Skip to main content

ਸਿਆਸੀ ਕਾਰਕੁੰਨ ਨੌਜਵਾਨਾ ਨੂੰ ਸ਼ਹੀਦ ਭਗਤ ਸਿੰਘ ਦਾ ਸੰਦੇਸ਼

(ਫਾਂਸੀ  ਦੇ ਤਖ਼ਤ ਤੇ ਚੜਨ ਤਕ ਸ਼ਹੀਦ ਭਗਤ ਸਿੰਘ ਇਤਿਹਾਸ , ਆਦਰਸ਼ ਤੇ ਹਾਲਤਾ ਦਾ ਡੂੰਗਾ ਅਧਿਐਨ   ਤੇ ਚਿੰਤਨ ਕਰਦੇ ਰਹੇ : ਵਕਤ ਵਕਤ  ਤੇ ਜੇਲ ਵਿਚੋ ਆਪਣੇ ਵਿਚਾਰ ਬਾਹਰ ਖੁਲੇ ਮੈਦਾਨ ਵਿਚ ਕੰਮ  ਕਰਦੇ ਸਾਥੀਆ ਨਾਲ ਸਾਂਝੇ  ਕਰਦੇ ਰਹੇ | ਇਹ ਸੰਦੇਸ਼ ੨ ਫ਼ਰਵਰੀ ੧੯੩੧ ਨੂ ਫਾਸੀ ਤੋ 6 ਹਫਤੇ ਪਹਿਲਾ ਬਾਹਰ ਭੇਜਿਆ ਗਿਆ ਸੀ | ਕੁਝ ਉਸ ਵੇਲੇ  ਦੇ ਹਾਲਤ ਤੇ ਵਿਚਾਰ ਹਨ ਤੇ ਕਿ ਇਨਕਲਾਬ   ਨੂੰ ਅਗੇ ਕਿਵੇ ਤੋਰਨਾ ਹੈ | ਲਓ ਵਿਚਾਰੋ )
ਪਿਆਰੇ  ਸਾਥੀਓ,
ਏਸ ਸਮੇ ਸਾਡਾ ਅੰਦੋਲਨ ਬਹੁਤ ਅਹਿਮ ਹਾਲਤਾ ਵਿਚੋ ਲੰਘ  ਰਿਹਾ ਹੈ | ਇੱਕ ਸਾਲ ਦੇ ਸਖਤ ਸੰਗ੍ਰਾਮ ਬਾਦ ਗੋਲਮੇਜ ਕਾਨਫਰੰਸ ਨੇ ਸਾਡੇ ਸਾਹਮਣੇ  ਵਿਧਾਨ ਵਿਚ ਕੁਝ ਨਿਸ਼ਚਿਤ ਗਲਾ ਪੇਸ਼ ਕੀਤੀਆ ਹਨ ਅਤੇ ਕਾਂਗਰਸੀ ਨੇਤਾਵਾਂ ਨੂ ਸੱਦਾ ਦਿਤਾ ਹੈ ਕੀ ਓਹ ਵਿਧਾਨ ਦੀ ਤਿਆਰੀ  ਵਿਚ ਹੱਥ ਵਟਾਉਣ  | ਇਹ ਗਲ ਸਾਡੇ ਲਈ ਬਹੁਤ ਅਹਿਮ ਨਹੀ ਹੈ ਕੀ ਕਾਂਗਰੇਸ ਦੇ ਆਗੂ ਏਸ ਹਾਲਤ ਵਿਚ ਅੰਦੋਲਨ ਨੂ ਬੰਦ ਕਰਨ ਦੇ ਹਕ ਵਿਚ ਫੈਸਲਾ ਕਰਦੇ ਹਨ ਜਾ ਉਸ ਦੇ ਉਲਟ | ਇਹ ਤਾ ਨਿਸ਼ਚਿਤ ਹੈ ਕੀ ਵਰਤਮਾਨ ਅੰਦੋਲਨ ਦਾ ਅੰਤ ਕਿਸੇ ਨਾ ਕਿਸੇ ਤਰਾ ਦੇ ਸਮਝੋਤੇ ਦੇ ਰੂਪ ਵਿਚ ਹੋਵੇਗਾ | ਇਹ ਦੂਸਰੀ ਗਲ ਹੈ ਕੀ ਸਮਝੋਤਾ ਜਲਦੀ ਹੀ ਹੋ ਜਾਵੇ ਜਾ ਦੇਰ ਨਾਲ ਹੋਵੇ |
