Skip to main content

Posts

ਆਸਾ ਬੁੱਟਰ ਸਕੂਲ ਵਿਖੇ ਪਿਤਾ ਦੀ ਯਾਦ ਵਿਚ ਫਲਦਾਰ ਬੂਟੇ ਲਾਏ

ਡਾ :  ਗੁਰਮੀਤ ਸਿੰਘ ਬੁੱਟਰ ਮੁਖੀ ਫਸਲ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਪਣੇ ਪਿਤਾ ਹਰਚੰਦ ਸਿੰਘ ਬੁੱਟਰ ਦੀ ਅੰਤਿਮ ਅਰਦਾਸ ਸਮੇਂ ਸਕੂਲ ਵਿਚ 25 ਫਲਦਾਰ ਪੌਦੇ ਲਾਏ ਗਏ । ਸ੍ਰੀ ਮੁਕਤਸਰ ਸਾਹਿਬ ,  14 ਅਗਸਤ  ( ਰਣਜੀਤ ਸਿੰਘ ਢਿੱਲੋਂ )  -  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਵਿਖੇ ਡਾ :  ਗੁਰਮੀਤ ਸਿੰਘ ਬੁੱਟਰ ਮੁਖੀ ਫਸਲ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਪਣੇ ਪਿਤਾ ਹਰਚੰਦ ਸਿੰਘ ਬੁੱਟਰ ਦੀ ਅੰਤਿਮ ਅਰਦਾਸ ਸਮੇਂ ਸਕੂਲ ਵਿਚ 25 ਫਲਦਾਰ ਪੌਦੇ ਲਾਏ ।  ਜ਼ਿਨ੍ਹਾਂ ਵਿਚ ਨਿੱਬੂ ,  ਕਿੰਨੂੰ ,  ਅਮਰੂਦ ਸ਼ਾਮਲ ਹਨ ।  ਇਸ ਤੋਂ ਇਲਾਵਾ ਉਨ੍ਹਾਂ ਨੇ ਸਕੂਲ ਵਿਚੋਂ ਬਾਰਵੀਂ ਜਮਾਤ ਵਿਚੋਂ ਹਰ ਸਾਲ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀ ਨੂੰ ਹਰਚੰਦ ਸਿੰਘ ਬੁੱਟਰ ਯਾਦਗਾਰੀ ਐਵਾਰਡ ਦਿੱਤਾ ਜਾਵੇਗਾ ।  ਇਸ ਐਵਾਰਡ ਵਿਚ 51 ਸੌ ਰੁਪਏ ਨਗਦ ਅਤੇ ਇਕ ਮੈਡਲ ਦਿੱਤਾ ਜਾਇਆ ਕਰੇਗਾ ।  ਬੱਚੀਆਂ ਨੂੰ ਸ਼ੁੱਧ ਪਾਣੀ ਦੇਣ ਲਈ ਇਕ ਪਾਣੀ ਵਾਲੀ ਟੈਂਕੀ ਸਕੂਲ ਨੁੂੰ ਦਾਨ ਵਜੋਂ ਦਿੱਤੀ ।  ਇਸ ਸ਼ਲਾਘਾਯੋਗ ਉਦਮ ਲਈ ਸਕੂਲ  ਦੇ ਪ੍ਰਿੰਸੀਪਲ ਯਸਵੰਤ ਕੁਮਾਰ ਖੋਖਰ ਨੇ ਬੁੱਟਰ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਬੱਚੀਆਂ ਨੂੰ ਬਹੁਤ ਜ਼ਿਆਦਾ ਪ੍ਰੇਰਣਾ ਮਿਲੇਗੀ ।  ਇਸ ਮੌਕੇ ਬਚਿੱਤਰ ਸਿੰਘ...

ਭਾਰਤ ਦੀ ਅਜਾਦੀ ਦੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ

ਭਾਰਤ ਦੀ ਅਜਾਦੀ ਦੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ  ਅਸੀਂ ਆਪਣੇ ਸ਼ਹੀਦਾਂ ਨੂੰ ਚੇਤੇ ਕਰਨ ਵਾਲਾ ਦਿਹਾੜਾ ਸਾਰੀ ਦੁਨੀਆਂ ਦੇ ਮਿਹਨਤਕਸ਼ਾਂ ਅਤੇ ਵਿਚਾਰਵਾਨ ਲੋਕਾਂ ਨਾਲ ਸਾਂਝਾ ਕਰਨ ਦਾ ਜਤਨ ਕਰ ਰਹੇ ਹਾਂ। ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਅਤੇ ਹੋਰ ਹਜਾਰਾਂ ਹੀ ਨੌਜਵਾਨਾਂ ਨੇ ਜਿਨ੍ਹਾਂ ਆਪਣੀ ਜੁਆਨੀ ਦੇਸ਼ ਵਿਚ ਚੱਲਦੀ ਅਜਾਦੀ ਲਹਿਰ ਦੇ ਲੇਖੇ ਲਾਈ। ਆਪਣਾ ਹਰ ਸੁਪਨਾ, ਆਪਣੀ ਹਰ ਖਾਹਿਸ਼, ਹੋਸ਼ ਸੰਭਾਲਣ ਤੋਂ ਬਾਅਦ ਆਪਣੀ ਜ਼ਿੰਦਗੀ ਦਾ ਹਰ ਪਲ ਆਪਣੇ ਵਤਨ ਅਤੇ ਆਪਣੇ ਲੋਕਾਂ ਤੋਂ ਕੁਰਬਾਨ ਕਰ ਦਿੱਤਾ। ਸਿਰ ਦਿੱਤੇ ਪਰ ਸਿਦਕ ਨਾ ਹਾਰਿਆ। ਅਜਾਦੀ ਦੀ ਲਹਿਰ ਨੂੰ ਹੋਸ਼ ਦਿੱਤਾ ਅਤੇ ਜੋਸ਼ ਦਿੱਤਾ, ਲੋਕਾਂ ਦੇ ਮਨਾਂ ਅੰਦਰ ਗੁਲਾਮੀ ਪ੍ਰਤੀ ਨਫਰਤ ਪੈਦਾ ਕਰਨ ਵਾਸਤੇ ਆਪਣੀ ਤਰਕਸ਼ੀਲ ਸੋਚ, ਆਪਣੇ ਦਲੀਲਾਂ ਭਰਪੂਰ ਤਿੱਖੇ ਵਿਚਾਰਾਂ ਦਾ ਪ੍ਰਯੋਗ ਕੀਤਾ। ਅਜਾਦੀ ਲਹਿਰ ਵਾਸਤੇ ਚੱਲਦੀ ਲਹਿਰ ਦੀ ਤੋਰ ਤੇ ਧੜਕਣ ਦੋਹਾਂ ਨੂੰ ਤਿੱਖਿਆਂ ਕਰ ਦਿੱਤਾ। ਲੋਕ ਮਨਾਂ ਅੰਦਰ ਅਜਾਦੀ ਵਾਸਤੇ ਆਸ ਪੈਦਾ ਕਰਨ ਵਿੱਚ ਸਹਾਈ ਹੋਏ। ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਬੰਗਾ ਜਿਲਾ ਲਾਇਲਪੁਰ ਵਿਚ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆ ਵਤੀ ਦੇ ਘਰ ਹੋਇਆ। ਦੇਸ਼ ਭਗਤ ਬਾਬੇ ਅਰਜਨ ਸਿੰਘ ਨੇ ਨਵ ਜੰਮੇ ਬਾਲਕ ਦਾ ਨਾਂ ਭਗਤ ਸਿੰਘ ਰੱਖਿਆ। ਭਗਤ ਸਿੰਘ ਦੇ ਬਾਬਾ ਜੀ ਅਰਜਣ ਸਿੰਘ ਸੂਝਵਾਨ ਮਨੁੱਖ ਸਨ, ਜੋ ਆਰੀਆ ਸਮਾਜ ਦੇ ਪ੍ਰਭਾਵ ਹੇਠ ਅੰਧਵਿਸ਼ਵਾਸ...

