Skip to main content

Posts

ਗੱਲ ਤੁਰੀ ਏ ਗਰੀਬੀ ਦੀ ਤਾਂ ਨਤੀਜਾ ਕੋਈ ਕੱਡੀਏ,

ਅਮੀਰੀ ਤੇ ਗਰੀਬੀ ਦਾ ਫ਼ਰਕ ਮੇਟ ਛੱਡੀਏ  , ਅਸੀਂ ਅੱਜ ਜੋ ਕਮਾਇਆ ਰੋਟੀ ਓਸੇ ਵਿਚੋ ਖਾਣੀ ਏ   ਅਮੀਰ ਦੀ ਤਾ ਪੈਸੇ ਵਿਚ ਓਲ੍ਜੀ ਏ ਤਾਣੀ ਏ, ਬੰਦ ਕਰੋ ਸਰਕਾਰਾ ਜੋ ਚੁਪ ਕਰ ਬਹਿੰਦੀਆਂ                                                                                                                          ਲੁੱਟਾ ਖੋਹਾਂ ਹੋਣ ਤੇ ਏ ਕੁਜ ਵੀ ਨਾ ਕਹਿੰਦਿਆਂ , ਇਕਠੇ ਹੋ ਕੇ `ਤਰਨ` ਏਨੋ ਜੜਾਂ ਵਿਚੋ   ਵੱਡੀਏ ,  ਗੱਲ ਤੁਰੀ ਏ ਗਰੀਬੀ ਦੀ ਤਾਂ ਨਤੀਜਾ ਕੋਈ ਕੱਡੀਏ,  ਅਮੀਰਾ ਦੇ ਨਿਆਣੇ  home delivery ਕਰਵੋਉਂਦੇ ਨੇ  ਓਏ ਓਹਨਾ ਨੂ ਕੀ ਪਤਾ ਬਹੁਤੇ ਭੁਖੇ ਪੇਟ ਸਾਉਂਦੇ ਨੇ ,  ਕਿਸੇ ਦੀ ਗਰੀਬੀ ਦਾ ਉਡਾਉਂਦਾ ਜੋ ਮਜਾਕ  ਏਹੋ ਜੇਹੇ ਹਾਣੀ ਨਾਲ ਬੋਲ ਬਾਲਾ ਛਡੀਏ, ਤਰਨਜੀਤ ਬੁੱਟਰ ਗੱਲ ਤੁਰੀ ਏ ਗਰੀਬੀ ਦੀ ਤਾਂ ਨਤੀਜਾ ਕੋਈ ਕੱਡੀਏ, ਅਮੀਰੀ ਤੇ ਗਰ...