ਸਮਝੋਤਾ ਕੀ ਹੈ ?
ਅਸਲ ਵਿਚ ਸਮਝੋਤਾ ਕਿਓ ਅਜਿਹੀ ਨਫਰਤ ਜਾ ਨਿੰਦਾਂਜੋਗ ਚੀਜ ਨਹੀ ਹੈ, ਜਿਸ ਤਰਾ ਕੀ ਅਸੀਂ ਆਮ ਤੌਰ ਤੇ ਸਮਝਦੇ ਹਾਂ | ਇਹ ਰਾਜਨੀਤਿਕ ਸੰਗ੍ਰਾਮਾ ਦਾ ਇੱਕ ਅਤਿ ਜਰੂਰੀ ਅੰਗ ਹੈ | ਜੋ ਵੀ ਜਾਤੀ ਜੋ ਕਿਸੇ ਅਤਿਆਚਾਰੀ ਰਾਜ ਦੇ ਵਿਰੁਧ ਖੜੀ  ਹੋਵੇ, ਆਪਣੀ ਲੰਮੀ ਜਦੋ ਜਹਿਦ ਦੇ ਮਧਕਾਲ ਵਿਚ ਏਸ ਤਾਰਾ ਦੇ ਸਮਝੋਤੇ ਨਾਲ ਸਿਆਸੀ ਸੁਧਾਰ ਕਰ ਲਾਵੇ ਅਤੇ ਆਪਣੀ ਜਦੋ ਜਹਿਦ ਦੀ ਆਖਰੀ ਮੰਜਿਲ ਤਕ ਪਹੁੰਚਦੇ ਪਹੁੰਚਦੇ  ਆਪਣੀ ਤਾਕਤ ਨੂ ਇੱਕ  ਮੁਠ ਤੇ ਪੱਕਾ ਕਰ ਲਵੇ ਕੀ ਦੁਸ਼ਮਨ ਉਤੇ ਉਸ ਦਾ ਆਖਰੀ ਹਮਲਾ ਏਨਾ ਜੋਰਦਾਰ ਹੋਵੇ ਕੀ ਰਾਜ ਪ੍ਰਬੰਧ ਦੀਆ ਤਾਕਤਾ ਓਹਨਾ ਦੀ ਏਸ ਹਮਲੇ  ਸਾਹਮਣੇ ਖੇਰੂ ਖੇਰੂ ਹੋ ਜਾਨ | ਏਸ ਤਾਰਾ ਵੀ ਹੋ ਸਕਦਾ ਹੈ ਕੀ ਉਸ ਵੇਲੇ ਦੁਸ਼ਮਨ ਨਾਲ ਕੋਈ  ਸਮਝੋਤਾ ਕਰ ਲੈਣਾ ਪਵੇ ਇਹ ਗਲ ਰੂਸ ਦੀ ਮਿਸਾਲ ਤੋ ਚੰਗੀ ਤਾਰਾ ਸਪਸ਼ਟ ਹੋ ਜਾਂਦੀ ਹੈ |
੧੯੦੫ ਵਿਚ ਰੂਸ ਵਿਚ ਕਰਾਂਤੀ ਦੀ ਲਹਿਰ ਉਠੀ ਤਾ ਕ੍ਰਾਂਤੀਕਾਰੀ ਨੇਤਾਵਾ ਨੂ ਢੇਰ ਸਾਰਿਆ ਉਮੀਦਾ ਸਨ | ਲੈਨਿਨ ਉਸ ਵੇਲੇ ਵੈਦੇਸ਼ ਤੋ ਵਾਪਸ ਏ ਸਨ | ਜਿਥੇ  ਓਹ ਪਹਿਲਾ ਦੌੜ  ਕੇ ਚਲੇ ਗਏ ਸਨ ਅਤੇ ਸਾਰੇ ਅੰਦੋਲਨ ਨੂ ਚਲਾ ਰਹੇ ਸਨ |


