Skip to main content

ਆਸਾ ਬੁੱਟਰ ਵਾਸੀਆਂ ਵੱਲੋਂ ਦਿੱਤਾ ਗਿਆ ਬਿਜਲੀ ਬੋਰਡ ਦਫਤਰ ਅੱਗੇ ਧਰਨਾ



ਸ੍ਰੀ ਮੁਕਤਸਰ ਸਾਹਿਬ/ਲਖਵੀਰ ਸਿੰਘ / ਅੱਜ ਪਿੰਡ ਆਸਾ ਬੁੱਟਰ ਦੇ ਲੋਕਾਂ ਵੱਲੋਂ ਪਿੰਡ ਵਿੱਚ ਚੋਵੀ ਘੰਟੇ ਬਿਜਲੀ ਸਪਲਾਈ ਦੀ ਲਾਈਨ ਕੱਡਣ ਵਾਸਤੇ ਸਰਾਏਨਾਗਾ ਉੱਪ ਮੰਡਲ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ | ਇਸ ਧਰਨੇ ਸੰਬਧੀ ਡਿਪਟੀ ਕਮਿਸ਼ਨਰ ਮੁਕਤਸਰ ,ਐਕਸੀਅਨ ਮੁਕਤਸਰ ,ਨੂੰ ਪਹਿਲਾਂ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਐਸ ਡੀ ਓ ਨੂੰ ਵੀ ਦਸ ਦਿਨ ਪਹਿਲਾਂ ਮੰਗ ਪੱਤਰ ਸੌਂਪੇ ਗਏ ਸਨ  , ਪਰ ਵਿਭਾਗ ਵੱਲੋਂ ਬਿਜਲੀ ਸਪਲਾਈ ਲਾਈਨ ਉੱਪਰ ਕੋਈ ਕਾਰਵਾਈ ਨਹੀਂ ਸ਼ੁਰੂ ਕੀਤੀ ਗਈ | ਇੱਥੇ ਹੀ ਜਿਕਰ ਯੋਗ ਹੈ ਕਿ ਪਿੰਡ  ਆਸਾ ਬੁੱਟਰ  ਵੱਲੋਂ ਸਾਲ 1993 ਵਿੱਚ ਹੀ ਬਿਜਲੀ ਦੀ ਸਪਲਾਈ ਚੌਵੀ ਘੰਟੇ ਕਰਨ ਬਾਰੇ ਬਣਂਦੀ ਰਕਮ ਵਿਭਾਗ ਕੋਲ ਜਮਾ ਕਰਵਾ ਦਿੱਤੀ ਗਈ ਸੀ | ਪਰ 18-19 ਸਾਲ ਬੀਤ ਜਾਣ ਦੇ ਬਾਅਦ ਵੀ ਇਹ ਲਾਈਨ ਚਾਲੂ ਨਹੀਂ ਹੋ ਸਕੀ | ਕਈ ਵਾਰ ਵਿਭਾਗ ਨੂੰ ਮੰਗ ਪੱਤਰ ਦਿੱਤੇ ਗਏ ਤੇ ਕਈ ਵਾਰ ਸੰਗਤ ਦਰਸ਼ਨ ਵਿੱਚ ਵੀ ਮੁੱਖ ਮੰਤਰੀ ਦੇ ਅੱਗੇ ਵੀ ਮੰਗ ਹੁੰਦੀ ਰਹੀ ਹੈ | ਪਰ ਕੁਝ ਰਾਜਨੀਤਕ ਪਹੁੰਚ ਰੱਖਣ ਵਾਲੇ ਆਸ ਪਾਸ ਦੇ ਪਿੰਡਾ ਦੇ ਬੰਦਿਆ ਦੇ ਕਾਰਨ ਹੀ ਹੁਣ ਤੱਕ ਇਹ ਗੱਲ ਲਟਕਦੀ ਰਹੀ | ਪਰ ਅੱਜ ਪਿੰਡ ਆਸਾ ਬੁੱਟਰ ਦੀ ਭਾਰਤੀ ਕਿਸਾਨ ਯੂਨੀਅਨ ਦੀ ਇਕਾਈ ਤੇ ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਵੱਲੋਂ ਪਿੰਡ ਵਾਸੀਆਂ ਨੂੰ ਆਪਣਾ ਬਣਦਾ ਹੱਕ ਲੈਣ ਵਾਸਤੇ ਧਰਨੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ | ਭਾਰਤੀ ਕਿਸਾਨ ਯੂਨੀਅਨ ਗਿੱਦੜਬਾਹਾ ਤੇ ਜਿਲਾ ਮੁਕਤਸਰ ਦੀ ਇਕਾਈ ਨੇ ਵੀ ਇਸ ਧਰਨੇ ਵਿਚ ਸਾਥ ਦਿੱਤਾ |
 ਜਬਰਦਸਤ ਨਾਅਰੇਬਾਜੀ ਹੋਈ  

 ਸੁਬਹ ਤੋਂ ਹੀ ਪੁਲਸ ਦਫਤਰ ਅੱਗੇ ਮਜੂਦ ਸੀ | ਗੇਟ ਅੱਗੇ ਧਰਨਾ ਲਗਾ ਕੇ ਦਫਤਰ ਦੀ ਕਾਰਵਾਈ ਸਾਰਾ ਦਿਨ ਠਪ ਕੀਤੀ ਗਈ | ਜਬਰਦਸਤ ਨਾਅਰੇਬਾਜੀ ਕੀਤੀ ਗਈ | ਵੱਖ ਆਗੂਆਂ ਨੇ ਧਰਨਾ ਕਾਰੀਆਂ ਨੂੰ ਸੰਬੋਧਨ ਕੀਤਾ | 

ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਹੋਏ ਸ਼ਾਮਲ  
ਹਲਕਾ ਗਿੱਦੜਬਾਹਾ ਦੇ ਵਿਧਾਇਕ ਵੀ ਆਪਣੇ ਹਲਕੇ ਦਾ ਪਿੰਡ ਹੋਣ ਕਰਕੇ ਧਰਨਾ ਕਾਰੀਆਂ ਵਿਚ ਸ਼ਾਮਲ ਹੋਏ ਤੇ ਲਗਾਤਾਰ ਉਹਨਾ ਨੇ ਉਚ ਅਧਿਕਾਰੀਆਂ ਨਾਲ ਸੰਪਰਕ ਵੀ ਬਣਾਈ ਰਖਿਆ | ਪਰ ਉਹਨਾ ਦੇ ਵਾਰ ਵਾਰ ਕਹਿਣ ਤੇ ਵੀ ਉੱਪ ਮੰਡਲ ਅਫਸਰ ਧਰਨਾ ਕਾਰੀਆਂ ਕੋਲ ਨਹੀਂ ਆਇਆ ਤੇ ਬਾਅਦ ਵਿਚ ਰਾਜਾ ਵੜਿੰਗ ਨੇ ਡਿਪਟੀ ਕਮਿਸ਼ਨਰ ਨੂੰ ਫੋਨ ਕਰਕੇ ਉੱਪ ਮੰਡਲ ਅਫ਼ਸਰ ਦੀ ਸ਼ਿਕਾਇਤ ਕੀਤੀ ਤੇ ਜਲਦੀ ਕਿਸੇ ਉਚ ਅਧਿਕਾਰੀ ਨੂੰ ਧਰਨਾ ਕਾਰੀਆਂ ਨੂੰ ਆ ਕੇ ਮਿਲਣ ਬਾਰੇ ਕਿਹਾ | ਤੇ ਫੇਰ ਐਕਸੀਅਨ ਮੁਕਤਸਰ ਧਰਨੇ ਵਿਚ ਪਹੁੰਚੇ | 
ਪੰਜ ਦਿਨਾ ਵਿਚ ਲਾਈਨ ਚਾਲੂ ਹੋਣ ਦਾ ਐਕਸੀਅਨ ਨੇ ਦਿਵਾਇਆ ਵਿਸ਼ਵਾਸ਼ |  
ਐਕਸੀਅਨ ਮੁਕਤਸਰ ਨੇ ਧਰਨਾ ਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਅਗਲੇ ਪੰਜ ਦਿਨਾ ਵਿੱਚ ਬਿਜਲੀ ਦੀ ਲਾਈਨ ਚਾਲੂ ਕਰ ਦਿੱਤੀ ਜਾਵੇਗੀ | ਤੇ ਉਹਨਾ ਨੇ ਪਿੰਡ ਵਾਸੀਆਂ ਨੂ ਅਪੀਲ ਕੀਤੀ ਕਿ ਉਹ ਧਰਨਾ ਪ੍ਰਦਰਸ਼ਨ ਬੰਦ ਕਰ ਦੇਣ ਤਾਂ ਕਿ ਦਫਤਰ ਦਾ ਕੰਮ ਦੁਬਾਰਾ ਸ਼ੁਰੂ ਹੋ ਸਕੇ | ਉਸ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਖਤਮ ਕਰ ਦਿੱਤਾ ਤੇ ਵਿਭਾਗ ਨੂੰ ਫੇਰ ਚੇਤਾਵਨੀ ਵੀ ਦਿੱਤੀ ਕਿ ਜੇਕਰ ਦਿੱਤੇ ਹੋਏ ਸਮੇਂ ਵਿੱਚ ਲਾਈਨ ਚਾਲੂ ਨਾਂ ਕੀਤੀ ਗਈ ਤਾਂ ਧਰਨਾ ਫੇਰ ਜਾਰੀ ਕੀਤਾ ਜਾਵੇਗਾ | 

