ਸਭ ਤੋਂ ਪਹਿਲਾਂ ਮੇਰੇ ਵਲੋਂ ਸਾਰਿਆਂ ਨੂੰ ਸਤ ਸ਼੍ਰੀ ਅਕਾਲ , ਅੱਜ ਸਵੇਰੇ ਉਠਨ ਸਾਰ ਜਦੋਂ TV ਆਨ ਕੀਤਾ ਤਾਂ ਉਸ ਉਪਰ ਇਹ ਖਬਰ ਚਲ ਰਹੀ ਸੀ ਕੀ ਤੇਲ , ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ , ਮਿਨਿਸਟਰ ਸਾਹਿਬ ਕਹਿ ਰਹੀ ਸੀ ਕੀ ਤੇਲ 2-3 ਰੁਪੇ ਵਧ ਰਿਹਾ ਹੈ ਤੇ ਰਸੋਈ ਗੈਸ ਸਿਰਫ 50 ਰੁਪੇ , ਮਿਨਿਸਟਰ ਸਾਹਬ 50 ਰੁਪੇ ਦੀ ਗੱਲ ਸਿਰਫ ਏਸ ਤਰਾਂ ਕਹਿ ਰਹੇ ਸੀ ਜਿਵੇ ਕਿ ਕੋਈ 10-15 ਪੈਸੇ ਦੀ ਬਡੋਤਰੀ ਹੋਵੇ , ਪਰ ਇਕ ਗੱਲ ਦੇਖੀ ਜਾਵੇ ਤਾਂ ਇਹਨਾ ਲੋਕਾਂ ਵਾਸਤੇ 50 ਰੁਪੇ ਦੀ ਕੀ ਕੀਮਤ ਜੋ ਕਿ ਲੱਖਾਂ ਕਰੋੜਾਂ ਵਿਚ ਘੁਟਾਲੇ ਕਰ ਰਹੇ ਨੇ , 50 ਰੁਪੇ ਦੀ ਕੀਮਤ ਤਾਂ ਵਿਚਾਰਾ ਓਹ ਆਦਮੀ ਹੀ ਦਸ ਸਕਦਾ ਹੈ , ਜਿਸ ਨੂੰ ਪੂਰਾ ਦਿਨ ਮੇਹਨਤ ਕਰਨ ਤੋਂ ਬਾਅਦ , 50 ਰੁਪੇ ਨਸੀਬ ਹੁੰਦੇ ਨੇ , ਉਸ ਨੂੰ ਪੁਛੋ ਜੋ ਪੂਰਾ ਦਿਨ ਕੂੜੇ ਕਰਕਟ ਵਿਚ ਹਥ ਮਾਰਦਾ ਹੈ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਓਸ ਦਾ ਇਹ ਕਬਾੜ 50 ਰੁਪੇ ਦਾ ਵਿਕੁ ਕੇ ਨਹੀ , ਓਸ ਨੂੰ ਪੁਛੋ ਜੋ ਪੂਰਾ ਦਿਨ ਲੋਕਾਂ ਨੂੰ ਇਕ ਛੋਟੇ ਜਿਹੇ ਸਟਾਲ ਤੇ ਚਾਹ ਪਿਓੰਦਾ ਹੈ , ਜਾਂ ਵਿਚਾਰੇ ਰਿਕ੍ਸ਼ੇ ਵਾਲੇ ਨੂੰ ਪੁਛੋ ਜੋ ਪੂਰਾ ਦਿਨ ਐਨੀ ਗਰਮੀ ਵਿਚ ਲੋਕਾਂ ਨੂੰ ਢੋਂਦੇ ਰਹਿੰਦਾ ਤੇ ਫਿਰ ਕਿਤੇ ਜਾ ਕੇ ਇਹ 50 ਰੁਪੇ ਨਸੀਬ ਹੁੰਦੇ ਨੇ , ਔਰ ਓਹ ਘਰ ਜਾਣ ਵੇਲੇ ਇਹ ਸੋਚਦਾ ਹੈ ਕਿ ਚਲੋ ਅੱਜ ਦਾਲ ਚਾਵਲ ਹੀ ਬਣਾ ਲੈਨੇ ਹਾਂ, ਬਚਿਆਂ ਨੂੰ ਭੁੱਖੇ ਤਾਂ ਨਾਂ ਸੋਣਾ ਪਵੇਗਾ,
ਮੈਂ ਆਪਣੇ ਨੌਜਵਾਨ ਵੀਰਾਂ ਤੇ ਭੈਣਾ ਨੂੰ ਬੇਨਤੀ ਕਰਦਾ ਹਾਂ ਕਿ ਇਹ ਪਾਰਟੀ ਬਾਜੀ ਦੇ ਚੱਕਰ ਤੋਂ ਉਪਰ ਉਠੋ ਕਿਉਂਕਿ ਜੇ ਕੋਈ ਅੱਜ ਇਕ ਪਾਰਟੀ ਦਾ ਨੇਤਾ ਘੋਟਾਲਾ ਕਰਦਾ ਹੈ ਤਾਂ ਉਸ ਪਾਰਟੀ ਨਾਲ ਜੋ ਵੀ ਲੋਕ ਸਬੰਧ ਰਖਦੇ ਨੇ ਉਸ ਨੂੰ ਕਦੇ ਵੀ ਗਲਤ ਨਹੀ ਕਹਿੰਦੇ , ਜੋ ਕਿ ਪਤਾ ਸਾਰਿਆਂ ਨੂੰ ਹੈ ਕਿ ਓਸ ਨੇਤਾ ਨੇ ਵਾਕਿਆ ਹੀ ਗਲਤ ਕੀਤਾ ਹੈ , ਪਰ ਆਪਣੇ ਲੋਕਾਂ ਵਿਚ ਇਹਨਾ ਦੇਸ਼ ਦੇ ਚਾਲਕਾ ਨੇ ਜਿਹੜੀ ਇਹ ਪਾਰਟੀ ਬਾਜੀ ਦੀ ਲੀਕ ਖਿਚੀ ਹੈ , ਜਦੋਂ ਤੱਕ ਇਹ ਮਿਟਦੀ ਨਹੀ , ਓਦੋਂ ਤੱਕ ,ਸਾਡੇ ਘਰ ਦਾ,ਸਾਡੇ ਪਿੰਡ ਦਾ ,ਸਾਡੇ ਸ਼ਹਿਰ ਦਾ,ਸਾਡੇ ਜਿਲੇ ਦਾ , ਸਾਡੇ ਸੂਬੇ ਦਾ ਤੇ ਸਾਡੇ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ ਫੈਸਲਾ , ਵੀਰੋ ਤੇ ਭੈਣੋ ਤੁਹਾਡੇ ਹਥ ਵਿਚ ਹੈ , ਏਸ ਪਾਰਟੀ ਬਾਜੀ ਤੋਂ ਉਪਰ ਉਠੋ ਤੇ ਸਹੀ ਔਰ ਗਲਤ ਨੂੰ ਪਰਖੋ ਤੇ ਸੱਚੇ ਦਾ ਸਾਥ ਦਿਓ |
ਸੱਚਾ ਚੁਣੋ ਅਛਾ ਚੁਣੋ |
ਤੁਹਾਡਾ ਆਪਣਾ
ਪਰਮਜੀਤ ਸਿੰਘ