ਚਲਦਾ ------------


ਮਾਧਿਅਮ : ਪਰਮਜੀਤ ਸਿੰਘ ਬੁੱਟਰ 

Popular posts from this blog

ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਗੁਰਪੁਰਬ

ਲਖਵੀਰ ਸਿੰਘ /06-11-2014/ ਹਰ ਵਾਰ ਦੀ ਤਰਾਂ ਇਸ ਵਾਰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪਿਸ਼੍ਲੇ ਦੋ ਦਿਨਾਂ ਤੋਂ  ਪ੍ਰਕਾਸ਼  ਹੋਏ ਸ਼੍ਰੀ ਅਖੰਡ ਪਾਠ ਦੇ  ਭੋਗ ਸਵੇਰੇ 10 ਵਜੇ ਗੁਰੁ ਦਵਾਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਪਾਏ ਗਏ | ਸਾਰੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਭੋਗ ਤੇ ਹਾਜਰੀ ਲਗਵਾਈ ਅਤੇ ਇਸ ਉਪਰੰਤ ਸਮੂਹ ਸੰਗਤ ਨੂੰ ਗੁਰੂ ਕਾ ਲੰਗਰ ਵਰਤਾਇਆ ਗਿਆ | ਦੁਪਿਹਰ 2 ਵਜੇ ਤੋਂ ਨਗਰ ਕੀਰਤਨ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸ਼ੋਭਾ ਯਾਤਰਾ ਵਾਸਤੇ ਸੋਹਨੀ ਪਾਲਕੀ ਸਜਾਈ  ਗਈ ਅਤੇ ਵੱਖ ਵੱਖ ਪਡਾਵਾਂ ਤੇ ਪਿੰਡ ਵਾਸੀਆਂ ਵੱਲੋਂ ਚਾਹ , ਕੇਲੇ , ਲੱਡੂ , ਬਰਿਡ ਪਕੋੜੇ , ਪੇਸਟ੍ਰੀਆਂ ਆਦਿ ਦੇ ਲੰਗਰ ਸੰਗਤ ਵਾਸਤੇ ਪੂਰੇ ਉਤਸ਼ਾਹ ਨਾਲ ਲਗਾਏ ਗਏ  | ਢਾਢੀ ਜਥੇ ਵੱਲੋਂ ਗੁਰੂ ਨਾਨਕ ਦੇਵ ਜੀ ਜੀਵਨ ਨਾਲ ਸਬੰਧਿਤ ਵਾਰਾਂ ਪੇਸ਼ ਕੀਤਿਆ ਗਈਆਂ | ਲੋਕਾਂ ਨੇ ਆਪੋ ਆਪਨੇ ਘਰਾਂ ਅੱਗੋਂ ਨਗਰ ਕੀਰਤਨ ਆਉਣ ਦੀ ਖੁਸ਼ੀ ਵਿੱਚ ਸਾਫ਼ ਸਫਾਈ ਕੀਤੀ | ਸ਼ਾਮ 6 : 30 ਵਜੇ ਨਗਰ ਕੀਰਤਨ  ਵੱਖ ਵੱਖ ਪਡਾਵਾਂ ਵਿੱਚ ਦੀ ਗੁਜਰਦਾ ਹੋਇਆ ਗੁਰੂ ਦਵਾਰਾ  ਸਾਹਿਬ ਵਾਪਸ ਪੁੱਜਾ | ਇਸ ਵਾਰ ਨਗਰ ਕੀਰਤਨ  ਵਿੱਚ ਔਰਤਾਂ ਦੀ ਗਿਣਤੀ ਬਹੁਤ ਜਿਆਦਾ ਰਹੀ | ਲੋਕਾਂ ਨੇ ਕਣਕ ਅਤੇ ਗੁਰੂ ਕੀਆਂ ਇਮਾਰਤਾਂ ਵਾਸਤੇ ਮਾਇਕ ਸੇਵਾ ਪ੍ਰਬੰਧਕ ਕਮੇਟੀ ਨੂੰ ਹਰ ਵਾਰ ਦੀ ਤਰਾਂ ਪੂਰੇ ...