ਇਸ ਧਰਨੇ ਵਿਚ ਮੁਖ ਤੌਰ ਤੇ ਲਖਵੀਰ ਸਿੰਘ ਬੁੱਟਰ , ਅਮਨਦੀਪ ਸਿੰਘ ਬਰਾੜ , ਤਰਸੇਮ ਸਿੰਘ , ਕੁਲਦੀਪ ਸਿੰਘ , ਜੋਗਿੰਦਰ ਸਿੰਘ ਪ੍ਰਧਾਨ , ਨਿਹਾਲ ਸਿੰਘ ਬੁੱਟਰ , ਜਸਕਰਨ ਸਿੰਘ ਪੰਚ , ਗੁਰਮੇਲ ਸਿੰਘ ਪੰਚ , ਚੰਦ ਸਿੰਘ ,  ਜੀਤਾ ਸਿੰਘ ,ਲਛਮਣ ਸਿੰਘ , ਗੁਰਦਿੱਤਾ ਸਿੰਘ , ਦਲਜੀਤ ਬਰਾੜ , ਗੁਰਲਾਲ ਸਿੰਘ ਪ੍ਰਧਾਨ , ਸੁਖਚੈਨ ਸਿੰਘ , ਲਛਮਨ ਸਿੰਘ ਮੈਂਬਰ , ਜੰਗੀਰ ਸਿੰਘ , ਪ੍ਰੀਤਮ ਸਿੰਘ ,ਗੁਰਸੇਵਕ ਸਿੰਘ , ਲਖਵਿੰਦਰ ਸਿੰਘ  ਆਦਿ ਸ਼ਾਮਲ ਸਨ , | 

