Skip to main content

Posts

ਚੌਵੀ ਘੰਟੇ ਬਿਜਲੀ ਸਪਲਾਈ ਦਾ ਉਦਘਾਟਨ ਕੀਤਾ

ਚੌਵੀ ਘੰਟੇ ਬਿਜਲੀ ਸਪਲਾਈ ਦਾ ਉਦਘਾਟਨ ਕੀਤਾ

ਸਹਾਰਾ ਜਨ ਸੇਵਾ ਸੁਸਾਇਟੀ ਆਸਾ ਬੁੱਟਰ ਤੇ ਭਾਰਤੀ ਕਿਸਾਨ ਯੂਨੀਅਨ ਅਤੇ ਸਮੂਹ ਪਿੰਡ ਵਾਸੀਆਂ ਦੀਆਂ ਕੋਸ਼ਿਸ਼ਾਂ ਆਖਰਕਾਰ ਰੰਗ ਲਿਆਈਆਂ |  ਤੇ ਇਕ ਮਹੀਨੇ ਤੋਂ ਚੌਵੀ ਘੰਟੇ ਬਿਜਲੀ ਸਪਲਾਈ ਦੀ ਲਾਈਨ ਦਾ ਕੰਮ ਜਾਰੀ ਸੀ ਜਿਸਦਾ ਕੱਲ ਜੇ ਈ ਤੇ ਭਾਰਤੀ ਕਿਸਾਨ ਯੂਨੀਅਨ ਤੇ ਸਹਾਰਾ ਦੇ  ਮੈਂਬਰਾਂ ਦੀ ਮੌਜੂਦਗੀ ਵਿਚ ਉਦਘਾਟਨ ਕੀਤਾ ਗਿਆ | ਤੇ ਚੌਵੀ ਘੰਟੇ ਬਿਜਲੀ ਦੀ ਸਪਲਾਈ ਪਿੰਡ ਵਿੱਚ ਚਾਲੂ ਕਰ ਦਿੱਤੀ ਗਈ | ਜਿਸ ਨਾਲ ਪੂਰੇ  ਪਿੰਡ ਵਿਚ ਹੀ ਖੁਸ਼ੀ ਦੀ ਲਹਿਰ ਦੌੜ ਗਈ ਤੇ ਲੋਕਾਂ ਨੇ ਸਹਾਰਾ ਤੇ ਕਿਸਾਨ ਯੂਨੀਅਨ ਦੇ ਮੈਂਬਰਾਂ ਦਾ ਧਨਵਾਦ ਕੀਤਾ | ਇਸ ਮੌਕੇ ਕਿਸਾਨ ਯੂਨੀਅਨ ਦੇ  ਇਕਾਈ ਪ੍ਰਧਾਨ ਗੁਰਲਾਲ ਸਿੰਘ ਨੇ ਬਿਜਲੀ ਬੋਰਡ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਸਤਿੰਦਰ ਸਿੰਘ ਸੋਢੀ, ਜੇ ਈ ਬਲਜੀਤ ਸਿੰਘ ਤੇ ਹੋਰ  ਅਧਿਕਾਰੀਆਂ ਦਾ ਧਨਵਾਦ ਕੀਤਾ ਅਤੇ ਇਸ ਮੌਕੇ ਜੇ ਈ ਬਲਜੀਤ ਸਿੰਘ ਨੇ ਪਿੰਡ ਵਾਸੀਆਂ ਵੱਲੋਂ ਮਿਲੇ ਸਹਿਯੋਗ ਦੀ ਸ਼ਲਾਗਾ ਕੀਤੀ | ਇਸ ਮੌਕੇ  ਗੁਰਲਾਲ ਸਿੰਘ ਬਰਾੜ , ਜੀਤਾ ਸਿੰਘ ਮੀਤ ਪ੍ਰਧਾਨ ,ਤੇਜਾ ਸਿੰਘ , ਰਣਜੀਤ ਸਿੰਘ , ਸੁਖਪਾਲ ਸਿੰਘ , ਸ਼ਿੰਦਾ ਸਿੰਘ ,ਰਾਮ ਸਿੰਘ ,ਜਗਜੀਤ ਸਿੰਘ  ,ਰੂਪ ਸਿੰਘ ,ਬਣੀ ਸਿੰਘ ,ਸੀਰਾ ਸਿੰਘ ਭੁੱਟੀਵਾਲਾ ਤੇ ਬੰਟੂ ਹਾਜਰ ਸਨ |

