ਲਖਵੀਰ ਸਿੰਘ / ਲਖਵੀਰ ਬਿੱਟੂ ਦੋਦਾ / 21 ਜੁਲਾਈ / ਅੱਜ ਆਸਾ ਬੁੱਟਰ ਤੋਂ ਭੁੱਲਰ ਸੜਕ ਤੇ ਕਾਉਣੀ -ਖਿੜਕੀਆਂ ਵਾਲਾ ਚੁਰਸਤੇ ਤੇ ਇੱਕ ਮੋਟਰਸਾਇਕਲ ਤੇ ਕਰੂਸਰ ਗੱਡੀ ਵਿੱਚ ਜਬਰਦਸਤ ਹਾਦਸਾ ਹੋਇਆ । ਮੋਟਰਸਾਇਕਲ ਦੇ ਨਾਲ ਨਾਲ ਗੱਡੀ ਦੀ ਟੱਕਰ ਹੁੰਦਿਆ ਹੀ ਗੱਡੀ ਖੇਤਾਂ ਵਾਲੇ ਪਾਸੇ ਪਲਟਾ ਖਾ ਗਈ ਤੇ ਮੋਟਰਸਾਇਕਲ ਸਵਾਰ ਸੜਕ ਤੇ ਡਿੱਗ ਪਾਏ । ਮੋਟਰਸਾਇਕਲ ਸਵਾਰ ਪਿੰਡ ਰਾਮੇਆਨਾਂ ਦੇ ਦੇ ਸਨ ਤੇ ਗੱਡੀ ਮੰਡੀ ਬਰੀਵਾਲਾ ਤੋਂ ਸੀ । ਮੋਟਰਸਾਇਕਲ ਤੇ ਤਿੰਨ ਬੰਦੇ ਸਵਾਰ ਸਨ ,ਤਿੰਨਾ ਹੀ ਬੰਦਿਆ ਨੂੰ ਕਾਫੀ ਸੱਟਾਂ ਲੱਗੀਆਂ ਹਨ , ਮੋਟਰਸਾਇਕਲ ਦੇ ਚਾਲਕ ਨੂੰ ਗੰਭੀਰ ਸੱਟਾਂ ਆਈਆਂ , ਹਾਦਸਾ ਹੁੰਦੇ ਹੀ ਨੇੜੇ ਦੇ ਲੋਕਾਂ ਨੇ ਦੁਰਘਟਨਾ ਗ੍ਰਸਤ ਹੋਏ ਬੰਦਿਆਂ ਨੂੰ ਚੁੱਕਿਆ ਤੇ 108 ਨੰਬਰ ਤੇ ਐਬੁਲੇੰਸ ਸੇਵਾ ਨੂੰ ਕਾਲ ਕੀਤੀ , ਕੁਝ ਮਿੰਟਾ ਚ ਹੀ ਐਂਬੂ ਲੈੰਸ ਸੈਂਟਰ ਆਸਾ ਬੁੱਟਰ ਤੋਂ ਪਹੁੰਚ ਗਈ । ਤੇ ਜਖਮੀਆਂ ਨੂੰ ਆਦੇਸ਼ ਹਸਪਤਾਲ ਮੁਕਤਸਰ ਚ ਦਾਖਲ ਕਰਵਾਇਆ ਗਿਆ । ਜਿਥੇ ਜਖਮੀਂ ਇਲਾਜ ਅਧੀਨ ਹਨ । ਦੱਸਿਆ ਜਾਂਦਾ ਹੈ ਕਿ ਮੋਟਰਸਾਇਕਲ ਸਵਾਰ ਜਿਆਦਾ ਸਪੀਡ ਤੇ ਸਨ ਤੇ ਗੱਡੀ ਵਾਲਾ ਜੇ ਸਾਵਧਾਨੀ ਨਾਂ ਵਰਤਦਾ ਤਾਂ ਹਾਦਸਾ ਦਰਦਨਾਕ ਹੋਣਾ ਸੀ ।
