Skip to main content

ਆਤਮਦਾਹ ਦੀਆਂ ਕੋਸ਼ਿਸ਼ਾਂ ਨਾਲੋਂ ਸੱਚ ਦਾ ਸਾਥ ਦਿਓ ਖੁਸ਼ਹਾਲੀ ਜਰੂਰ ਮਿਲੇਗੀ


ਲ੍ਸ਼੍ਮਨ ਸਿੰਘ ਬੁੱਟਰ 
ਸਭ ਤੋਂ ਪਹਲਾਂ ਇਸ ਲੇਖ ਨੂੰ ਪੜਨ ਵਾਲੇ ਸਾਰੇ ਪੰਜਾਬੀਆਂ ਨੂੰ ਇਸ ਨਾਚੀਜ ਦੀ ਸਤਿ ਸ਼੍ਰੀ ਅਕਾਲ ਇਸ ਲੇਖ ਨਾਲ ਮੇਰਾ ਕਿਸੇ ਨੂੰ ਸਮਝਾਉਣ ਦਾ ਇਰਾਦਾ ਨਹੀਂ , ਸਿਰਫ ਆਪਣੇ ਮਨ ਦੇ ਵਿਚਾਰ ਹੀ ਸਾਰਿਆਂ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਹੈ ।  ਕਿਓਂਕਿ ਮੈਥੋ ਬਹੁਤ ਹੀ ਸੂਝਵਾਨ ਪੰਜਾਬ ਦੇ ਲੋਕ ਹਨ ਬੇਨਤੀ ਹੈ ਨੋਜਵਾਨ ਵੀਰਾਂ ਅਤੇ ਭੈਣ ਨੂੰ ਜੋ ਪੜ੍ ਲਿਖ ਕੇ ਬੇਰੁਜਗਾਰ ਫਿਰਦੇ ਹਨ ਅਤੇ ਨਸ਼ਿਆਂ ਵਰਗੀਆਂ ਭੈੜੀਆਂ ਲਾਹਨਤਾ ਦਾ ਸ਼ਿਕਾਰ ਹੋ ਰਹੇ ਹਨ , ਕਿਓਂ ?... ਪੰਜਾਬ ਵਿਚ ਰੋਜਗਾਰ  ਨਹੀ ਜਾਂ ਯੋਗ ਪੜੇ ਲਿਖੇ ਨੌਜਵਾਨ ਹੀ ਨਹੀ ਹਨ ਪੰਜਾਬ ਕਦੇ ਭਾਰਤ ਦੇ ਮੱਥੇ ਦਾ ਚੰਨ ਸੀ ਅਤੇ ਭਾਰਤ ਵਿਚੋਂ ਨੰਬਰ ਇਕ ਸੂਬਾ ਮੰਨਿਆ ਜਾਂਦਾ ਸੀ । ਅੱਜ ਅਸੀਂ ਅਖੀਰਲੀ ਕਤਾਰ ਵਿਚ ਹਾਂ ਪਿਸ਼ਲੀਆਂ ਸਰਕਾਰਾਂ ਆਈਆਂ ਪੰਜਾਬ ਅਤੇ ਪੰਜਾਬ 26 ਵੇਂ ਨੰਬਰ ਤੇ ਚਲਾ ਗਿਆਕਿਓਂ ? . ਪੰਜਾਬ ਵਿਚ ਕਿਸ ਚੀਜ ਦੀ ਘਾਟ ਹੈ । ਇਹ ਸਭ ਦੀ ਸਮਝ ਚੋਂ ਬਾਹਰ ਹੈ । 23 ਨਵੰਬਰ ਦਾ ਅਖਬਾਰ ਪੜਿਆ , ਖਬਰ ਸੀ .ਆਈ . ਵਲੰਟੀਅਰਾ ਵਲੋਂ ਆਤਮ ਦਾਹ ਦੀ ਕੋਸ਼ਿਸ਼ .....  