ਗੁੰਮਸ਼ੁਦਾ ਮੰਦਬੁਧੀ ਬਜੁਰਗ ਨੂੰ ਸਹਾਰਾ ਟੀਮ ਨੇ ਪਹੁੰਚਾਇਆ ਉਸਦੇ ਘਰ |

ਚਾਰ ਦਿਨ ਪੁੱਛਗਿਛ ਕਰਨ ਤੋਂ ਬਾਅਦ ਮਿਲੀ ਸਫਲਤਾ  ਤਸਵੀਰ ਵਿੱਚ ਨਜਰ ਆਉਂਦੇ ਹੋਏ ਸਹਾਰਾ ਟੀਮ ਦੇ ਅਮਨਦੀਪ ਸਿੰਘ ਤੇ ਗੁਰਤੇਜ ਸਿੰਘ ਨਾਲ ਹਾਸ਼ੀਏ ਵਿੱਚ ਗੁੰਮ ਹੋਏ ਮਹਿੰਦਰ ਸਿੰਘ ਤੇ ਉਸਦੇ ਪਰਿਵਾਰ ਦੇ ਮੈਂਬਰ  ਲਖਵੀਰ ਸਿੰਘ ਬੁੱਟਰ /16 ਜੂਨ / ਅੱਜ ਤੋਂ ਚਾਰ ਦਿਨ ਪਹਿਲਾਂ ਸਹਾਰਾ ਟੀਮ ਨੂੰ ਪਿੰਡ ਆਸਾ ਬੁੱਟਰ ਵਿਚ ਇੱਕ ਮੰਦ੍ਬੁਧੀ ਬਜੁਰਗ ਮਿਲਿਆ । ਜਿਸ ਤੋਂ ਕਾਫੀ ਪੁਸ਼ਗਿਛ ਕੀਤੀ ਗਈ ਪਰ ਜਿਆਦਾ ਜਾਣਕਾਰੀ ਪ੍ਰਾਪਤ ਨਹੀ ਹੋ ਸਕੀ । ਉਸਨੂੰ ਸਹਾਰਾ ਜਨ ਸੇਵਾ ਦੇ ਹੀ ਮੈਂਬਰ ਜਸਵਿੰਦਰ ਆਸਾ ਬੁੱਟਰ ਦੇ ਘਰ ਰੱਖਿਆ ਗਿਆ । ਇਹ ਬਜੁਰਗ ਜਸਵਿੰਦਰ ਸਿੰਘ ਨੂੰ ਹੀ ਪਹਿਲੀ ਵਾਰ ਮਿਲਿਆ ਸੀ । ਫੇਰ ਸਹਾਰਾ ਟੀਮ ਵੱਲੋਂ ਅਗਲੇ ਦੋ ਤਿੰਨ ਦਿਨ ਉਸ ਬਜੁਰਗ ਕੋਲੋਂ ਪੁਸ਼ਗਿਛ ਜਾਰੀ ਰੱਖੀ ਗਈ | ਤੇ ਹੌਲੀ ਹੌਲੀ ਸਹਾਰਾ ਟੀਮ ਦੇ ਮੈਂਬਰ ਲਖਵੀਰ ਸਿੰਘ ,ਤਰਨਜੀਤ ਸਿੰਘ ,ਗੁਰਤੇਜ ਸਿੰਘ ਅਮਨਦੀਪ ਸਿੰਘ ਉਸ ਬਜੁਰਗ ਕੋਲੋ ਉਸ ਦਾ ਪਿੰਡ ਪਤਾ ਕਰਨ ਵਿੱਚ ਕਾਮਯਾਬ ਹੋ ਗਏ , ਉਸ ਬਜੁਰਗ ਅਨੁਸਾਰ ਉਸਦਾ ਪਿੰਡ ਪੀਰੂਵਾਲਾ ਨੇੜੇ ਖਾਈ ਫੇਮੇ ਕੀ ( ਜਿਲਾ ਫਿਰੋਜਪੁਰ ) ਦੱਸਿਆ ਗਿਆ | ਜਿਸਨੂੰ ਇੰਟਰਨੈਟ ਤੇ ਗੂਗਲ ਮੈਪ ਵਿੱਚ ਸਰਚ  ਕਰਕੇ ਪਤਾ ਲਗਾਇਆ ਗਿਆ ਕਿ ਇਹ ਪਿੰਡ ਵਾਕਿਆ ਹੀ ਹੈ ਜਾਂ ਨਹੀਂ | ਮੈਪ ਵਿੱਚ ਇਸ ਪਿੰਡ ਦੀ ਲੋਕੇਸ਼ਨ ਪਤਾ ਕੀਤੀ ਗਈ ਤੇ ਪੀਰੂਵਾਲਾ ਪਿੰਡ ਦੇ ਫੋਨ ਨੰਬਰ ਤਲਾਸ਼ਨੇ ਸ਼ੁਰੂ ਕੀਤੇ | ਆਖਰ ਉਸ ਪਿੰਡ ਦੇ ਇੱਕ ਬੰਦੇ ਦਾ ਮੋਬਾਇਲ ਨੰਬਰ ਪਤਾ ਚ...

