
1. ਸਚਾ ਆਗੂ ਓਹ ਹੁੰਦਾ ਹੈ ਜਿਹਰਾ ਆਪਣੀਆ ਪਰਿਵਾਰਕ ਸਮਸਿਆਵਾਂ ਤੋ ਉਪਰ ਉਠ ਕੇ ਲੋਕਾ ਦੀਆ ਸਮਸਿਆਵਾਂ ਬਾਰੇ ਸੋਚਦਾ ਹੈ |
2 ਕਵਾਰਾ ਆਦਮੀ ਹਰ ਰੋਜ ਆਪਣੇ ਘਰ ਨਵੇ ਰਸਤੇ ਤੋ ਮੁੜਦਾ ਹੈ.
3. ਜੇ ਆਪਣੀ ਤਾਕਤ ਦਸਣੀ ਚਾਹੁੰਦੇ ਹੋ ਤਾਂ ਮਿਲ ਰਹੀ ਮਦਦ ਨੂ ਅਪ੍ਰਵਾਨ ਕਰੋ |
4. ਸਚ ਹੁੰਦਾ ਹੈ ਪਰ ਝੂਠ ਘੜਨਾ ਪੈਂਦਾ ਹੈ |
5. ਬਚਪਨ ਏਸ ਲੈ ਚੰਗਾ ਸਮਝਿਆ ਜਾਂਦਾ ਹੈ ਕ੍ਯੋਂਕੀ ਏਸ ਵਿਚ ਕੋਈ ਜੁਮੇਦਾਰੀ ਨਹੀ ਹੁੰਦੀ |
6. ਜਾਲਮ ਮਰ ਜਾਂਦਾ ਹੈ ਉਸ ਦਾ ਰਾਜ ਮੁਕ ਜਾਂਦਾ ਹੈ | ਸ਼ਹੀਦ ਹੋਣ ਮਗਰੋ ਉਸਦਾ ਰਾਜ ਸ਼ੁਰੂ ਹੋ ਜਾਂਦਾ ਹੈ |
7. ਆਕੜ ਕੇ ਨਚਿਆ ਨਹੀ ਜਾਂਦਾ ਤੇ ਗੁਸੇ ਨਾਲ ਗਾਯਾ ਨਹੀ ਜਾਂਦਾ |
8. ਭੀੜ ਕੋਲ ਸੋਚ ਨਹੀ ਹੁੰਦੀ ਜਾ ਤਾ ਤਾੜੀਆ ਹੁੰਦਿਆ ਹਨ ਜਾ ਪਥਰ |
9. ਗੈਰ ਕਾਨੂਨੀ ਢੰਗ ਨਾਲ ਰਾਜ ਕਰਨ ਵਾਲੇ ਏਸ ਤਾਰਾ ਦੇ ਕਾਨੂਨ ਹੀ ਬਣਾਉਣਗੇ , ਜਿਨਾ ਨਾਲ ਓਹ ਰਾਜ ਕਰਦੇ ਰਿਹਣ |
10. ਜਿਹਰੇ ਬਚਿਆ ਦਾ ਮਾ ਪਿਓ ਹੁੰਦਾ ਹੈ , ਬਚਪਨ ਉਨਾ ਦਾ ਹੀ ਹੁੰਦਾ ਹੈ |
ਪਰਮਜੀਤ ਸਿੰਘ ਬੁੱਟਰ