ਕਰਤਾਰ ਸਿੰਘ ਸਰਾਭਾ ਅੱਜ ਸ਼ਹੀਦੀ ਦਿਵਸ ਤੇ ਵਿਸ਼ੇਸ਼

 ਗਦਰ ਪਾਰਟੀ ਅੰਦੋਲਨ  ਦੇ ਲੋਕ ਨਾਇਕ ਕਰਤਾਰ ਸਿੰਘ  ਸਰਾਭਾ   ਭਾਰਤ ਨੂੰ ਅੰਗਰੇਜਾਂ ਦੀ ਦਾਸਤਾ ਵਲੋਂ ਅਜ਼ਾਦ ਕਰਣ ਲਈ ਅਮਰੀਕਾ ਵਿੱਚ ਬਣੀ ਗਦਰ ਪਾਰਟੀ  ਦੇ ਪ੍ਰਧਾਨ ਸਨ ।  ਭਾਰਤ ਵਿੱਚ ਇੱਕ ਵੱਡੀ ਕਰਾਂਤੀ ਦੀ ਯੋਜਨਾ  ਦੇ ਸਿਲਸਿਲੇ ਵਿੱਚ ਉਨ੍ਹਾਂਨੂੰ ਅੰਗਰੇਜ਼ੀ ਸਰਕਾਰ ਨੇ ਕਈ ਹੋਰ ਲੋਕਾਂ  ਦੇ ਨਾਲ ਫ਼ਾਂਸੀ  ਦੇ ਦਿੱਤੀ ।  16 ਨਵੰਬਰ 1915 ਨੂੰ ਕਰਤਾਰ ਨੂੰ ਜਦੋਂ ਫ਼ਾਂਸੀ ਉੱਤੇ ਚੜ੍ਹਾਇਆ ਗਿਆ ,  ਤੱਦ ਉਹ ਸਿਰਫ ਸਾੜ੍ਹੇ ਉਂਨ੍ਹੀ ਸਾਲ  ਦੇ ਸਨ ।  ਪ੍ਰਸਿੱਧ ਕ੍ਰਾਂਤੀਵਾਦੀ ਭਗਤ ਸਿੰਘ  ਉਨ੍ਹਾਂਨੂੰ ਆਪਣਾ ਆਦਰਸ਼ ਮੰਣਦੇ ਸਨ ।  ਸਰਾਭਾ ,  ਪੰਜਾਬ  ਦੇ ਲੁਧਿਆਨਾ ਜਿਲ੍ਹੇ ਦਾ ਇੱਕ ਚਰਚਿਤ ਪਿੰਡ ਹੈ ।  ਲੁਧਿਆਨਾ ਸ਼ਹਿਰ ਵਲੋਂ ਇਹ ਕਰੀਬ ਪੰਦਰਹ ਮੀਲ  ਦੀ ਦੂਰੀ ਉੱਤੇ ਸਥਿਤ ਹੈ ।  ਪਿੰਡ ਬਸਾਨੇ ਵਾਲੇ ਰਾਮਿਆ ਅਤੇ ਸੱਦਿਆ ਦੋ ਭਰਾ ਸਨ ।  ਪਿੰਡ ਵਿੱਚ ਤਿੰਨ ਪੱਤੀਆਂ ਹਨ - ਸੱਦਿਆ ਪੱਤੀ ,  ਰਾਮਿਆ ਪੱਤੀ ਅਤੇ ਅਰਾਇਯਾਂ ਪੱਤੀ ।  ਸਰਾਭਾ ਪਿੰਡ ਕਰੀਬ ਤਿੰਨ ਸੌ ਸਾਲ ਪੁਰਾਨਾ ਹੈ ਅਤੇ 1947 ਵਲੋਂ ਪਹਿਲਾਂ ਇਸਦੀ ਆਬਾਦੀ ਦੋ ਹਜਾਰ  ਦੇ ਕਰੀਬ ਸੀ ,  ਜਿਸ ਵਿੱਚ ਸੱਤ - ਅੱਠ ਸੌ ਮੁਸਲਮਾਨ ਵੀ ਸਨ ।  ਇਸ ਸਮੇਂ ਪਿੰਡ ਦੀ ਆਬਾਦੀ ਚਾਰ ਹਜਾਰ  ਦੇ ਕਰੀਬ ਹੈ । ਪੂਰਾ ਲੇਖ ਵਿਸਥਾਰ ਨਾਲ ਪੜਨ ...

