Skip to main content

Posts

ਸਹਾਰਾ ਟੀਮ ਵੱਲੋਂ ਅਵਾਰਾ ਪਸ਼ੁਆ ਦੇ ਬਿਮਾਰੀਆਂ ਦੀ ਰੋਕਥਾਮ ਵਾਸਤੇ ਟੀਕੇ ਲਗਾਏ ਗਏ

ਲਖਵੀਰ ਸਿੰਘ ਬੁੱਟਰ / ਸਹਾਰਾ ਜਨ ਸੇਵਾ ਸੁਸਾਇਟੀ ਵੱਲੋਂ ਪਿੰਡ ਆਸਾ ਬੁੱਟਰ ਵਿਚ ਅਵਾਰਾ ਪਸ਼ੂਆਂ ਨੂੰ ਵੱਖ ਵੱਖ ਬਿਮਾਰੀਆਂ ਦੀ ਰੋਕਥਾਮ ਵਾਸਤੇ ਟੀਕੇ ਲਗਾਏ ਗਏ | ਇਹਨਾ ਅਵਾਰਾ ਪਸ਼ੂਆਂ ਤੋਂ ਲੋਕਾਂ ਦੇ ਪਾਲਤੂ ਪਸ਼ੂਆਂ ਨੂੰ ਬਿਮਾਰੀਆਂ ਲਗ ਜਾਂਦੀਆਂ ਹਨ | ਜਿਸ ਕਰਕੇ ਸਹਾਰਾ ਵੱਲੋਂ ਇਹਨਾ ਪਸ਼ੂਆਂ ਦੇ ਟੀਕੇ ਲਗਵਾਏ ਗਏ | ਇਥੇ ਇਹ ਵੀ ਜਿਕਰ ਯੋਗ ਹੈ ਕਿ ਪਿਸ਼੍ਲੇ ਸਾਲ ਵੀ ਆਸਾ ਬੁੱਟਰ ਵਿਚ ਬਹੁਤ ਸਾਰੇ ਅਵਾਰਾ ਪਸ਼ੁ ਹਲਕਾ ਦੀ ਬਿਮਾਰੀ ਦਾ ਸ਼ਿਕਾਰ ਹੋਏ ਸਨ | ਜਿਸ ਨਾਲ ਲੋਕਾਂ ਦੇ ਪਾਲਤੂ ਪਸ਼ੂ ਵੀ ਇਸ ਦੀ ਲਪੇਟ ਚ ਆ ਗਏ ਸਨ | ਪਿੰਡ ਵਾਸੀਆਂ ਵੱਲੋਂ ਇਸ ਕੰਮ ਦੀ ਬਹੁਤ ਸ਼ਲਾਗਾ ਕੀਤੀ ਗਈ | ਆਉਣ ਵਾਲੇ ਦਿਨਾ ਵਿਚ ਅਵਾਰਾ ਕੁਤਿਆਂ ਦੇ ਵੀ ਟੀਕੇ ਲਗਾਏ ਜਾਣਗੇ | ਇਸ ਮੌਕੇ ਲਖਵੀਰ ਸਿੰਘ , ਤਰਨਜੀਤ ਸਿੰਘ , ਡਾ.ਗੁਰਤੇਜ ਸਿੰਘ , ਕੁਲਦੀਪ ਸਿੰਘ , ਗੁਰਮੀਤ ਸਿੰਘ ਆਦਿ ਹਾਜਰ ਸਨ |

ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਸਾ ਬੁੱਟਰ ਦਾਣਾ ਮੰਡੀ ਦਾ ਦੌਰਾ |

 

