ਆਸਾ ਬੁੱਟਰ /ਲਖਵੀਰ ਸਿੰਘ /26 ਸਤੰਬਰ / SGPC ਚੋਣਾ ਤੋਂ ਬਾਅਦ ਪਹਿਲੀ ਵਾਰ ਮਨਪ੍ਰੀਤ ਬਦਲ ਪਿੰਡ ਆਸਾ ਬੁੱਟਰ ਵਿਖੇ ਲੋਕਾ ਦਾ ਧੰਨਵਾਦ ਕਰਨ ਲਈ ਆਏ | ਉਹਨਾ ਇਸ ਮੌਕੇ ਸਹਾਰਾ ਜਨ ਸੇਵਾ ਸੁਸਾਇਟੀ ਦੁਆਰਾ ਬਨਾਏ ਜਾ ਰਹੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਪਾਰਕ (ਜਿਹਨਾ ਵਿਚ ਭਗਤ ਸਿੰਘ ਦਾ 8 ਫੁੱਟ ਉਚਾ ਬੁੱਤ ਵੀ ਸਥਾਪਤ ਕੀਤਾ ਜਾ ਰਿਹਾ ਹੈ ) ਵਾਸਤੇ 50,000/ - ਰੁਪੇ ਦੀ ਸਹਾਇਤਾ ਦਿੱਤੀ , ਉਹਨਾ ਖੁਦ ਪਾਰਕ ਵਾਲੀ ਥਾਂ ਤੇ ਜਾ ਕੇ ਚੱਲ ਰਹੇ ਕੰਮ ਦਾ ਜਾਇਜਾ ਵੀ ਲਿਆ ਤੇ ਸਾਰੇ ਪ੍ਰੋਜੇਕਟ ਦੇ ਕੰਮ ਦੀ ਸ਼ਲਾਘਾ ਕੀਤੀ |ਉਹਨਾ ਇਹ ਵੀ ਕਿਹਾ ਕਿ ਜਿੱਡਾ ਵੱਡਾ ਇਹ ਕੰਮ ਹੈ ਉਸ ਦੇ ਮੁਕਾਬਲੇ ਇਹ ਰਕਮ ਕੁਝ ਵੀ ਨਹੀ ਪਰ ਇਸ ਮਹੀਨੇ ਨੂੰ ਪੰਜਾਬ ਵਿਚ ਤੇਹਰਵਾਂ ਮਹੀਨਾ ਕਹਿੰਦੇ ਹਨ ਇਸ ਕਰਕੇ ਉਹ ਇਸ ਵੇਲੇ ਇੰਨਾ ਹੀ ਆਪਣੇ ਪਰਸਨਲ ਫੰਡ ਚੋ ਦੇ ਰਹੇ ਹਨ | ਸਹਾਰਾ ਟੀਮ ਵਲੋਂ ਲਖਵੀਰ ਸਿੰਘ ਨੇ ਗਲ ਕਰਦੇ ਹੋਏ ਕਿਹਾ ਕਿ ਉਹਨਾ ਦਾ ਇਹੀ ਫੰਡ ਹੀ ਉਹਨਾ ਲਈ ਪੰਜ ਲਖ ਦੇ ਬਰਾਬਰ ਹੈ | ਮਨਪ੍ਰੀਤ ਬਦਲ ਨੇ ਇਸ ਮੌਕੇ ਕਿਹਾ ਕਿ ਉਹ ਸ਼ਹੀਦ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਦੀ ਸੋਂਹ ਖਾ ਕੇ ਇਸ ਰਾਹ ਤੇ ਤੁਰੇ ਹਨ ਤੇ ਜਿਥੇ ਵੀ ਭਗਤ ਸਿੰਘ ਦੇ ਨਾਮ ਤੇ ਕੋਈ ਬੁੱਤ ਜਾਂ ਪਾਰਕ ਦੀ ਗੱਲ ਹੁੰਦੀ ਹੈ ਤਾਂ ਉਹਨਾ ਨੂੰ ਇਸ ਦੀ ਬਹੁਤ ਖ੍ਸ਼ੀ ਹੁੰਦੀ ਹੈ , ਉਹਨਾ ਆਸਾ ਬੁੱਟਰ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਾਤਾਵਰਨ ਤੇ ਸਟਾਫ਼ ਦੀ ਵੀ ਤਾਰੀਫ਼ ਕੀਤੀ ਤੇ ਉਹਨਾ ਅਧਿਆਪ...
www.assabuttar.com ਜੰਨਤ ਨਾਲੋਂ ਸੋਹਣੀਆਂ ਮੇਰੇ ਪਿੰਡ ਦੀਆਂ ਗਲੀਆਂ , ਗਲੀਆਂ ਦੇ ਵਿੱਚ ਖੇਡ ਕੇ ਸਭ ਰੀਝਾਂ ਪਲੀਆਂ