![]() |
ਵੱਡੇ ਸਾਈਜ ਲਈ ਫੋਟੋ ਤੇ ਕਲਿਕ ਕਰੋ |
ਆਸਾ ਬੁੱਟਰ /28 ਅਪ੍ਰੈਲ / ਲਖਵੀਰ ਸਿੰਘ : ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵਲੋਂ ਇੱਕ ਹੋਰ ਸਾਰਥਕ ਕਦਮ ਚੁੱਕਦਿਆਂ ਸਹਾਰਾ ਪੱਤ੍ਰਿਕਾ ਨਾਮ ਦਾ ਇੱਕ ਮੈਗਜੀਨ ਪ੍ਰਕਾਸ਼ਨ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਮੈਗਜੀਨ ਨਾਲ ਪਿੰਡ ਵਿਚ ਇੱਕ ਨਵੇਂ ਯੁੱਗ ਦੀ ਸ਼ੁਰੁਆਤ ਹੋਵੇਗੀ | ਇਸ ਨਾਲ ਅਜਿਹੇ ਨੌਜਵਾਨਾ ਨੂੰ ਆਪਣੀ ਕਲਮ ਦੇ ਜੋਹਰ ਦਿਖਾਉਣ ਦਾ ਮੌਕਾ ਮਿਲੇਗਾ | ਇਸ ਨਾਲ ਚੰਗੇ ਲਿਖਾਰੀ ਲਭਣ ਵਿਚ ਆਸਾਨੀ ਹੋ ਜਾਵੇਗੀ | ਉਹਨਾ ਨੌਜਵਾਨਾ ਨੂੰ ਇੱਕ ਪਲੇਟਫਾਰਮ ਮਿਲੇਗਾ ਜਿਹੜੇ ਆਪਣੀ ਕਲਾ ਹੋਣ ਦੇ ਬਾਵਜੂਦ ਕਿਸੇ ਪਲੇਟਫਾਰਮ ਦੀ ਘਟ ਹੋਣ ਕਰਨ ਅੱਗੇ ਨੀ ਵਧ ਸਕਦੇ | ਇਸ ਮੈਗਜੀਨ ਦਾ ਦਾਇਰਾ ਵਧਣ ਨਾਲ ਵਖ ਵਖ ਕਲਾਵਾਂ ਉਜਾਗਰ ਕਰਨ ਦਾ ਮੌਕਾ ਵੀ ਲੋਕਾਂ ਲਈ ਪੈਦਾ ਹੋਵੇਗਾ | ਪਹਿਲਾਂ ਸਹਾਰਾ ਦੀਆਂ ਗਤੀਵਿਧੀਆਂ ਦਾ ਸਾਰਾ ਲੇਖਾ ਜੋਖਾ ਸਿਰਫ ਇੰਟਰਨੇਟ ਤੱਕ ਹੀ ਸੀਮਤ ਸੀ ਪਰ ਪਿੰਡ ਵਿਚ ਨੈਟ ਦੀ ਵਰਤੋਂ ਕਰਨ ਵਾਲੇ ਪਾਠਕ ਸੀਮਤ ਸਨ ਜਿਸ ਕਰਕੇ ਆਮ ਲੋਕਾਂ ਤੱਕ ਇਸ ਸੁਸਾਇਟੀ ਦੇ ਕੰਮਾ ਦੀ ਜਾਣਕਾਰੀ ਪੂਰੀ ਤਰਾਂ ਨਹੀਂ ਪਹੁੰਚਦੀ ਸੀ | ਇਸ ਮੈਗਜੀਨ ਨਾਲ ਆਮ ਲੋਕਾਂ ਨਾਲ ਇਕ ਸੁਦ੍ਰਿੜ ਸੰਪਰਕ ਕਾਇਮ ਕੀਤਾ ਜਾਵੇਗਾ |
ਇਹ ਮੈਗਜੀਨ ਸਿਰਫ
