Skip to main content

ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਜਸਵਿੰਦਰ ਆਸਾ ਬੁੱਟਰ ਵਤਨ ਪਰਤੇ

ਆਸਾ ਬੁੱਟਰ /ਲਖਵੀਰ ਸਿੰਘ /10 ਸਤੰਬਰ/: ਜਸਵਿੰਦਰ ਸਿੰਘ ਆਸਾ ਬੁੱਟਰ ਪ੍ਰਸਿਧ ਕੱਬਡੀ ਕੁਮੈਂਟੇਟਰ ਮਿਤੀ 9 ਸਤੰਬਰ ਨੂੰ ਕਨੇਡਾ ਵਿਚ ਹੋਏ ਕੱਬਡੀ ਖੇਡ ਮੇਲਿਆਂ ਵਿਚ ਆਪਣੀ ਕੁਮੈਂਟਰੀ ਦੇ ਜੋਹਰ ਦਿਖਾ ਕੇ ਆਪਨੇ ਪਿੰਡ ਆਸਾ ਬੁੱਟਰ ਪਹੁੰਚੇ | ਪਿੰਡ ਪਹੁੰਚਣ ਤੇ ਸਹਾਰਾ ਟੀਮ ਵਲੋਂ ਜਸਵਿੰਦਰ ਬੁੱਟਰ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ | ਪਿੰਡ ਸਰਾਂ ਏ ਨਾਗਾ ਤੋਂ ਰਸਮੀ ਸਵਾਗਤ ਕਰ ਕੇ ਉਹਨਾ ਨੂੰ ਪਿੰਡ ਲਿਆਂਦਾ ਗਿਆ ਜਿਥੇ ਉਹਨਾ ਨੂੰ ਪਿੰਡ ਦੇ ਖੇਡ ਸਟੇਡੀਅਮ ਵਿਚ ਸਹਾਰਾ ਟੀਮ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਢੋਲ ਦੀ ਤਾਲ ਦੇ ਨਾਲ ਇੱਕ ਪੈਦਲ ਮਾਰਚ ਸਟੇਡੀਅਮ ਤੋਂ ਗੁਰੂਦਵਾਰਾ ਸਾਹਿਬ ਤੱਕ ਕਡਿਆ ਗਿਆ | ਲਗਭਗ 200 ਮੀਟਰ ਲੰਬਾ ਲੋਕਾਂ ਦਾ ਕਾਫਲਾ ਇਸ ਜਸ਼ਨ ਵਿਚ ਜਸਵਿੰਦਰ ਸਿੰਘ ਦੇ ਸਵਾਗਤ ਲਈ ਨਾਲ ਨਾਲ ਚੱਲ ਰਿਹਾ ਸੀ | ਲੋਕ ਆਪਣੇ ਘਰਾਂ ਦੇ ਬੂਹਿਆਂ ਵਿਚ ਜਸਵਿੰਦਰ ਬੁੱਟਰ ਦੇ ਸਵਾਗਤ ਲਈ ਖੜੇ ਸਨ | ਅਤੇ ਜਿਵੇਂ ਹੀ ਜਸਵਿੰਦਰ ਕਿਸੇ ਦੇ ਵੀ ਬੂਹੇ ਅੱਗੋਂ ਗੁਜਰਦੇ ਉਹ ਹਰ ਪਿੰਡ ਵਾਸੀ ਆਸ਼ੀਰਵਾਦ ਲੈਂਦੇ ਤੇ ਅੱਗੇ ਵਧਦੇ | ਕਈ ਲੋਕ ਫੁਲਾਂ ਦੇ ਹਾਰ ਲਈ ਕੇ ਵੀ ਸਵਾਗਤ ਵਿਚ ਖੜੇ ਸਨ | ਗੁਰੂਦਵਾਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਸਵਿੰਦਰ ਬੁੱਟਰ ਨੂੰ ਓਸੇ ਜੋਸ਼ ਨਾਲ ਘਰ ਤੱਕ ਪਹੁਚਾਇਆ ਗਿਆ ਜਿਥੇ ਜਸਵਿੰਦਰ ਸਿੰਘ ਨੇ ਸਾਰੇ ਪਿੰਡ ਵਾਸੀਆਂ ਤੇ ਨੌਜਵਾਨਾ ਨੂੰ ਸੰਬੋਧਨ ਵੀ ਕੀਤਾ | ਜਸਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਸਾਰੇ ਪਿੰਡ ਵਾਸੀਆਂ ਦਾ ਧਨਵਾਦ ਕੀਤਾ ਤੇ ਨੌਜਵਾਨਾ ਨੂੰ ਕਿਸੇ ਵੀ ਤਰਾਂ ਦੀ ਖੇਡ ਨਾਲ ਜੁੜਨ ਦੀ ਅਪੀਲ ਕੀਤੀ ਤੇ ਨਸ਼ਿਆਂ ਤੋਂ ਸਦਾ ਦੂਰ ਰਹਿਣ ਦੀ ਬੇਨਤੀ ਵੀ ਕੀਤੀ |ਉਹਨਾ ਇਸ ਮੌਕੇ  ਮੇਜਰ ਭਲੂਰ ,ਜਲੰਧਰ ਸਿਧੂ ਪੰਜ  ਗਰਾਂਈ , ਗੁਰਪ੍ਰੀਤ ਭੁੱਟੋ ਢੀਮਾਂਵਾਲੀ ,ਕਰ੍ਮ੍ਪਾਲ ਲੰਡੇਕੇ , ਸੁਖ ਰਟੋਲ ਰੋਹੀ ,ਅਤੇ ਗੁਰਪ੍ਰੀਤ ਢਿੱਲੋਂ ਮਲੂਕਾ ਦਾ ਬਹੁਤ ਬਹੁਤ ਧੰਨਵਾਦ ਕੀਤਾ , ਅਤੇ ਉਹਨਾ ਨੇ ਪਿੰਡ ਦੇ ਪ੍ਰਵਾਸੀ ਭਰਾਵਾਂ ਦਾ ਵੀ ਦਿਲੋਂ ਸ਼ੁਕਰੀਆ ਅਦਾ ਕੀਤਾ ਜਿਨਾ ਨੇ ਉਹਨਾ ਨੂੰ ਕਨੇਡਾ ਵਿਚ ਪਲਕਾਂ ਤੇ ਬਿਠਾ ਲਿਆ |