Popular posts from this blog

ਕਿਹੋ ਜਾ ਹੋਵੇ ਸਾਡੇ ਪਿੰਡ ਦਾ ਸਰਪੰਚ

ਅੱਜ ਕੱਲ ਪੰਜਾਬ ਵਿਚ ਪਿੰਡਾ ਦੀ ਸਿਆਸਤ ਗਰਮਾਈ ਹੋਈ ਹੈ | ਕਿਓਂ ਕਿ ਪਿੰਡਾ ਦੇ ਮੁਖੀ ਜਾਣੀ ਸਰਪੰਚ ਚੁਣੇ ਜਾਣੇ ਹਨ , ਇਸ ਲਈ ਗੱਲ ਇਤਿਹਾਸ ਤੋਂ ਕਰਦੇ ਹਾਂ, ਜਿਥੇ ਪੰਚਾਂ ਵਿਚ ਪਰਮੇਸਰ ਹੁੰਦਾ ਸੀ ,ਬੇਸ਼ਕ ਅੱਜ ਕੱਲ੍ਹ ਦਸ ਬਾਰਾਂ ਪੰਚਾਇਤ ਮੈਂਬਰ ਹੌਣਾ ਆਮ ਜਿਹੀ ਗੱਲ ਹੈ। ਪੁਰਾਣੇ ਲੋਕ ਅੱਜ ਵੀ ਪੰਜ ਜਾਣਿਆਂ ਨੂੰ ਪੰਚਾਇਤ ਮੰਨਦੇ ਹਨ, ਸੰਗਤ ਜਾਂ ਪੰਚਾਇਤ ਦਾ ਫੈਸਲਾ ਹੁਕਮ ਕਰਕੇ ਮੰਨਿਆ ਜਾਂਦਾ ਹੈ।ਪੰਜਾਂ ‘ਚ ਪਰਮੇਸ਼ਰ ਮੰਨ ਕੇ ਹਰ ਦਿੱਤੇ ਫੈਸਲੇ ਨੂੰ ਦਰੁਸਤ ਮੰਨ ਕੇ ਸਤਿਕਾਰ ਦਿੱਤਾ ਜਾਂਦਾ ਸੀ ‘ਤੇ ਜਾਂਦਾ ਹੈ। ਪਰ ਪਿਛਲੇ 10-15 ਸਾਲ ਤੋਂ ਵਧ ਰਹੇ ਸਿਆਸੀਕਰਣ ਨੇ ਪੰਚਾਇਤਾਂ ਦੀ ਛਵੀ ਵਿਗਾੜ ਕੇ ਰੱਖ ਦਿੱਤੀ ਹੈ। ਪੰਚਾਇਤ ਚੋਂ ਪਰਮੇਸ਼ਰ ਮਨਫ਼ੀ ਹੋ ਕੇ ਆਪਣੀ ਪਾਰਟੀ ਦਾ ਝੂਠਾ ਬੰਦਾ ਵੀ ਸੱਚਾ ਅਤੇ ਵਿਰੋਧੀ ਦੇ ਸੱਚ ਨੂੰ ਵੀ ਝੂਠ ਸਾਬਤ ਕਰਿਆ ਜਾਂਦਾ ਹੈ। ਪਿੰਡ ਦੇ ਪੰਚ ਵੱਜੋਂ ਸਿਆਸੀ ਸਫਰ ਸ਼ੁਰੁੁੂ ਕਰਕੇ ਮੁੱਖ ਮੰਤਰੀ ਦੇ ਅਹੁਦੇ ਤੱਕ ਪੁਜਿਆ ਜਾਂਦਾ ਰਿਹਾ ਹੈ। ਸਿਆਸਤ ਪਹਿਲਾਂ ਵੀ ਸੀ ਧੜੇਬੰਦੀ ਵੀ ਪਰ ਅੱਜ ਜਿੰਨੀ ਨਹੀਂ ਸੀ ਉਹ ਸਾਂਝੇ ਕੰਮ ਵੇਲੇ ਇਕੱਠੇ ਹੋ ਜਾਂਦੇ। ਪੁਰਾਣੇ ਸਮਿਆਂ ਵਿੱਚ ਹੜ੍ਹਾਂ, ਕੁਦਰਤੀ ਆਫਤਾਂ, ਹਮਲਿਆਂ ਵੇਲੇ ਸਾਰਾ ਪਿੰਡ ਚੱਟਾਨ ਬਣ ਕੇ ਖਲੋ ਜਾਂਦਾ। ਅਫਸੋਸ ਹੈ ਕਿ ਅੱਤਵਾਦ ਵੇਲੇ ਸ਼ਰੀਕੇ-ਬਾਜ਼ੀ ‘ਤੇ ਦੁਸ਼ਮਣੀਆਂ, ਸਿਆਸੀ ਵੈਰ ਪਿੰਡਦਿਆਂ ਪਿੰਡ ‘ਚ ਕਢਵਾਇਆ ਪਰ ਅਜਿਹੇ ਲੋਕ ਵੀ ਹੋਣਗੇ ਜਿਨ੍ਹਾਂ ਸਿਆਸੀ ਵਿਰੋਧੀਆਂ ਦੀਆਂ ਜਾਨ...