ਆਸਾ ਬੁੱਟਰ ਦੇ ਆਰ ਓ ਪਲਾਂਟ ਦੀ ਹਾਲਤ ਖਸਤਾ , ਲੋਕਾਂ ਚ ਰੋਸ

ਲਖਵੀਰ ਸਿੰਘ ਬੁੱਟਰ / 15 ਜੁਲਾਈ / ਸਰਕਾਰ ਵੱਲੋਂ ਪੰਜਾਬ ਦੇ ਹਰ ਹਿੱਸੇ ਵਿੱਚ   ਸਾਫ਼ ਪਾਣੀ ਵਾਸਤੇ ਲਗਾਏ ਗਏ ਆਰ ਓ   ਦੀਆਂ ਇਮਾਰਤਾਂ ਤੇ  ਰਾਜ ਨਹੀਂ ਸੇਵਾ ਵਾਲੇ ਬੋਰਡ ਲਗਾ ਕੇ ਸਾਫ਼ ਪਾਣੀ ਦੇਣ ਦਾ ਦਾਅਵਾ  ਕੀਤਾ ਜਾਂਦਾ ਹੈ | ਪਰ ਪਿੰਡ ਆਸਾ ਬੁੱਟਰ ਦਾ ਵਾਟਰ ਆਰ ਓ ਪਲਾਂਟ ਬੇ ਹੱਦ ਬੀਮਾਰ ਤੇ ਖਸਤਾ ਹਾਲ ਹੋ ਚੁੱਕਾ ਹੈ | ਇਸ ਆਰ ਓ ਪਲਾਂਟ ਤੋਂ ਨਾਂਦੀ ਪ੍ਰੋਜੇਕਟ ਵਾਲੇ ਕਰੀਬ ਵੀਹ ਹਜਾਰ ਤੋਂ ਉੱਪਰ ਆਮਦਨ ਇਕਠੀ ਕਰਦੇ ਹਨ | ਪਰ ਜੇ ਆਰ ਓ ਪਲਾਂਟ ਦੇ ਅੰਦਰ ਦਾ ਹਾਲ ਵੇਖੀਏ ਤਾਂ ਸਾਰੀ ਮਸ਼ੀਨਰੀ ਖਸਤਾ ਹਾਲ ਹੈ , ਜਗਾ ਜਗਾ ਤੋਂ ਪਾਣੀ ਲੀਕ ਹੋ ਰਿਹਾ ਹੈ ਤੇ ਕਮਰੇ ਅੰਦਰ ਫਰਸ਼ ਤੇ ਪਾਣੀ ਹੀ ਪਾਣੀ ਨਜਰ ਆਉਂਦਾ ਹੈ | ਹਰ ਆਰ ਓ ਪਲਾਂਟ ਦਾ ਪਾਣੀ ਇੱਕ ਹਫਤੇ ਬਾਅਦ ਪਰਖਿਆ ਜਾਂਦਾ ਹੈ | ਪਰ ਇਥੇ ਹੈਰਾਨੀ ਵਾਲੀ ਗੱਲ ਹੈ ਕੇ ਇੱਕ ਸਾਲ ਹੋ ਜਾਣ ਦੇ ਬਾਅਦ ਵੀ ਪਾਣੀ ਨੂੰ ਟੈਸਟ ਨਹੀਂ ਕੀਤਾ ਗਿਆ | ਆਰ ਦੇ ਬਾਹਰ ਚਿਪਕਾਈ ਗਈ ਟੈਸਟ ਰਿਪੋਰਟ ਦੱਸਦੀ ਹੈ ਕਿ 26/07/2013 ਤੋਂ ਬਾਅਦ ਕਦੇ ਪਾਣੀ ਨੂੰ ਪਰਖਿਆ ਹੀ ਨਹੀਂ ਗਿਆ ਕਿ  ਪਾਣੀ ਦੀ ਸ਼ੁਧਤਾ ਦਾ ਪੈਮਾਨਾ ਸਹੀ ਹੈ ਜਾ ਨਹੀਂ | ਕਈ ਵਾਰ ਪਾਣੀ ਦੇ ਨਰੀਖਣ ਬਾਰੇ ਆਖਿਆ ਵੀ ਜਾ ਚੁੱਕਾ ਹੈ | ਇਸ ਰਿਪੋਰਟ ਵਿਚ ਇਹ ਵੀ ਦਿਖਾਈ ਦਿੰਦਾ ਹੈ ਕਿ  ਇਸ ਰਿਪੋਰਟ ਦੀ ਮਿਆਦ ਇੱਕ ਹਫਤੇ ਦੀ ਹੈ | ਪਾਣੀ ਦੀਆਂ ਪਾਇਪਾਂ ਦੇ ਲੀਕ ਹੋਣ ਕਾਰਨ  ਲੋਕਾਂ ਨੂੰ ਪਾਣੀ ਭਰਨ ਵਿਚ ਬਹੁਤ ਸਮ...

