ਡੀ.ਐਸ.ਪੀ.ਸਾਹਬ ਨੂੰ ਸਨਮਾਨਤ ਕਰਦੇ ਹੋਈ ਸਹਾਰਾ ਟੀਮ , ਤਸਵੀਰ ਵਿਚ ਨਜਰ ਆਉਂਦੇ ਹੋਏ ਤਰਨਜੀਤ ਸਿੰਘ ,ਬਲਜੀਤ ਸਿੰਘ, ਸ੍ਰ ਸੁਖਦੇਵ ਸਿੰਘ ਪੰਚ ਡਾ .ਭੰਡਾਰੀ ,ਸ੍ਰ.ਜਗਸੀਰ ਸਿੰਘ,ਤੇ ਹੋਰ ਫੋਟੋ:ਜਸਵਿੰਦਰ ਸਿੰਘ ਬਰਾੜ ਸੂਰੇਵਾਲਾ |
ਆਸਾ ਬੁੱਟਰ /ਲਖਵੀਰ ਸਿੰਘ /10 ਸਤੰਬਰ/:ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵਲੋਂ 3 ਸਤੰਬਰ ਸ਼ਾਮ ਸਮੇਂ ਨਸ਼ਾ ਵਿਰੋਧੀ ਇਕ ਸੇਮੀਨਾਰ ਦਾ ਆਯੋਯਨ ਕੀਤਾ ਗਿਆ | ਇਹ ਪ੍ਰੋਗ੍ਰਾਮ ਸਹਾਰਾ ਦੇ ਸਾਬਕਾ ਪ੍ਰਧਾਨ ਜਸਕਰਨ ਸਿੰਘ ਦੇ ਪਿਤਾ ਸਵ :ਸ੍ਰ ਹਰਮੇਸ਼ ਸਿੰਘ ਬੁੱਟਰ ਦੀ ਯਾਦ ਵਿਚ ਕਰਵਾਇਆ ਗਿਆ |ਇਹ ਪ੍ਰੋਗ੍ਰਾਮ ਪੁਲਿਸ ਵਿਭਾਗ ਨਾਲ ਮਿਲ ਕੇ ਉਲੀਕਿਆ ਗਿਆ ਸੀ | ਪੁਲਿਸ ਵਿਭਾਗ ਵਲੋਂ ਬਹੁਤ ਜਿਆਦਾ ਸਹਿਯੋਗ ਇਸ ਪ੍ਰੋਗ੍ਰਾਮ ਲਈ ਮਿਲਿਆ | ਇਹ ਪ੍ਰੋਗ੍ਰਾਮ ਠੀਕ 7 ਵਜੇ ਸ਼ੁਰੂ ਹੋਇਆ | ਪ੍ਰੋਗ੍ਰਾਮ ਦਾ ਮਨੋਰਥ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਖਿਲਾਫ਼ ਲੜਾਈ ਲੜਨ ਲਈ ਜਾਗਰੂਕ ਕਰਨਾ ਸੀ | ਨਸ਼ਿਆਂ ਦੇ ਮਾੜੇ ਪ੍ਰਭਾਵ ਅਤੇ ਉਹਨਾ ਦਾ ਮਨੁਖ ਦੇ ਜੀਵਨ ਤੇ ਅਸਰ ਗੱਲਬਾਤ ਦਾ ਮੁਖ ਵਿਸ਼ਾ ਰਿਹਾ | ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਸਭਾ ਨੂੰ ਸੰਬੋਧਨ ਕੀਤਾ | ਜਿਹਨਾ ਵਿਚ ਡੀ.ਐਸ .ਪੀ ਗਿੱਦੜਬਹਾ ਸ੍ਰ . ਭੁਪਿੰਦਰ ਸਿੰਘ ਖਟੜਾ , ਡਾ. ਰੁਪ੍ਜੋਤ ਸਿੰਘ ਭੰਡਾਰੀ MBBS ,MD ਮਨੋਰੋਗ ,ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਸਾ ਬੁੱਟਰ ਵੱਲੋਂ ਸ੍ਰ:ਜਗਰੂਪ ਸਿੰਘ ਬੁੱਟਰ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਦੇ ਅਧਿਆਪਕ ਨਵਜੀਤ ਸਿੰਘ, ਪੁਲਿਸ ਵਿਭਾਗ ਮੁਕਤਸਰ ਦੇ ਪੀ.ਆਰ .ਓ ਜਗਸੀਰ ਸਿੰਘ , ਅਤੇ ਸਹਾਰਾ ਜਨ ਸੇਵਾ ਸੁਸਾਇਟੀ ਵਲੋਂ ਲਸ਼ਮਨ ਸਿੰਘ ਬੁੱਟਰ ਨੇ ਵਾਰੀ ਵਾਰੀ ਸੰਬੋਧਨ ਕੀਤਾ| ਜਿਥੇ ਡਾ.ਭੰਡਾਰੀ ਵਲੋਂ ਨਸ਼ਿਆਂ ਦੇ ਕਾਰਨ ਇਨਸਾਨ ਨੂੰ ਹੋਣ ਵਾਲੀਆਂ ਬਿਮਰੀਆਂ ਪ੍ਰਤੀ ਸੁਚੇਤ ਕਰਵਾਇਆ ਉਥੇ ਹੀ ਡੀ.ਐਸ.ਪੀ. ਭੁਪਿੰਦਰ ਸਿੰਘ ਖਟੜਾ ਵਲੋਂ ਨਸ਼ੇ ਵੇਚਣ ਵਾਲਿਆਂ ਨੂੰ ਸਖਤ ਸ਼ਬਦਾਂ ਵਿਚ ਚੇਤਾਵਨੀ ਦਿੰਦਿਆਂ ਕਿਹਾ ਕਿ ਨਸ਼ੇ ਵੇਚਣ ਵਾਲੇ ਪੂਰੇ ਸਮਾਜ ਦੇ ਦੁਸ਼ਮਨ ਹਨ ਤੇ ਕਿਸੇ ਨੂੰ ਵੀ ਬਕਸ਼ਿਆ ਨਹੀਂ ਜਾਵੇਗਾ | ਅਤੇ ਜੇ ਕੋਈ ਬੰਦਾ ਅਸੀਂ ਹਿਰਾਸਤ ਵਿਚ ਲੈ ਲੈਂਦੇ ਹਾਂ ਤੇ ਕੋਈ ਵੀ ਪਿੰਡ ਦਾ ਮੋਹਤਬਰ ਬੰਦਾ ਭਾਂਵੇ ਉਹ ਨੰਬਰਦਾਰ ਹੋਵੇ ਭਾਂਵੇ ਮੈਬਰ ,ਭਾਂਵੇ ਸਰਪੰਚ ਹੀ ਕਿਓਂ ਨਾ ਹੋਵੇ ਜੇ ਉਹ ਨਸ਼ੇ ਦੇ ਕੇਸ ਵਿਚ ਫੜੇ ਕਿਸੇ ਅਪਰਾਧੀ ਨੂੰ ਸ਼ੁਡਾਉਣ ਮਗਰ ਥਾਣੇ ਵਿਚ ਆਇਆ ਤਾਂ ਉਸ ਤੇ ਵੀ ਬਰਾਬਰ ਦਾ ਕੇਸ ਕੀਤਾ ਜਾਵੇਗਾ |