ਡਾ : ਗੁਰਮੀਤ ਸਿੰਘ ਬੁੱਟਰ ਮੁਖੀ ਫਸਲ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਪਣੇ ਪਿਤਾ ਹਰਚੰਦ ਸਿੰਘ ਬੁੱਟਰ ਦੀ ਅੰਤਿਮ ਅਰਦਾਸ ਸਮੇਂ ਸਕੂਲ ਵਿਚ 25 ਫਲਦਾਰ ਪੌਦੇ ਲਾਏ ਗਏ ।
ਸ੍ਰੀ ਮੁਕਤਸਰ ਸਾਹਿਬ , 14 ਅਗਸਤ ( ਰਣਜੀਤ ਸਿੰਘ ਢਿੱਲੋਂ ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਵਿਖੇ ਡਾ : ਗੁਰਮੀਤ ਸਿੰਘ ਬੁੱਟਰ ਮੁਖੀ ਫਸਲ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਪਣੇ ਪਿਤਾ ਹਰਚੰਦ ਸਿੰਘ ਬੁੱਟਰ ਦੀ ਅੰਤਿਮ ਅਰਦਾਸ ਸਮੇਂ ਸਕੂਲ ਵਿਚ 25 ਫਲਦਾਰ ਪੌਦੇ ਲਾਏ । ਜ਼ਿਨ੍ਹਾਂ ਵਿਚ ਨਿੱਬੂ , ਕਿੰਨੂੰ , ਅਮਰੂਦ ਸ਼ਾਮਲ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਸਕੂਲ ਵਿਚੋਂ ਬਾਰਵੀਂ ਜਮਾਤ ਵਿਚੋਂ ਹਰ ਸਾਲ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀ ਨੂੰ ਹਰਚੰਦ ਸਿੰਘ ਬੁੱਟਰ ਯਾਦਗਾਰੀ ਐਵਾਰਡ ਦਿੱਤਾ ਜਾਵੇਗਾ । ਇਸ ਐਵਾਰਡ ਵਿਚ 51 ਸੌ ਰੁਪਏ ਨਗਦ ਅਤੇ ਇਕ ਮੈਡਲ ਦਿੱਤਾ ਜਾਇਆ ਕਰੇਗਾ । ਬੱਚੀਆਂ ਨੂੰ ਸ਼ੁੱਧ ਪਾਣੀ ਦੇਣ ਲਈ ਇਕ ਪਾਣੀ ਵਾਲੀ ਟੈਂਕੀ ਸਕੂਲ ਨੁੂੰ ਦਾਨ ਵਜੋਂ ਦਿੱਤੀ । ਇਸ ਸ਼ਲਾਘਾਯੋਗ ਉਦਮ ਲਈ ਸਕੂਲ ਦੇ ਪ੍ਰਿੰਸੀਪਲ ਯਸਵੰਤ ਕੁਮਾਰ ਖੋਖਰ ਨੇ ਬੁੱਟਰ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਬੱਚੀਆਂ ਨੂੰ ਬਹੁਤ ਜ਼ਿਆਦਾ ਪ੍ਰੇਰਣਾ ਮਿਲੇਗੀ । ਇਸ ਮੌਕੇ ਬਚਿੱਤਰ ਸਿੰਘ ਮੈਂਬਰ ਬਲਾਕ ਸੰਮਤੀ , ਸੁਖਦੇਵ ਸਿੰਘ ਪੰਚ , ਨਿਰੰਜਨ ਸਿੰਘ ਪੰਚ , ਨਿਹਾਲ ਸਿੰਘ , ਜਸਕਰਨ ਸਿੰਘ ਜੱਸੀ , ਹਰਦੇਵ ਸਿੰਘ ਨੰਬਰਦਾਰ , ਨਿਹਾਲ ਸਿੰਘ , ਸੁਖਦੇਵ ਸਿੰਘ ਪੰਚ ਅਤੇ ਸਕੂਲ ਸਟਾਫ਼ ਸੁਖਦਰਸ਼ਨ ਸਿੰਘ , ਦਲਜੀਤ ਸਿੰਘ , ਕਰਮਜੀਤ ਸਿੰਘ , ਮੈਡਮ ਮਲਕੀਤ ਕੌਰ , ਪਰਮਿੰਦਰ ਕੌਰ , ਪੁਸਪਿੰਦਰ ਕੌਰ , ਸੁਖਜਿੰਦਰ ਕੌਰ , ਨਵਜੀਤ ਸਿੰਘ , ਲਛਮਣ ਸਿੰਘ , ਆਦਿ ਹਾਜ਼ਰ ਸਨ ।