Popular posts from this blog

ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਗੁਰਪੁਰਬ

ਲਖਵੀਰ ਸਿੰਘ /06-11-2014/ ਹਰ ਵਾਰ ਦੀ ਤਰਾਂ ਇਸ ਵਾਰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪਿਸ਼੍ਲੇ ਦੋ ਦਿਨਾਂ ਤੋਂ  ਪ੍ਰਕਾਸ਼  ਹੋਏ ਸ਼੍ਰੀ ਅਖੰਡ ਪਾਠ ਦੇ  ਭੋਗ ਸਵੇਰੇ 10 ਵਜੇ ਗੁਰੁ ਦਵਾਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਪਾਏ ਗਏ | ਸਾਰੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਭੋਗ ਤੇ ਹਾਜਰੀ ਲਗਵਾਈ ਅਤੇ ਇਸ ਉਪਰੰਤ ਸਮੂਹ ਸੰਗਤ ਨੂੰ ਗੁਰੂ ਕਾ ਲੰਗਰ ਵਰਤਾਇਆ ਗਿਆ | ਦੁਪਿਹਰ 2 ਵਜੇ ਤੋਂ ਨਗਰ ਕੀਰਤਨ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸ਼ੋਭਾ ਯਾਤਰਾ ਵਾਸਤੇ ਸੋਹਨੀ ਪਾਲਕੀ ਸਜਾਈ  ਗਈ ਅਤੇ ਵੱਖ ਵੱਖ ਪਡਾਵਾਂ ਤੇ ਪਿੰਡ ਵਾਸੀਆਂ ਵੱਲੋਂ ਚਾਹ , ਕੇਲੇ , ਲੱਡੂ , ਬਰਿਡ ਪਕੋੜੇ , ਪੇਸਟ੍ਰੀਆਂ ਆਦਿ ਦੇ ਲੰਗਰ ਸੰਗਤ ਵਾਸਤੇ ਪੂਰੇ ਉਤਸ਼ਾਹ ਨਾਲ ਲਗਾਏ ਗਏ  | ਢਾਢੀ ਜਥੇ ਵੱਲੋਂ ਗੁਰੂ ਨਾਨਕ ਦੇਵ ਜੀ ਜੀਵਨ ਨਾਲ ਸਬੰਧਿਤ ਵਾਰਾਂ ਪੇਸ਼ ਕੀਤਿਆ ਗਈਆਂ | ਲੋਕਾਂ ਨੇ ਆਪੋ ਆਪਨੇ ਘਰਾਂ ਅੱਗੋਂ ਨਗਰ ਕੀਰਤਨ ਆਉਣ ਦੀ ਖੁਸ਼ੀ ਵਿੱਚ ਸਾਫ਼ ਸਫਾਈ ਕੀਤੀ | ਸ਼ਾਮ 6 : 30 ਵਜੇ ਨਗਰ ਕੀਰਤਨ  ਵੱਖ ਵੱਖ ਪਡਾਵਾਂ ਵਿੱਚ ਦੀ ਗੁਜਰਦਾ ਹੋਇਆ ਗੁਰੂ ਦਵਾਰਾ  ਸਾਹਿਬ ਵਾਪਸ ਪੁੱਜਾ | ਇਸ ਵਾਰ ਨਗਰ ਕੀਰਤਨ  ਵਿੱਚ ਔਰਤਾਂ ਦੀ ਗਿਣਤੀ ਬਹੁਤ ਜਿਆਦਾ ਰਹੀ | ਲੋਕਾਂ ਨੇ ਕਣਕ ਅਤੇ ਗੁਰੂ ਕੀਆਂ ਇਮਾਰਤਾਂ ਵਾਸਤੇ ਮਾਇਕ ਸੇਵਾ ਪ੍ਰਬੰਧਕ ਕਮੇਟੀ ਨੂੰ ਹਰ ਵਾਰ ਦੀ ਤਰਾਂ ਪੂਰੇ ...

