ਫੋਟੋ ਵੱਡੇ ਅਕਾਰ ਵਿੱਚ ਵੇਖਣ ਵਾਸਤੇ ਫੋਟੋ ਉੱਪਰ ਕਲਿੱਕ ਕਰੋ





ਲਖਵੀਰ ਸਿੰਘ /22ਮਈ /ਪਿੰਡ ਆਸਾ ਬੁੱਟਰ ਦਾ ਪਿਸ਼੍ਲੇ 18 ਸਾਲਾਂ ਤੋਂ ਲਟਕਦਾ ਆ ਰਿਹਾ ਬਿਜਲੀ ਸਪਲਾਈ 24 ਘੰਟੇ ਵਾਲੀ ਲਾਈਨ ਮੁੱਦਾ ਆਖਰ ਕਾਰ ਹੱਲ ਹੋਣ ਜਾ ਰਿਹਾ ਹੈ | ਸਹਾਰਾ ਜਨ ਸੇਵਾ ਸੁਸਾਇਟੀ ਤੇ ਭਾਰਤੀ ਕਿਸਾਨ ਯੂਨੀਅਨ ਇਕਾਈ ਆਸਾ ਬੁੱਟਰ ਵਲੋਂ ਇਸ ਮਸਲੇ ਨੂੰ ਪੂਰੇ ਜੋਰ ਨਾਲ ਉਠਾਇਆ ਗਿਆ | ਐਸ ਡੀ ਓ ਨੂੰ ਮੰਗ ਪੱਤਰ ਦੇ ਕੇ ਪੰਦਰਾ ਮਈ ਤੱਕ ਕੰਮ ਸ਼ੁਰੂ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਸੀ | ਪਰ ਵਿਭਾਗ ਦੇ ਵਲੋਂ ਕੋਈ ਕਾਰਵਾਈ ਨਹੀ ਕੀਤੇ ਜਾਣ ਤੇ ਸਹਾਰਾ ਜਨ ਸੇਵਾ ਸੁਸਾਇਟੀ ਤੇ ਕਿਸਾਨ ਯੂਨੀਅਨ ਆਸਾ ਬੁੱਟਰ ਵਲੋਂ ਸਾਰੇ ਪਿੰਡ ਵਾਸੀਆਂ ਨੂੰ ਬਿਜਲੀ ਬੋਰਡ ਦੇ ਦਫਤਰ ਸਰਾਂ ਏ ਨਾਗਾ ਵਿਖੇ ਧਰਨਾ ਦੇਣ ਦੀ ਅਪੀਲ ਕੀਤੀ ਗਈ | ਲੋਕਾਂ ਵਲੋਂ ਦਫਤਰ ਅੱਗੇ ਧਰਨਾ ਦਿੱਤਾ ਗਿਆ | ਤੇ ਦਫਤਰ ਦਾ ਕੰਮਕਾਰ ਠਪ ਕਰ ਦਿੱਤਾ ਗਿਆ , ਇਸ ਧਰਨੇ ਨੂੰ ਉਠਾਉਣ ਵਾਸਤੇ ਐਕਸੀਅਨ ਮੁਕਤਸਰ ਨੇ ਵਿਸ਼ਾਵ੍ਸ਼ ਦਿਵਾਇਆ ਕਿ ਦਸ ਦਿਨਾ ਅੰਦਰ ਹਰ ਹਾਲ ਬਿਜਲੀ ਲਾਈਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇਸ ਧਰਨੇ ਦੀ ਹਮਾਇਤ ਕਰਨ ਵਾਸਤੇ ਧਰਨੇ ਵਿੱਚ ਆਏ ਸਨ | ਅਗਲੇ ਦਿਨ ਤੋਂ ਹੀ ਸੁਸਾਇਟੀ ਤੇ ਕਿਸਾਨ ਯੂਨੀਅਨ ਦੇ ਮੈਂਬਰਾਂ ਨਾਲ ਐਕਸੀਅਨ ਮੁਕਤਸਰ ਵੱਲੋਂ ਲਗਾਤਾਰ ਸੰਪਰਕ ਬਣਿਆ ਹੋਇਆ ਸੀ | ਕੁਝ ਰਾਜਨੀਤਕ ਲੋਕ ਅਜੇ ਵੀ ਇਸ ਵਿੱਚ ਅੜਿੱਕਾ ਬਣੇ ਹੋਏ ਸਨ | ਪਰ ਵਿਭਾਗ ਨੇ ਇਸ ਵਾਰ ਬਿਨਾ ਕੋਈ ਦਬਾਅ ਦੇ ਕੰਮ ਜਾਰੀ ਰਖਿਆ ਤੇ ਬਿਜਲੀ ਦਾ ਸਮਾਨ ਦੋ ਤਿੰਨ ਦਿਨਾਂ ਅੰਦਰ ਹੀ ਪਿੰਡ ਆਉ਼ਨਾ ਸ਼ੁਰੂ ਹੋ ਗਿਆ ਸੀ | ਅਜੱ ਵਿਭਾਗ ਵੱਲੋਂ ਆਪਣੇ ਮੁਲਾਜਮ ਤੇ ਕਰਿੰਦੇ ਪਿੰਡ ਭੇਜੇ ਗਏ ਤੇ ਪਿੰਡ ਵਾਸੀਆਂ ਨੇ ਉਹਨਾ ਦਾ ਬਹੁਤ ਸਾਥ ਦਿੱਤਾ ਤੇ ਬਿਜਲੀ ਦੀ 24 ਘੰਟੇ ਲਾਈਨ ਦਾ ਕੰਮ ਸ਼ੁਰੂ ਹੋ ਗਿਆ | ਉਮੀਦ ਹੈ ਕਿ ਆਉਣ ਵਾਲੇ ਇੱਕ ਦੋ ਦਿਨਾ ਵਿੱਚ ਇਹ ਸੇਵਾ ਪਿੰਡ ਵਾਸੀਆਂ ਨੂੰ ਮਿਲਣੀ ਸ਼ੁਰੂ ਹੋ ਜਾਵੇਗੀ | ਅੱਜ ਇਸ ਮੌਕੇ ਲਖਵੀਰ ਸਿੰਘ ,ਗੁਰਤੇਜ ਸਿੰਘ , ਕੁਲਦੀਪ ਸਿੰਘ , ਗੁਰਲਾਲ ਬਰਾੜ , ਜੀਤਾ ਸਿੰਘ , ਸੁਖਚੈਨ ਸਿੰਘ , ਕ੍ਰਿਕਟ ਕਲੱਬ ਵੱਲੋਂ ਲਖਵਿੰਦਰ ਸਿੰਘ ਲੱਖਾ , ਜੀਤਾ ਬਰਾੜ , ਹਨੀ ਸਿੰਘ , ਮਨਜੀਤ ਸਿੰਘ ਤੇ ਸ਼ਿੰਦਾ ਸਿੰਘ ਮਹੰਤ , ਪ੍ਰਗਟ ਸਿੰਘ , ਪਾਲ ਸਿੰਘ , ਰਾਜਾ ਸਿੰਘ , ਜੂਪਾ ਸਿੰਘ , ਰਾਮ ਸਿੰਘ ਆਦਿ ਪਿੰਡ ਵਾਸੀ ਹਾਜਰ ਸਨ | 