
ਲਖਵੀਰ ਸਿੰਘ ਬੁੱਟਰ / 4 ਜੁਲਾਈ / ਕੱਲ 3 ਜੁਲਾਈ ਪੰਚਾਇਤ ਚੋਣਾਂ ਦਾ ਦਿਨ ਸੀ , ਸਵੇਰ ਤੋਂ ਲੈ ਕੇ ਵੋਟਰਾਂ ਵਿੱਚ ਇਸ ਚੋਣ ਪ੍ਰਤੀ ਬਹੁਤ ਉਤਸ਼ਾਹ ਸੀ , ਸੁਰਖਿਆ ਪਰਬੰਧ ਬਹੁਤ ਵਧੀਆ ਸਨ । 2040 ਕੁੱਲ ਵੋਟਾਂ ਵਿੱਚੋਂ 1953 ਵੋਟਾਂ ਬਹੁਤ ਹੀ ਸ਼ਾਂਤ ਮਈ ਤਰੀਕੇ ਨਾਲ ਪਈਆਂ । ਜਿਵੇਂ ਕਿ ਅਸੀਂ ਪੰਚਾਇਤ ਚੋਣਾਂ ਬਾਰੇ ਕੀਤੀ ਪਹਿਲੀ ਪੋਸਟ ਵਿੱਚ ਦੱਸਿਆ ਸੀ ਕੀ ਚੋਣਾਂ ਦਾ ਨਤੀਜਾ ਬਹੁਤ ਕਰੀਬੀ ਹੋ ਸਕਦਾ ਹੈ ਤੇ ਕੁਝ ਕੁ ਵੋਟਾਂ ਤੇ ਜਿੱਤ ਹਾਰ ਦਾ ਫੈਸਲਾ ਹੋਵੇਗਾ ਠੀਕ ਉਸੇ ਤਰਾਂ ਹੀ ਨਤੀਜੇ ਸਾਹਮਣੇ ਆਏ ਹਨ , ਤਿੰਨ ਬੂਥ ਹਨ , 133 ਜਿਸ ਵਿੱਚ ਵਾਰਡ ਨੰ 1,2,3 ਹਨ , 134 ਵਿੱਚ 4,5,6 ਤੇ 135 ਵਿੱਚ 7,8,9 ਹਨ । ਪਹਿਲੇ ਰੁਝਾਨ ਬੂਥ ਨੰ 133 ਤੋਂ ਆਏ ਜਿਸ ਵਿੱਚ ਗੁਰਵਿੰਦਰ ਕੌਰ 38 ਵੋਟਾਂ ਨਾਲ ਅੱਗੇ ਰਹੇ , 134 ਵਿੱਚ 6 ਵੋਟਾਂ ਦੀ ਲੀਡ ਰਹੀ ,, ਮੁਕਾਬਲਾ ਸਖ਼ਤ ਚੱਲ ਰਿਹਾ ਸੀ ,, ਬੂਥ 135 ਦੀ ਗਿਣਤੀ ਬਾਕੀ ਸੀ , ਹੁਣ ਤੱਕ ਗੁਰਵਿੰਦਰ ਕੌਰ 44 ਵੋਟਾਂ ਦੀ ਲੀਡ ਤੇ ਸਨ । ਬੂਥ 135 ਦੀ ਗਿਣਤੀ ਵਿੱਚ ਰਣਜੀਤ ਕੌਰ ਪਤਨੀ ਜਸਮੇਲ ਸਿੰਘ ਨੇ 32 ਵੋਟਾਂ ਦੀ ਲੀਡ ਹਾਸਲ ਕੀਤੀ ਪਰ 12 ਵੋਟਾਂ ਜਿੱਤ ਤੋਂ ਪਿਛੇ ਰਹਿ ਗਏ । ਗਿਣਤੀ ਦਾ ਕੰਮ ਕਰੀਬ 11 ਵਜੇ ਨੇਪਰੇ ਚੜਿਆ ਪਰ ਬਾਹਰ ਖੜੇ ਉਮੀਦਵਾਰਾਂ ਦੇ ਸਮਰਥਕਾਂ ਵਿਚ ਅਫੜਾ ਤਫੜੀ ਦਾ ਮਾਹੋਲ ਬਣਿਆ ਹੋਇਆ ਸੀ , ਅੰਦਰੋਂ ਗੁਰਵਿੰਦਰ ਕੌਰ ਦੀ ਜਿੱਤ ਦੀ ਖਬਰ ਆ ਚੁੱਕੀ ਸੀ ਪਰ , ਇਹ ਖਬਰ ਆਉਣ ਤੋਂ ਬਾਅਦ ਵੀ ਅਧਿਕਾਰਿਕ ਤੌਰ ਤੇ ਐਲਾਨ ਹੋਣ ਦੀ ਉਡੀਕ ਕੀਤੀ ਜਾ ਰਹੀ ਸੀ ,, ਗੁਰਵਿੰਦਰ ਕੌਰ ਦੇ ਸਮਰਥਕ ਸ਼ਾਂਤੀ ਬਨਾਏ ਹੋਏ ਸਨ , ਪਰ ਦੂਜੇ ਪਾਸੇ ਕੁਝ ਲੋਕ ਪ੍ਰਾਇਮਰੀ ਸਕੂਲ ਦਾ ਗੇਟ ਮੱਲੇ ਹੋਏ ਸਨ ,,, ਉਹ ਇਸ ਨਤੀਜੇ ਨੂੰ ਸਵੀਕਾਰ ਨਹੀਂ ਕਰ ਰਹੇ ਸਨ ਤੇ ਕੁਝ ਦਾ ਕਹਿਣਾ ਸੀ ਕਿ ਜਦ ਤੱਕ ਗਿਣਤੀ ਦੁਬਾਰਾ ਨਹੀਂ ਹੁੰਦੀ ਉਹ ਕਿਸੇ ਨੂੰ ਨਾਂ ਬਾਹਰ ਤੇ ਨਾਂ ਅੰਦਰ ਜਾਨ ਦੇਣਗੇ ,,, ਕਈ ਪੁਲਿਸ ਦੇ ਉਚ੍ਚ ਅਧਿਕਾਰੀ ਜੋ ਕੀ ਦੌਰੇ ਤੇ ਸਨ ਉਹਨਾਂ ਨੂੰ ਵੀ ਅੰਦਰ ਨਾਂ ਜਾਣ ਦਿੱਤਾ ਗਿਆ । ਉਮੀਦਵਾਰਾਂ ਨੂੰ ਬਾਹਰ ਲੈ ਕੇ ਆਉਣਾ ਵੀ ਇੱਕ ਚਿੰਤਾ ਦਾ ਵਿਸ਼ਾ ਸੀ , ਮੌਕੇ ਤੇ ਤੈਨਾਤ ਏ ਐਸ ਆਈ ਤਜਿੰਦਰ ਸਿੰਘ ਨੇ ਥਾਣਾ ਕੋਟਭਾਈ ਤੋਂ ਕੁਝ ਪੁਲਿਸ ਹੋਰ ਬੁਲਾਈ , 5 ਗੱਡੀਆਂ ਦੇ ਵਿਚ ਕਰੀਬ 25-30 ਸੁਰਖਿਆ ਕਰਮੀਆਂ ਦਾ ਦਸਤਾ ਪੁੱਜਾ ,, ਜਿਸ ਨੇ ਆਪਣੇ ਲਾਉਡ ਸਪੀਕਰ ਰਾਹੀਂ ਸਕੂਲ ਦੇ ਸਾਹਮਣੇ ਦੀ ਸੜਕ ਖਾਲੀ ਕਰਨ ਅਤੇ ਗੇਟ ਤੋਂ ਪਾਸੇ ਹੋਣ ਦੇ ਦੀ ਅਪੀਲ ਕੀਤੀ ,, ਪਰ ਕੁਝ ਚਿਰ ਜੱਦੋ ਜਹਿਦ ਕਰਨ ਤੋਂ ਬਾਅਦ ਪੁਲਿਸ ਫੋਰਸ ਗੇਟ ਖਾਲੀ ਕਰਵਾ ਸਕੀ ,, ਹਲਕਾ ਵਿਧਾਇਕ ਰਾਜਾ ਵੜਿੰਗ ਵੀ ਸਥਿਤੀ ਦਾ ਪਤਾ ਕਰਨ ਪੁੱਜੇ ,,ਆਖਿਰ 12 ਵਜੇ ਰਾਤ ਦੇ ਅਧਿਕਾਰਿਕ ਤੌਰ ਤੇ ਗੁਰਵਿੰਦਰ ਕੌਰ ਦੀ ਜਿੱਤ ਦਾ ਐਲਾਨ ਕੀਤਾ ਗਿਆ ,, ਗਿਣਤੀ ਦਾ ਕੰਮ ਸ਼ਾਂਤਮਈ ਤੇ ਪਾਰਦਰਸ਼ੀ ਸੀ ,