ਸਹਾਰਾ ਸੁਸਾਇਟੀ ਆਸਾ ਬੁੱਟਰ ਨੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ

ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਚਲਾਈ ਮੁਹਿੰਮ ਤਹਿਤ  ਸਹਾਰਾ ਜਨ ਸੇਵਾ ਸੁਸਾਇਟੀ ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਆਸਾ ਬੁੱਟਰ ਦੀ ਸਰਕਾਰੀ ਹੈਲਥ  ਸਬ ਸੈਂਟਰ ਵਿੱਚ ਪੌਦੇ ਲਗਾਏ ਗਏ |ਇਸ ਲਖਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ   ਅੱਜ ਇਸ ਮੁਹਿੰਮ ਦੀ ਸ਼ੁਰੁਆਤ ਕੀਤੀ ਗਈ ਹੈ | ਬਾਕੀ ਪੌਦੇ  ਪੜਾ ਵਾਰ ਲਗਾਏ ਜਾਣਗੇ |  ਪਿੰਡ  ਦੇ ਚਾਰੇ ਪਾਸੇ ਅਤੇ ਖਾਲੀ ਪਾਈਆਂ ਥਾਂਵਾਂ ਉੱਤੇ ਕਰੀਬ ਦੋ ਹਜਾਰ   ਪੌਦੇ ਲਗਾਏ ਜਾਣਗੇ |    ਉਹਨਾ ਇਸ ਮੌਕੇ ਵਨ ਵਿਭਾਗ ਦੇ ਬਲਾਕ ਅਫਸਰ ਚਮਕੌਰ ਸਿੰਘ  ਦਾ ਵੀ ਧੰਨਵਾਦ  ਕੀਤਾ     ਅਤੇ ਕਿਹਾ ਇਕ ਵਨ ਵਿਭਾਗ ਦੇ ਸਾਰੇ ਅਧਿਕਾਰੀ ਪਿੰਡ ਵਾਸੀਆਂ ਨੂੰ ਬਹੁਤ  ਸਹਿਯੋਗ ਦੇ ਰਹੇ ਹਨ |  ਇਸ ਸਮੇਂ ਸਹਾਰਾ ਜਨ ਸੇਵਾ ਸੁਸਾਇਟੀ ਦੇ ਪਰਧਾਨ ਲਖਵੀਰ  ਸਿੰਘ  ਚੇਅਰਮੈਨ ਤਰਨਜੀਤ ਸਿੰਘ ਉਪ ਪਰਧਾਨ ਗੁਰਤੇਜ ਸਿੰਘ , ਮਨਜੀਤ ਸਿੰਘ ਗੁਰਮੀਤ ਸਿੰਘ ਡਾ.   ਲਖਵਿੰਦਰ ਸਿੰਘ , ਨਰਿੰਜਨ ਸਿੰਘ ਪੰਚ ,ਟੇਕ ਸਿੰਘ , ਤਰਲੋਕ ਸਿੰਘ ਅਤੇ ਹੋਰ ਪਿੰਡ ਵਾਸੀ ਮਜੂਦ ਸਨ |

ਪਹਿਲਵਾਨਾ ਦੇ ਕੁਸ਼ਤੀ ਮੁਕਾਬਲੇ ਹੋਏ

ਬੁਜ਼ੁਰਗਾਂ ਦੀਆਂ ਪੈਨਸਨ ਲਈ ਖਾਸ ਸਹਲੂਤ

ਲਖਵੀਰ ਸਿੰਘ /ਇੰਦੀਵਰ ਯਾਦਵ/ਕੁਲਦੀਪ ਸਿੰਘ /   07/07/2012 ਅਤੇ 08/07/2012 ਨੂੰ ਪਿੰਡ ਆਸਾ ਬੁੱਟਰ ਦੇ ਬੁਜ਼ੁਰਗਾਂ ਨੂੰ ਸਰਕਾਰ ਦੁਆਰਾ ਪੈਨਸਨ ਦੀ ਖਾਸ ਸਕੀਮ ਦੇ  ਅਧੀਨ  ATM ਕਾਰਡ ਬਣਾਏ ਗਏ | ਇਸ  ਸਕੀਮ ਦੇ ਅਧੀਨ ਬੁਜ਼ੁਰਗਾਂ ਨੂੰ ਉਨ੍ਹਾਂ ਦੀਆਂ  ਪੈਨਸਨ ਉਨ੍ਹਾਂ ਦੇ ਘਰਾਂ ਵਿੱਚ ਵੰਡੀਆ ਜਾਣਗੀ | ਕਿਸੇ ਕਾਰਨ   ਕਰਕੇ ਬੁਜ਼ੁਰਗ ਪੈਨਸਨ ਨਹੀ ਲੈਦੇ ਤਾ ਪੈਨਸਨ ਉਨ੍ਹਾਂ ਦੇ ਖਾਤੇ ਵਿੱਚ ਪਈ ਰਹੇਗੀ ਪਿੰਡ ਆਸਾ ਬੁੱਟਰ ਵਿੱਚ 370 ਦੇ ਕਰੀਬ ਪੈਨਸਨਾ ਹਨ |

ਵਰਖਾ ਕਾਰਨ ਲੋਕਾ ਵਿੱਚ ਭਾਰੀ ਖੁਸ਼ੀ

ਲਖਵੀਰ ਸਿੰਘ /ਇੰਦੀਵਰ ਯਾਦਵ/  ਵਰਖਾ : ਦਿਨ ਸ਼ਨੀਵਾਰ 08/07/2012/ ਪਿਛਲੇ  ਕਝ ਦਿਨ ਤੋ ਪਾਣੀ ਦੀ ਘਾਟ ਕਰਕੇ ਝੋਨੇ ਸੁਕ ਰਹੇ ਸਨ ਅਤੇ ਬਿਜਲੀ ਦੀ ਵੀ  ਘੱਟ ਆ ਰਹੀ ਸੀ |  ਵਰਖਾ ਹੋਣ ਤੇ ਲੋਕਾ ਵਿੱਚ  ਖੁਸ਼ੀ ਦੀ ਲਹਿਰ ਦੋੜ ਪਈ |

