ਲਖਵੀਰ ਸਿੰਘ ਬੁੱਟਰ /02 ਅਕਤੂਬਰ / ਪਿੰਡ ਦੀ ਰੌਨਕ , ਹਰ ਉਮਰ ਦੇ ਬੰਦੇ, ਬੁੜੇ ਤੋਂ ਬੱਚਿਆਂ ਤੱਕ ਦੇ ਹਰਮਨ ਪਿਆਰੇ ਬਾਬਾ ਬੋਹੜ ਸਿੰਘ ( ਪੁੱਤਰ ਵਰਿਆਮ ਸਿੰਘ ) ਅੱਜ ਇਸ ਦੁਨੀਆਂ ਚ ਨਹੀ ਰਹੇ | ਇਸ ਗੱਲ ਦੀ ਪੁਸ਼ਟੀ ਮੈਨੂੰ ਤਰਨਜੀਤ ਬੁੱਟਰ ਦੀ ਕਾਲ ਤੋਂ ਹੋਈ | ਸੁਨ ਕੇ ਬਹੁਤ ਦੁਖ ਹੋਇਆ | ਸਭ ਨੂੰ ਹੱਸ ਕੇ ਬੁਲਾਉਣ ਵਾਲੇ ਤੇ ਸਭ ਨੂੰ ਆਪਣੀਆਂ ਗੱਲਾਂ ਨਾਲ ਹਸਾਉਣ ਵਾਲੇ ਬਾਬਾ ਬੋਹੜ ਸਿੰਘ ਅੱਜ ਸਾਨੂੰ ਸਦੀਵੀਂ ਵਿਛੋੜਾ ਦੇ ਗਏ | ਉਹ ਜਦੋਂ ਹਾਸੇ ਵਾਲੀ ਗੱਲ ਕਰਦੇ ਸੀ ਤਾਂ ਉਹਨਾ ਦੇ ਚਿਹਰੇ ਦੇ ਭਾਵ ਗੰਬੀਰ ਹੁੰਦੇ ਸਨ | ਇਸੇ ਕਰਨ ਓਹਨਾ ਦੀ ਗੱਲ ਜਿਆਦਾ ਹਾਸੇ ਨਾਲ ਭਰਪੂਰ ਤੇ ਦਮਦਾਰ ਪ੍ਰਤੀਤ ਹੁੰਦੀ ਸੀ | ਅਕਸਰ ਲੋਕ ਕੀਤੇ ਵੀ ਗੱਲਾਂ ਕਰਦੇ ਹੁੰਦੇ ਭਾਂਵੇ ਖੇਤ ,ਭਾਂਵੇ ਘਰ ,ਭਾਂਵੇ ਮੋੜਾ ਤੇ ,ਭਾਂਵੇ ਖੇਡ ਮੈਦਾਨ ਚ ,ਭਾਂਵੇ ਖੁੰਡਾ ਤੇ , ਭਾਂਵੇ ਸਥ ਚ ਭਾਵੇਂ ਕਿਸੇ ਵਿਆਹ ਸ਼ਾਦੀ ਦਾ ਮੌਕਾ ਹੁੰਦਾ ਤੇ ਬਾਬੇ ਬੋਹੜ ਦੀ ਗੱਲ ਜਾਂ ਕਿਸੇ ਗੱਲ ਚ ਉਹਨਾ ਦੀ ਕੋਈ ਉਦਾਹਰਨ ਨਾਂ ਹੁੰਦੀ ਤਾਂ ਚਾਰ ਇਕਠੇ ਹੋਏ ਬੰਦਿਆ ਦੀ ਗੱਲ ਪੂਰੀ ਨਹੀ ਸੀ ਹੁੰਦੀ | ਬਾਬੇ ਬੋਹੜ ਦੀਆਂ ਗੱਲਾਂ ਇਸ ਲਈ ਵੀ ਵਿਅੰਗ ਮਈ ਹੁੰਦਿਆ ਸਨ ਕਿਓਂਕਿ ਓਹ ਕਈ ਵਾਰ ਗੱਲ ਨੂੰ ਪੂਰੀ ਤਰਾਂ ਆਪਣੇ ਕੋਲੋਂ ਮਸਾਲੇਦਾਰ ਬਣਾ ਕੇ ਪੇਸ਼ ਕਰਦੇ ਸਨ | ਉਹਨਾ ਦੀ ਇਸੇ ਆਦਤ ਕਾਰਨ ਕਈ ਵਾਰ ਉਹਨਾ ਦੀ ਸਹਿ ਸਵਾਹ ਕੀਤੀ ਗੱਲ ਤੋਂ ਵੀ ਲੋਕ ਹੱਸ ਪੈਂਦੇ ਸਨ | ਪਿਸ਼੍ਲੇ ਕੁਝ ਛੇ -ਸੱਤ ਮਹੀਨਿਆਂ ਤੋਂ ਬਾਬਾ ਜੀ ਕੁਝ ਵੱਡੀ ਉਮਰ ਤੇ ਕਮਜੋਰੀ ਕਾਰਨ ਥੋੜੇ ਘੱਟ ਹੀ ਬਾਹਰ ਦਿਖਾਈ ਦਿੰਦੇ ਸਨ | ਆਪਣੇ ਘਰ ਦੇ ਨੇੜੇ ਬੋਹੜ ਦੇ ਰੁਖ ਹੇਠਾਂ ਰਖੇ ਤਖਤਪੋਸ਼ ਤੇ ਹੀ ਬੈਠੇ ਰਹਿੰਦੇ ਸਨ | ਪਰ ਸਭ ਨੂੰ ਬੁਲਾਉਂਦੇ ਜਰੁਰ ਸਨ ਉਹਨਾ ਦੀ ਮੌਤ ਤੋਂ ਛੇ ਦਿਨ ਪਹਿਲਾਂ ਵੀ ਉਹ ਆਪਣੀ ਧੀਮੀ ਚਾਲ ਵਿਚ ਚਲਦੇ ਹੋਏ ਮੈਨੂੰ ਮਿਲੇ ਸਨ ਤੇ ਮੈਨੂੰ ਬੁਲਾਇਆ ਵੀ ਸੀ ਕਿ "ਕਿਵੇਂ ਆ ਪੁੱਤ ਲਖਵੀਰ" ਮੈਨੂੰ ਉਹਨਾ ਦੇ ਇਹ ਅਲਫਾਜ ਅੱਜ ਉਹਨਾ ਦੀ ਮੌਤ ਮਗਰੋਂ ਮੇਰੇ ਕੰਨਾ ਚ ਗੂੰਜਦੇ ਹੋਏ ਸੁਨਾਈ ਦੇ ਰਹੇ ਹਨ | ਪੂਰੀ ਸਹਾਰਾ ਦੀ ਟੀਮ ਨੇ ਬਾਬਾ ਜੀ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ | ਪ੍ਰਮਾਤਮਾ ਅੱਗੇ ਇਹੀ ਦੁਆ ਪਰਮਾਤਮਾ ਉਹਨਾ ਨੂੰ ਆਪਣੇ ਚਰਨਾ ਚ ਜਗਾਹ ਦੇਵੇ |