
ਇਥੇ ਇਹ ਵੀ ਜਿਕਰਯੋਗ ਹੈ ਕਿ ਮਾਲਵਾ ਪੱਟੀ ਵਿਚ ਕੈਂਸਰ ਦੀ ਬਿਮਾਰੀ ਪੂਰੀ ਤਰਾਂ ਆਪਣੇ ਪੈਰ ਜਮਾ ਚੁੱਕੀ ਹੈ | ਆਸਾ ਬੁੱਟਰ ਵਿਚ ਵੀ ਕੈੰਸਰ ਨਾਲ ਪਹਿਲਾਂ ਵੀ ਕਈ ਮੌਤਾਂ ਹੋ ਚੁਕੀਆਂ ਹਨ | ਅਤੇ ਨਾਲ ਲਗਦੇ ਪਿੰਡ ਭੁੱਟੀਵਾਲਾ ਵਿਚ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ 65 ਨੂੰ ਪਰ ਕਰ ਚੁੱਕੀ ਹੈ | ਪਰ ਇਹ ਭਿਆਨਕ ਬਿਮਾਰੀ ਜਿਥੇ ਲੋਕਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਉਹਨਾ ਤੋਂ ਖੋ ਲੈਂਦੀ ਹੈ ਉਥੇ ਇਹ ਉਹਨਾ ਦੇ ਪੈਸੇ ਦੀ ਬਰਬਾਦੀ ਵੀ ਕਰਦੀ ਹੈ | ਪਿਸ਼੍ਲੇ ਲੰਬੇ ਅਰਸੇ ਤੋਂ ਮਾਲਵਾ ਦੇ ਖੇਤਰ ਬਾਰੇ ਕੈਂਸਰ ਨੂੰ ਲੈ ਕੇ ਇਸ ਸੰਬੰਧੀ ਕੋਈ ਠੋਸ ਨੀਤੀ ਬਣਾਉਣ ਬਾਰੇ ਮੰਗ ਉਠਦੀ ਰਹੀ ਹੈ | ਪਰ ਹਮੇਸ਼ਾ ਸਰਕਾਰ ਵਲੋਂ ਇਸ ਨੂੰ ਅਣਗੋਲਿਆਂ ਕੀਤਾ ਜਾਂਦਾ ਰਿਹਾ ਹੈ | ਭਾਵੇਂ ਕਿ ਮੁਖ ਮੰਤਰੀ ਖੁਦ ਵੀ ਇਸ ਖੇਤਰ ਨਾਲ ਸੰਬਧ ਰਖਦੇ ਹਨ | ਪਰ ਇਸ ਇਲਾਕੇ ਵਿਚ ਕੈਂਸਰ ਨੂੰ ਲੈ ਕੇ ਉਹਨਾ ਨੇ ਵੀ ਕੋਈ ਠੋਸ ਨੀਤੀ ਨਹੀਂ ਬਣਾਈ | ਅਸੀਂ ਸਹਾਰਾ ਜਨ ਸੇਵਾ ਸੁਸਾਇਟੀ ਅਤੇ ਪੂਰੇ ਪਿੰਡ ਵਲੋਂ ਇਹ ਮੰਗ ਰਖਦੇ ਹਨ ਕਿ ਜਲਦੀ ਹੀ ਇਸ ਇਲਾਕੇ ਵਿਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ੁਰੂ ਵਿਚ ਹੀ ਪਤਾ ਲਗਾਉਣ ਲਈ
ਘੱਟੋ ਘੱਟ ਡਾਇਆਗਨੋਸ ਕੇਂਦਰਾ ਦੀ ਸਥਾਪਨਾ ਕੀਤੀ ਜਾਵੇ | ਅਤੇ ਬਿਨਾ ਕਿਸੇ ਦੇਰੀ ਦੇ ਕੋਈ ਠੋਸ ਨੀਤੀ ਇਸ ਤੇਜੀ ਨਾਲ ਵਧ ਰਹੀ ਬਿਮਾਰੀ ਦੇ ਵਾਸਤੇ ਅਮਲ ਚ ਲਿਆਂਦੀ ਜਾਵੇ |