ਨਸ਼ਾ ਵਿਰੋਧੀ ਮੋਰਚੇ ਦਾ ਗਠਨ ਹੋਇਆ

 ਪਿੰਡ ਦੀ  ਅੱਜ ਤੱਕ ਦੀ ਨਸ਼ਿਆਂ ਖਿਲਾਫ਼ ਸਭ ਤੋਂ ਵੱਡੀ ਲੜਾਈ  ਆਸਾ ਬੁੱਟਰ /ਲਖਵੀਰ ਸਿੰਘ /  ਅੱਜ ਪਿੰਡ ਆਸਾ ਬੁੱਟਰ ਵਿਖੇ ਲੋਕ ਸੇਵਾ ਦੇ ਕੰਮ ਕਰ ਰਹੀਆਂ ਸਾਰੀਆਂ ਜੱਥੇਬੰਦੀਆਂ ਵੱਲੋਂ ਨਸ਼ੇ   ਦੇ ਖੁਲੇਆਮ  ਚੱਲ ਰਹੇ ਕਾਰੋਬਾਰ ਤੇ ਰੋਕ ਲਗਾਉਣ ਲਈ ਇੱਕ ਸਾਂਝਾ ਕਦਮ ਉਠਾਇਆ ਗਿਆ |  ਸਹਾਰਾ ਜਨ ਸੇਵਾ ਸੁਸਾਇਟੀ ,ਬਾਬਾ ਜੀਵਨ ਸਿੰਘ ਸਪੋਰਟਸ ਤੇ ਵੇਲ੍ਫੇਅਰ ਕਲੱਬ ,  ਰਾਮ ਦਾਸ   ਸਪੋਰਟਸ  ਕਲੱਬ ਤੇ ਸੰਯੁਕਤ ਸਪੋਰਟਸ ਤੇ ਵੇਲ੍ਫੇਅਰ ਕਲੱਬ ਵਿਚੋਂ 21 ਮੈਂਬਰਾਂ ਦੇ ਨਾਮ ਲਈ ਕੇ  ਇਸ ਮੋਰਚੇ ਦੀ ਸਥਾਪਨਾ ਕੀਤੀ ਗਈ | ਇਸ ਮੌਕੇ ਇਸ ਮੋਰਚੇ ਵੱਲੋਂ  ਨਸ਼ਿਆਂ  ਦੇ ਕਾਰੋਬਾਰ ਤੇ  ਮੁਕੰਮਲ  ਰੋਕ  ਲਗਾਉਣ  ਲਈ ਪਿੰਡ ਵਿਚ ਚੱਲ ਰਹੇ ਸਾਰੇ ਮੈਡੀਕਲ ਸਟੋਰਾਂ ਤੇ ਆਰ ਐਮ ਪੀ ਡਾਕਟਰਾਂ ਨੂੰ ਇੱਕ  ਸੱਦਾ ਪੱਤਰ ਦਿੱਤਾ ਗਿਆ ,ਜਿਸ ਵਿਚ ਇਸ ਮੁਹਿੰਮ ਵਿਚ ਸਹਿਯੋਗ ਕਰਨ ਲਈ ਮੈਡੀਕਲ ਸਟੋਰ ਮਾਲਕਾਂ ਨੂੰ  ਸੱਦਾ ਦਿੱਤਾ ਗਿਆ | ਅਗਲੇ ਹਫਤੇ ਇਹਨਾਂ ਮੈਡੀਕਲ ਸਟੋਰ ਮਾਲਕਾਂ ਤੇ ਆਰ ਐਮ ਪੀ ਡਾਕਟਰਾਂ   ਕੋਲੋਂ ਨਸ਼ੇ ਨਾਂ ਵੇਚਣ ਸੰਬੰਧੀ ਸਵੈ ਘੋਸ਼ਣਾ ਪੱਤਰ ਵੀ ਦਸਤਖਤ ਕਰਵਾ ਕੇ ਲਏ ਜਾਣਗੇ | ਇਸ ਮੋਰਚੇ ਨੂੰ ਪਿੰਡ ਦੀ  ਅੱਜ ਤੱਕ ਦੀ ਨਸ਼ਿਆਂ ਖਿਲਾਫ਼ ਸਭ ਤੋਂ ਵੱਡੀ ਲੜਾਈ ਦੇ ਵਜੋਂ ਵੇਖਿਆ ਜਾ ਰਿਹਾ ਹੈ | ਇਸ ਵਿਚ ਰਜਿੰਦਰ ਸਿੰਘ ...

ਸਹਾਰਾ ਦੇ ਚੇਅਰ ਮੈਨ ਦੀ ਚੋਣ ਹੋਈ ,ਤਰਨਜੀਤ ਬੁੱਟਰ ਸਰਬ ਸੰਮਤੀ ਨਾਲ ਚੁਣੇ ਗਏ .

