ਲਖਵੀਰ ਸਿੰਘ / 10 ਜੁਲਾਈ 2014/ ਅੱਜ ਪਿੰਡ ਆਸਾ ਬੁੱਟਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਤਿੰਨ ਰੋਜਾ ਨੌਜਵਾਨਾ ਵਿਚ ਅਗਵਾਈ ਅਤੇ ਸਮੁਦਾਇਕ ਵਿਕਾਸ ਕੈੰਪ ਦਾ ਸਮਾਪਤੀ ਸਮਾਰੋਹ ਕੀਤਾ ਗਿਆ | ਇਹ ਕੈੰਪ ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵੱਲੋਂ ਲਗਾਇਆ ਗਿਆ ਸੀ | ਇਸ ਕੈੰਪ ਵਿੱਚ ਵੱਖ ਵੱਖ ਪਿੰਡਾ ਦੇ ਸਮਾਜ ਸੇਵੀ ਤੇ ਸਪੋਰਟਸ ਕਲੱਬਾਂ ਦੇ ਮੈਂਬਰਾਂ ਨੇ ਭਾਗ ਲਿਆ | ਜਿਸ ਵਿਚ ਮੁੱਖ ਤੌਰ ਤੇ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਕਾਉਣੀ , ਸਹਾਰਾ ਕਲੱਬ ਸਰਾਏੰ ਨਾਗਾ , ਮੀਰੀ ਪੀਰੀ ਸਪੋਰਟਸ ਕਲੱਬ ਥਾਂਦੇਵਾਲਾ , ਪੇਂਡੂ ਨੌਜਵਾਨ ਕਲੱਬ , ਰੋਇਲ ਈਗਲ ਯੂਥ ਵੈਲਫੇਅਰ ਕਲੱਬ ਸ੍ਰੀ ਮੁਕਤਸਰ ਸਾਹਿਬ , ਪੇਂਡੂ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਭੁੱਲਰ ਨੇ ਭਾਗ ਲਿਆ , ਇਸ ਤਿੰਨ ਰੋਜਾ ਕੈੰਪ ਵਿੱਚ ਨੌਜਵਾਨਾ ਨੂੰ ਵੱਖ ਵੱਖ ਵਿਭਾਗਾਂ ਦੇ ਮੁਖੀਆਂ , ਅਫਸਰਾਂ ਨਾਲ ਮਿਲਣ ਦਾ ਅਤੇ ਉਹਨਾ ਦੇ ਵਿਭਾਗਾਂ ਦੇ ਪ੍ਰੋਗਰਾਮਾਂ ਬਾਰੇ ਜਾਣਨ ਦਾ ਮੌਕਾ ਮਿਲਿਆ , ਨੌਜਵਾਨਾ ਨੇ ਮਿਲ ਕੇ ਪਿੰਡ ਦੀ ਇੱਕ ਸਾਂਝੀ ਜਗਾ ਪੌਦੇ ਲਗਾਏ ਅਤੇ ਆਪਸ ਵਿਚ ਚਰਚਾ ਦੇ ਨਾਲ ਨਾਲ ਹੋਰ ਸਭਿਆਚਰਕ ਗਤੀਵਿਧੀਆਂ ਵਿੱਚ ਭਾਗ ਲਿਆ ,ਕੱਲ ਮਿਤੀ 9 ਜੁਲਾਈ ਨੂੰ ਸ. ਜਗਰੂਪ ਸਿੰਘ ( ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ) ਨੇ ਵੀ ਨੌਜਵਾਨਾ ਨਾਲ ਕੀਮਤੀ ਵਿਚਾਰ ਸਾਂਝੇ ਕੀਤੇ ਸਨ ਅਤੇ ਗੁਰਮੀਤ ਸਿੰਘ ( ਵਕੀਲ ) ਵੱਲੋਂ ਮੁਫਤ ਕਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ , ਅੱਜ ਸਮਾਪਤੀ ਸਮਾਰੋਹ ਦੀ ਸ਼ੁਰੁਆਤ ਵਨ ਵਿਭਾਗ ਦੇ ਅਫਸਰਾਂ ਅਤੇ ਗ੍ਰਾਮ ਪੰਚਾਇਤ ਨੇ ਪੌਦੇ ਲਗਾ ਕੇ ਕੀਤੀ ਇਸ ਪ੍ਰੋਗ੍ਰਾਮ ਦੇ ਮੁਖ ਮਹਿਮਾਨ ਜਿਲ੍ਹਾ ਖੇਡ ਅਫਸਰ ਸ. ਸੁਖਦੇਵ ਸਿੰਘ ਭੁੱਲਰ ਸਨ ਅਤੇ ਪ੍ਰੋਗ੍ਰਾਮ ਦੀ ਪ੍ਰਧਾਨਗੀ ਸ ਬਿਧੀ ਸਿੰਘ ਯੂ ਕੇ ( ਖੇਡ ਪ੍ਰਮੋਟਰ ) ਨੇ ਕੀਤੀ | ਇਸ ਤੋਂ ਇਲਾਵਾ ਸ ਨਿਹਾਲ ਸਿੰਘ ਬੁੱਟਰ ਨੇ ਵੀ ਆਏ ਹੋਏ ਮੁਖ ਮਹਿਮਾਨਾ ਤੇ ਨੌਜਵਾਨਾ ਨੂੰ ਸੰਬੋਧਨ ਕੀਤਾ | ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਖੇਡਾਂ ਵਿੱਚ ਵਧੀਆਂ ਪੁਜੀਸ਼ਨਾ ਹਾਸਲ ਕਰਨ ਵਾਲੀਆਂ ਖਿਡਾਰਨਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਨ ਵਿਭਾਗ ਵੱਲੋਂ ਸ. ਅਮ੍ਰਿਤਪਾਲ ਸਿੰਘ ਰੇੰਜ ਅਫਸਰ ਨੇ ਵੀ ਮਹਿਕਮੇ ਦੇ ਪ੍ਰੋਗ੍ਰਾਮ ਦੀ ਜਾਣਕਾਰੀ ਦਿੱਤੀ ਅਤੇ ਕਲੱਬਾਂ ਨੂੰ ਬੂਟੇ ਦੇਣ ਦਾ ਵਾਅਦਾ ਕੀਤਾ | ਇਸ ਕੈੰਪ ਵਿੱਚ ਖੂਨਦਾਨ ਕਰਨ ਵਾਲੇ ਖੂਨ ਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ | ਇਸ ਕੈੰਪ ਵਿੱਚੋਂ ਸਭ ਤੋਂ ਵਧੀਆਂ ਕੈੰਪਰ ਤਿੰਨ ਨੌਜਵਾਨ ਚੁਨੇ ਗਏ , ਪਹਿਲੇ ਸਥਾਨ ਤੇ ਸੁਖਜਿੰਦਰ ਸਿੰਘ ਕਾਉਣੀ ਦੂਜੇ ਤੇ ਅਮਨਦੀਪ ਬਰਾੜ ਆਸਾ ਬੁੱਟਰ ਅਤੇ ਗੁਰਭੇਜ ਸਿੰਘ ਆਸਾ ਬੁੱਟਰ ਤੀਜੇ ਸਥਾਨ ਤੇ ਚੁਨੇ ਗਏ ਜਿੰਨਾ ਨੂੰ ਵਿਸ਼ੇਸ਼ ਸਨਮਾਨ ਦਿੱਤੇ ਗਏ| ਮੰਚ ਦਾ ਸੰਚਾਲਨ ਸੁਖਜਿੰਦਰ ਸਿੰਘ ਕਾਉਣੀ ਅਤੇ ਲਖਵੀਰ ਸਿੰਘ ਬੁੱਟਰ ਨੇ ਕੀਤਾ | ਇਸ ਕੈੰਪ ਵਿੱਚ ਆਉਣ ਵਾਲੇ ਪਿੰਡ ਦੇ ਮੋਹਤਬਰ ਵਿਅਕਤੀਆਂ ਤੇ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ਼ ਨੇ ਸਹਾਰਾ ਜਨ ਸੇਵਾ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ |ਇਸ ਮੌਕੇ ਨਰੋਤਮ ਦਾਸ ਪ੍ਰਿੰਸਿਪਲ , ਯਸ਼ਵੰਤ ਕੁਮਾਰ , ਸਰਪੰਚ ਸ। ਇਕਬਾਲ ਸਿੰਘ ਸਰਪੰਚ , ਸ. ਜਸਮੇਲ ਸਿੰਘ।, ਤਰਨਜੀਤ ਸਿੰਘ ਬੁੱਟਰ , ਦਲਜੀਤ ਬਰਾੜ , ਗੁਰਤੇਜ ਸਿੰਘ , ਗੁਰਜੰਟ ਸਿੰਘ ਪੰਚ , ਗੁਰਲਾਲ ਬਰਾੜ , ਸੁਖਮੰਦਰ ਸਿੰਘ , ਜਗਰੂਪ ਸਿੰਘ ਬਰਾੜ ਆਦਿ ਹਾਜਰ ਸਨ |
ਕੈੰਪ ਨਾਲ ਸਬੰਧਤ ਹੋਰ ਖਬਰਾਂ ਤੇ ਤਸਵੀਰਾਂ :::---->>>