24 ਘੰਟੇ ਬਿਜਲੀ ਸਪਲਾਈ ਲਈ ਕੰਮ ਆਖਰੀ ਗੇੜਾਂ 'ਤੇ

http://www.sachkahoon.com/ jun12/06jun12_indexPub.htm

ਵੱਧ ਰਹੀ ਗਰਮੀ

ਲਖਵੀਰ ਸਿੰਘ / ਇੰਦੀਵਰ ਯਾਦਵ/ ਕੁਲਦੀਪ ਸਿੰਘ/ :- 1 ਜੂਨ 2012 ਦਿਨ ਮੰਗਲਵਾਰ ਨੂੰ ਹੋਈ ਵਰਖਾ ਦਾ ਗਰਮੀ ਉਪਰ ਕੋਈ ਅਸਰ ਨਹੀ ਹੋਇਆ |  1 ਜੂਨ 2012 ਦੀ ਰਾਤ ਨੂੰ ਕਰੀਬ 3ਵਜੇ ਤੇਜ ਹਵਾ ਤੋਂ ਬਾਅਦ ਭਾਰੀ ਮੀਹ ਪਿਆ | ਇਸ ਤੋਂ ਅਗਲੇ ਦਿਨ ਵੀ ਸਾਮ ਦੇ ਸਮੇ ਅਸਮਾਨ ਵਿੱਚ ਬਦਲ ਛਾਏ ਰਹੇ ਪਰ ਗਰਮੀ ਤੋਂ ਕੋਈ ਰਹਿਤ ਨਹੀ ਮਿਲੀ | ਦਿਨ ਦਾ ਤਾਪਮਾਨ 39 ਤੋਂ 45 ਡਿਗਰੀ ਤੱਕ ਮਾਪਿਆ ਗਿਆ |  ਇਨ੍ਹਾਂ ਦਿਨਾਂ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆ  ਗਈਆਂ ਤਾ ਕੀ ਵਿਦਿਆਰਥੀ ਗਰਮੀ ਤੋਂ ਬਚ ਸਕਣ |

ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਆਓ ਵੇਖ ਦੇ ਆਂ ਇਸ ਦਿਨ ਦੀਆਂ ਕੁਝ ਝਲਕੀਆਂ ਤੇ ਤਸਵੀਰਾਂ    ਪ੍ਰੋਗਰਾਮ ਦੀਆ video ਦੇਖਣ ਲਈ ਇਸ ਉਪਰ ਕਲਿਕ ਕਰੋ

