ਆਸਾ ਬੁੱਟਰ /ਲਖਵੀਰ ਸਿੰਘ /ਬੀਤੀ 5 ਨਵੰਬਰ ਦੀ ਸਵੇਰ ਨੂੰ ਕਰੀਬ 8:45 ਵਜੇ ਕੁਝ ਅਨ੍ਪ੍ਸ਼ਾਤੇ ਹਮਲਾਵਰਾਂ ਵੱਲੋਂ ਕੋਆਪ੍ਰੇਟਿਵ ਸੁਸਾਇਟੀ ਆਸਾ ਬੁੱਟਰ ਵਿਚ ਬਤੌਰ ਖਾਦ ਵਿਕਰੀ ਕਰਮਚਾਰੀ ਗੁਰਦੀਪ ਸਿੰਘ ਤੇ ਜਾਨਲੇਵਾ ਹਮਲਾ ਕੀਤਾ ਗਿਆ । ਇਸ ਹਮਲੇ ਵਿੱਚ ਗੁਰਦੀਪ ਸਿੰਘ ਜੋ ਕੇ ਪਿੰਡ ਮੜ੍ਹਾਕ ਤੋਂ ਆਸਾ ਬੁੱਟਰ ਆ ਰਹੇ ਸੀ ਬੁਰੀ ਤਰਾਂ ਜਖਮੀ ਹੋ ਗਏ । ਇਹ ਹਮਲਾ ਵਨ ਵਿਭਾਗ ਦੀ ਨਰਸਰੀ ਕੋਲ ਸੂਰੇਵਾਲਾ ਦੇ ਰਾਹ ਤੇ ਕੀਤਾ ਗਿਆ । ਪਹਿਲਾਂ ਤੋਂ ਮਿੱਥੇ ਅਨੁਸਾਰ ਤਿੰਨ ਹਮਲਾਵਰਾਂ ਨੇ ਪਹਿਲਾਂ ਹੱਥ ਦੇ ਕੇ ਗੁਰਦੀਪ ਸਿੰਘ ਨੂੰ ਤੇਲ ਦੇ ਬਹਾਨੇ ਰੋਕ ਲਿਆ । ਜਦੋਂ ਹੀ ਗੁਰਦੀਪ ਸਿੰਘ ਨੇ ਮੋਟਰਸਾਇਕਲ ਖੜਾ ਕੀਤਾ ਹਮਲਾਵਰਾਂ ਨੇ ਕਹੀ ਦੇ ਦਸਤਿਆਂ ਨਾਲ ਗੁਰਦੀਪ ਸਿੰਘ ਹਮਲਾ ਕਰ ਦਿੱਤਾ ਤੇ ਕਾਫੀ ਦੇਰ ਕੁੱਟਮਾਰ ਕਰਦੇ ਰਹੇ ਕੁਝ ਲੋਕਾਂ ਨੂੰ ਆਉਂਦੇ ਵੇਖ ਹਮਲਾਵਰ ਫਰਾਰ ਹੋ ਗਏ । ਪਰ ਇਸ ਹਮਲੇ ਵਿੱਚ ਗੁਰਦੀਪ ਸਿੰਘ ਦੀ ਇੱਕ ਲੱਤ ਟੁੱਟ ਗਈ ਅਤੇ ਹੋਰ ਵੀ ਬਹੁਤ ਚੋਟਾਂ ਲੱਗੀਆਂ । ਗੰਭੀਰ ਰੂਪ ਵਿਚ ਜਖਮੀ ਗੁਰਦੀਪ ਸਿੰਘ ਨੂੰ 108 ਐਂਬੂਲੈੰਸ ਵਿੱਚ ਮੁਕਤਸਰ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ । ਉਥੋਂ ਉਹਨਾ ਨੂੰ ਅੰਮ੍ਰਿਤਸਰ ਦੇ ਅਮਨ ਹਸਪਤਾਲ ਵਿਚ ਭੇਜਿਆ ਗਿਆ । ਹਮਲਾਵਰਾਂ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ । ਇਸ ਘਟਨਾ ਦੀ ਇਲਾਕੇ ਵਿਚ ਹੈਰਾਨੀ ਅਤੇ ਚਰਚਾ ਹੈ । ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਵੀ ਬਣ ਗਿਆ ਹੈ ।