ਲਖਵੀਰ ਸਿੰਘ /06-11-2014/ ਹਰ ਵਾਰ ਦੀ ਤਰਾਂ ਇਸ ਵਾਰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪਿਸ਼੍ਲੇ ਦੋ ਦਿਨਾਂ ਤੋਂ ਪ੍ਰਕਾਸ਼ ਹੋਏ ਸ਼੍ਰੀ ਅਖੰਡ ਪਾਠ ਦੇ ਭੋਗ ਸਵੇਰੇ 10 ਵਜੇ ਗੁਰੁ ਦਵਾਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਪਾਏ ਗਏ | ਸਾਰੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਭੋਗ ਤੇ ਹਾਜਰੀ ਲਗਵਾਈ ਅਤੇ ਇਸ ਉਪਰੰਤ ਸਮੂਹ ਸੰਗਤ ਨੂੰ ਗੁਰੂ ਕਾ ਲੰਗਰ ਵਰਤਾਇਆ ਗਿਆ | ਦੁਪਿਹਰ 2 ਵਜੇ ਤੋਂ ਨਗਰ ਕੀਰਤਨ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸ਼ੋਭਾ ਯਾਤਰਾ ਵਾਸਤੇ ਸੋਹਨੀ ਪਾਲਕੀ ਸਜਾਈ ਗਈ ਅਤੇ ਵੱਖ ਵੱਖ ਪਡਾਵਾਂ ਤੇ ਪਿੰਡ ਵਾਸੀਆਂ ਵੱਲੋਂ ਚਾਹ , ਕੇਲੇ , ਲੱਡੂ , ਬਰਿਡ ਪਕੋੜੇ , ਪੇਸਟ੍ਰੀਆਂ ਆਦਿ ਦੇ ਲੰਗਰ ਸੰਗਤ ਵਾਸਤੇ ਪੂਰੇ ਉਤਸ਼ਾਹ ਨਾਲ ਲਗਾਏ ਗਏ | ਢਾਢੀ ਜਥੇ ਵੱਲੋਂ ਗੁਰੂ ਨਾਨਕ ਦੇਵ ਜੀ ਜੀਵਨ ਨਾਲ ਸਬੰਧਿਤ ਵਾਰਾਂ ਪੇਸ਼ ਕੀਤਿਆ ਗਈਆਂ | ਲੋਕਾਂ ਨੇ ਆਪੋ ਆਪਨੇ ਘਰਾਂ ਅੱਗੋਂ ਨਗਰ ਕੀਰਤਨ ਆਉਣ ਦੀ ਖੁਸ਼ੀ ਵਿੱਚ ਸਾਫ਼ ਸਫਾਈ ਕੀਤੀ | ਸ਼ਾਮ 6 : 30 ਵਜੇ ਨਗਰ ਕੀਰਤਨ ਵੱਖ ਵੱਖ ਪਡਾਵਾਂ ਵਿੱਚ ਦੀ ਗੁਜਰਦਾ ਹੋਇਆ ਗੁਰੂ ਦਵਾਰਾ ਸਾਹਿਬ ਵਾਪਸ ਪੁੱਜਾ | ਇਸ ਵਾਰ ਨਗਰ ਕੀਰਤਨ ਵਿੱਚ ਔਰਤਾਂ ਦੀ ਗਿਣਤੀ ਬਹੁਤ ਜਿਆਦਾ ਰਹੀ | ਲੋਕਾਂ ਨੇ ਕਣਕ ਅਤੇ ਗੁਰੂ ਕੀਆਂ ਇਮਾਰਤਾਂ ਵਾਸਤੇ ਮਾਇਕ ਸੇਵਾ ਪ੍ਰਬੰਧਕ ਕਮੇਟੀ ਨੂੰ ਹਰ ਵਾਰ ਦੀ ਤਰਾਂ ਪੂਰੇ ...