ਬਾਰਸ਼ ਨਾਲ ਮੌਸਮ ਠੰਡਾ ਹੋਇਆ , ਪਰ ਹਾੜੀ ਦੀ ਕਟਾਈ ਦਾ ਕੰਮ ਰੁਕਿਆ

25ਅਪ੍ਰੈਲ / ਲਖਵੀਰ ਸਿੰਘ ,ਇੰਦੀਵਰ , ਕੁਲਦੀਪ ਸਿੰਘ /ਅੱਜ ਹੋਈ ਬਾਰਸ਼ ਨਾਲ ਮੌਸਮ ਕਾਫੀ ਸੁਹਾਵਣਾ ਹੋ ਗਿਆ | ਗਰਮੀ ਤੋਂ ਕਾਫੀ ਰਾਹਤ ਲੋਕਾਂ ਨੂੰ ਮਿਲੀ | ਪਰ ਹਾੜੀ ਦੀ ਕਟਾਈ ਦਾ ਕੰਮ ਪੂਰੇ ਜੋਰਾਂ ਤੇ ਚੱਲ ਰਿਹਾ ਸੀ ਇਸ ਕਰਕੇ ਕਨਕ ਦੀ ਕਟਾਈ ਤੇ ਤੂੜੀ ਦੀ ਬਣਵਾਈ ਦੇ ਕੰਮ ਵਿਚ ਰੁਕਾਵਟ ਜਰੁਰ ਆਈ |ਸਾਰੀਆਂ ਮ੍ਸ਼ੀਨਾ ਬੰਦ ਕਰਨੀਆਂ ਪਾਈਆਂ | ਖੇਤਾਂ ਵਿਚ ਕੰਮ ਕਰਦੇ ਸਾਰੇ ਲੋਕ ਇਸ ਬਾਰਸ਼ ਕਾਰਨ ਇਕਦਮ ਵੇਹਲੇ ਹੋ ਕੇ ਘਰ ਪਰਤਨ ਵਾਸਤੇ ਮਜਬੂਰ ਹੋਏ |  ਇਸ ਤੋਂ ਪਹਿਲਾਂ ਕਟਾਈ ਦਾ ਕੰਮ ਬਿਨਾ ਰੁਕਾਵਟ ਜਾਰੀ ਰਿਹਾ ਸੀ | ਅਜੇ ਤੱਕ ਅਸਮਾਨ ਪੂਰੀ ਤਰਾਂ ਸਾਫ਼ ਨਹੀਂ ਹੋਇਆ | ਆਉਣ ਵਾਲੇ ਦਿਨਾ ਵਿਚ ਵੀ ਬਾਰਸ਼ ਹੋਣ ਦੇ ਅਸਰ ਹਨ|

ਕਣਕ ਦੀ ਕਟਾਈ ਅਤੇ ਤੋਲ ਸੁਰੂ

                                                                                                             ਕਣਕ ਦੀ ਕਟਾਈ ਅਤੇ ਤੋਲ ਸੁਰੂ

25 ਵਾਂ ਸਲਾਨਾ ਕ੍ਰਿਕਟ ਟੂਰਨਾਮੇਂਟ 10 ਫਰਵਰੀ ਨੂੰ

ਰਾਮ ਦਾਸ ਸਪੋਰਟਸ ਕਲੱਬ ਆਸਾ ਬੁੱਟਰ  25 ਵਾਂ ਸਲਾਨਾ ਕ੍ਰਿਕਟ ਟੂਰਨਾਮੇਂਟ ਮਿਤੀ 10,11,12,13 ਫਰਵਰੀ ਨੂੰ ਆਸਾ ਬੁੱਟਰ  ਦੇ ਖੇਡ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ।

