ਨਾਲ ਕਲਮ ਦੇ ਕਾਪੀ ਉਪਰ ਵਾਹੁੰਦਾਂ ਕੀ-ਕੀ ਸੀ
ਬਹਿ ਕਿ ਸੋਚੋ ਲੋਕੋ ਕਿ ਉਹ ਚਾਹੁੰਦਾ ਕੀ-ਕੀ ਸੀ
ਇੱਕ ਟਾਹਰਾਂ ਮਾਰ ਕਿ ਕੁਝ ਨਹੀ ਲੋਕੋ ਬਣਨਾ ਭਾਰਤ ਦਾ
ਹੁਣ ਬਿਨਾ ਕ੍ਰਾਤੀਂ ਨਹੀ ਹੈਗਾ ਜੀ ਸਰਨਾ ਭਾਰਤ ਦਾ
ਭਗਤ ਸਿੰਘ ਓਦੋ ਥੋਨੂੰ ਸਮਝਾਉਦਾਂ ਕੀ-ਕੀ ਸੀ
ਮਜ਼ਲੂਮਾ ਨੂੰ ਰਾਖੀ ਤੇ ਰੁਜ਼ਗਾਰ ਜਵਾਨਾ ਨੂੰ
ਮਿਲਣ ਬਰਾਬਰ ਮੌਕੇ ਤੇ ਅਧਿਕਾਰ ਜਵਾਨਾ ਨੂੰ
ਮਨ ਅੰਦਰ ਉਹ ਜੁਗਤਾਂ ਹੋਰ ਬਣਾਉਦਾਂ ਕੀ-ਕੀ ਸੀ
ਧਰਮ ਦੇ ਨਾ ਤੇ ਹੁੰਦੀ ਹੈ ਜੋ ਲੁੱਟ ਵੀ ਬੰਦ ਹੋਵੇ
ਹੱਕ ਮੰਗਣ ਤੇ ਪੈਦੀਂ ਰਹਿੰਦੀਂ ਕੁੱਟ ਵੀ ਬੰਦ ਹੋਵੇ
ਦੇਸ਼ ਬਾਰੇ ਓਹਨੂੰ ਪਲ-ਪਲ ਫਿਕਰ ਸਤਾਉਦਾਂ ਕੀ-ਕੀ ਸੀ
ਸਭ ਨੂੰ ਹੋਵੇ ਪਤਾ ਕਿ ਕੀ ਹੈ ਕੀਮਤ ਵੋਟਾ ਦੀ
ਬਣਨਾ ਨਹੀ ਸੀ ਚਾਹੁੰਦਾਂ ਓਹ ਤਸਵੀਰ ਵੀ ਨੋਟਾ ਦੀ
ਕੀ ਸੀ ਮਾੜਾ ਲੱਗਦਾ ਤੇ ਓਹਨੂੰ ਭਾਉਦਾਂ ਕੀ-ਕੀ ਸੀ
ਧਰਮ ਨਹੀ ਅਪਣਾਉਨਾ ਜੇ ਨਫਰਤ ਫੈਲਾਉਦਾਂ ਏ
ਤਿਆਗ ਦਵੋ ਜੋ ਬੰਦਾ ਜੇਭਾ ਭਰਨੀਆ ਚਾਹੁੰਦਾਂ ਏ
ਨਾਲ ਦਲੀਲਾਂ ਕਰਕੇ ਗੱਲ ਸੁਣਾਉਦਾਂ ਕੀ-ਕੀ ਸੀ
ਕਦੇ ਗਰੀਬ ਅਮੀਰਾਂ ਵਾਲੇ ਹੋਵਣ ਪਾੜੇ ਨਾ
ਬਿਨ ਗੱਲੋਂ ਸਰਕਾਰ ਕਿਸੇ ਨੂੰ ਜੇਲੀਂ ਤਾੜੇ ਨਾ
ਕਿੰਨ੍ਹਾਂ ਨੂੰ ਸੀ ਪੜ੍ਹਦਾ ਤੇ ਖੁਦ ਗਾਉਦਾਂ ਕੀ-ਕੀ ਸੀ
ਖੇਡ ਸਿਆਸਤ ਸਮਝੋ ਲੋਕੋ ਬਣੋ ਸਿਆਣੇ ਵਈ
ਜੋਸ਼ ਭਰਨਗੇ ਥੋਡੇ ਵਿੱਚ "ਸੁੱਖੀ" ਦੇ ਗਾਣੇ ਵਈ
ਸੁਪਨੇ ਪੂਰੇ ਕਰਨੇ "ਗਿੱਲ" ਗਿਣਾਉਦਾਂ ਕੀ-ਕੀ ਸੀ
99884-28859

ਸੁਖਦੀਪ ਗਿੱਲ “ਮੋਗਾ”
99884-28859