ਤਰਨਜੀਤ ਸਿੰਘ (ਚੇਅਰਮੈਨ)  (ਸਹਾਰਾ ਜਨ ਸੇਵਾ ਸੁਸਾਇਟੀ ) ਰਜਿ: ਆਸਾ ਬੁੱਟਰ         ਆਸਾ ਬੁੱਟਰ /7  ਨਵੰਬਰ  / ਅੱਜ ਸਹਾਰਾ ਜਨ ਸੇਵਾ ਸੁਸਾਇਟੀ ਦੀ ਮੀਟਿੰਗ ਵਿਚ ਅਹਿਮ ਫੈਸਲਾ  ਲੈਂਦਿਆ   ਤਰਨਜੀਤ  ਸਿੰਘ  ਬੁੱਟਰ  ਨੂੰ  ਸਹਾਰਾ  ਜਨ ਸੇਵਾ  ਸੁਸਾਇਟੀ  ਦਾ ਚੇਅਰਮੈਨ ਨਿਯੁਕਤ  ਕੀਤਾ   ਗਿਆ |  ਇਸ   ਮੀਟਿੰਗ  ਵਿਚ  ਅੱਜ ਸਹਾਰਾ ਦੇ ਸਾਰੇ ਮੈਂਬਰਾ ਨੇ ਭਾਗ ਲਿਆ |   ਸਾਰੇ   ਮੈਂਬਰਾ  ਦੀ   ਹਾਜਰੀ   ਵਿਚ    ਲਖਵੀਰ  ਸਿੰਘ  ( ਪ੍ਰਧਾਨ )  ਨੇ ਤਰਨਜੀਤ ਸਿੰਘ ਬੁੱਟਰ ਦੇ ਨਾਮ ਤੇ   ਇੱਕ  ਆਮ   ਸਹਿਮਤੀ  ਵਾਸਤੇ ਮਤਾ   ਰਖਿਆ   ਤੇ   ਬਿਨਾ   ਕਿਸੇ   ਇਤਰਾਜ ਤੋਂ   ਸਾਰੇ  ਮੈਂਬਰਾ  ਨੇ ਤਰਨਜੀਤ ਸਿੰਘ ਦੇ  ਨਾਮ ਤੇ  ਸਰਬ ਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਗਿਆ | ਇਸ ਉਪਰੰਤ ਤਰਨਜੀਤ ਸਿੰਘ ਨੇ ਸਾਰੀ   ਟੀਮ   ਦਾ   ਧਨਵਾਦ  ਕਰਦੇ  ਹੋਏ ਵਿਸ਼ਵਾਸ਼ ਦਿਵਾਇਆ  ਕਿ ਉਹ  ਇਸ  ਸੰਸਥਾ  ਵਾਸਤੇ  ਦਿਨ  ਰਾਤ   ਹਾਜਰ ਰਹਿਣਗੇ ਤੇ ਇਸ ਦੇ ਵਿਕਾਸ ਤੇ ਲੋਕ ਸੇਵਾ  ਲਈ ...

ਵਿਦਿਆਰਥਣਾ ਨੂੰ ਸਾਇਕਲ ਵੰਡੇ ਗਏ

ROZANA AJIT

ਭਿਆਨਕ ਹਾਦਸੇ ਚ ਜਖਮੀ ਨੂੰ ਸਹਾਰਾ ਟੀਮ ਨੇ ਹਸਪਤਾਲ ਪਹੁੰਚਾਇਆ

ਆਸਾ ਬੁੱਟਰ /20  ਅਕਤੂਬਰ / ਅੱਜ ਦੋਪਿਹਰ 12  ਵਜੇ ਆਸਾ ਬੁੱਟਰ ਤੋਂ ਹਰੀਕੇ ਕਲਾਂ ਸੜਕ ਤੇ ਬਿਜਲੀ ਕਰੰਟ ਲੱਗਣ ਨਾਲ ਹੋਏ  ਇੱਕ ਭਿਆਨਕ ਹਾਦਸੇ ਚ ਇਕ ਅਸਥਾਈ ਬਿਜਲੀ ਕਾਮਾ ਹੈਪੀ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਉਦੇਕਰਨ ਬੁਰੀ ਤਰਾਂ ਜਖਮੀ ਹੋ ਗਿਆ | ਹਾਦਸਾ ਓਸ ਵੇਲੇ ਹੋਇਆ ਜਦੋਂ ਹੈਪੀ ਸਿੰਘ (ਕਾਮਾ ) 11000KV ਵਾਲੇ ਖੰਬੇ ਉੱਪਰ ਤਾਰਾਂ ਲਗਾ ਰਿਹਾ ਸੀ ਅਚਾਨਕ ਉਸੇ ਲਾਇਨ ਚ ਬਿਜਲੀ ਆ ਜਾਨ ਕਰਕੇ ਓਹ ਤੇਜੀ ਨਾਲ ਸੜਕ ਤੇ ਡਿੱਗਾ ਤੇ ਬੇਹੋਸ਼ ਹੋ ਗਿਆ | ਨੇੜੇ ਫਿਰਦੇ ਲੋਕਾ ਤੇ ਉਸਦੇ ਸਾਥੀਆ ਨੇ ਉਸਨੂੰ ਮਿੱਟੀ ਚ ਦਬਾਇਆ ਤੇ ਆਟੇ , ਘਿਓ ਦੀ ਮਾਲਸ਼ ਕੀਤੀ | ਇੰਨੇ ਨੂੰ ਇਸ ਘਟਨਾ ਦੀ ਜਾਨਕਾਰੀ ਸਹਾਰਾ ਟੀਮ ਨੂੰ ਦਿੱਤੀ ਗਈ , ਜਿਸ ਤੇ  ਤੁਰੰਤ ਹਰਕਤ ਵਿਚ ਆਉਂਦਿਆ ਸਹਾਰਾ ਵਲੋਂ ਲਖਵੀਰ ਸਿੰਘ ਤੇ ਤਰਨਜੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਖਮੀ ਨੂੰ ਬਿਨਾ ਕਿਸੇ ਦੇਰੀ ਦੇ ਹਸਪਤਾਲ ਲਿਜਾਣ  ਲਈ ਗੱਡੀ ਵਿਚ ਪਾ ਕੇ ਮੁਕਤਸਰ ਪਹੁੰਚਾਇਆ ਗਿਆ | ਜਖਮੀ ਨੂੰ ਮਾਲਵਾ ਹਸਪਤਾਲ ਵਿਚ ਐਮਰਜੇਂਸੀ ਵਾਰ੍ਡ ਚ ਦਾਖਲ ਕਰਵਾਇਆ ਗਿਆ | ਤਾਜਾ ਖਬਰ ਮਿਲਣ ਤੱਕ ਹੈਪੀ ਸਿੰਘ ਦੀ ਹਾਲਤ ਬਹੁਤ ਠੀਕ ਸੀ | ਓਹ ਪੂਰੀ ਤਰਾਂ ਹੋਸ਼ ਵਿਚ ਆ ਗਿਆ ਹੈ |  