ਅੱਖਾਂਅੱਗੇ ਫਰੀਦਕੋਟ ਦੀ ਮੇਰ ਇਕ ਭੈਣ ਦੀ ਤਸਵੀਰ ਆ ਗਈ। ਜੋ ਸੌੜੀ ਸੋਚ ਦੇ ਨੇਤਾਂਵਾਂ ਕਾਰਨ ਬੇਰੁਜ਼ਗਾਰੀ ਦੀ ਭੇਂਟ ਚੜ ਗਈ . । ਅਸੀਂ ਆਤਮ ਦਾਹ ਬਾਰੇ ਝੱਟ ਸੋਚ ਲੈਂਦੈ ਹਾਂ ਟੈਂਕੀਆ ਤੇ ਚੜਦੇ ਹਾਂ ਭੁੱਖ ਹੜਤਾਲਾਂ ਕਰਦੇ ਹਾਂ । ਅਤੇ ਇਹ ਸਿਲਸਿਲਾ ਪਿਛਲੇ ਕਾਫੀ ਸਾਲਾਂ ਤੋਂ ਚਲਦਾ ਆ ਰਿਹਾ ਹੈ ਪਰ ਕੀ ਇਸ ਨਾਲ ਕੋਈ ਮਸਲਾ ਹੱਲ਼ ਹੋਇਆ ? ਸਾਡੇ ਸ਼ਹੀਦਾਂ ਇਸ ਲਈ ਫ਼ਾਂਸੀ ਦੇ ਰੱਸੇ ਚੁਮੇ ਸਨ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਪੜ ਲਿਖ ਕੇ ਦੇਸ਼ ਦੇ  ਵਿਕਾਸ ਵਿਚ ਹਿਸਾ ਪਾਉਣ ਦੀ ਬਜਾਏ ( ਆਤਮ ਦਾਹ ਵਾਲੀਆਂ ) ਬੁਜ਼ਦਿਲਾਂ ਵਾਲੀਆਂ ਗੱਲਾਂ ਕਰਨਗੇ । ਓਹਨਾ ਨੂੰ ਕੀ ਲੋੜ ਸੀ ,ਅੰਗਰੇਜਾਂ ਨਾਲ ਲੜਨ ਜੇ ਓਹ ਵੀ ਇਸੇ ਤਰਾਂ ਸੋਚਦੇ ਕੀ ਅਸੀਂ ਅਜ ਅਜਾਦ ਹੁੰਦੇ ? , ਨਹੀਂ ..ਹੱਕ  ਮਿਲਦੇ ਨਹੀਂ ਲਏ ਜਾਂਦੇ   ।  ਸ਼ਹੀਦਾਂ ਨੇ ਕੁਰਬਾਨੀਆ ਕਰਕੇ ਸਾਨੂੰ ਇਕ ਹੱਕ ਦਿੱਤਾ ਵੋਟ ਦਾ ( ਮਤਦਾਨ ) , ਸਾਨੂੰ ਅੱਜ ਨਾ ਕਿਸੇ ਨਾਲ ਲੜਨ ਦੀ ਲੋੜ ਹੈ , ਨਾ ਕਿਸੇ ਕੁਰਬਾਨੀ  ਦੀ , ਸਗੋਂ ਲੋੜ ਹੈ ਵੋਟ ਦੇ ਇਸ ਅਧਿਕਾਰ ਦੀ ਸਹੀ ਵਰਤੋਂ ਦੀ , ਸਰਕਾਰਾਂ ਆਈਆਂ ਤੇ ਗਈਆਂ ਗੱਲਾਂ ਕੀਤੀਆਂ ਸਿਰਫ ਸਬਸਿਡੀਆਂ ਓਹ ਵੀ ਲੋਕਾਂ ਨੂੰ ਮੁੱਖ  ਰਖਕੇ ਨਹੀ ਸਿਰਫ ਕੁਰਸੀ ਨੂੰ ਮੁੱਖ ਰਖਕੇ ।  