ਬੁਰੀ ਹਾਲਤ ਵਿਚ ਜਖਮੀ ਪਰਵਾਸੀ ਮਜਦੂਰ ਨੂੰ ਸਹਾਰਾ ਟੀਮ ਨੇ ਪਹੁੰਚਾਇਆ ਉਸਦੇ ਪਰਿਵਾਰ ਕੋਲ

ਬੀਤੀ ਰਾਤ ਪਿੰਡ ਆਸਾ ਬੁੱਟਰ ਵਿਖੇ ਇਕ ਪਰਵਾਸੀ ਮਜਦੂਰ ਪਿੰਡ ਦੇ ਲੋਕਾਂ ਨੂੰ ਕਾਫੀ ਬੁਰੀ ਹਾਲਤ ਵਿਚ ਨਜਰ ਆਇਆ |  ਕਰੀਬ ਰਾਤ 9  ਵਜੇ ਦਾ ਸਮਾਂ ਸੀ  | ਇਹ ਮਜਦੂਰ ਆਦਮੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਇਸ ਨੇ ਪਿੰਡ ਭੁੱਟੀਵਾਲਾ ਦੇ ਇਕ ਭੱਠੇ ਤੇ ਜਾਣਾ ਸੀ | ਇਸ ਮਜਦੂਰ ਆਦਮੀ ਦੇ ਸਿਰਫ ਪੈੰਟ ਤੇ ਸ਼ਰਟ ਪਾਈ ਹੋਈ ਸੀ ਤੇ ਸਿਰ ਤੇ ਟੋਪੀ ਲਈ ਸੀ | ਕੜਾਕੇ ਦੀ ਕੋਰੇ ਦੀ ਸਰਦੀ ਨਾਲ ਇਸਦਾ ਹਾਲ ਕਾਫੀ ਬੁਰਾ ਸੀ , ਕੁਤਿਆਂ ਦੇ ਹਮਲੇ ਨਾਲ ਉਸਦੇ ਕਾਫੀ ਸੱਟਾਂ ਲੱਗ ਚੁਕੀਆਂ ਸਨ | ਜਿਵੇਂ ਹੀ ਇਹ ਆਦਮੀ ਪਿੰਡ ਦੇ ਕੁਝ ਬੰਦਿਆ ਦੀ ਨਿਗਾਹ ਲੱਗਿਆ ਤਾਂ ਉਹਨਾ  ਬੰਦਿਆ ਨੇ ਉਸਨੂੰ ਅੱਗ ਬਾਲ ਕੇ ਸੇਕ ਦਿਵਾਇਆ ਤੇ ਨਾਮ ਪਤਾ ਜਾਨਣ ਦੀ ਕੋਸ਼ਿਸ਼ ਕੀਤੀ | ਪਰ ਜਿਆਦਾ ਜਾਣਕਾਰੀ ਉਹ ਨਾਂ ਦੇ ਸਕਿਆ ਤੇ ਵੇਖਦੇ ਵੇਖਦੇ ਕਾਫੀ ਲੋਕ ਉਸ ਕੋਲ ਇਕੱਠੇ ਹੋ ਗਏ | ਇੰਨੇ ਨੂੰ ਪਿੰਡ ਦੇ ਬੰਦਿਆ ਵੱਲੋ ਸਹਾਰਾ ਟੀਮ ਨਾਲ ਸੰਪਰਕ ਕੀਤਾ ਗਿਆ | ਸਹਾਰਾ ਦੀ ਟੀਮ ਤੁਰੰਤ ਹਰਕਤ ਵਿੱਚ ਆਈ ਤੇ ਮੌਕੇ ਵਾਲੀ ਜਗਾ ਤੇ ਪਹੁੰਚ ਕੇ ਸਾਰੀ ਜਾਣਕਾਰੀ ਹਾਸਲ ਕਰਨ ਤੇ ਪਤਾ ਲੱਗਾ ਕੇ ਉਕਤ ਮਜਦੂਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਪਿੰਡ  ਭੁੱਟੀਵਾਲਾ ਦੇ ਇੱਕ ਭੱਠੇ ਉਪਰ ਕੰਮ ਵਾਸਤੇ ਆਇਆ ਸੀ ਅਤੇ ਉਹ ਪਹਿਲੀ ਵਾਰ ਪੰਜਾਬ ਆਇਆ ਸੀ | ਤੇ ਰਸਤਾ ਭਟਕਣ ਕਰਨ ਅਤੇ ਸਰਦੀ ਤੇ ਕੁੱਤਿਆਂ ਦੀ ਵਜਾ ਕਾਰਨ ਘਬਰਾਇਆ ਹੋਇਆ ਸੀ | ਸਹਾਰਾ ਟੀਮ ਵੱਲੋ ਤਰਨਜੀਤ...