ਆਸਾ ਬੁੱਟਰ ਵਾਸੀਆਂ ਵੱਲੋਂ ਲਗਾਈ ਗਈ ਸ਼ਬੀਲ

ਲਖਵੀਰ ਸਿੰਘ / ਇੰਦੀਵਰ ਯਾਦਵ / ਝੋਨੇ ਦੇ ਸੀਜਨ ਦੌਰਾਨ ਪੈ ਰਹੀ ਅੱਤ ਦੀ ਗਰਮੀ ਤੋਂ ਛੁਟਕਾਰਾ  ਪਾਉਣ ਤੇ ਬਾਰਸ਼ ਦੀ ਆਸ ਨੂੰ ਮੁੱਖ ਰੱਖਦਿਆਂ ਪਿੰਡ ਆਸਾ ਬੁੱਟਰ ਦੇ ਸਮੂਹ ਨਗਰ ਨਿਵਾਸੀਆਂ ਤੇ ਸਹਾਰਾ ਜਨ ਸੇਵਾ ਸੁਸਾਇਟੀ ਦੀ ਟੀਮ ਵਲੋਂ ਠੰਡੇ ਸ਼ਰਬਤ ਪਾਣੀ ਦੀ ਸ਼ਬੀਲ ਲਗਾਈ ਗਈ । ਬਾਰਸ਼ ਦੀ ਕਾਮਨਾ ਕਰਦੇ ਹੋਏ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ । ਆਉਂਦੇ ਜਾਂਦੇ ਰਾਹਗੀਰਾਂ ਨੂੰ ਸਾਰਾ ਦਿਨ ਠੰਡਾ ਸ਼ਰਬਤ ਪਿਲਾਇਆ ਗਿਆ । ਪਿੰਡ ਵਾਸੀਆਂ ਤੇ ਰਾਹਗੀਰਾਂ ਵਲੋਂ ਇਸ ਕਾਰਜ ਦੀ ਸ੍ਲਾਘਾ  ਕੀਤੀ ਗਈ । ਸਾਰੇ ਪਿੰਡ ਵਾਸੀਆਂ ਤੇ ਆਉਂਦੇ ਜਾਂਦੇ ਲੋਕਾਂ ਨੇ ਵੀ ਇਸ ਸ਼ਬੀਲ ਵਾਸਤੇ ਯੋਗਦਾਨ ਦਿੱਤਾ । ਇਥੇ ਹੀ ਜਿਕਰਯੋਗ ਹੈ ਕਿ ਇਸ ਵਾਰ ਪੂਰੇ ਪੰਜਾਬ ਅੰਦਰ ਬਾਰਸ਼ ਨਾਮਾਤਰ ਹੀ ਹੋਈ ਹੈ ।  ਅਤੇ ਗਰਮੀ ਬਹੁਤ ਜਿਆਦਾ ਵਧ ਰਹੀ ਹੈ । ਇਸ ਸ਼ਬੀਲ ਦਾ ਮੰਤਵ  ਅੱਤ ਦੀ ਗਰਮੀ ਤੋਂ ਆਉਂਦੇ ਜਾਂਦੇ ਲੋਕਾਂ ਨੂੰ ਰਾਹਤ ਦੇਣਾ   ਹੀ ਸੀ । ਇਸ  ਮੌਕੇ ਲਖਵੀਰ ਸਿੰਘ ਪਰਧਾਨ ,ਗੁਰਤੇਜ ਸਿੰਘ ਉੱਪ ਪਰਧਾਨ , ਰਾਜਾ ਸਿੰਘ ਪੰਚ , ਅਮਨਦੀਪ ਸਿੰਘ ਬਰਾੜ , ਗੁਰਦਿੱਤਾ ਸਿੰਘ , ਕੁਲਦੀਪ ਸਿੰਘ , ਗੁਰਨਾਮ ਸਿੰਘ , ਸ਼ਿੰਦਰ ਪਾਲ ਸ਼ਰਮਾ , ਮੋਹਨੀ , ਵਿੱਕੀ , ਬੰਟੀ , ਤਰਸੇਮ ਸਿੰਘ ,ਗੁਰਪ੍ਰੀਤ ਸਿੰਘ ,ਸੁਖਜਿੰਦਰ  ਸਿੰਘ, ਦਵਿੰਦਰ ਸ਼ਰਮਾ   ਅਤੇ ਦਲਜੀਤ ਬਰਾੜ ਆਦਿ  ਹਾਜਰ ਸਨ ।