ਭਾਰਤ ਦਾ ਮੌਜੂਦਾ ਘੋਲ ਦਰਮਿਆਨੇ ਤਬਕੇ ਦੇ ਸਿਰ ਤੇ ਲੜਿਆ ਜਾ ਰਿਹਾ ਹੈ |ਇਸ ਦਰਮਿਆਨੇ ਤਬਕੇ ਦਾ ਆਦਰਸ਼ ਬੜਾ ਮਾਮੂਲੀ ਜਿਹਾ ਹੈ , ਕਾਂਗਰਸ ਸਰਮਾਏਦਾਰਾਂ ਤੇ ਦੁਕਾਨਦਾਰਾਂ ਰਾਹੀਂ ਸਰਕਾਰ ਤੇ ਆਰਥਿਕ ਦਬਾ ਪਾ ਕੇ ਕੁਝ ਅਖਤਿਆਰ ਲੈ ਲੈਣਾ ਚਾਹੁੰਦੀ ਹੈ | ਪਰ ਜਿਥੋ ਤਕ ਦੇਸ਼ ਦੇ ਕਰੋੜਾਂ ਮਜਦੂਰ, ਕਿਸਾਨਾ ਦਾ ਸਬੰਧ ਹੈ, ਇਹਨਾ ਦੀ ਬਿਹਤਰੀ ਨਹੀ ਹੋ ਸਕਦੀ | ਜੇ ਦਰਮਿਆਨੇ ਤਬਕੇ ਦੀ ਬਜਾਏ ਸਾਰੇ ਦੇਸ਼ ਦੇ ਲੜਾਈ ਲੜਨੀ ਹੈ ਤਾ ਮਜਦੂਰਾਂ , ਕਿਸਾਨਾ ਤੇ ਆਮ ਜਨਤਾ ਨੂੰ ਅੱਗੇ ਲਿਆਉਣਾ ਹੋਵੇਗਾ ਤੇ ਇਹਨਾ ਨੂੰ ਲੜਾਈ ਲਈ ਜਥੇਬੰਦ ਕਰਨਾ ਹੋਵੇਗਾ | ਪਰ ਕਾਂਗਰਸੀ ਲੀਡਰ ਇਹਨਾ ਨੂੰ ਅੱਗੇ ਲਿਜਾਣ ਲਈ ਕੁਝ ਨਹੀ ਕਰਦੇ ਤੇ ਨਾ ਹੀ ਕਰ ਸਕਦੇ ਹਨ | ਕਿਸਾਨਾ ਨੂ ਵਿਦੇਸ਼ੀ ਜੂਲੇ ਤੋ ਬਿਨਾ ਜਾਗੀਰਦਾਰਾਂ ਦੇ ਜੂਲੇ ਤੋ ਵੀ ਮੁਕਤ ਕਰਾਉਣਾ ਹੈ, ਪਰ ਇਹ ਕਾਂਗਰਸ ਦਾ ਆਦਰਸ਼ ਨਹੀ | ਇਸ ਲਈ ਮੈ ਕਹਿੰਦਾ ਹਾਂ ਕਿ ਕਾਂਗਰਸ ਲੀਡਰ ਮੁਕੰਮਲ ਇਨਕਲਾਬ ਨਹੀ ਚਾਹੁੰਦੇ, ਬਲਕਿ ਸਰਕਾਰ ਤੇ ਦਬਾ ਪਾ ਕੇ ਭਾਰਤ ਦੇ ਸ਼ਾਰ੍ਮੇਦਰਾ ਲਈ ਕੁਝ ਰਿਆਇਤਾਂ ਚਾਹੁੰਦੇ ਹਨ | ਸੋ ਕਾਂਗਰਸ ਦੀ ਲਹਿਰ ਕਿਸੇ ਨਾ ਕਿਸੇ ਸਮਝੋਤੇ ਦੀ ਸ਼ਕਲ ਵਿਚ ਖਤਮ ਹੋਵੇਗੀ |
ਨੌਜਵਾਨਾ ਦਾ ਫਰਜ ਹੈ ਅਤੇ ਇਸ ਹਾਲਤ ਵਿਚ ਨੌਜਵਾਨਾ ਨੂੰ ਸਮਝ ਲੈਣਾ ਚਾਹੀਦਾ ਹੈ ਕੀ ਓਹਨਾ ਲਈ ਸਮਾਂ ਹੋਰ ਵੀ ਸਖਤ ਆ ਰਿਹਾ ਹੈ | ਓਹਨਾ ਨੂ ਖਬਰਦਾਰ ਹੋ ਜਾਣਾ ਚਾਹੀਦਾ ਹੈ ਕਿਤੇ ਓਹਨਾ ਦੀ ਅਕਲ ਚਕਰਾ ਨਾ ਜਾਏ ਜਾਂ ਓਹ ਨਿਰਾਸ਼ ਨਾਂ ਹੋ ਬੈਠਣ | ਮਹਾਤਮਾ ਗਾਂਧੀ ਦੀਆਂ ਦੋ ਲੜਾਈਆਂ ਦਾ ਤਜਰਬਾ ਪ੍ਰਾਪਤ ਕਰ ਲੈਣ ਦੇ ਬਾਅਦ ਮੌਜੂਦਾ ਹਾਲਤ ਅਤੇ ਆਪਣੇ ਭਵਿਖ ਦੇ ਪ੍ਰੋਗ੍ਰਾਮ ਦੇ ਸੰਬੰਧ ਵਿਚ ਸਾਡੇ ਲਈ ਸਾਫ਼ ਨੀਤੀ ਅਪਣਾਉਣਾ ਬਹੁਤ ਜਰੂਰੀ ਹੋ ਗਿਆ ਹੈ |
ਚਲਦਾ -----
ਮਾਧਿਅਮ :ਪਰਮਜੀਤ ਸਿੰਘ ਬੁੱਟਰ