ਕਵਿਤਾਵਾਂ , ਲੇਖਾਂ ਆਦਿ ਤੱਕ ਸੀਮਤ ਨਹੀ ਹੋਵੇਗਾ ਇਸ ਦੇ ਜਰੀਏ ਆਮ ਲੋਕਾਂ ਵਿਚ ਨਸ਼ਿਆਂ ਦੀ ਰੋਕਥਾਮ , ਦਹੇਜ ਪ੍ਰਥਾ , ਤੇ ਹੋਰ ਸਮਾਜ ਨੂੰ ਜਕੜ ਕੇ ਰਖਣ ਵਾਲੀਆਂ ਕੁਰੀਤੀਆਂ ਦੇ ਵਿਰੋਧ ਵਿਚ ਅਵਾਜ ਉਠਾਉਣ ਵਿਚ ਵੀ ਮਦਦ ਮਿਲੇਗੀ |ਇਸ ਮੈਗਜੀਨ ਵਿਚ ਪ੍ਰਵਾਸੀ ਵੀਰਾਂ ਦੁਆਰਾ ਕੀਤੇ ਜਾਂਦੇ ਪਿੰਡ ਭਲਾਈ ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ ਜਾਵੇਗਾ | ਇਹ ਮੈਗਜੀਨ ਮਈ ਮਹੀਨੇ ਤੋਂ ਆਪਣੇ ਪਹਿਲੇ ਅੰਕ ਨਾਲ ਸ਼ੁਰੁਆਤ ਕਰੇਗਾ | ਇਸ ਮੈਗਜੀਨ ਦਾ ਮਕਸਦ ਲੋਕ ਸੇਵਾ ਲਈ ਫੰਡ ਪੈਦਾ ਕਰਨਾ ਹੈ | ਜਿਸ ਫੰਡ ਦੀ ਵਰਤੋਂ ਪਿੰਡ ਭਲਾਈ ਲਈ ਕੀਤੇ ਜਾ ਰਹੇ ਕੰਮਾ ਵਿਚ ਕੀਤੀ ਜਾਵੇਗੀ ਇਸ ਕਰਕੇ ਇਸ ਮੈਗਜੀਨ ਦੀ ਭੇਂਟਾ ਇੱਕ ਅੰਕ ਲਈ 30 /- ਰੁਪਏ ਹੋਵੇਗੀ | ਅਤੇ ਇੱਕ ਸਾਲ ਲਈ

ਇੱਕਮੁਸ਼ਤ ਭੁਗਤਾਨ 300 /- ਰੁਪਏ ਹੋਵੇਗਾ | ਅਸੀਂ ਸਾਰੇ ਪਾਠਕਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਇਸ ਅਨੋਖੇ ਉਪਰਾਲੇ ਲਈ ਆਪਣੇ ਵਿਚਾਰ ਸਾਡੇ ਨਾਲ ਜਰੁਰ ਸਾਂਝੇ ਕਰੋ | ਕ੍ਰਪਾ ਕਰਕੇ ਆਪਣੇ ਵਚਰ ਇਸ ਪੋਸਟ ਦੇ ਨੀਚੇ ਬਣੇ ਆਈਕੋਨ ਟਿੱਪਣੀਆਂ ਤੇ ਕਲਿਕ ਕਰਕੇ ਦਿਓ | ਅਤੇ ਇਸ ਮੈਗਜੀਨ ਵਿਚ ਕੀ ਕੀ ਸ਼ਾਮਲ ਕੀਤਾ ਜਾਵੇ ਉਸ ਬਾਰੇ ਵੀ ਆਪਣੇ ਵਿਚਾਰ ਦਿਓ ਜੀ |
ਲਖਵੀਰ ਸਿੰਘ ਬੁੱਟਰ ਦੀ ਵਿਸ਼ੇਸ਼ ਪੇਸ਼ਕਸ਼
9464030208