ਸਰਪੰਚ ਭਾਵੇਂ ਗੁਰਵਿੰਦਰ ਕੌਰ ਬਣੇ ਪਰ ਬਹੁਤ ਹੀ ਕਰੀਬੀ ਮੁਕਾਬਲੇ ਨੇ ਲੋਕਾਂ ਦੀਆਂ ਧੜਕਨਾਂ ਤੇਜ ਰੱਖੀਆਂ । ਇੱਕ ਉਮੀਦਵਾਰ ਤਾਂ ਜਿਤਣਾ ਹੀ ਸੀ ਪਰ ਜੋ ਸਭ ਵਧੀਆ ਗੱਲ ਸਾਹਮਣੇ ਆਈ ਉਹ ਇਹ ਕਿ ਦੋਵੇਂ ਉਮੀਦਵਾਰ ਗੁਰਵਿੰਦਰ ਕੌਰ ਤੇ ਰਣਜੀਤ ਕੌਰ ਸਾਰਾ ਦਿਨ ਇਕਠੇ ਬੈਠੇ ਤੇ ਗੱਲਾਂਬਾਤਾਂ ਕਰਦੇ ਦਿਖਾਈ ਦਿੱਤੇ ,, ਉਧਰ ਇਕਬਾਲ ਸਿੰਘ ਤੇ ਜਸਮੇਲ ਸਿੰਘ ਵੀ ਇਕੱਠੇ ਤੁਰਦੇ ਫਿਰਦੇ ਤੇ ਬੈਠੇ ਦਿਖਦੇ ਰਹੇ ,, ਇੱਕ ਮਿਲਵਰਤਨ ਦੀ ਭਾਵਨਾ ਤੇ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਰਹੇ ਇਹੀ ਕਾਰਨ ਰਿਹਾ ਕੀ ਕਿਸੇ ਵੀ ਗਰਮ ਖਿਆਲੀ ਸਮਰਥਕ ਵੱਲੋਂ ਵੀ ਕੋਈ ਐਸੀ ਵੈਸੀ ਘਟਨਾ ਕਰਨ ਦੀ ਜੁਰਤ ਨਹੀਂ ਹੋਈ ।
ਅੰਤ ਵਿਚ ਇਹੀ ਕਹਿਣਾ ਹੋਵੇਗਾ ਕਿ ਅਧਿਕਾਰਿਕ ਤੌਰ ਤੇ ਜੋ ਵੀ ਜਿਤਿਆ ਹੋਵੇ ,, ਪਰ ਦੋਵਾਂ ਉਮੀਦਵਾਰਾਂ ਨੇ ਭਾਈਚਾਰਕ ਸਾਂਝ ਤੇ ਸ਼ਾਂਤਮਈ ਤਰੀਕੇ ਨਾਲ ਵਿਚਰ ਕੇ ਆਸਾ ਬੁੱਟਰ ਦਾ ਦਿਲ ਤਾਂ ਜਿੱਤਿਆ ਹੀ ਨਾਲ ਹੀ ਸਿਵਲ ਤੇ ਪੁਲਿਸ ਅਮਲੇ ਦੇ ਅਧਿਆਕਾਰੀਆਂ ਦਾ ਵੀ ਦਿਲ ਜਿੱਤਿਆ ,,
