ਸਤਿਕਾਰਯੋਗ ਪਿੰਡ ਵਾਸੀਓ ਤੇ ਪ੍ਰ੍ਵਾਸੀਓ ,

ਇਹਨਾ ਬੁੱਤਾਂ ਨੂੰ ਪਿੰਡ ਦੇ ਖੇਡ ਸਟੇਡੀਅਮ ਵਿਚ ਇੱਕ ਪਾਰਕ ਬਣਾ ਕੇ ਸਥਾਪਤ ਕੀਤਾ ਜਾ ਰਿਹਾ | ਇਸ ਦੇ ਨਾਲ ਹੀ ਖੇਡ ਸਟੇਡੀਅਮ ਦਾ ਨਾਮ ਵੀ ਸ਼ਹੀਦ ਭਗਤ ਸਿੰਘ ਸਟੇਡੀਅਮ ਰਖਿਆ ਜਾਵੇਗਾ | ਇਸ ਪ੍ਰੋਜੇਕਟ ਉੱਪਰ 1,25,000, ਰੁਪੇ ਦੀ ਅੰਦਾਜਨ ਲਾਗਤ ਆਵੇਗੀ | ਆਪ ਜੀ ਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਇਸ ਬਲੋਗ ਸਾਇਟ ਨੂੰ 19 ਦਿਨਾਂ ਚ 1800 ਤੋਂ ਜਿਆਦਾ ਲੋਕਾਂ ਨੇ 9 ਦੇਸ਼ਾਂ ਚ ਵੇਖੇਆ ਹੈ | ਜਲਦੀ ਇੱਕ ਮੈਗਜੀਨ 'ਸਹਾਰਾ ਪੱਤ੍ਰਿਕਾ " ਸ਼ੁਰੂ ਕੀਤਾ ਜਾ ਰਿਹਾ ਹੈ |
ਸਹਾਰਾ ਦੇ ਦਫਤਰ ਵਿਚ ਇੱਕ ਲਾਇਬ੍ਰੇਰੀ ਵੀ ਬਣਾਈ ਜਾਵੇਗੀ | ਜਦੋਂ ਇਹ ਸਾਰੇ ਪ੍ਰੋਗ੍ਰਾਮ ਕੱਚੇ ਤੌਰ ਤੇ ਉਲੀਕੇ ਜਾ ਰਹੇ ਸੀ ਤਾਂ ਇਹ ਸਿਰਫ ਇੱਕ ਸੁਹਾਵਣੇ ਸੁਪਨੇ ਤੋਂ ਜਿਆਦਾ ਕੁਝ ਨਹੀਂ ਸੀ | ਪਰ ਜਿਵੇਂ ਜਿਵੇਂ ਵਕਤ ਬੀਤਦਾ ਜਾ ਰਿਹਾ ਹੈ , ਉਵੇਂ ਉਵੇਂ ਕਾਗਜਾਂ ਉੱਪਰ ਮਾਰੀਆਂ ਝਰੀਟਾਂ ਇੱਕ ਇੱਕ ਕਰਕੇ ਹਕੀਕਤ ਵਜੋਂ ਉਭਰ ਉਭਰ ਕੇ ਇੱਕ ਸੁਖਦ ਅਹਿਸਾਸ ਬਣਦੀਆਂ ਪ੍ਰਤੀਤ ਹੋ ਰਹੀਆਂ ਹਾਂ |
ਅਸੀਂ ਪਿੰਡ ਦੇ ਹਰ ਵਾਸੀ ਨੂੰ ਓਹ ਭਾਵੇਂ ਪਿੰਡ ਰਹਿੰਦਾ ਹੋਵੇ ਭਾਵੇਂ ਸ਼ਹਿਰ ਤੇ ਭਾਵੇਂ ਵਿਦੇਸ਼ ਚ ਹੋਵੇ ਜੇ ਕਿਤੇ ਉਸ ਨੇ ਪਿੰਡ ਨੂੰ ਇੱਕ ਵਖਰੇ ਪਿੰਡ ਵਜੋਂ ਦੁਨੀਆਂ ਦੇ ਨਕਸ਼ੇ ਤੇ ਚਮਕਾਉਣ ਦਾ ਸੁਪਨਾ ਲਿਆ ਹੋਵੇ ਤਾਂ ਸਾਡੀ ਗੁਜਾਰ੍ਸ਼ ਹੈ ਕਿ ਹੁਣ ਉਹ ਮੌਕਾ ਪੈਦਾ ਹੋ ਗਿਆ ਹੈ | ਉਹ ਸੋਚ ਪੈਦਾ ਹੋ ਗਈ ਹੈ | ਉਹ ਮਾਹੌਲ ਪੈਦਾ ਹੋ ਗਿਆ ਹੈ | ਉਹ ਹਾਲਤ ਉਸਰ ਰਹੇ ਹਨ | ਉਹ ਪਲੇਟਫਾਰਮ ਤਿਆਰ ਹੋ ਚੁੱਕਾ ਹੈ ਜਿਸ ਦੀ ਹਰ ਵਾਸੀ ਨੇ ਕਿਤੇ ਨਾ ਕਿਤੇ ਆਪਣੇ ਦਿਲ ਚ ਤਮੰਨਾ ਜਰੁਰ ਪਾਲੀ ਹੋਵੇਗੀ | ਆਓ ਇਹਨਾ ਪਿੰਡ ਵਿਚ ਹੋ ਰਹੇ ਉਪਰਾਲਿਆਂ ਨੂੰ ਇੱਕ ਲਹਿਰ ਵਾਂਗ ਹੁਲਾਰਾ ਦੇਈਏ | ਇੱਕ ਸਚ੍ਹੇ ਉਦੇਸ਼ ਲਈ ਇੱਕ ਸਚੀ ਭਾਵਨਾ ਨਾਲ ਦਿਲੋਂ ਸਹਿਯੋਗ ਦੇਈਏ | ਇਸ ਵਕਤ ਨੂੰ ਹਥੋਂ ਨਾ ਜਾਣ ਦੇਈਏ ਨਹੀਂ ਤਾਂ ਅਸੀਂ ਪਤਾ ਨਹੀ ਕਿੰਨਾ ਜਿਆਦਾ ਹੋਰ ਪ੍ਸ਼ੜ ਜਾਵਾਂਗੇ |
ਆਪ ਸਭ ਦੇ ਸਾਥ ਤੇ ਸਹਿਯੋਗ ਦੀ ਉਡੀਕ ਚ
ਸਹਾਰਾ ਜਨ ਸੇਵਾ ਸੁਸਾਇਟੀ ' ਆਸਾ ਬੁੱਟਰ
ਲਖਵੀਰ ਸਿੰਘ ਬੁੱਟਰ
9464030208