇ ਆ।ਕਿੰਨਾਂ ਮਾਹੌਲ ਬਦਲ ਗਿਆ,ਸੁਣਿਆ ਸੀ ਕਿ ਪਹਿਲਾਂ ਪਿੰਡ ਚ ਮਰੇ ਦਾ ਮਹੀਨਿਆਂ ਤੱਕ ਸੋਗ ਚਲਦਾ ਸੀ,ਤੇ ਅੱਜ ਸਿਰਫ ਕੁੱਝ ਕੁ ਘੰਟੇ।ਲੋਕ ਇੰਨੇਂ ਅਗਾਂਹਵਧੂ ਹੋ ਗਏ ਯਕੀਨ ਨਹੀਂ ਹੁੰਦਾ।ਪਰ ਰਾਜਨੀਤਿਕਾਂ ਦੀ ਚਾਪਲੂਸੀ ਕਰਨ ਵੇਲੇ ਲੱਗਦਾ ਕਿ ਨਹੀਂ ਲੋਕ ਸਮੇਂ ਦੀ ਚਾਲ ਨਾਲ ਨਹੀਂ ਬਦਲੇ,ਮਾਨਸਿਕਤਾ ਹੀ ਛੋਟੀ ਹੋਈ ਪਈ ਏ।ਵਰਨਾ ਕਿਸੇ ਸ਼ਰੀਕ ਦੇ ਬਲਦੇ ਸਿਵੇ ਲਾਗੇ ਢੋਲ ਕੋਈ ਬੇ-ਗੈਰਤ ਹੀ ਵਜਾ ਸਕਦਾ।ਮੰਨਦੇ ਆਂ ਕਿ ਸਮੇਂ ਅੱਗੇ ਕਿਸੇ ਦੀ ਨਹੀਂ ਚਲਦੀ,ਪਰ ਇਨਸਾਨੀ ਕਦਰਾਂ-ਕੀਮਤਾਂ ਤੇ ਆਪਸੀ ਵਿਸ਼ਵਾਸ ਨੂੰ ਕਾਇਮ ਜਰੂਰ ਰੱਖਿਆ ਜਾ ਸਕਦਾ।ਇਹੀ ਛੋਟੀਆਂ-ਛੋਟੀਆਂ ਗੱਲਾਂ ਉਹਨਾਂ ਮਸਲਿਆਂ ਦਾ ਹੱਲ ਨੇ ਜਿੰਨ੍ਹਾਂ ਨੂੰ ਸੁਲਝਾਉਣ ਲਈ ਅਸੀਂ ਅਣਖਾਂ ਗਹਿਣੇ ਰੱਖ ਕੇ ਲੀਡਰਾਂ ਦੇ ਤਲੇ ਚੱਟਦੇ ਆਂ। ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਤੁਰ ਜਾਣਾ। ਮਿੱਟੀਏ,ਵਾ ਲੱਗਿਆਂ ਉੱਡ ਜਾਣਾ।ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ...

ਸ਼ਹੀਦਾਂ ਦਾ ਸਨਮਾਨ ਕਰਨਾ ਭੁੱਲੇ ਅੰਨਾ ਹਜ਼ਾਰੇ

ਕਪੂਰਥਲਾ- ਅੰਨਾ ਹਜ਼ਾਰੇ ਆਪਣੀ ਪੰਜਾਬ ਫੇਰੀ 'ਤੇ ਹਨ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਅੰਮ੍ਰਿਤਸਰ 'ਚ ਜਲਿਆਂਵਾਲਾ ਬਾਗ 'ਚ ਸ਼ਹੀਦੀ ਸਮਾਰਕ 'ਤੇ ਜਾ ਕੇ ਆਪਣੀ ਜਨਤੰਤਰ ਯਾਤਰਾ ਦੀ ਸ਼ੁਰੂਆਤ ਕੀਤੀ, ਉਥੇ ਐਤਵਾਰ ਨੂੰ ਜਦੋਂ ਉਹ ਕਪੂਰਥਲਾ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਕਪੂਰਥਲਾ 'ਚ ਅੰਨਾ ਹਜ਼ਾਰੇ ਦੀ ਰੈਲੀ ਦਾ ਆਯੋਜਨ ਸ਼ਹੀਦ ਭਗਤ ਸਿੰਘ ਕਲੱਬ ਨੇ ਕਪੂਰਥਲਾ ਦੇ ਸ਼ਹੀਦ ਭਗਤ ਸਿੰਘ ਚੌਕ 'ਚ ਕੀਤਾ ਜਿੱਥੇ ਭਗਤ ਸਿੰਘ ਦਾ ਇਕ ਬੁੱਤ ਵੀ ਬਣਾਇਆ ਗਿਆ ਹੈ। ਕਲੱਬ ਮੈਂਬਰਾਂ ਨੂੰ ਉਮੀਦ ਸੀ ਕਿ ਅੰਨਾ ਹਜ਼ਾਰੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਸਨਮਾਨ ਦੇਣ ਲਈ ਫੁੱਲ ਮਾਲਾ ਭੇਂਟ ਕਰਨਗੇ ਪਰ ਸ਼ਹੀਦਾਂ ਦੇ ਨਾਂ 'ਤੇ ਜਨਤੰਤਰ ਯਾਤਰਾ ਸ਼ੁਰੂ ਕਰਨ ਵਾਲੇ ਅੰਨਾ ਹਜ਼ਾਰੇ ਅਤੇ ਉਨ੍ਹਾਂ ਦੇ ਸਾਥੀ ਜਨਰਲ ਵੀ. ਕੇ. ਸਿੰਘ ਕੁਝ ਕਿਲੋਮੀਟਰ ਆਉਂਦੇ ਹੀ ਸ਼ਹੀਦਾਂ ਨੂੰ ਸਨਮਾਨ ਦੇਣਾ ਭੁੱਲ ਗਏ ਅਤੇ ਉਕਤ ਬੁੱਤ 'ਤੇ ਮਾਲਾ ਭੇਂਟ ਕਰਨ ਲਈ ਆਪਣੀ ਵਿਸ਼ੇਸ਼ ਕਿਸਮ ਦੀ ਜਨਤੰਤਰ ਯਾਤਰਾ ਗੱਡੀ ਤੋਂ ਹੇਠਾਂ ਤੱਕ ਨਹੀਂ ਉਤਰੇ ਪਰ ਆਪਣੇ ਭਾਸ਼ਣ 'ਚ ਜ਼ੋਰ-ਸ਼ੋਰ ਨਾਲ ਸ਼ਹੀਦਾਂ ਦਾ ਅਤੇ ਖਾਸ ਤੌਰ 'ਤੇ ਭਗਤ ਸਿੰਘ ਦਾ ਗੁਣਗਾਣ ਕਰਦੇ ਰਹੇ।  ਦੂਜੇ ਪਾਸੇ ਜਿੱਥੇ ਅੰਨਾ ਹਜ਼ਾਰੇ ਦੀ ਰੈਲੀ ਚੱਲ ਰਹੀ ਸੀ ਉਸੇ ਪਾਸੇ ਲਗਭਗ 10 ਫੁੱਟ ਦੀ ਦੂਰੀ 'ਤੇ ਸ਼ਰਾਬ ਦਾ ਠੇਕਾ ਚੱਲ ਰਿਹਾ ਸੀ ਅਤੇ ਲੋਕ ਬੜੇ ਮਜ਼ੇ ਨਾਲ ਉ...