ਆਸਾ ਬੁੱਟਰ 19 ਅਪ੍ਰੈਲ : ਲਖਵੀਰ ਸਿੰਘ : ਆਸਾ ਬੁੱਟਰ ਦੀ ਦਾਣਾ ਮੰਡੀ ਵਿਚ ਕਣਕ ਦੀ ਆਮਦ ਤੇਜ ਹੋ ਗਈ ਹੈ , ਪਿਸ਼੍ਲੇ ਕੁਝ ਦਿਨਾ ਤੋਂ ਮੌਸਮ ਦਾ ਮਿਜਾਜ ਵੀ ਕੁਝ ਚੰਗਾ ਨਹੀ ਰਿਹਾ ਹੈ , ਪਿਸ਼੍ਲੇ ਤਿਨ ਦਿਨਾ ਤੋਂ ਰੋਜ ਰਾਤ ਨੂੰ ਬਾਰਸ਼ ਪੈ ਜਾਂਦੀ ਹੈ , ਪਰ ਰਾਹਤ ਦੀ ਗੱਲ ਇਹ ਹੈ ਕਿ ਸੁਬਹ ਨੂੰ ਮੌਸਮ ਸਾਫ਼ ਹੋ ਜਾਂਦਾ ਹੈ , ਬੀਤੀ ਰਾਤ ਕਾਫੀ ਜਿਆਦਾ ਬਾਰਸ਼ ਹੋਈ ,ਪਰ ਸਵੇਰੇ ਦਸ ਵਜੇ ਤੱਕ ਕਣਕ ਦੀ ਕਟਾਈ ਦਾ ਕੰਮ ਜਾਰੀ ਹੋ ਗਿਆ , ਅਸਮਾਨ ਅਜੇ ਵੀ ਪੂਰੀ ਤਰਾਂ ਸਾਫ਼ ਨਹੀ , ਅਗਲੇ ਦੋ ਦਿਨਾ ਵਿਚ ਵੀ ਮੁਕਤਸਰ ਦੇ ਆਸ ਪਾਸ ਦੇ ਇਲਕਿਆਂ ਵਿਚ ਬਾਰਸ਼ ਦੀ ਸੰਭਾਵਨਾ ਹੈ , ਮੰਡੀ ਵਿਚ ਪਈ ਕਣਕ ਨੂੰ ਵੀ ਅਜੇ ਭਾਅ ਨਹੀਂ ਲਗਿਆ ਹੈ ,
ਫੋਟੋ ਤੇ ਕਲਿਕ ਕਰਕੇ ਫੋਟੋ ਨੂੰ ਫੁੱਲ ਸਾਇਜ ਵਿਚ ਵੇਖੋ