ਉਪਰ ਰੋਟੀ ਲਿਖਿਆ ਦੇਖ ਕੇ ਮੇਰੇ ਭੈਣਾ ਤੇ ਵੀਰ ਸੋਚਾ ਵਿਚ ਪੈ ਗਏ ਹੋਣਗੇ ਕੀ ਇਹ ਰੋਟੀ ਬਾਰੇ ਕੀ ਦਸੇਗਾ ਕਿਓਂਕਿ ਸਾਰਿਆ ਨੂ ਹੀ ਪਤਾ ਹੈ ਕੀ ਰੋਟੀ ਕਪੜਾ ਔਰ ਮਕਾਨ ਤਾ ਜਿੰਦਗੀ ਦੀ ਪਹਿਲੀ ਜਰੂਰਤ ਹੈ ਕਿਸੇ ਨੂ ਤਾ ਸਭ ਕੁਝ ਵਿਰਾਸਤ ਵਿਚੋ ਹੀ ਮਿਲ ਜਾਂਦਾ ਪਰ ਕੋਈ ਵਿਚਾਰਾ ਆਪਣੀ ਪੂਰੀ ਜਿੰਦਗੀ ਏਨਾ ਤਿੰਨਾ ਨੂੰ ਇਕੱਠਿਆਂ ਕਰਨ ਤੇ ਲਾ ਦੇਂਦਾ ਹੈ.|
ਪਰ ਮੇਰੇ ਦੋਸਤੋ ਮੈ ਇਥੇ ਉਸ ਰੋਟੀ ਦੀ ਗੱਲ ਕਰ ਰਿਹਾ ਹਾਂ ਜਿਸ ਦਾ ਇੱਕ ਪਾਸਾ ਤਾ ਵਿਰੋਧੀ ਪਾਰਟੀ ਹੈ ਤੇ ਦੂਜਾ ਪਾਸਾ ਮਜੂਦਾ ਸਰਕਾਰ ਹੈ, ਜੋ ਕੇ ਪੰਜਾਬ ਰੂਪੀ ਤਵੇ ਦੇ ਉਤੇ 1947 ਤੋ ਲੈ ਕੇ ਹੁਣ ਤੱਕ ਤਿਆਰ ਹੀ ਹੋ ਰਹੀ ਹੈ ਪਰ ਪਤਾ ਨਹੀ ਇਹ ਰੋਟੀ ਪੱਕੂ ਵੀ ਕੇ ਨਹੀ, ਵੈਸੇ ਪੰਜਾਬੀ ਲੋਕ ਸਿਆਣੇ ਬਹੁਤ ਹਨ ਰੋਟੀ ਦਾ ਇੱਕ ਪਾਸਾ ਜਲਨ ਤੋ ਪਹਿਲਾ ਹੀ ਬਦਲ ਦਿੰਦੇ ਨੇ ਕਿਓਂਕਿ ਜਦੋ ਇੱਕ ਪਾਸੇ ਨੂੰ ਜਿਆਦਾ ਸੇਕ ਲਗ ਜਾਵੇ ਤਾਂ ਰੋਟੀ ਸੜ ਜਾਂਦੀ ਹੈ ਤੇ ਓਹ ਕਿਸੇ ਵੀ ਕੰਮ ਦੀ ਨਹੀ ਰਹਿੰਦੀ ,ਇਸ ਦਾ ਨਤੀਜਾ ਪੂਰੇ ਭਾਰਤ ਨੂੰ ਹੀ ਪਤਾ ਲਗ ਗਿਆ ਹੈ, ਹੁਣ ਪਛਤਾਉਣ ਨਾਲ ਕੀ ਬਣਦਾ ਹੈ ਬਾਈ ਤੁਸੀਂ ਪਹਿਲਾ ਹੀ ਰੋਟੀ ਨੂ ਪਲਟ ਲੈਣਾ ਸੀ , ਹੁਣ ਦੇਖਲੋ ਇਹ ਇੱਕ ਪਾਸਾ ਕਿਨਾ ਤੰਗ ਕਰ ਰਿਹਾ ਹੈ, ਨਾ ਤਾ ਹੁਣ ਸੁਟਿਆ ਜਾਂਦਾ ਹੈ ਤੇ ਨਾ ਹੀ ਖਾਦਾ ਜਾਂਦਾ ਹੈ .
ਪਰ ਪੰਜਾਬੀਓ ਅਜੇ ਵੀ ਕੁਛ ਨਹੀ ਵਿਗੜਿਆ, ਸਮਝ ਜਾਵੋ, ਕਿਓਂਕਿ ਇਹ ਰੋਟੀ ਪਕਨੀ ਨਹੀ, ਅਜੇ ਵੀ ਵਕਤ ਹੈ ਰੋਟੀ ਹੀ ਬਦਲ ਦਿਓ ਨਹੀ ਤਾ ਤੁਸੀਂ ਏਸ ਤਰਾ ਹੀ ਪਾਸੇ ਬਦਲਦੇ ਰਹੋ ਗੇ , ਤੇ ਰੋਟੀ ਤੁਹਡਾ ਸਾਰਾ ਘਿਓ ਖਤਮ ਕਰ ਦੇਵੇਗੀ ਔਰ ਤੁਸੀਂ ਸੋਚਦੇ ਰਹਿ ਜਾਵੋ ਗੇ .......................
ਪਰਮਜੀਤ ਸਿੰਘ ਬੁੱਟਰ