24 ਘੰਟੇ ਬਿਜਲੀ ਸਪਲਾਈ ਦੇਣ ਦਾ ਕੰਮ ਹੋਇਆ ਸ਼ੁਰੂ

 ਫੋਟੋ ਵੱਡੇ ਅਕਾਰ ਵਿੱਚ ਵੇਖਣ ਵਾਸਤੇ ਫੋਟੋ ਉੱਪਰ ਕਲਿੱਕ ਕਰੋ  ਲਖਵੀਰ  ਸਿੰਘ /22ਮਈ /ਪਿੰਡ ਆਸਾ ਬੁੱਟਰ ਦਾ ਪਿਸ਼੍ਲੇ 18 ਸਾਲਾਂ ਤੋਂ ਲਟਕਦਾ ਆ ਰਿਹਾ ਬਿਜਲੀ ਸਪਲਾਈ 24 ਘੰਟੇ ਵਾਲੀ ਲਾਈਨ  ਮੁੱਦਾ ਆਖਰ ਕਾਰ  ਹੱਲ ਹੋਣ ਜਾ ਰਿਹਾ ਹੈ | ਸਹਾਰਾ ਜਨ ਸੇਵਾ ਸੁਸਾਇਟੀ ਤੇ ਭਾਰਤੀ ਕਿਸਾਨ ਯੂਨੀਅਨ ਇਕਾਈ ਆਸਾ ਬੁੱਟਰ  ਵਲੋਂ  ਇਸ  ਮਸਲੇ ਨੂੰ ਪੂਰੇ ਜੋਰ  ਨਾਲ ਉਠਾਇਆ ਗਿਆ  | ਐਸ  ਡੀ ਓ ਨੂੰ ਮੰਗ ਪੱਤਰ ਦੇ ਕੇ ਪੰਦਰਾ ਮਈ  ਤੱਕ  ਕੰਮ ਸ਼ੁਰੂ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਸੀ | ਪਰ ਵਿਭਾਗ ਦੇ ਵਲੋਂ ਕੋਈ ਕਾਰਵਾਈ ਨਹੀ ਕੀਤੇ ਜਾਣ  ਤੇ ਸਹਾਰਾ ਜਨ ਸੇਵਾ ਸੁਸਾਇਟੀ ਤੇ ਕਿਸਾਨ ਯੂਨੀਅਨ  ਆਸਾ ਬੁੱਟਰ ਵਲੋਂ ਸਾਰੇ ਪਿੰਡ ਵਾਸੀਆਂ ਨੂੰ ਬਿਜਲੀ ਬੋਰਡ ਦੇ ਦਫਤਰ ਸਰਾਂ ਏ ਨਾਗਾ ਵਿਖੇ ਧਰਨਾ ਦੇਣ ਦੀ ਅਪੀਲ ਕੀਤੀ ਗਈ | ਲੋਕਾਂ ਵਲੋਂ ਦਫਤਰ ਅੱਗੇ ਧਰਨਾ ਦਿੱਤਾ ਗਿਆ | ਤੇ ਦਫਤਰ ਦਾ ਕੰਮਕਾਰ  ਠਪ ਕਰ ਦਿੱਤਾ ਗਿਆ , ਇਸ ਧਰਨੇ ਨੂੰ ਉਠਾਉਣ ਵਾਸਤੇ ਐਕਸੀਅਨ ਮੁਕਤਸਰ ਨੇ ਵਿਸ਼ਾਵ੍ਸ਼ ਦਿਵਾਇਆ ਕਿ ਦਸ ਦਿਨਾ ਅੰਦਰ ਹਰ ਹਾਲ ਬਿਜਲੀ ਲਾਈਨ  ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਅਮਰਿੰਦਰ  ਸਿੰਘ ਰਾਜਾ ਵੜਿੰਗ ਵੀ ਇਸ ਧਰਨੇ ਦੀ ਹਮਾਇਤ ਕਰਨ ਵਾਸਤੇ ਧਰਨੇ ਵਿੱਚ ਆਏ ਸਨ | ਅਗਲੇ ਦਿਨ ਤੋਂ ਹੀ ਸੁਸਾਇਟੀ ਤੇ ਕਿਸਾਨ ਯੂਨੀਅਨ ਦੇ ਮੈਂਬਰਾਂ ਨਾਲ ਐਕਸੀਅਨ ਮੁਕਤਸਰ ...