ਆਸਾ ਬੁੱਟਰ ਦੀ ਦਾਨਾ ਮੰਡੀ ਚ ਝੋਨੇ ਦੀ ਆਮਦ ਪੂਰੇ ਜੋਰ ਤੇ

ਆਸਾ ਬੁੱਟਰ /ਲਖਵੀਰ ਸਿੰਘ / ਝੋਨੇ ਦੀ ਕਟਾਈ ਅੱਜ ਕੱਲ ਪੂਰੇ ਜੋਰ ਤੇ ਚੱਲ ਰਹੀ ਹੈ ਤੇ ਪਿੰਡ ਦੀ ਦਾਨਾ ਮੰਡੀ ਚ ਝੋਨੇ ਦੀ ਵਿਕਰੀ ਵੀ ਪੂਰੇ ਜੋਰ ਤੇ ਚੱਲ ਰਹੀ ਹੈ | ਝੋਨੇ ਦੀ ਖਰੀਦ ਹੋਈ ਫ਼ਸਲ ਦੀ ਚੁਕਾਈ ਵੀ ਠੀਕ ਠਾਕ ਹੈ | ਕਿਓਂਕਿ ਚੋਣਾ ਵੀ ਨੇੜੇ ਹਨ | ਇਸ ਕਰਕੇ  ਝੋਨੇ ਦੀ ਖ਼ਰੀਦ ਵਿਚ ਕਿਸੇ ਕਿਸਮ ਦੀ ਕੋਈ ਕਮੀ ਨਹੀ ਹੈ | ਦੂਜੀ ਗੱਲ ਇਹ ਕਿ ਇਸ ਵਾਰ ਮੌਸਮ ਵੀ ਠੀਕ ਚਲ ਰਿਹਾ ਹੈ , ਜਿਸ ਤੋਂ ਝੋਨੇ ਦੀ ਕਟਾਈ ਦਾ ਕੰਮ ਵੀ 70 % ਪੂਰਾ  ਹੋ ਚੁੱਕਾ ਹੈ ਤੇ ਬਾਕੀ ਕਟਾਈ ਦਾ ਕੰਮ ਵੀ ਹਫਤੇ ਤੱਕ ਪੂਰਾ ਹੋਣ ਦੀ ਆਸ ਹੈ | ਮੰਡੀ ਦੀ ਲੇਬਰ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ  ਕੁਝ ਘਰਾਂ ਦਾ ਝੋਨਾ ਚੋਰੀ ਕਰਨ ਦੀ ਖਬਰ ਵੀ ਮਿਲੀ ਸੀ | ਪਰ ਇੱਕ ਦੋ ਘਟਨਾਵਾ ਨੂੰ ਛੱਡ ਕੇ ਕੰਮ ਸ਼ਾਂਤੀ ਪੂਰਨ ਚੱਲ ਰਿਹਾ ਹੈ |