(ਮਿਡ ਡੇ ਮੀਲ ਦਾ ਖਾਣਾ ਖਾ ਕੇ 20 ਬੱਚਿਆਂ ਦੀ ਮੌਤ )

ਦੇਸ਼ ਦੇ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਹੋਈ ਦੁਪਿਹਰ ਦਾ ਖਾਣਾ ਦੇਣ ਦੀ ਸਕੀਮ ਮਿਡ ਡੇ ਮੀਲ ਸਕੂਲ ਦੇ ਬੱਚਿਆਂ ਨੂੰ ਸੰਤੁਲਤ ਭੋਜਨ ਬੇਸ਼ਕ ਨਾਂ ਦੇ ਪਾਵੇ ਪਰ ਮੌਤ ਦਾ ਕਾਰਨ ਜਰੁਰ ਬਣ ਸਕਦੀ ਆ । ਆਏ ਦਿਨ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਮਿਡ ਡੇ ਮੀਲ ਵਿੱਚ ਹੁੰਦੀਆਂ ਬੇ ਨਿਯ੍ਮੀਆਂ ਤੇ ਘਪ੍ਲੇਬਾਜੀਆਂ ਦੀਆਂ ਖਬਰਾਂ ਆਮ ਗੱਲ ਹੈ । ਇਹ ਸਕੀਮ ਦੇਸ਼ ਵਿੱਚੋਂ ਬੱਚਿਆਂ ਵਿੱਚੋ ਕੁਪੋਸ਼ਣ ਦੂਰ ਕਰਨ ਲਈ ਬਣਾਈ ਗਈ ਸੀ ,, ਪਰ ਕੁਪੋਸ਼ਣ ਤਾਂ ਜਿਓਂ ਦਾ ਤਿਓਂ ਹੈ ਪਰ ਜਿਹੜੇ ਅਧਿਆਪਕਾਂ ਨੂੰ ਸਕੂਲ ਚ ਮਿਡ ਡੇ ਮੀਲ ਦਾ ਇੰਚਾਰਜ ਲਗਾਇਆ ਜਾਂਦਾ ਹੈ ਉਸਦਾ ਕੁਪੋਸ਼ਣ ਜਰੁਰ ਦੂਰ ਹੋ ਜਾਂਦਾ ।

ਮੇਰੀ ਉਮਰ ਦੇ 90 ਫ਼ੀਸਦ ਲੋਕ ਸਰਕਾਰੀ ਸਕੂਲਾਂ ਚ ਹੀ ਪੜੇ ਨੇ ਮਤਲਬ 90 ਦੇ ਦਹਾਕੇ ਦੀ ਗੱਲ ਕਰੀਏ ਅਤੇ ਉਸਤੋਂ ਪਹਿਲਾਂ ਵਾਲੇ ਤਾਂ ਲਗਭਗ ਸਾਰੇ ਹੀ ,,, ਉਸ ਵੇਲੇ ਮੈਨੂੰ ਨਹੀਂ ਲਗਦਾ ਕਿ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਨੂੰ ਕਦੇ ਰੋਟੀ ਦੀ ਸਮੱਸਿਆਂ ਆਉਂਦੀ ਸੀ ,, ਸਕੂਲ ਵਿਚ ਪੜਨ ਵਾਲਾ ਬੱਚਾ 1 ਜਾਂ 2 ਤੋਂ ਜਿਆਦਾ ਰੋਟੀਆਂ ਨਹੀਂ ਸਕੂਲ ਲੈ ਕੇ ਜਾਂਦਾ ਸੀ । ਕੋਈ ਮਾਂ ਪਿਓ ਐਸਾ ਨਹੀਂ ਹੋਵੇਗਾ ਜੋ ਆਪਣੇ ਬੱਚੇ ਨੂੰ 1 ਰੋਟੀ ਨਾਂ ਦੇ ਸਕਦਾ ਹੋਵੇ । ਪਤਾ ਨਹੀਂ ਸਰਕਾਰ ਨੇ ਇਹ ਕੀ ਡਰਾਮਾਂ ਸ਼ੁਰੂ ਕੀਤਾ ਹੋਇਆ ਹੈ , ਮਿਡ ਡੇ ਮੀਲ ਦਾ ਖਾਨਾ ,, ਖਾਨਾ ਪਕਾਉਣ ਵਾਸਤੇ ਕੁੱਕ ,, ਤੇ ਇੱਕ ਅਧਿਆਪਕ ਜੋ ਆਪਣੀ ਪੜਾਈ ਦਾ ਵਕਤ ਇਸਨੂੰ ਦਿੰਦਾ ਹੈ ,, ਕੁੱਲ ਮਿਲਾ ਕੇ ਸਰਕਾਰ ਦੇ ਖਜਾਨੇ ਤੇ ਵਾਧੂ ਦਾ ਬੋਝ ,,,
ਸਕੂਲਾਂ ਵਿੱਚ ਬੱਚਿਆਂ ਨੂੰ ਵਰਦੀਆਂ ਮੁਫਤ ਨੇ , ਕਿਤਾਬਾਂ ਮੁਫਤ ਨੇ , ਵਜੀਫੇ ਨੇ ,,, ਇਹ ਸਾਰਾ ਕੁਝ ਵਧੀਆ ਕਦਮ ਹੈ , ਜਿਸ ਨੂੰ ਸਹੀ ਠਹਿਰਾਇਆ ਜਾ ਸਕਦਾ ਹੈ । ਪਰ ਮਿਡ ਡੇ ਮੀਲ ਨੂੰ ਮੁਕੰਮਲ ਰੂਪ ਚ ਬੰਦ ਕਰਕੇ ਕਿਸੇ ਹੋਰ ਜਗਾ ਇਸ ਫੰਡ ਨੂੰ ਖਰਚਣਾ ਚਾਹੀਦਾ ਹੈ ।
ਇੱਕ ਵਾਰ ਮੈਨੂੰ ਜਿਲਾ ਸਿਖਿਆ ਅਫਸਰ ਦੇ ਦਫਤਰ ਵਿੱਚ ਕੰਮ ਸੀ ,, ਪਿੰਡ ਦੇ ਹੋਰ ਵੀ ਆਗੂ ਸਹਿਬਾਨ ਨਾਲ ਸਨ । ਅਸੀਂ ਜਿਲਾ ਸਿਖਿਆ ਅਫਸਰ ਦੇ ਮੂੰਹੋਂ ਇੱਕ ਸਚਾਈ ਸੁਨ ਕੇ ਦੰਗ ਰਹਿ ਗਏ । ਉਸਦਾ ਕਹਿਣਾ ਸੀ ਕਿ ਜੇਕਰ ਮਿਡ ਡੇ ਮੀਲ ਦਾ ਇੰਚਾਰਜ ਇੱਕ ਨੰਬਰ ਦਾ ਵਧੀਆ ਖਾਨਾ ਬੱਚਿਆਂ ਨੂੰ ਦੇਵੇ ਤਾਂ 5 ਤੋਂ 7 ਹਜਾਰ ਰੁਪਏ ਮਹੀਨੇ ਦੇ ਉਸਨੂੰ ਬਚ ਸਕਦੇ ਨੇ ਜੇਕਰ ਉਹ ਥੋੜੀ ਜਿਹੀ ਹਿੰਮਤ ਮਾਰੇ ਤਾਂ 10 ਤੋਂ 12 ਹਜਾਰ ਤੱਕ ਬਚਾ ਲੈਦਾ ਹੈ ,, ਹੁਣ ਕੋਈ ਦੱਸ ਸਕਦਾ ਹੈ ਕਿ ਇਸ ਮਿਡ ਡੇ ਮੀਲ ਨਾਲ ਕਿਸਦਾ ਕੁਪੋਸ਼ਣ ਦੂਰ ਹੁੰਦਾ ,, ਸਿਰਫ ਸਰਕਾਰੀ ਅਧਿਕਾਰੀਆਂ ਦਾ ਹੁੰਦਾ ਹੈ ਜੀ ,, ਬੱਚਿਆਂ ਨੂੰ ਮਿਲਦੀ ਹੈ ਸਿਰਫ ਮੌਤ ।
ਲਖਵੀਰ ਸਿੰਘ ਬੁੱਟਰ 9464030208