ਕਦੇ ਕੋਈ ਲੀਡਰ ਨਾ ਤਾਂ ਬੇਰੁਜਗਾਰੀ ,ਨਾ ਭਰੂਣ ਹਤਿਆ , ਨਾ ਭ੍ਰਿਸ਼ਟਾਚਾਰ ,ਨਾ ਕਿਸਾਨੀ ਬਾਰੇ , ਨਾ ਦਾਜ , ਨਾ ਸਿਹਤ ਬਾਰੇ ਬੋਲਿਆ । ਜਦੋਂ ਵੀ ਲੋਕਾਂ ਵਿਚ ਪੰਜਾਬ ਦੇ ਆਰਥਿਕ ਸੁਧਾਰ ਦੀ ਗੱਲ ਚਲਦੀ ਸੀ ਤਾਂ ਲੋਕ ਕਹਿੰਦੇ ਸਨ ਇਸ ਨੂੰ ਕੋਈ ਮਾਈ ਦਾ ਲਾਲ ਹੀ ਸੁਧਾਰੂ .... ਜੇ ਅੱਜ ਕਿਸੇ ਨੇ ਪੰਜਾਬ ਦੇ ਆਰਥਿਕ ਸੁਧਾਰ ਦੀ ਗੱਲ ਕੀਤੀ ਹੈ ਤਾਂ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਕੀਤੀ ਹੈ । ਅੱਜ ਆਪਾਂ ਆਪਣੇ ਨਿੱਕੇ ਨਿੱਕੇ ਬਚਿਆਂ ਨੂੰ ਆਪਣੇ ਵਿਤ ਤੋਂ ਵਧ ਖਰਚ ਕਰਕੇ ਮਹਿੰਗੇ ਸਕੂਲਾਂ ਵਿਚ ਪੜਾ ਰਹੇ ਹਾਂ ਅਤੇ ਵੈਨਾ ਵਿਚ ਤਕਲੀਫ਼ ਆਉਣ ਤੇ ਡ੍ਰਾਇਵਰਾ ਨਾਲ ਬਹਿਸਣ ਲੱਗਦੇ  ਹਾਂ ।  ਜੇ ਆਪਾਂ ਚਾਹੁੰਦੇ ਹਾਂ ਕਿ ਓਹ ਪੜ੍ਹ ਲਿਖ ਕੇ ਆਪਣੇ ਪੈਰਾਂ ਸਿਰ ਖੜੇ ਹੋਣ ਤੇ ਪੰਜਾਬ ਇੱਕ ਨੰਬਰ ਵੱਲ ਵਧੇ ਤਾਂ ਬਦਲਆ ਲਿਅਉਣਾ ਹੀ ਪਵੇਗਾ । ਨਹੀਂ ਤਾਂ  ਸਕੂਲਾਂ ਵਿਚ ਪੜ੍ਹਨ ਵਾਲੇ ਸਾਡੇ ਇਹ ਬੱਚੇ ਪੜ੍ਹ ਲਿਖ ਕੇ ਇੱਕ ਦਿਨ ਚੰਡੀਗੜ੍ਹ ਦੇ ਮਟਕਾ ਚੌਕ ਵਿਚ ਪੁਲਿਸ ਦੇ ਡੰਡੇ ਖਾਣ ਜਰੂਰ ਜਾਣਗੇ , ਜਾਂ ਆਤਮਦਾਹ ਕਰਨਗੇ  ,ਜਾਂ  ਨਸ਼ੇ ਖਾਣਗੇ ,ਜਾਂ ਚੋਰੀਆਂ ਕਰਨਗੇ ਫੇਰ ਸਾਡੇ ਕੀਤੇ ਖਰਚਿਆਂ ਦਾ ਲਾਭ ਕਿਸ ਨੂੰ ਮਿਲੇਗਾ ?.... ਇਹ ਹੁਣ ਪੰਜਾਬ ਦੇ ਹਰ ਵਸਨੀਕ ਨੇ ਜਾਤ ਪਾਤ , ਧਰਮ ਅਤੇ ਆਪਸੀ ਈਰਖਾ ਤੋਂ ਉਪਰ ਉਠ ਕੇ ਸੋਚਣਾ ਹੈ .....