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ : ਗੁਰਲਾਲ ਸਿੰਘ ਕਾਉਣੀ

ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ ਕਿ ਡੀ.ਜੇ.ਤੇ ਚੱਕਵੇਂ ਗੀਤ ਵੱਜ ਰਹੇ ਆ।ਕਿੰਨਾਂ ਮਾਹੌਲ ਬਦਲ ਗਿਆ,ਸੁਣਿਆ ਸੀ ਕਿ ਪਹਿਲਾਂ ਪਿੰਡ ਚ ਮਰੇ ਦਾ ਮਹੀਨਿਆਂ ਤੱਕ ਸੋਗ ਚਲਦਾ ਸੀ,ਤੇ ਅੱਜ ਸਿਰਫ ਕੁੱਝ ਕੁ ਘੰਟੇ।ਲੋਕ ਇੰਨੇਂ ਅਗਾਂਹਵਧੂ ਹੋ ਗਏ ਯਕੀਨ ਨਹੀਂ ਹੁੰਦਾ।ਪਰ ਰਾਜਨੀਤਿਕਾਂ ਦੀ ਚਾਪਲੂਸੀ ਕਰਨ ਵੇਲੇ ਲੱਗਦਾ ਕਿ ਨਹੀਂ ਲੋਕ ਸਮੇਂ ਦੀ ਚਾਲ ਨਾਲ ਨਹੀਂ ਬਦਲੇ,ਮਾਨਸਿਕਤਾ ਹੀ ਛੋਟੀ ਹੋਈ ਪਈ ਏ।ਵਰਨਾ ਕਿਸੇ ਸ਼ਰੀਕ ਦੇ ਬਲਦੇ ਸਿਵੇ ਲਾਗੇ ਢੋਲ ਕੋਈ ਬੇ-ਗੈਰਤ ਹੀ ਵਜਾ ਸਕਦਾ।ਮੰਨਦੇ ਆਂ ਕਿ ਸਮੇਂ ਅੱਗੇ ਕਿਸੇ ਦੀ ਨਹੀਂ ਚਲਦੀ,ਪਰ ਇਨਸਾਨੀ ਕਦਰਾਂ-ਕੀਮਤਾਂ ਤੇ ਆਪਸੀ ਵਿਸ਼ਵਾਸ ਨੂੰ ਕਾਇਮ ਜਰੂਰ ਰੱਖਿਆ ਜਾ ਸਕਦਾ।ਇਹੀ ਛੋਟੀਆਂ-ਛੋਟੀਆਂ ਗੱਲਾਂ ਉਹਨਾਂ ਮਸਲਿਆਂ ਦਾ ਹੱਲ ਨੇ ਜਿੰਨ੍ਹਾਂ ਨੂੰ ਸੁਲਝਾਉਣ ਲਈ ਅਸੀਂ ਅਣਖਾਂ ਗਹਿਣੇ ਰੱਖ ਕੇ ਲੀਡਰਾਂ ਦੇ ਤਲੇ ਚੱਟਦੇ ਆਂ। ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਤੁਰ ਜਾਣਾ। ਮਿੱਟੀਏ,ਵਾ ਲੱਗਿਆਂ ਉੱਡ ਜਾਣਾ।ਸਾਂਝਾਂ ਮੁੱਕੀਆਂ,ਰਿਸ਼ਤੇ ਟੁੱਟੇ ਤੇ ਪਲ-ਪਲ ਪਾੜੇ ਵਧ ਰਹੇ ਆ।ਸਮਾਂ ਬੜਾ ਬਲਵਾਨ ਏ ਤੇ ਲੋਕ ਸਮੇਂ ਦੀਆਂ ਸੂਈਆਂ ਤੇ ਬੈਠੇ ਘੁੰਮੀ ਜਾਂਦੇ ਆ।ਕੱਲ੍ਹ ਕਾਉਣੀ ਚ ਲਗਾਤਾਰ ਪੰਜਵੀਂ ਮੌਤ ਹੋਈ ਤੇ ਲਗਾਤਾਰ ਹੀ ਅੱਜ ਤੀਜਾ ਦਿਨ ਏ...

