
ਓਹਨਾ ਕੋਲ ਅੱਗੇ ਜਾਣ ਦਾ ਰਸਤਾ ਹੈ ਪਰ ਪਿਛੇ ਮੁੜਨ ਦੀ ਹਿਮਤ ਨਹੀ ਓਹਨਾ ਨੇ ਆਪਣੇ ਪਿਊ ਦੀਆ ਅਖਾਂ ਦੇ ਓਪੇਰਸ੍ਹਨ ਵਾਸਤੇ ਪੇਸੇ ਭੇਜੇ ਸਨ ,ਓਹਨਾ ਦੀ ਜੋਤ ਤਾ ਮੁੜ ਆਈ ਹੈ ਪਰ ਓਹਨਾ ਨੂ ਕੁਝ ਵੀ ਦੇਖਾਈ ਨਹੀ ਦਿੰਦਾ
ਇਸ ਤਰਾ ਹੋਲੀ ਹੋਲੀ ਤੁਹਾਡੇ ਪਿਛੇ ਵਸਦੇ ਦੋਸਤ ਜਾ ਰਿਸ਼ਤੇਦਾਰ ਤੁਹਾਨੂ ਭੁਲਣਾ ਸ਼ੁਰੂ ਕਰ ਦੇਣਗੇ ,
ਤੇ ਜਾਦ ਸਿਰਫ ਓਹੀ ਰਖਣਗੇ ਜਿੰਨਾ ਨੂ ਤੁਹਾਡੇ ਤੋ ਕੋਈ ਮਤਲਬ ਹੋਇਆ .ਜੇਕ਼ਰ ਤੁਸੀਂ ਕਦੇ ਆਪਣੇ ਪਿੰਡ, ਆਪਣੇ ਦੇਸ਼ ਨੂ ਖੁਸ਼ਹਾਲ ਦੇਖਣ ਦਾ ਸੁਪਨਾ ਲਿਆ ਹੋਵੇ ਤਾ ਤੁਹਾਨੂ ਸਾਡੀ ਮਦਦ ਕਰਨੀ ਪਵੇਗੀ ਓਹ ਸਿਰਫ ਪੇਸਾ ਈ ਨਹੀ ਸਗੋ ਤੁਹਾਨੂ ਇੰਡੀਆ ਰਹੰਦੇ ਆਪਣੇ ਦੋਸਤ ਜਾ ਪਰਿਵਾਰਕ ਮੈਬਰ ਨੂ ਸ੍ਮ੍ਜੋਉਣਾ ਪਵੇਗਾ ਕੇ ਕਿਸੇ ਵੀ ਚੋਣ ਸਮੇ ਓਹ ਇਕ ਚੰਗੀ ਸੋਚ ਵਾਲੇ ਵਿਅਕਤੀ ਨੂ ਅੱਗੇ ਲੈ ਕੇ ਆਉਣ ,ਭਾਵੇ ਓਹ ਕਿਸੇ ਕ੍ਲੁੱਬ ਦੀ ਗੱਲ ਹੋਵੇ ਜਾ ਕਿਸੇ M L A ਜਾ ਪਿੰਡ ਦੇ ਸਰਪੰਚ ਦੀ ਚੋਣ ਹੋਵੇ ,ਕਿਓਕੇ ਇਸ ਦੇ ਗੰਦ੍ਲੇ ਹੋਏ ਸਿਸਟਮ ਬਾਰੇ ਤੁਹਾਨੂ ਜਿਆਦਾ ਪਤਾ ਲਗਦਾ ਹੈ ਇਕ ਸੁਮੰਦਰ ਚ ਰਿਹੰਦੀ ਮੱਛੀ ਨੂ ਇਸਦੇ ਆਕਾਰ ਦਾ ਪਤਾ ਘੱਟ ਲਗਦਾ ਹੈ ,,
ਜਦ ਕਿਸੇ ਦੇਸ਼ ਵਿਚ ਬਦਲਾਵ ਆਇਆ ਹੈ ਓਹ ਸਿਰਫ ਨੋਜਵਾਨਾ ਕਰਕੇ ਆਇਆ ਹੈ ,ਅਸੀਂ ਬਹੁਤ ਕੁਝ ਕਰ ਸਕਦੇ ਆ ਪਰ ਅਫਸੋਸ ਕੇ 100% ਵਿਚੋ 40% ਨੋਜਵਾਨ ਵਿਦੇਸ਼ ਚਲੇ ਗਏ 20% ਨਸ਼ਿਆ ਵਿਚ ਤੇ ਬੱਕੀ 40% ਬਚਦੇ ਨੇ ,
ਤੁਸੀਂ ਵਿਦੇਸ਼ ਵਿਚ ਰਹਿ ਕੇ ਵੀ ਆਪਣੇ ਦੋਸਤਾ ਮਿਤਰਾ ਨੂ ਕੋਈ ਕ੍ਲੁੱਬ ਬਨੋਉਣ ਬਾਰੇ ਕਹੋ ਤੇ ਸਿਹ੍ਜੋਗ ਦੇਵੋ ਜਿਸ ਨਾਲ ਹਰ ਲੋੜਵੰਦ ਨੂ ਸਹਾਰਾ ਮਿਲ ਸਕੇ ਪਰ ਏ ਕੰਮ ਰਾਜਨੀਤੀ ਤੋ ਉਪਰ ਓਠ ਕੇ ਕੀਤਾ ਜਾਵੇ,
ਸੋ ਇਸ ਛੋਟੀ ਜਿਹੀ ਜਿੰਦਗੀ ਵਿਚ ਕੋਈ ਅਜੇਹਾ ਕੰਮ ਕਰ ਜਾਈਏ ਕੇ ਸਾਡੇ ਜਾਣ ਪਿਛੋ ਸਾਡਾ ਪਿੰਡ,ਸਾਡਾ ਦੇਸ਼ ਸਾਨੂ ਯਾਦ ਕਰੇ , ਤੇ ਓਹਨਾ ਨੂ ਸਾਡੀ ਘਾਟ ਮਹਿਸੂਸ ਹੁੰਦੀ ਰਹੇ ,,,
:- ਤਰਨਜੀਤ ਸਿੰਘ ਬੁੱਟਰ