 ਅਤੇ ਫੈਸਲਾ  ਨੋਜਵਾਨ ਵੀਰਾਂ ਅਤੇ ਭੈਣਾ ਦੇ ਹੱਥ । 
ਲ੍ਸ਼੍ਮਨ ਸਿੰਘ ਬੁੱਟਰ 
 9464719319.. 

Popular posts from this blog

ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਗੁਰਪੁਰਬ

ਲਖਵੀਰ ਸਿੰਘ /06-11-2014/ ਹਰ ਵਾਰ ਦੀ ਤਰਾਂ ਇਸ ਵਾਰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪਿਸ਼੍ਲੇ ਦੋ ਦਿਨਾਂ ਤੋਂ  ਪ੍ਰਕਾਸ਼  ਹੋਏ ਸ਼੍ਰੀ ਅਖੰਡ ਪਾਠ ਦੇ  ਭੋਗ ਸਵੇਰੇ 10 ਵਜੇ ਗੁਰੁ ਦਵਾਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਪਾਏ ਗਏ | ਸਾਰੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਭੋਗ ਤੇ ਹਾਜਰੀ ਲਗਵਾਈ ਅਤੇ ਇਸ ਉਪਰੰਤ ਸਮੂਹ ਸੰਗਤ ਨੂੰ ਗੁਰੂ ਕਾ ਲੰਗਰ ਵਰਤਾਇਆ ਗਿਆ | ਦੁਪਿਹਰ 2 ਵਜੇ ਤੋਂ ਨਗਰ ਕੀਰਤਨ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸ਼ੋਭਾ ਯਾਤਰਾ ਵਾਸਤੇ ਸੋਹਨੀ ਪਾਲਕੀ ਸਜਾਈ  ਗਈ ਅਤੇ ਵੱਖ ਵੱਖ ਪਡਾਵਾਂ ਤੇ ਪਿੰਡ ਵਾਸੀਆਂ ਵੱਲੋਂ ਚਾਹ , ਕੇਲੇ , ਲੱਡੂ , ਬਰਿਡ ਪਕੋੜੇ , ਪੇਸਟ੍ਰੀਆਂ ਆਦਿ ਦੇ ਲੰਗਰ ਸੰਗਤ ਵਾਸਤੇ ਪੂਰੇ ਉਤਸ਼ਾਹ ਨਾਲ ਲਗਾਏ ਗਏ  | ਢਾਢੀ ਜਥੇ ਵੱਲੋਂ ਗੁਰੂ ਨਾਨਕ ਦੇਵ ਜੀ ਜੀਵਨ ਨਾਲ ਸਬੰਧਿਤ ਵਾਰਾਂ ਪੇਸ਼ ਕੀਤਿਆ ਗਈਆਂ | ਲੋਕਾਂ ਨੇ ਆਪੋ ਆਪਨੇ ਘਰਾਂ ਅੱਗੋਂ ਨਗਰ ਕੀਰਤਨ ਆਉਣ ਦੀ ਖੁਸ਼ੀ ਵਿੱਚ ਸਾਫ਼ ਸਫਾਈ ਕੀਤੀ | ਸ਼ਾਮ 6 : 30 ਵਜੇ ਨਗਰ ਕੀਰਤਨ  ਵੱਖ ਵੱਖ ਪਡਾਵਾਂ ਵਿੱਚ ਦੀ ਗੁਜਰਦਾ ਹੋਇਆ ਗੁਰੂ ਦਵਾਰਾ  ਸਾਹਿਬ ਵਾਪਸ ਪੁੱਜਾ | ਇਸ ਵਾਰ ਨਗਰ ਕੀਰਤਨ  ਵਿੱਚ ਔਰਤਾਂ ਦੀ ਗਿਣਤੀ ਬਹੁਤ ਜਿਆਦਾ ਰਹੀ | ਲੋਕਾਂ ਨੇ ਕਣਕ ਅਤੇ ਗੁਰੂ ਕੀਆਂ ਇਮਾਰਤਾਂ ਵਾਸਤੇ ਮਾਇਕ ਸੇਵਾ ਪ੍ਰਬੰਧਕ ਕਮੇਟੀ ਨੂੰ ਹਰ ਵਾਰ ਦੀ ਤਰਾਂ ਪੂਰੇ ...