ਗਰੀਬ ਪਰਿਵਾਰ ਲਈ ਮਦਦ ਦੀ ਗੁਹਾਰ

 ਲਖਵੀਰ ਸਿੰਘ ਬੁੱਟਰ / 26  ਫਰਵਰੀ /ਆਸਾ ਬੁੱਟਰ ਦੇ ਇੱਕ ਮਜਦੂਰ ਘਾਲਾ ਸਿੰਘ ਦਾ ਲੜਕਾ  ਇੱਕ ਹਾਦਸੇ ਵਿਚ ਕੋਮਾ ਵਿੱਚ ਚਲਾ ਗਿਆ ਸੀ | 3 ਮਹੀਨਿਆਂ ਤੋਂ ਜਿਆਦਾ ਸਮੇਂ ਦਾ ਉਸਦਾ ਮਹਿੰਗਾ ਇਲਾਜ ਕਰਵਾ ਚੁੱਕਾ ਪਰਿਵਾਰ ਬਹੁਤ ਮਾੜੇ ਦਿਨਾਂ ਵਿੱਚੋਂ ਲੰਘ ਰਿਹਾ ਹੈ | ਹੁਣ ਤੱਕ ਇਸ ਲੜਕੇ ਦੇ ਇਲਾਜ ਤੇ ਗਰੀਬ ਪਰਿਵਾਰ 3  ਲੱਖ ਤੋਂ ਜਿਆਦਾ ਦਾ ਖਰਚ ਕਰ ਚੁੱਕਾ ਹੈ ਇੱਕ ਵਾਰ ਤਾਂ ਹਸਪਤਾਲਾਂ ਦੇ ਖਰਚਿਆਂ ਤੋਂ ਤੰਗ ਆ ਕੇ ਉਹ ਆਪਣੇ ਬੇਟੇ ਨੂੰ ਘਰ ਲੈ ਆਏ ਸੀ ,,ਪਰ ਕੁਝ ਸਮਾਜ ਸੇਵੀ ਜਥੇਬੰਦੀਆਂ ਤੇ ਲੋਕਾਂ ਦੀ ਮਦਦ ਨਾਲ ਉਹਨਾਂ ਨੇ ਫੇਰ ਆਪਣੇ ਬੇਟੇ ਨੂੰ ਮੁਕਤਸਰ ਵਿਖੇ ਇੱਕ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਵਾਇਆ ਹੈ | ਜਿੱਥੇ ਉਸ ਦੀ ਸਿਹਤ ਤੇਜੀ ਨਾਲ ਸੁਧਰ ਰਹੀ ਹੈ ,,ਗਰੀਬ ਪਰਿਵਾਰ ਨੂੰ ਇੱਕ ਆਸ ਨਜਰ ਆਈ ਹੈ | ਘਰ ਵਿਚ ਮਾਂ ਬਾਪ ਤੋਂ ਇਲਾਵਾ ਇਸ ਲੜਕੇ ਦੀ ਵੱਡੀ ਭੈਣ ਹੈ | ਪਰਿਵਾਰ ਬੇਹੱਦ ਮਾਲੀ ਤੰਗੀ ਵਿੱਚੋਂ ਗੁਜਰ ਰਿਹਾ ਹੈ ਤੇ ਬੱਚੇ ਦਾ ਇਲਾਜ ਕਰਵਾ ਰਿਹਾ ਹੈ | ਇਸ ਹਸਪਤਾਲ ਦਾ ਬਿੱਲ   ਵੀ ਦਿਨੋ ਦਿਨ ਵਧਦਾ ਜਾ ਰਿਹਾ ਹੈ ,,ਪਰ ਹਸਪਤਾਲ ਵਿਚ ਚੰਗਾ ਇਲਾਜ ਹੁੰਦਾ ਵੇਖ ਤੇ ਬੱਚੇ ਦੀ ਸਿਹਤ ਚ ਸੁਧਾਰ ਹੁੰਦਾ ਵੇਖ ਪਰਿਵਾਰ ਵਾਲੇ ਆਪਣੇ ਘਰ ਦੀ ਜਗਾ ਜੋ ਕਿ ੫ ਮਰਲੇ ਹੈ ਉਸ ਵਾਸਤੇ ਗ੍ਰਾਹਕ ਦੀ ਭਾਲ ਚ ਹਨ | ਘਰ ਵੇਚਣਾ ਉਹਨਾਂ ਦੀ ਮਜਬੂਰੀ ਬਣ ਗਿਆ ਹੈ | ਅਸੀਂ ਸਹਾਰਾ ਜਨ ਸੇਵਾ ਸੁਸਾਇਟੀ ਤੇ ਪੀੜਤ ਪਰਿਵਾਰ ਵੱਲੋਂ ਲੋਕਾਂ ਨ...