Skip to main content

ਭਗਤ ਸਿੰਘ ਨੂੰ ਨਾਂ ਮੰਨਣ ਵਾਲਿਓ ਪੰਜਾਬੀਓ ਤੇ ਸਿੱਖੋ !!

ਭਗਤ ਸਿੰਘ ਨੂੰ ਨਾਂ ਮੰਨਣ ਵਾਲਿਓ ਪੰਜਾਬੀਓ ਤੇ ਸਿੱਖੋ 


ਭਗਤ ਸਿੰਘ ਨੇ ਸਭ ਤੋਂ ਪਹਿਲਾਂ ਪੂਰਨ ਸਵਰਾਜ ( ਪੂਰੀ ਅਜਾਦੀ ) ਦੀ ਮੰਗ ਕੀਤੀ ਸੀ | ਤੇ ਭਾਰਤ ਦੇਸ਼ ਦੀ ਅਜਾਦੀ ਲਈ ਆਪਣੀ ਭਰ ਜਵਾਨੀ ਦੀ ਉਮਰ ਚ ਫਾਂਸੀ ਦਾ ਰੱਸਾ ਚੁੰਮ ਲਿਆ | ਭਗਤ ਸਿੰਘ ਇੰਨੇ ਕੁ ਚੰਗੇ ਪਰਿਵਾਰ ਦਾ ਬੇਟਾ ਸੀ ਕੇ ਆਰਾਮ ਨਾਲ ਆਪਣੀ ਜਿੰਦਗੀ ਬਸਰ ਕਰ ਸਕਦਾ ਸੀ | ਪਰ ਉਸਨੂੰ ਇਹ ਕਦੇ ਵੀ ਬਰਦਾਸ਼ਤ ਨਹੀਂ ਹੋਇਆ ਕਿ ਜਿਸ ਦੇਸ਼ ਵਿੱਚ ਓਹ ਪੈਦਾ ਹੋਇਆ ਹੈ ਓਹ ਦੇਸ਼ ਗੁਲਾਮੀ ਦੀਆਂ ਬੇੜੀਆਂ ਪਾਈ ਰੱਖੇ |

,,,,,,,,,,,,,ਕੁਝ ਸਾਡੇ ਵੀਰ ਬੜੇ ਹੁੱਬ ਕੇ ਤੇ ਬੜੇ ਬੇਰੁਖੇ ਅੰਦਾਜ ਚ ਬੋਲਦਿਆ ਤੁਸੀਂ ਵੀ ਸਾਰੀਆਂ ਨੇ ਸੁਣਿਆ ਹੋਵੇਗਾ ,, ਉਹ ਕਹਿੰਦੇ ਨੇ ਭਗਤ ਸਿੰਘ ਮਰ ਕੇ ਕਿ ਖੱਟ ਲਿਆ ? ਫੇਰ ਕ਼ੀ ਮਿਲ ਗਿਆ ਸਾਨੂੰ ? ਜਾਂ ਕ਼ੀ ਅਸੀਂ ਅੱਜ ਵੀ ਅਜਾਦ ਹੋ ਗਏ ,, ਭਗਤ ਸਿੰਘ ਵਰਗੇ ਤਾਂ ਐਵੇਂ ਹੀ ਮਰ ਗਏ ਤੇ ਹੋਰ ਵਗੈਰਾ ਵਗੈਰਾ ,,,,,,,,,

ਸ਼ਰਮ ਕਰਨੀ ਚਾਹੀਦੀ ਹੈ ਅਜਿਹੀਆਂ ਗੱਲਾਂ ਕਰਦਿਆਂ ,, ਨੋਜਵਾਨਾਂ ਨੂੰ ,,,, ਕ਼ੀ ਭਗਤ ਸਿੰਘ ਹੀ ਅਜਾਦੀ ਵਾਸਤੇ ਲੜਦਾ ਤੇ ਭਗਤ ਸਿੰਘ ਹੀ ਅੱਜ ਦਾ ਸਿਸਟਮ ਠੀਕ ਕਰਦਾ ਤੇ ਭਗਤ ਸਿੰਘ ਹੀ ਸਾਡੇ ਆਉਣ ਵਾਲੇ ਭਵਿੱਖ ਵਾਸਤੇ ਵੀ ਲੜਦਾ ,,, ਸ਼ਰਮ ਕਰੋ ਯਾਰ ਕੁਝ ,, ਤੁਸੀਂ ਆਪ ਕੁਝ ਨਾਂ ਕਰਿਓ ,, ਬਸ ਪੱਕੀਆਂ ਪਕਾਈਆਂ ਹੀ ਭਾਲਦੇ ਰਿਹਾ ਕਰੋ ,,,, ਤੇ ਬਜਾਏ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਨ ਦੇ ,,,ਸਗੋਂ ਉਹਨਾਂ ਨੂੰ ਕੋਸਦੇ ਰਿਹਾ ਕਰੋ ,,, ਉਹਨਾਂ ਨੂੰ ਕੋਸਣ ਨਾਲ ਤੁਹਾਡੀ ਤਕਦੀਰ ਨਹੀਂ ਬਦਲਨੀ ,,, ਉਹਨਾਂ ਦੀ ਸੋਚ ਤੇ ਚੱਲਣ ਨਾਲ ਤੁਹਾਡੇ ਭਵਿਖ ਦਾ ਸੂਰਜ ਚਮਕੇਗਾ ,,,



