Skip to main content

Posts

ਪ੍ਰਿੰਸੀਪਲ ਨਰੋਤਮ ਦਾਸ ਸ਼ਰਮਾਂ ਨੇ ਆਸਾ ਬੁੱਟਰ ਸਕੂਲ ਦਾ ਚਾਰਜ ਸੰਭਾਲਿਆ

ਪ੍ਰਿੰਸੀਪਲ ਨਰੋਤਮ ਦਾਸ ਸ਼ਰਮਾਂ ਨੇ ਆਸਾ ਬੁੱਟਰ ਸਕੂਲ ਦਾ ਚਾਰਜ ਸੰਭਾਲਿਆ    

ਲੋਕ ਚੁਗਿਰਦੇ ਪ੍ਰਤੀ ਆਪਣੇ ਫਰਜਾਂ ਨੂੰ ਸਮਝਣ : ਲਖਵੀਰ ਬੁੱਟਰ

ਸਹਾਰਾ ਜਨ ਸੇਵਾ ਸੁਸਾਇਟੀ ਦੀ ਮੀਟਿੰਗ ਹੋਈ   ਅੱਜ ਸਹਾਰਾ ਜਨ ਸੇਵਾ ਸੁਸਾਇਟੀ ਦੇ ਮੈਂਬਰਾਂ ਦੀ ਮੀਟਿੰਗ ਕੀਤੀ ਗਈ |ਇਸ ਮੀਟਿੰਗ ਦੀ ਅਗਵਾਈ ਪ੍ਰਧਾਨ ਲਖਵੀਰ ਸਿੰਘ ਨੇ ਕੀਤੀ | ਮੀਟਿੰਗ ਵਿਚ ਆਪਣੇ ਵਿਚਾਰ ਪੇਸ਼ ਕਰਦਿਆਂ ਉਹਨਾਂ  ਨੇ ਕਿਹਾ ਕਿ ਇਹ ਠੀਕ ਹੈ ਕਿ ਸਮਾਜ ਸੇਵੀ ਸੰਸਥਾਂਵਾਂ ਲੋਕਾਂ ਨੂੰ ਆਪਣੇ ਚੌਗਿਰਦੇ ਪ੍ਰਤੀ ਜਾਗਰੂਕ ਕਰ ਹਨ | ਕਈ ਸੰਸਥਾਂਵਾਂ ਵਾਤਾਵਰਨ ਦੀ ਸੰਭਾਲ ਪ੍ਰਤੀ ਬਹੁਤ ਵਧੀਆ ਕੰਮ ਕਰ ਰਹੀਆਂ ਹਨ ਪਰ ਲੋਕਾਂ ਨੂੰ ਵੀ ਆਪਣੇ  ਫਰਜ ਨਿਭਾਉਣੇ ਚਾਹੀਦੇ ਹਨ | ਜੇ ਕੋਈ ਸੰਸਥਾ ਕਿਸੇ ਦੇ ਘਰ ਕੋਲ ਬੂਟਾ ਲਗਾ ਦਿੰਦੀ ਹੈ ਤਾਂ ਲੋਕ ਉਸਦੀ ਦੇਖਭਾਲ ਕਰਨ ਦੀ ਬਜਾਏ ਉਸ ਸੰਸਥਾ ਨੂੰ  ਸਵਾਲ ਕਰਨ ਲੱਗ ਜਾਂਦੇ ਹਨ ਕਿ ਹੁਣ ਇਸ ਦੀ ਦੇਖਭਾਲ ਕੌਣ ਕਰੂਗਾ | ਕੀ  ਇਹ ਸਭ ਲੋਕਾਂ ਲਈ ਨਹੀਂ ਹੈ ਤਾਂ ਫੇਰ ਲੋਕ ਇਸਨੂੰ ਆਪਣਾ ਫਰਜ ਕਿਉਂ ਨਹੀਂ ਸਮਝਦੇ | ਇਸ ਮੌਕੇ ਸੁਸਾਇਟੀ ਨੂੰ  ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਪ੍ਰਸ਼ੰਸਾ ਪੱਤਰ ਮਿਲਣ ਤੇ ਉਹਨਾਂ ਸਮੂਹ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਤੇ ਸਾਰੇ  ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਤੇ ਚੇਅਰਮੈਨ ਤਰਨਜੀਤ ਸਿੰਘ ਬੁੱਟਰ ,  ਉੱਪ ਪ੍ਰਧਾਨ ਗੁਰਤੇਜ ਸਿੰਘ , ਸਕੱਤਰ ਅਮਨਦੀਪ ਬਰਾੜ , ਲਖਵਿੰਦਰ ਸਿੰਘ ਬੁੱਟਰ ,ਕੋਮ੍ਲਜੀਤ ਸਿੰਘ ਅਤੇ  ਮਨਜੀਤ ਸਿੰਘ ਹਜਾਰ ਸਨ |  ...