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ : ਗੁਰਲਾਲ ਸਿੰਘ ਕਾਉਣੀ

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ ਕਿ ਡੀ.ਜੇ.ਤੇ ਚੱਕਵੇਂ ਗੀਤ ਵੱਜ ਰਹੇ ਆ।ਕਿੰਨਾਂ ਮਾਹੌਲ ਬਦਲ ਗਿਆ,ਸੁਣਿਆ ਸੀ ਕਿ ਪਹਿਲਾਂ ਪਿੰਡ ਚ ਮਰੇ ਦਾ ਮਹੀਨਿਆਂ ਤੱਕ ਸੋਗ ਚਲਦਾ ਸੀ,ਤੇ ਅੱਜ ਸਿਰਫ ਕੁੱਝ ਕੁ ਘੰਟੇ।ਲੋਕ ਇੰਨੇਂ ਅਗਾਂਹਵਧੂ ਹੋ ਗਏ ਯਕੀਨ ਨਹੀਂ ਹੁੰਦਾ।ਪਰ ਰਾਜਨੀਤਿਕਾਂ ਦੀ ਚਾਪਲੂਸੀ ਕਰਨ ਵੇਲੇ ਲੱਗਦਾ ਕਿ ਨਹੀਂ ਲੋਕ ਸਮੇਂ ਦੀ ਚਾਲ ਨਾਲ ਨਹੀਂ ਬਦਲੇ,ਮਾਨਸਿਕਤਾ ਹੀ ਛੋਟੀ ਹੋਈ ਪਈ ਏ।ਵਰਨਾ ਕਿਸੇ ਸ਼ਰੀਕ ਦੇ ਬਲਦੇ ਸਿਵੇ ਲਾਗੇ ਢੋਲ ਕੋਈ ਬੇ-ਗੈਰਤ ਹੀ ਵਜਾ ਸਕਦਾ।ਮੰਨਦੇ ਆਂ ਕਿ ਸਮੇਂ ਅੱਗੇ ਕਿਸੇ ਦੀ ਨਹੀਂ ਚਲਦੀ,ਪਰ ਇਨਸਾਨੀ ਕਦਰਾਂ-ਕੀਮਤਾਂ ਤੇ ਆਪਸੀ ਵਿਸ਼ਵਾਸ ਨੂੰ ਕਾਇਮ ਜਰੂਰ ਰੱਖਿਆ ਜਾ ਸਕਦਾ।ਇਹੀ ਛੋਟੀਆਂ-ਛੋਟੀਆਂ ਗੱਲਾਂ ਉਹਨਾਂ ਮਸਲਿਆਂ ਦਾ ਹੱਲ ਨੇ ਜਿੰਨ੍ਹਾਂ ਨੂੰ ਸੁਲਝਾਉਣ ਲਈ ਅਸੀਂ ਅਣਖਾਂ ਗਹਿਣੇ ਰੱਖ ਕੇ ਲੀਡਰਾਂ ਦੇ ਤਲੇ ਚੱਟਦੇ ਆਂ। ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਤੁਰ ਜਾਣਾ। ਮਿੱਟੀਏ,ਵਾ ਲੱਗਿਆਂ ਉੱਡ ਜਾਣਾ।ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ...

