ਲੋਕਾ ਨੇ ਕਈ ਦਰਜਨ ਕੁ ਜਿਮੀਦਾਰਾ ਨੂੰ ਮਾਰ ਦਿਤਾ ਸੀ | ਪਰ ਇਹ ਕਰਾਂਤੀ ਸਫਲ ਨਾ ਹੋਈ | ਓਸ ਦਾ ਇਹ ਨਤੀਜਾ ਜਰੁਰ ਹੋਯਾ ਕੀ ਸਰਕਾਰ ਕੁਝ ਸੁਧਾਰ ਕਰਨ ਲੈ ਮਜਬੂਰ ਹੋ ਗਈ ਅਤੇ ਦੀਓਮਾ ਦੀ ਸਥਾਪਨਾ ਕੀਤੀ ਗਈ | ਓਸ ਸਮੇ ਲੈਨਿਨ ਨੇ ਦੀਓਮਾ ਵਿਚ ਜਾਨ ਦੀ ਹਮਾਇਤ ਕੀਤੀ, ਜਿਸ ਦੇ ਅਧਿਕਾਰ ਬਹੂਤ ਘੱਟ ਕਰ ਦਿਤੇ ਸਨ | ਏਸ ਦਾ ਕਰਨ ਇਹ ਸੀ ਕੀ ਓਹ ਦੀਓਮਾ ਨੂ ਆਪਣੇ ਅੰਦੋਲਨ ਦਾ ਏਕ ਪ੍ਲੇਟਫਾਰਮ ਬਣਾਉਣਾ ਚਾਹੁੰਦੇ ਸਨ |ਇਸ ਤਰਾ 1917 ਤੋ ਬਾਅਦ ਜਦ ਜਰਮਨੀ ਨਾਲ ਰੂਸ ਦੀ ਸੰਧੀ ਦਾ ਸਵਾਲ ਪੈਦਾ ਹੋਇਆ ਤਾ ਲੈਨਿਨ ਤੋ ਬਿਨਾ ਸਾਰੇ ਏਸ ਸੰਧੀ ਦੇ ਵਿਰੁਧ ਸਨ | ਪਰ ਲੈਨਿਨ ਨੇ ਕਿਹਾ 'ਅਮਨ, ਅਮਨ ਤੇ ਫੇਰ ਅਮਨ , ਕਿਸੇ ਵੀ ਕੀਮਤ ਤੇ ਹੋਵੇ ਅਮਨ ਹੋਣਾ ਚਾਹਿਦਾ ਹੈ | ਇਥੋ ਤਕ ਕੀ ਜੇ ਸਾਨੂ ਰੂਸ ਦੇ ਕੁਝ ਹਿਸੇ ਜਰਮਨ ਜੰਗ ਬਜਾ ਨੂ ਦੇਣੇ ਪੈਣ ਤਾ ਵੀ ਕਰ ਲੈਣਾ ਚਾਹਿਦਾ ਹੈ | ਉਸ ਵੇਲੇ ਕੁਝ ਬਾਲਸ਼ਵਿਕ ਅਗੁਆ ਨੇ ਵੀ ਓਹਨਾ ਦੀ ਇਸ ਨੀਤੀ ਦਾ ਵਿਰੋਧ ਕੀਤਾ ਤੇ ਓਹਨਾ ਸਾਫ਼ ਕਿਹ ਦਿਤਾ ਕੀ ਉਸ ਵਕਤ ਬਾਲਸ਼ਵਿਕ ਸਰਕਾਰ ਜਰਮਨੀ ਦਾ ਮੁਕਾਬਲਾ ਕਰਨ ਦੇ ਅਯੋਗ ਹਨ ਅਤੇ ਏਸ ਵਕਤ ਸਦਾ ਪਹਿਲਾ ਕਾਮ ਲੜਾਈ ਤੋ ਲਾਮ੍ਬ੍ਹੇ ਹੋ ਕੇ ਆਪਣੀ ਸਰਕਾਰ ਨੂ ਮਜਬੂਤ ਕਰਨਾ ਹੈ |ਜਿਸ ਗਲ ਨੂ ਮੈ ਸਪਸ਼ਟ ਕਰਨਾ ਚਾਹੁੰਦਾ ਹਾ | ਓਹ ਇਹ ਕੀ ਸਮਝੋਤਾ ਵੀ ਏਕ ਐਸਾ ਹਥਿਆਰ ਹੈ, ਜਿਸ ਨੂੰ ਸਿਆਸੀ ਜਦੋ ਜਹਿਦ ਵਿਚ ਪਲ ਪਲ ਤੇ ਵਰਤਣਾ ਬਹੁਤ ਜਰੂਰੀ ਹੋ ਜਾਂਦਾ ਹੈ | ਜਿਸ ਨਾਲ ਏਕ ਸਖ਼ਤ ਲੜਾਈ ਤੋ ਪੱਕੀ ਹੋਈ ਕੌਮ ਨੂੰ ਥੋਹੜੀ ਦੇਰ ਲੈ ਆਰਾਮ ਮਿਲ ਸਕੇ ਅਤੇ ਆਗਾਹ ਜੰਗ ਲੈ ਹੋਰ ਵਧੇਰੇ ਤਾਕਤ ਨਾਲ ਤਯਾਰ ਹੋ ਸਕਣ |
ਪਰ ਏਸ ਸਾਰੇ ਸਮਝੋਤੇ ਦੇ ਇਲਾਵਾ ਜਿਸ ਚੀਜ ਨੂ ਸਾਨੂ ਭੁਲਣਾ ਨਹੀ ਚਾਹੀਦਾ ਹੈ | ਜਿਸ ਮੰਤਵ ਲੈ ਅਸੀਂ ਲੜ ਰਹੇ ਹਾ, ਜੇ ਉਸ ਦਾ ਏਕ ਅਨਾ ਮਿਲ ਜਾਂਦਾ ਹੈ ਤਾ ਓਹ ਏਕ ਅਨਾ ਜੇਬ ਵਿਚ ਪਾ ਕੇ ਬਾਕੀ ਪੰਦ੍ਰ ਆਨਿਆ ਲੈ ਫਿਰ ਲੜਾਈ ਸ਼ੇੜ ਦੇਣੀ ਚਾਹੀਦੀ ਹੈ | ਹਿੰਦੁਸਤਾਨ ਦੇ ਨਰਮ ਦਲੀਆ ਦੀ ਜਿਸ ਗੱਲ ਤੋ ਸਾਨੂ ਨਫਰਤ ਹੈ, ਓਹ ਇਹ ਹੈ ਕੀ ਓਹਨਾ ਦਾ ਮੰਤਵ ਕੁਝ ਵੀ ਨਹੀ ਹੈ | ਓਹ ਏਕ

ਆਨੇ ਲੈ ਹੀ ਲੜਦੇ ਹਨ ਅਤੇ ਏਸ ਲੈ ਓਹਨਾ ਨੂ ਕੁਝ ਵੀ ਨਹੀ ਮਿਲ ਸਕਦਾ
ਚਲਦਾ
ਮਾਧਿਅਮ : ਪਰਮਜੀਤ ਸਿੰਘ ਬੁੱਟਰ