:: ਲਖਵੀਰ ਸਿੰਘ ਬੁੱਟਰ ( ਪ੍ਰਧਾਨ - ਜਿਲ੍ਹਾ ਅਵਾਰਡ ਵਿਜੇਤਾ - ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ - ਰਜਿ, ਜਿਲ੍ਹਾ ਮੁਕਤਸਰ )

Popular posts from this blog

ਪ੍ਰਿੰਸੀਪਲ ਨਰੋਤਮ ਦਾਸ ਸ਼ਰਮਾਂ ਨੇ ਆਸਾ ਬੁੱਟਰ ਸਕੂਲ ਦਾ ਚਾਰਜ ਸੰਭਾਲਿਆ

ਪ੍ਰਿੰਸੀਪਲ ਨਰੋਤਮ ਦਾਸ ਸ਼ਰਮਾਂ ਨੇ ਆਸਾ ਬੁੱਟਰ ਸਕੂਲ ਦਾ ਚਾਰਜ ਸੰਭਾਲਿਆ    

ਆਸਾ ਬੁੱਟਰ ਮੰਡੀ ਵਿਚ ਕਿਸਾਨਾ ਦੀ ਹਾਲਤ ਖਸਤਾ , ਸਰਕਾਰ ਦੇ ਪ੍ਰਬੰਧ ਨਾਕਾਮ

27-10-12/ਲਖਵੀਰ ਸਿੰਘ ਬੁੱਟਰ/ਪਿਸ਼੍ਲੇ ਕਈ ਦਿਨਾਂ ਤੋਂ ਕਿਸਾਨ ਦਾਨਾ ਮੰਡੀਆਂ ਵਿਚ ਬੈਠੇ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਵੇਚਣ ਵਾਸਤੇ ਰੁਲ ਰਿਹਾ ਹੈ | ਮੌਸਮ ਦੇ ਵਾਰ ਵਾਰ ਖਰਾਬ ਹੋਣ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਰਹੀਆਂ ਹਨ | ਪਰ ਸਰਕਾਰ ਦੇ ਕੰਨਾ ਤੇ ਜੁੰ ਵੀ ਨਹੀ ਸਰ੍ਕ ਰਹੀ | ਇਸੇ ਮੁਸ਼ਕਲ ਦਾ ਸਾਹਮਣਾ ਕਰ ਰਹੇ ਪਿੰਡ ਆਸਾ ਬੁੱਟਰ  ਦੇ ਕਿਸਾਨਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਮੈਬਰਾਂ ਨੇ ਸਰਕਾਰ ਦੇ ਪ੍ਰਬੰਧਾ ਦੇ ਖਿਲਾਫ਼ ਨਾਅਰੇਬਾਜੀ ਕੀਤੀ ਅਤੇ ਜਲਦੀ ਹੀ ਕਿਸਨਾਂ ਦੀ ਫਸਲ ਦੀ ਖਰੀਦ ਯਕੀਨੀ ਬਣਾਉਣ ਵਾਸਤੇ ਕਿਹਾ | ਆਸਾ ਬੁੱਟਰ ਦਾਨਾ ਮੰਡੀ ਚ ਸਿਰਫ ਝੋਨੇ ਦੇ ਢੇਰ  ਹੀ ਨਜਰ  ਆ ਰਹੇ ਸਨ ਬਾਰ ਦਾਨਾ ਨਾ ਆਉਣ ਕਾਰਨ ਝੋਨੇ ਦੀ ਖਰੀਦ ਬਿਲਕੁਲ ਠੱਪ  ਗਈ ਹੈ | ਇਸ ਮੋਕੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਇਕਾਈ ਆਸਾ ਬੁੱਟਰ ਦੇ ਗੁਰਲਾਲ ਸਿੰਘ ਬਰਾੜ , ਸੁਖਚੈਨ ਸਿੰਘ , ਗੁਰਨਾਮ ਸਿੰਘ ,ਮਘਰ ਸਿੰਘ ਜਸਵੀਰ ਸਿੰਘ , ਸੁਖਪਾਲ ਸਿੰਘ ਭੁੱਲਰ , ਜਗਰੂਪ ਸਿੰਘ ਲਸਾ , ਮਲਕੀਤ ਸਿੰਘ , ਤੇਜਾ ਸਿੰਘ ਕਾਉਣੀ ,ਹਰਨੇਕ ਸਿੰਘ ਕਾਉਣੀ ਸਰਪੰਚ , ਮਹਿੰਦਰ ਸਿੰਘ ਕਾਉਣੀ , ਵਜੀਰ ਸਿੰਘ ਆਦਿ ਹਾਜਰ ਸਨ |

ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫੁੱਲ ਚੜਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਜਲੀ

ਦੋਦਾ, 24 ਮਾਰਚ (ਲਖਵੀਰ ਬਿੱਟੂ)-ਅੱਜ ਨੇੜ•ਲੇ ਪਿੰਡ ਆਸਾ ਬੁੱਟਰ ਵਿਖੇ ਦੇਸ਼ ਦੇ ਅਮਰ ਸ਼ਹੀਦਾਂ ਸ਼ਹੀਦ ਭਗਤ ਸਿੰਘ ,ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਲਾਕੇ ਦੀ ਨਾਮਵਰ ਸਹਾਰਾ ਜਨ ਸੇਵਾ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ, ਪਿੰਡ ਦੇ ਨੌਜਵਾਨਾਂ ਅਤੇ ਸਰਕਾਰੀ ਹਾਈ ਸਕੂਲ ਦੇ ਸਟਾਫ ਵੱਲੋਂ ਸਕੂਲ ਦੇ ਪਾਰਕ 'ਚ ਲੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਚੜਾ ਕੇ ਸ਼ਰਧਾਜਲੀ ਦਿੱਤੀ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਭਗਤ ਸਿੰਘ ਨੇ ਆਪਣੀ ਡਾਇਰੀ ਦਾ ਆਖਰੀ ਪੰਨਾ ਮੋੜ ਕੇ ਇਹ ਸ਼ੰਦੇਸ ਦਿੱਤਾ ਕਿ ਸੀ ਕਿ ਉਹ ਮਜ਼ਲੂਮਾਂ,ਦੱਬੇ ਕੁਚਲਿਆਂ ਲੋਕਾਂ ਅਤੇ ਗਰੀਬਾਂ ਦੀ ਹਰ ਸੰਭਵ ਮੱਦਦ ਲਈ ਆਪਣਾ ਸੰਘਰਸ ਜਾਰੀ ਰੱਖਣਗੇ। ਉਨ•ਾਂ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਖੜ• ਕੇ ਪ੍ਰਣ ਲਿਆ ਕਿ ਅਜ ਦੇ ਸਮੇਂ 'ਚ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਹੀ ਸ਼ਹੀਦਾਂ ਨੂੰ ਅਸਲ ਸ਼ਰਧਾਜਲੀ ਹੈ। ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਤੇਜ ਸਿੰਘ, ਨਿਹਾਲ ਸਿੰਘ ਬੁੱਟਰ, ਜਸਕਰਨ ਸਿੰਘ ਜੱਸੀ ਪੰਚ,ਪ੍ਰਿੰਸ਼ੀਪਲ ਰੀਟਾ ਬਾਂਸ਼ਲ, ਲੈਕਚਰਾਰ ਨਰਿੰਦਰ ਕੁਮਾਰ, ਲੈਕ. ਸੁਖਦਰਸ਼ਨ ਸਿੰਘ, ਲੈਕ. ਰੋਸ਼ਨ ਸਿੰਘ, ਸੁਖਵੰਤ ਸਿੰਘ, ਜਸ਼ਨਦੀਪ ਸਕੱਤਰ, ਗੁਰਧਿਆਨ ਸਿੰਘ,ਜਸਕਰਨ ਫੌਜੀ, ਸੁਚਚੈਨ ਸਿੰਘ, ਸੁਖਰਾਜ ਸਿੰਘ, ਵਿੱਕੀ, ਹੈਪੀ, ਕਿੰਦਾ, ਖੁਸ਼ਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਮੌਜੂਦ ਸਨ।