ਭਗਤ ਸਿੰਘ ਵੈਲੀ ਜਾਂ ਕਾਤਲ ਨਹੀਂ... ਸਗੋਂ ਚੇਤੰਨ ਨੌਜਵਾਨ ਸੀ

ਭਗਤ ਸਿੰਘ ਕੁੰਢੀਆਂ ਮੁੱਛਾਂ  ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ ਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ ਵਿਸ਼ਾਲ ਸੋਚ ਦਾ ਨਾਂ ਹੈ... ਉਸ ਵਿਸ਼ਾਲ ਫਲਸਫੇ ਦਾ ਨਾਂ ਹੈ ਜਿਸਦੇ ਆਮ ਜਨਜੀਵਨ 'ਤੇ ਲਾਗੂ ਹੋਣ ਨਾਲ ਹਰ ਘਰ ਵਿੱਚ ਖੁਸ਼ਹਾਲੀ ਆ ਸਕਦੀ.....ਸੀ। 'ਸੀ' ਸ਼ਬਦ ਨੂੰ ਇੰਨਾ ਪਿਛਾਂਹ ਕਰਕੇ ਲਿਖਣਾ ਵੀ ਸ਼ਾਇਦ ਧਿਆਨ ਮੰਗਦਾ ਹੋਵੇਗਾ। ਬਿਲਕੁਲ ਸਹੀ ਸੋਚਿਆ ਤੁਸੀਂ..ਕਿਉਂਕਿ ਭਗਤ ਸਿੰਘ ਦੀ ਸੋਚ ਹੀ ਅਜਿਹੀ ਸੀ ਕਿ ਉਸਦੇ ਵਿਚਾਰਾਂ ਨੂੰ ਹੁਣ ਤੱਕ ਜੇ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਗਿਆ ਹੁੰਦਾ ਤਾਂ ਇਸ ਤ੍ਰੇੜਾਂ ਖਾਧੇ, ਭੁੱਖਮਰੀ ਦੇ ਮਾਰੇ, ਤੰਗੀਆਂ ਤੁਰਸੀਆਂ ਦੇ ਝੰਬੇ ਸਮਾਜ ਵਿੱਚ ਸਮਾਜਿਕ ਨਾ-ਬਰਾਬਰੀ ਹਰਗਿਜ ਨਹੀਂ ਸੀ ਰਹਿਣੀ। ਭਗਤ ਸਿੰਘ ਨੂੰ ਫਾਂਸੀ ਟੰਗ ਕੇ ਬੇਸ਼ੱਕ ਸਰਮਾਏਦਾਰਾਂ ਦਾ ਲਾਣਾ ਕੱਛਾਂ ਵਜਾ ਰਿਹਾ ਹੋਵੇ ਪਰ ਉਹ ਅਣਜਾਣ ਕੀ ਜਾਨਣ ਕਿ ਬਚਪਨ ਵਿੱਚ 'ਦਮੂਖਾਂ'  ਬੀਜਣ ਵਾਲਾ ਭਗਤ ਸਿੰਘ ਆਪਣੀ ਸ਼ਹਾਦਤ ਤੱਕ ਇੰਨੇ ਕੁ 'ਦਿਮਾਗ' ਬੀਜ ਗਿਆ ਹੈ ਜੋ ਉਸ ਦੀ ਸੋਚ ਨੂੰ ਕਦਮ ਦਰ ਕਦਮ ਅੱਗੇ ਲਿਜਾਣ ਦੇ ਉਪਰਾਲੇ ਕਰਦੇ ਰਹਿਣਗੇ। ਭਗਤ ਸਿੰਘ ਨੂੰ ਸਿਰਫ ਸ਼ਹੀਦ ਸ਼ਬਦ ਦਾ ਰੁਤਬਾ ਦੇ ਕੇ ਹਰ ਸਾਲ ਉਸਦੇ ਬੁੱਤਾਂ 'ਤੇ ਗੇਂਦੇ ਦੇ ਫੁੱਲ ਚੜ੍ਹਾ ਕੇ ਅਖਬਾਰਾਂ ਰਾਹੀਂ ਆਪਣੀ ਬੱਲੇ ਬੱਲੇ ਕਰ...