ਜੱਟ ,ਦੁਸਿਹਰਾ ਤੇ ਪਰਾਲੀ ਦੀ ਅੱਗ

ਜੱਟ ਤਾਂ ਵਿਚਾਰਾ ਮਜਬੂਰੀ ਚ ਪਰਾਲੀ ਸਾੜਦਾ ,, ਉਸ ਨੂੰ ਕੋਈ ਸ਼ੋਕ ਨਹੀਂ ਹੁੰਦਾ ,,, ਪਰਾਲੀ ਨਾਂ ਸਾੜੇ ਤਾਂ ਕਣਕ ਬੀਜਣੀ ਮੁਸ਼ਕਿਲ ਹੋ ਜਾਂਦੀ ਆ ,, ਜੇ ਪਰਾਲੀ ਵਿਚ ਹੀ ਵਾਹ ਵਾਹ ਕੇ ਗ੍ਲਾਉਣੀ ਪਵੇ ਤਾਂ ਡੀਜਲ ਧੁੰਆ ਕੱਦ ਦਿੰਦਾ ,,, ਦੂਜੇ ਪਾਸੇ ਇਕ ਅਖੋਤੀ ਜਿਹਾ ਤਿਉਹਾਰ ਜਿਸ ਵਾਸਤੇ ਜਾਨ ਬੁਝ ਕੇ ਵਾਤਾ ਵਰਨ ਖਰਾਬ ਕੀਤਾ ਜਾਂਦਾ ,,, ਬੁਰਾਈ ਤੇ ਅਛਾਈ ਦੀ ਜਿੱਤ ,,,, ਕੀ ਬੁਰਾਈ ਖਤਮ ਹੋ ਗਈ ਰਾਵਣ ਨੂੰ ਮਾਰ ਕੇ ,,, ਹਰ ਸਾਲ ਹੀ ਜੇ ਰਾਵਣ ਸਾੜਨਾ ਪੈਂਦਾ ਹੈ ਤਾਂ ਫੇਰ ਬੁਰਾਈ ਕਿੱਥੋਂ ਮਰ ਗਈ ,,,,,,,, ਭਾਵ ਜੇ ਬੁਰਾਈ ਰਾਮ ਨੇ ਮਾਰ ਦਿੱਤੀ ਸੀ ਤਾਂ ਉਸਨੂੰ ਹਰ ਸਾਲ ਕਿਉਂ ਮਾਰਨਾ ਪੈਂਦਾ | ,,,,, ਬੁਰਾਈ ਹੈ ਤਾਂ ਅਛਾਈ ਦਾ ਵਜੂਦ ਹੈ ,, ਦਿਨ ਤਾਂ ਹੀ ਦਿਨ ਹੈ ਜੇ ਰਾਤ ਹੈ ਤਾਂ ,, ਚਾਨਣ ਤਾਂ ਹੀ ਚਾਨਣ ਹੈ ਜੇ ਹਨੇਰਾ ਹੈ ਤਾਂ ,,, ਭਗਵਾਨ ਤਾਂ ਹੀ ਭਗਵਾਨ ਹੈ ਜੇ ਸ਼ੈਤਾਨ ਹੈ ਤਾਂ ,,,,,,, ਇਸ ਕਰਕੇ ਫੋਕੇ ਡਕਵੰਜ ਛੱਡੋ ,,, ਕੋਈ ਬੁਰਾਈ ਨੇ ਖਤਮ ਨਹੀਂ ਹੋਣਾ ਜਿੰਨਾ ਚਿਰ ਦੁਨੀਆ ਹੈ ,,,  ਕਿਉਂਕੇ ਰੱਬ ਦੀ ਹੋਂਦ ਵੀ ਤਾਂ ਹੀ ਮਹਿਸੂਸ ਕੀਤੀ ਜਾਂਦੀ ਹੈ ਜੇ ਬੁਰਾਈ ਇਸ ਦੁਨੀਆਂ ਤੇ ਹੈ ,, ਨਹੀਂ ਤਾਂ ਰੱਬ ਦੀ ਵੀ ਕੋਈ ਕਦਰ ਨਹੀ ਹੋਣੀ ,,,, ਲਖਵੀਰ ਸਿੰਘ ਬੁੱਟਰ 