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ : ਗੁਰਲਾਲ ਸਿੰਘ ਕਾਉਣੀ

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ ਕਿ ਡੀ.ਜੇ.ਤੇ ਚੱਕਵੇਂ ਗੀਤ ਵੱਜ ਰਹੇ ਆ।ਕਿੰਨਾਂ ਮਾਹੌਲ ਬਦਲ ਗਿਆ,ਸੁਣਿਆ ਸੀ ਕਿ ਪਹਿਲਾਂ ਪਿੰਡ ਚ ਮਰੇ ਦਾ ਮਹੀਨਿਆਂ ਤੱਕ ਸੋਗ ਚਲਦਾ ਸੀ,ਤੇ ਅੱਜ ਸਿਰਫ ਕੁੱਝ ਕੁ ਘੰਟੇ।ਲੋਕ ਇੰਨੇਂ ਅਗਾਂਹਵਧੂ ਹੋ ਗਏ ਯਕੀਨ ਨਹੀਂ ਹੁੰਦਾ।ਪਰ ਰਾਜਨੀਤਿਕਾਂ ਦੀ ਚਾਪਲੂਸੀ ਕਰਨ ਵੇਲੇ ਲੱਗਦਾ ਕਿ ਨਹੀਂ ਲੋਕ ਸਮੇਂ ਦੀ ਚਾਲ ਨਾਲ ਨਹੀਂ ਬਦਲੇ,ਮਾਨਸਿਕਤਾ ਹੀ ਛੋਟੀ ਹੋਈ ਪਈ ਏ।ਵਰਨਾ ਕਿਸੇ ਸ਼ਰੀਕ ਦੇ ਬਲਦੇ ਸਿਵੇ ਲਾਗੇ ਢੋਲ ਕੋਈ ਬੇ-ਗੈਰਤ ਹੀ ਵਜਾ ਸਕਦਾ।ਮੰਨਦੇ ਆਂ ਕਿ ਸਮੇਂ ਅੱਗੇ ਕਿਸੇ ਦੀ ਨਹੀਂ ਚਲਦੀ,ਪਰ ਇਨਸਾਨੀ ਕਦਰਾਂ-ਕੀਮਤਾਂ ਤੇ ਆਪਸੀ ਵਿਸ਼ਵਾਸ ਨੂੰ ਕਾਇਮ ਜਰੂਰ ਰੱਖਿਆ ਜਾ ਸਕਦਾ।ਇਹੀ ਛੋਟੀਆਂ-ਛੋਟੀਆਂ ਗੱਲਾਂ ਉਹਨਾਂ ਮਸਲਿਆਂ ਦਾ ਹੱਲ ਨੇ ਜਿੰਨ੍ਹਾਂ ਨੂੰ ਸੁਲਝਾਉਣ ਲਈ ਅਸੀਂ ਅਣਖਾਂ ਗਹਿਣੇ ਰੱਖ ਕੇ ਲੀਡਰਾਂ ਦੇ ਤਲੇ ਚੱਟਦੇ ਆਂ। ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਤੁਰ ਜਾਣਾ। ਮਿੱਟੀਏ,ਵਾ ਲੱਗਿਆਂ ਉੱਡ ਜਾਣਾ।ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ...