ਅੱਜ ਕੱਲ ਪੰਜਾਬ ਵਿਚ ਪਿੰਡਾ ਦੀ ਸਿਆਸਤ ਗਰਮਾਈ ਹੋਈ ਹੈ | ਕਿਓਂ ਕਿ ਪਿੰਡਾ ਦੇ ਮੁਖੀ ਜਾਣੀ ਸਰਪੰਚ ਚੁਣੇ ਜਾਣੇ ਹਨ , ਇਸ ਲਈ ਗੱਲ ਇਤਿਹਾਸ ਤੋਂ ਕਰਦੇ ਹਾਂ, ਜਿਥੇ ਪੰਚਾਂ ਵਿਚ ਪਰਮੇਸਰ ਹੁੰਦਾ ਸੀ ,ਬੇਸ਼ਕ ਅੱਜ ਕੱਲ੍ਹ ਦਸ ਬਾਰਾਂ ਪੰਚਾਇਤ ਮੈਂਬਰ ਹੌਣਾ ਆਮ ਜਿਹੀ ਗੱਲ ਹੈ। ਪੁਰਾਣੇ ਲੋਕ ਅੱਜ ਵੀ ਪੰਜ ਜਾਣਿਆਂ ਨੂੰ ਪੰਚਾਇਤ ਮੰਨਦੇ ਹਨ, ਸੰਗਤ ਜਾਂ ਪੰਚਾਇਤ ਦਾ ਫੈਸਲਾ ਹੁਕਮ ਕਰਕੇ ਮੰਨਿਆ ਜਾਂਦਾ ਹੈ।ਪੰਜਾਂ ‘ਚ ਪਰਮੇਸ਼ਰ ਮੰਨ ਕੇ ਹਰ ਦਿੱਤੇ ਫੈਸਲੇ ਨੂੰ ਦਰੁਸਤ ਮੰਨ ਕੇ ਸਤਿਕਾਰ ਦਿੱਤਾ ਜਾਂਦਾ ਸੀ ‘ਤੇ ਜਾਂਦਾ ਹੈ। ਪਰ ਪਿਛਲੇ 10-15 ਸਾਲ ਤੋਂ ਵਧ ਰਹੇ ਸਿਆਸੀਕਰਣ ਨੇ ਪੰਚਾਇਤਾਂ ਦੀ ਛਵੀ ਵਿਗਾੜ ਕੇ ਰੱਖ ਦਿੱਤੀ ਹੈ। ਪੰਚਾਇਤ ਚੋਂ ਪਰਮੇਸ਼ਰ ਮਨਫ਼ੀ ਹੋ ਕੇ ਆਪਣੀ ਪਾਰਟੀ ਦਾ ਝੂਠਾ ਬੰਦਾ ਵੀ ਸੱਚਾ ਅਤੇ ਵਿਰੋਧੀ ਦੇ ਸੱਚ ਨੂੰ ਵੀ ਝੂਠ ਸਾਬਤ ਕਰਿਆ ਜਾਂਦਾ ਹੈ। ਪਿੰਡ ਦੇ ਪੰਚ ਵੱਜੋਂ ਸਿਆਸੀ ਸਫਰ ਸ਼ੁਰੁੁੂ ਕਰਕੇ ਮੁੱਖ ਮੰਤਰੀ ਦੇ ਅਹੁਦੇ ਤੱਕ ਪੁਜਿਆ ਜਾਂਦਾ ਰਿਹਾ ਹੈ। ਸਿਆਸਤ ਪਹਿਲਾਂ ਵੀ ਸੀ ਧੜੇਬੰਦੀ ਵੀ ਪਰ ਅੱਜ ਜਿੰਨੀ ਨਹੀਂ ਸੀ ਉਹ ਸਾਂਝੇ ਕੰਮ ਵੇਲੇ ਇਕੱਠੇ ਹੋ ਜਾਂਦੇ। ਪੁਰਾਣੇ ਸਮਿਆਂ ਵਿੱਚ ਹੜ੍ਹਾਂ, ਕੁਦਰਤੀ ਆਫਤਾਂ, ਹਮਲਿਆਂ ਵੇਲੇ ਸਾਰਾ ਪਿੰਡ ਚੱਟਾਨ ਬਣ ਕੇ ਖਲੋ ਜਾਂਦਾ। ਅਫਸੋਸ ਹੈ ਕਿ ਅੱਤਵਾਦ ਵੇਲੇ ਸ਼ਰੀਕੇ-ਬਾਜ਼ੀ ‘ਤੇ ਦੁਸ਼ਮਣੀਆਂ, ਸਿਆਸੀ ਵੈਰ ਪਿੰਡਦਿਆਂ ਪਿੰਡ ‘ਚ ਕਢਵਾਇਆ ਪਰ ਅਜਿਹੇ ਲੋਕ ਵੀ ਹੋਣਗੇ ਜਿਨ੍ਹਾਂ ਸਿਆਸੀ ਵਿਰੋਧੀਆਂ ਦੀਆਂ ਜਾਨ...