ਜਿਲ੍ਹਾ ਪਧਰੀ ਟੂਰਨਾਂਮੈਂਟ ਵਿੱਚ ਆਸਾ ਬੁੱਟਰ ਦੀ ਝੰਡੀ

ਜਿਲ੍ਹਾ ਪਧਰੀ ਟੂਰਨਾਂਮੈਂਟ ਵਿੱਚ ਆਸਾ ਬੁੱਟਰ ਦੀ ਝੰਡੀ 

ਸਮਾਜ ਸੇਵਾ ਲਈ ਮਿਲਿਆ ਅਵਾਰਡ

ਪਿਛਲੇ ਦਿਨੀਂ (26 Sept)  ਨਹਿਰੂ ਯੁਵਾ ਕੇਂਦਰ ਵੱਲੋਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਾਰੇ   ਯੂਥ ਕਲੱਬਾਂ ਤੇ ਸਮਾਜ ਸੇਵੀ ਜਥੇਬੰਦੀਆਂ ਦੀ ਮੀਟਿੰਗ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ | ਮੀਟਿੰਗ ਦੀ ਅਗਵਾਈ ਸ੍ਰ. ਜਗਜੀਤ ਸਿੰਘ ਮਾਨ ਨੇ   ਕੀਤੀ ਅਤੇ ਵੱਖ ਕਲੱਬਾਂ ਦੇ ਅਹੁਦੇਦਾਰਾਂ ਨੇ ਮੀਟਿੰਗ ਨੂੰ ਸੰਬੋਧਨ ਕੀਤਾ | ਇਸ ਮੀਟਿੰਗ ਵਿਚ   ਸ੍ਰ ਦਿਲਜੀਤ ਸਿੰਘ ਰਲਹਨ  ਚੀਫ਼ ਜੁਡਿਸ਼ਿਆਲ ਮਜਿਸਟ੍ਰੇਟ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਤੌਰ   ਮੁੱਖ ਮਹਿਮਾਨ  ਹਾਜਰ ਸਨ | ਉਹਨਾਂ ਨੇ ਕਾਨੂੰਨੀ  ਅਧਿਕਾਰਾਂ ਦੀ ਮਹਤਵਪੂਰਨ ਜਾਣਕਾਰੀ ਦਿੱਤੀ |   ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਨੂੰ ਖੂਨਦਾਨ ,ਗਰੀਬ ਲੋਕਾਂ ਲਈ ਮੈਡੀਕਲ ਸਹੂਲਤਾਂ   ਟੂਰਨਾਂਮਿੰਟਾਂ ਦਾ ਆਯੋਜਨ ਤੇ ਮੈਡੀਕਲ ਕੈਂਪਾਂ ਦਾ ਆਯੋਜਨ ਆਦਿ ਦੇ ਖੇਤਰ ਵਿੱਚ ਸ਼ਲਾਘਾਯੋਗ   ਸੇਵਾਵਾਂ ਦੇਣ ਵਾਸਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਸਭ ਤੋਂ ਵਧੀਆ ਸੰਸਥਾ ਦਾ ਅਵਾਰਡ  ਮਾਨਯੋਗ ਜੱਜ ਸਾਹਬ ਵੱਲੋਂ ਪ੍ਰਦਾਨ ਕੀਤਾ ਗਿਆ | ਅਤੇ ਅੱਗੇ ਤੋਂ ਸਟੇਟ ਅਵਾਰਡ ਜਿੱਤਨ ਦੀ ਆਸ   ਪ੍ਰਗਟਾਈ | ਸ੍ਰ . ਜਗਜੀਤ ਸਿੰਘ ਮਾਨ ਨੇ ਦੱਸਿਆ ਕਿ ਹਰ ਸਾਲ ਇਹ ਅਵਾਰਡ ਪੰਜਾਬ ਸਰਕਾਰ   ਤੇ ਜਿਲ੍ਹਾ ਪ੍ਰਸ਼ਾਸਨ ਵੱਲੋ...

ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਤ ਤੀਸਰਾ ਖੂਨਦਾਨ ਕੈੰਪ ਲਗਾਇਆ (NEWS CLIPS )

ਭਗਤ ਸਿੰਘ ਨੂੰ ਨਾਂ ਮੰਨਣ ਵਾਲਿਓ ਪੰਜਾਬੀਓ ਤੇ ਸਿੱਖੋ !!