ਭਗਤ ਸਿੰਘ ਵੈਲੀ ਜਾਂ ਕਾਤਲ ਨਹੀਂ... ਸਗੋਂ ਚੇਤੰਨ ਨੌਜਵਾਨ ਸੀ

ਭਗਤ ਸਿੰਘ ਕੁੰਢੀਆਂ ਮੁੱਛਾਂ  ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ ਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ ਵਿਸ਼ਾਲ ਸੋਚ ਦਾ ਨਾਂ ਹੈ... ਉਸ ਵਿਸ਼ਾਲ ਫਲਸਫੇ ਦਾ ਨਾਂ ਹੈ ਜਿਸਦੇ ਆਮ ਜਨਜੀਵਨ 'ਤੇ ਲਾਗੂ ਹੋਣ ਨਾਲ ਹਰ ਘਰ ਵਿੱਚ ਖੁਸ਼ਹਾਲੀ ਆ ਸਕਦੀ.....ਸੀ। 'ਸੀ' ਸ਼ਬਦ ਨੂੰ ਇੰਨਾ ਪਿਛਾਂਹ ਕਰਕੇ ਲਿਖਣਾ ਵੀ ਸ਼ਾਇਦ ਧਿਆਨ ਮੰਗਦਾ ਹੋਵੇਗਾ। ਬਿਲਕੁਲ ਸਹੀ ਸੋਚਿਆ ਤੁਸੀਂ..ਕਿਉਂਕਿ ਭਗਤ ਸਿੰਘ ਦੀ ਸੋਚ ਹੀ ਅਜਿਹੀ ਸੀ ਕਿ ਉਸਦੇ ਵਿਚਾਰਾਂ ਨੂੰ ਹੁਣ ਤੱਕ ਜੇ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਗਿਆ ਹੁੰਦਾ ਤਾਂ ਇਸ ਤ੍ਰੇੜਾਂ ਖਾਧੇ, ਭੁੱਖਮਰੀ ਦੇ ਮਾਰੇ, ਤੰਗੀਆਂ ਤੁਰਸੀਆਂ ਦੇ ਝੰਬੇ ਸਮਾਜ ਵਿੱਚ ਸਮਾਜਿਕ ਨਾ-ਬਰਾਬਰੀ ਹਰਗਿਜ ਨਹੀਂ ਸੀ ਰਹਿਣੀ। ਭਗਤ ਸਿੰਘ ਨੂੰ ਫਾਂਸੀ ਟੰਗ ਕੇ ਬੇਸ਼ੱਕ ਸਰਮਾਏਦਾਰਾਂ ਦਾ ਲਾਣਾ ਕੱਛਾਂ ਵਜਾ ਰਿਹਾ ਹੋਵੇ ਪਰ ਉਹ ਅਣਜਾਣ ਕੀ ਜਾਨਣ ਕਿ ਬਚਪਨ ਵਿੱਚ 'ਦਮੂਖਾਂ'  ਬੀਜਣ ਵਾਲਾ ਭਗਤ ਸਿੰਘ ਆਪਣੀ ਸ਼ਹਾਦਤ ਤੱਕ ਇੰਨੇ ਕੁ 'ਦਿਮਾਗ' ਬੀਜ ਗਿਆ ਹੈ ਜੋ ਉਸ ਦੀ ਸੋਚ ਨੂੰ ਕਦਮ ਦਰ ਕਦਮ ਅੱਗੇ ਲਿਜਾਣ ਦੇ ਉਪਰਾਲੇ ਕਰਦੇ ਰਹਿਣਗੇ। ਭਗਤ ਸਿੰਘ ਨੂੰ ਸਿਰਫ ਸ਼ਹੀਦ ਸ਼ਬਦ ਦਾ ਰੁਤਬਾ ਦੇ ਕੇ ਹਰ ਸਾਲ ਉਸਦੇ ਬੁੱਤਾਂ 'ਤੇ ਗੇਂਦੇ ਦੇ ਫੁੱਲ ਚੜ੍ਹਾ ਕੇ ਅਖਬਾਰਾਂ ਰਾਹੀਂ ਆਪਣੀ ਬੱਲੇ ਬੱਲੇ ਕਰ...