ਭਗਤ ਸਿੰਘ ਵੈਲੀ ਜਾਂ ਕਾਤਲ ਨਹੀਂ... ਸਗੋਂ ਚੇਤੰਨ ਨੌਜਵਾਨ ਸੀ

ਭਗਤ ਸਿੰਘ ਕੁੰਢੀਆਂ ਮੁੱਛਾਂ  ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ ਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ ਵਿਸ਼ਾਲ ਸੋਚ ਦਾ ਨਾਂ ਹੈ... ਉਸ ਵਿਸ਼ਾਲ ਫਲਸਫੇ ਦਾ ਨਾਂ ਹੈ ਜਿਸਦੇ ਆਮ ਜਨਜੀਵਨ 'ਤੇ ਲਾਗੂ ਹੋਣ ਨਾਲ ਹਰ ਘਰ ਵਿੱਚ ਖੁਸ਼ਹਾਲੀ ਆ ਸਕਦੀ.....ਸੀ। 'ਸੀ' ਸ਼ਬਦ ਨੂੰ ਇੰਨਾ ਪਿਛਾਂਹ ਕਰਕੇ ਲਿਖਣਾ ਵੀ ਸ਼ਾਇਦ ਧਿਆਨ ਮੰਗਦਾ ਹੋਵੇਗਾ। ਬਿਲਕੁਲ ਸਹੀ ਸੋਚਿਆ ਤੁਸੀਂ..ਕਿਉਂਕਿ ਭਗਤ ਸਿੰਘ ਦੀ ਸੋਚ ਹੀ ਅਜਿਹੀ ਸੀ ਕਿ ਉਸਦੇ ਵਿਚਾਰਾਂ ਨੂੰ ਹੁਣ ਤੱਕ ਜੇ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਗਿਆ ਹੁੰਦਾ ਤਾਂ ਇਸ ਤ੍ਰੇੜਾਂ ਖਾਧੇ, ਭੁੱਖਮਰੀ ਦੇ ਮਾਰੇ, ਤੰਗੀਆਂ ਤੁਰਸੀਆਂ ਦੇ ਝੰਬੇ ਸਮਾਜ ਵਿੱਚ ਸਮਾਜਿਕ ਨਾ-ਬਰਾਬਰੀ ਹਰਗਿਜ ਨਹੀਂ ਸੀ ਰਹਿਣੀ। ਭਗਤ ਸਿੰਘ ਨੂੰ ਫਾਂਸੀ ਟੰਗ ਕੇ ਬੇਸ਼ੱਕ ਸਰਮਾਏਦਾਰਾਂ ਦਾ ਲਾਣਾ ਕੱਛਾਂ ਵਜਾ ਰਿਹਾ ਹੋਵੇ ਪਰ ਉਹ ਅਣਜਾਣ ਕੀ ਜਾਨਣ ਕਿ ਬਚਪਨ ਵਿੱਚ 'ਦਮੂਖਾਂ'  ਬੀਜਣ ਵਾਲਾ ਭਗਤ ਸਿੰਘ ਆਪਣੀ ਸ਼ਹਾਦਤ ਤੱਕ ਇੰਨੇ ਕੁ 'ਦਿਮਾਗ' ਬੀਜ ਗਿਆ ਹੈ ਜੋ ਉਸ ਦੀ ਸੋਚ ਨੂੰ ਕਦਮ ਦਰ ਕਦਮ ਅੱਗੇ ਲਿਜਾਣ ਦੇ ਉਪਰਾਲੇ ਕਰਦੇ ਰਹਿਣਗੇ। ਭਗਤ ਸਿੰਘ ਨੂੰ ਸਿਰਫ ਸ਼ਹੀਦ ਸ਼ਬਦ ਦਾ ਰੁਤਬਾ ਦੇ ਕੇ ਹਰ ਸਾਲ ਉਸਦੇ ਬੁੱਤਾਂ 'ਤੇ ਗੇਂਦੇ ਦੇ ਫੁੱਲ ਚੜ੍ਹਾ ਕੇ ਅਖਬਾਰਾਂ ਰਾਹੀਂ ਆਪਣੀ ਬੱਲੇ ਬੱਲੇ ਕਰ...