ਭਗਤ ਸਿੰਘ ਨੂੰ ਨਾਂ ਮੰਨਣ ਵਾਲਿਓ ਪੰਜਾਬੀਓ ਤੇ ਸਿੱਖੋ  ਭਗਤ ਸਿੰਘ ਨੇ ਸਭ ਤੋਂ ਪਹਿਲਾਂ ਪੂਰਨ ਸਵਰਾਜ ( ਪੂਰੀ ਅਜਾਦੀ ) ਦੀ ਮੰਗ ਕੀਤੀ ਸੀ | ਤੇ ਭਾਰਤ ਦੇਸ਼ ਦੀ ਅਜਾਦੀ ਲਈ ਆਪਣੀ ਭਰ ਜਵਾਨੀ ਦੀ ਉਮਰ ਚ ਫਾਂਸੀ ਦਾ ਰੱਸਾ ਚੁੰਮ ਲਿਆ | ਭਗਤ ਸਿੰਘ ਇੰਨੇ ਕੁ ਚੰਗੇ ਪਰਿਵਾਰ ਦਾ ਬੇਟਾ ਸੀ ਕੇ ਆਰਾਮ ਨਾਲ ਆਪਣੀ ਜਿੰਦਗੀ ਬਸਰ ਕਰ ਸਕਦਾ ਸੀ | ਪਰ ਉਸਨੂੰ ਇਹ ਕਦੇ ਵੀ ਬਰਦਾਸ਼ਤ ਨਹੀਂ ਹੋਇਆ ਕਿ ਜਿਸ ਦੇਸ਼ ਵਿੱਚ ਓਹ ਪੈਦਾ ਹੋਇਆ ਹੈ ਓਹ ਦੇਸ਼ ਗੁਲਾਮੀ ਦੀਆਂ ਬੇੜੀਆਂ ਪਾਈ ਰੱਖੇ | ,,,,,,,,,,,,,ਕੁਝ ਸਾਡੇ ਵੀਰ ਬੜੇ ਹੁੱਬ ਕੇ ਤੇ ਬੜੇ ਬੇਰੁਖੇ ਅੰਦਾਜ ਚ ਬੋਲਦਿਆ ਤੁਸੀਂ ਵੀ ਸਾਰੀਆਂ ਨੇ ਸੁਣਿਆ ਹੋਵੇਗਾ ,, ਉਹ ਕਹਿੰਦੇ ਨੇ ਭਗਤ ਸਿੰਘ ਮਰ ਕੇ ਕਿ ਖੱਟ ਲਿਆ ? ਫੇਰ ਕ਼ੀ ਮਿਲ ਗਿਆ ਸਾਨੂੰ ? ਜਾਂ ਕ਼ੀ ਅਸੀਂ ਅੱਜ ਵੀ ਅਜਾਦ ਹੋ ਗਏ ,, ਭਗਤ ਸਿੰਘ ਵਰਗੇ ਤਾਂ ਐਵੇਂ ਹੀ ਮਰ ਗਏ ਤੇ ਹੋਰ ਵਗੈਰਾ ਵਗੈਰਾ ,,,,,,,,, ਸ਼ਰਮ ਕਰਨੀ ਚਾਹੀਦੀ ਹੈ ਅਜਿਹੀਆਂ ਗੱਲਾਂ ਕਰਦਿਆਂ ,, ਨੋਜਵਾਨਾਂ ਨੂੰ ,,,, ਕ਼ੀ ਭਗਤ ਸਿੰਘ ਹੀ ਅਜਾਦੀ ਵਾਸਤੇ ਲੜਦਾ ਤੇ ਭਗਤ ਸਿੰਘ ਹੀ ਅੱਜ ਦਾ ਸਿਸਟਮ ਠੀਕ ਕਰਦਾ ਤੇ ਭਗਤ ਸਿੰਘ ਹੀ ਸਾਡੇ ਆਉਣ ਵਾਲੇ ਭਵਿੱਖ ਵਾਸਤੇ ਵੀ ਲੜਦਾ ,,, ਸ਼ਰਮ ਕਰੋ ਯਾਰ ਕੁਝ ,, ਤੁਸੀਂ ਆਪ ਕੁਝ ਨਾਂ ਕਰਿਓ ,, ਬਸ ਪੱਕੀਆਂ ਪਕਾਈਆਂ ਹੀ ਭਾਲਦੇ ਰਿਹਾ ਕਰੋ ,,,, ਤੇ ਬਜਾਏ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਨ ਦੇ ,,,ਸਗੋਂ ਉਹਨਾਂ ਨੂੰ ਕੋਸਦੇ ਰਿਹਾ ਕਰੋ ...