ਹੁਣ ਅਗਲੇ ਪੰਜ ਸਾਲ ਪਿੰਡ ਦੀ ਸੇਵਾ ਦਾ ਮੌਕਾ ਹੀ ਨਹੀਂ ਇੱਕ ਜਿੰਮੇਵਾਰੀ ਜੋ ਲੋਕਾਂ ਨੇ ਇਕਬਾਲ ਸਿੰਘ ਬੁੱਟਰ ਨੂੰ ਸੌਪੀ ਹੈ ਉਸ ਤੇ ਇਕਬਾਲ ਸਿੰਘ ਬੁੱਟਰ ਕਿੰਨੇ ਖਰੇ ਉਤਰਦੇ ਹਨ ਇਸ ਦਾ ਜਵਾਬ ਭਵਿੱਖ ਦੀ ਗੋਦ ਚ ਲੁਕਿਆ ਹੈ ।
ਮੈਂਬਰ
ਵਾਰਡ ਨੰ : 1 ਤੋਂ ਰਾਜਿੰਦਰ ਸਿੰਘ S /O ਗੁਰਾ ਸਿੰਘ ਨੇ ਜੀਤ ਸਿੰਘ ਮਿਸਤਰੀ ਨੂੰ 66 ਦੇ ਮੁਕਾਬਲੇ 151 ਵੋਟਾਂ ਦੇ ਫਰਕ ਨਾਲ ਹਰਾਇਆ ।
ਵਾਰਡ ਨੰ : 2 ਤੋਂ ਕਾਕਾ ਸਿੰਘ S /O ਗਿੰਧਾ ਸਿੰਘ ਨੇ ਬਾਦਲ ਸਿੰਘ ਨੂੰ 77 ਦੇ ਮੁਕਾਬਲੇ 91 ਵੋਟਾਂ ਦੇ ਫਰਕ ਨਾਲ ਹਰਾਇਆ ।
ਵਾਰਡ ਨੰ : 3 ਤੋਂ ਦਰਸ਼ਨ ਕੌਰ ਪੁਤਰੀ ਦਿਆਲ ਸਿੰਘ ਨੇ ਮਨਜਿੰਦਰ ਕੌਰ ਨੂੰ 90 ਦੇ ਮੁਕਾਬਲੇ 125 ਵੋਟਾਂ ਦੇ ਫਰਕ ਨਾਲ ਹਰਾਇਆ ।
ਵਾਰਡ ਨੰ :4 ਤੋਂ ਗੁਰਜੰਟ ਸਿੰਘ ਉਦੇਕਰਨ ਵਾਲੇ ਸਰ੍ਭ੍ਸੰਮਤੀ ਨਾਲ ਚੁਨੇ ਗਏ ।
ਵਾਰਡ ਨੰ : 5 ਤੋਂ ਜਸਕਰਨ ਸਿੰਘ ਜੱਸੀ ਨੇ ਗੁਰ੍ਮੇਲ੍ ਸਿੰਘ ਰਾਜਾ ਨੂੰ 28 ਵੋਟਾਂ ਦੇ ਫਰਕ ਨਾਲ ਹਰਾਇਆ ।
ਵਾਰਡ ਨੰ : 6 ਤੋਂ ਹਰਜਿੰਦਰ ਸਿੰਘ ਖਾਲਸਾ ਨੇ ਜੀਤਾ ਸਿੰਘ 51 ਵੋਟਾਂ ਦੇ ਫਰਕ ਨਾਲ ਹਰਾਇਆ ।
ਵਾਰਡ ਨੰ : 7 ਤੋਂ ਰਣਜੀਤ ਸਿੰਘ ਪੁੱਤਰ ਤੇਜਾ ਸਿੰਘ ਸਰ੍ਭ੍ਸੰਮਤੀ ਨਾਲ ਚੁਨੇ ਗਏ ।
ਵਾਰਡ ਨੰ : 8 ਜਗਦੇਵ ਸਿੰਘ ਪੁੱਤਰ ਮਿੱਠੂ ਸਿੰਘ ਸਰ੍ਭ੍ਸੰਮਤੀ ਨਾਲ ਚੁਨੇ ਗਏ ।
ਵਾਰਡ ਨੰ : 9 ਤੋਂ ਚੰਦ ਸਿੰਘ ਪੁੱਤਰ ਜਗਰਾਜ ਸਿੰਘ ਨੇ ਮੱਖਣ ਸਿੰਘ ਪੁੱਤਰ ਗੀਟਣ ਸਿੰਘ ਨੂੰ 70 ਦੇ ਮੁਕਾਬਲੇ 125 ਵੋਟਾਂ ਦੇ ਫਰਕ ਨਾਲ ਹਰਾਇਆ ।